ਸਮੱਗਰੀ 'ਤੇ ਜਾਓ

ਜੋਯਮੋਤੀ ਕੋਂਵਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਯਮੋਤੀ ਕੋਂਵਾਰੀ
ਜਨਮ
ਮਾਦੂਰੀਗਾਓਂ, ਸਿਵਾਸਾਗਰ, ਅਸਮ
ਮੌਤ
ਜੇਰੇਂਗਾ ਪਠਾਰ, ਸਿਵਾਸਾਗਰ
ਹੋਰ ਨਾਮਸੋਤੀ ਜੋਯਮੋਤੀ
ਜੀਵਨ ਸਾਥੀਗੜ੍ਹਾਪਾਨੀ
ਬੱਚੇਲਾਈ
ਲੇਚਾਈ
ਮਾਤਾ-ਪਿਤਾਲੀਥੇਪੀਨਾ ਬੋਰਗੋਹੈਨ ਅਤੇ ਚੰਦ੍ਰਾਦਾਰੂ

ਜੋਯਮੋਤੀ, ਜਾਂ ਜੋਯਮੋਤੀ ਕੋਂਵਰੀ (ਅਸਾਮੀ: সতী জয়মতী), ਅਹੋਮ ਰਾਜਕੁਮਾਰੀ ਗੜ੍ਹਾਪਾਨੀ ਦੀ ਪਤਨੀ ਸੀ।ਗੜਾਪਾਣੀ ਦੇ ਬੇਟੇ ਰੂਦ੍ਰ ਸਿੰਘ ਨੇ ਉਸ ਥਾਂ 'ਤੇ ਜੋਯਸਾਗਰ ਟੈਂਕ ਦੀ ਖੁਦਾਈ ਕਰਵਾਈ ਸੀ, ਜਿੱਥੇ ਉਸ ਨੂੰ ਤਸ਼ੱਦਦ ਕੀਤਾ ਗਿਆ ਸੀ। ਸੰਨ 1935 ਵਿੱਚ, ਜਯੋਤੀ ਪ੍ਰਸਾਦ ਅਗਰਵਾਲ ਦੁਆਰਾ ਪਹਿਲੀ ਆਸਾਮੀ ਫ਼ਿਲਮ "ਜੋਯਮੋਤੀ" ਨਿਰਦੇਸ਼ਿਤ ਕੀਤੀ, ਜੋ ਜੋਯਮੋਤੀ ਦੀ  ਜ਼ਿੰਦਗੀ 'ਤੇ ਆਧਾਰਿਤ ਸੀ।[1]

ਜੀਵਨ[ਸੋਧੋ]

ਜੋਯਮੋਤੀ ਅਹੋਮ ਰਾਜਕੁਮਾਰੀ ਗੜ੍ਹਾਪਾਨੀ ਦੀ ਪਤਨੀ ਸੀ।ਰਾਜਾ ਸੁਲੀਫਾ (ਲੋਰਾ ਰੋਜਾ) ਦੇ ਅਧੀਨ 1679 ਤੋਂ 1681 ਤੱਕ ਸਰਦਾਰਾਂ ਦੀ ਘਾਟ ਦੌਰਾਨ ਲਾਲੂਕਸੋਲਾ ਬੋਰਫੁਕਾਨ ਨੇ ਭੜਕਾਇਆ, ਗੜ੍ਹਾਪਾਨੀ ਉਡਾਣ ਭਰੀ। ਅਗਲੇ ਕੁੱਝ ਸਾਲਾਂ ਵਿੱਚ, ਉਸਨੇ ਸੱਤਰਾਸ (ਵੈਸ਼ਨਵ ਮਠ) ਵਿੱਖੇ ਅਤੇ ਅਹੋਮ ਰਾਜ ਦੇ ਨੇੜੇ ਦੀਆਂ ਪਹਾੜੀਆਂ ਵਿੱਚ ਸ਼ਰਨ ਮੰਗੀ।ਰਾਜਕੁਮਾਰ ਗੜ੍ਹਾਪਾਨੀ ਦਾ ਪਤਾ ਨਾ ਲੱਭਣ ਤੇ ਸੁਲਿਫ਼ਾ ਦੇ ਸਿਪਾਹੀ ਉਸਦੀ ਪਤਨੀ ਜੋਯਮੋਤੀ ਨੂੰ ਜੇਰੇਂਗਾ ਪਠਾਰ ਲੈ ਗਏ ਜਿੱਥੇ ਤਸੀਹਿਆਂ ਦੇ ਬਾਵਜੂਦ ਰਾਜਕੁਮਾਰੀ ਨੇ ਆਪਣੇ ਪਤੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। 14 ਦਿਨ ਲਗਾਤਾਰ ਸਰੀਰਿਕ ਤਸੀਹੇ ਬਰਦਾਸ਼ਤ ਕਰਨ ਤੋਂ ਬਾਅਦ, 27 ਮਾਰਚ 1680 ਨੂੰ ਜੋਯਮਤੀ ਦੀ ਮੌਤ ਹੋ ਗਈ।[2]

ਫ਼ਿਲਮ ਅਤੇ ਥਿਏਟਰ[ਸੋਧੋ]

ਜੋਯਮੋਤੀ ਤੋਂ ਇੱਕ ਸਕ੍ਰੀਨਸ਼ੋਟ (ਅਦਾਕਾਰਾ ਆਈਦਿਊ ਹੰਦੀਕ਼ੀ ਬਤੌਰ ਜੋਯਮੋਤੀ)

ਜੋਯਮੋਤੀ (1935 ਫ਼ਿਲਮ) ਪਹਿਲੀ ਅਸਾਮੀ ਫ਼ਿਲਮ ਸੀ ਜਿਸਨੂੰ ਜਯੋਤੀ ਪ੍ਰਸਾਦ ਅਗਰਵਾਲ ਨੇ ਨਿਰਮਾਣਿਤ ਕੀਤਾ। 2006 ਵਿੱਚ, ਮੰਜੂ ਬੋਰਾਹ ਨੇ ਇਸੇ ਨਾਂ ਤੋਂ ਦੂਜੀ ਫ਼ਿਲਮ ਰਿਲੀਜ਼ ਕੀਤੀ। 19ਵੀਂ ਸਦੀ ਦਾ ਅਸਾਮੀ ਲੇਖਕ ਲਕਸ਼ਮੀਨਾਥ ਬੇਜ਼ਬਾਰੁਆਹ ਨੇ ਉਸਦੀ ਜ਼ਿੰਦਗੀ ਉੱਪਰ ਇੱਕ "ਜੋਯਮੋਤੀ ਕੁਵੋਰੀ" ਨਾਂ ਦਾ ਇੱਕ ਨਾਟਕ ਲਿੱਖਿਆ।

ਹਵਾਲੇ[ਸੋਧੋ]

  1. "Jaymati". Assaminfo.com. Retrieved 7 April 2013.[ਮੁਰਦਾ ਕੜੀ]
  2. TI Trade (27 March 2008). "The Assam Tribune Online". Assamtribune.com. Retrieved 7 April 2013.[permanent dead link]

ਬਾਹਰੀ ਕੜੀਆਂ[ਸੋਧੋ]