ਜੋਹਾਨਸ ਕੈਪਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੋਹਾਨਸ ਕੈਪਲਰ
A 1610 portrait of Johannes Kepler by an unknown artist
ਜਨਮ 27 ਦਸੰਬਰ 1571(1571-12-27)
Free Imperial City of Weil der Stadt, ਪਵਿੱਤਰ ਰੋਮਨ ਸਾਮਰਾਜ
ਮੌਤ 15 ਨਵੰਬਰ 1630(1630-11-15) (ਉਮਰ 58)
Regensburg, Electorate of Bavaria, ਪਵਿੱਤਰ ਰੋਮਨ ਸਾਮਰਾਜ
ਰਿਹਾਇਸ਼ Württemberg; Styria; Bohemia; Upper Austria
ਕੌਮੀਅਤ ਜਰਮਨ
ਖੇਤਰ ਗਣਿਤ ਸ਼ਾਸਤਰ, ਖਗੋਲ ਵਿਗਿਆਨ, ਜੋਤਿਸ਼ਵਿਦਿਆ ਅਤੇ ਪ੍ਰਕਿਰਤੀ ਦਰਸ਼ਨ
ਅਦਾਰੇ University of Linz
ਮਸ਼ਹੂਰ ਕਰਨ ਵਾਲੇ ਖੇਤਰ Kepler's laws of planetary motion
Kepler conjecture
ਦਸਤਖ਼ਤ
ਅਲਮਾ ਮਾਤਰ ਟਿਬਿੰਗੈਨ ਯੂਨੀਵਰਸਿਟੀ

ਜੋਹਾਨਸ ਕੈਪਲਰ (ਜਰਮਨ: [ˈkʰɛplɐ]; 27 ਦਸੰਬਰ 1571 – 15 ਨਵੰਬਰ 1630) ਇੱਕ ਜਰਮਨ ਗਣਿਤ ਸ਼ਾਸਤਰੀ, ਖਗੋਲ ਵਿਗਿਆਨੀ, ਅਤੇ ਜੋਤਿਸ਼ਵਿਦ ਸੀ। ਉਹ ਸੱਤਾਰਵੀਂ ਸਦੀ ਦੇ ਸਾਇੰਸੀ ਇਨਕਲਾਬ ਦੀ ਇੱਕ ਬਹੁਤ ਅਹਿਮ ਸਖ਼ਸੀਅਤ ਸੀ।

ਕੈਪਲਰ ਦਾ ਜਨਮ 21 ਦਸੰਬਰ 1571 ਨੂੰ ਜਰਮਨੀ ਦੇ ਸਟਟਗਾਰਟ ਨਾਮਕ ਨਗਰ ਦੇ ਨਜ਼ਦੀਕ ਬਾਇਲ-ਡੇਰ-ਸਟਾਡਸ ਸਥਾਨ ਤੇ ਹੋਇਆ ਸੀ। ਇਨ੍ਹਾਂ ਨੇ ਟਿਬਿੰਗੈਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ। 1594 ਵਿੱਚ ਆਸਟਰੀਆ ਦੀ ਗਰੇਟਜ ਯੂਨੀਵਰਸਿਟੀ ਵਿੱਚ ਇਨ੍ਹਾਂ ਨੂੰ ਲੈਕਚਰਾਰ ਦੀ ਜਗ੍ਹਾ ਮਿਲ ਗਈ। ਇਹ ਜਰਮਨ ਸਮਰਾਟ ਰੂਡਾਲਫ ਦੂਸਰਾ ਦੇ ਰਾਜਗਣਿਤਗਿਆਤਾ ਟਾਇਕੋ ਬਰਾਏ ਦੇ ਸਹਾਇਕ ਦੇ ਰੂਪ ਵਿੱਚ 1601 ਵਿੱਚ ਨਿਯੁਕਤ ਹੋਇਆ ਅਤੇ ਬਰਾਏ ਦੀ ਮੌਤ ਦੇ ਬਾਅਦ ਇਹ ਰਾਜਗਣਿਤਗਿਆਤਾ ਬਣਿਆ। ਇਸਨੇ ਜੋਤਿਸ਼ ਹਿਸਾਬ ਬਾਰੇ 1609 ਵਿੱਚ ਦਾ ਮੋਟਿਬੁਸ ਸਟੇਲਾਏ ਮਾਰਟਿਸ ਅਤੇ 1619 ਵਿੱਚ ਦਾ ਹਾਰਮੋਨਿਸ ਮੁੰਡੀ ਵਿੱਚ ਆਪਣੇ ਸੋਧ-ਪ੍ਰਬੰਧਾਂ ਨੂੰ ਪ੍ਰਕਾਸ਼ਿਤ ਕਰਾਇਆ। ਇਨ੍ਹਾਂ ਵਿੱਚ ਇਸਨੇ ਗ੍ਰਹਿਗਤੀ ਦੇ ਨਿਯਮਾਂ ਦਾ ਪ੍ਰਤੀਪਾਦਨ ਕੀਤਾ ਸੀ।

ਰਚਨਾਵਾਂ[ਸੋਧੋ]

  • Mysterium cosmographicum (ਬ੍ਰਹਿਮੰਡ ਦਾ ਪਵਿੱਤਰ ਰਹੱਸ) (1596)
  • Astronomia nova (ਨਵਾਂ ਖਗੋਲ ਵਿਗਿਆਨ) (1609)
  • Epitome astronomiae Copernicanae (ਕੋਪਰਨਿਕਸ ਦੇ ਖਗੋਲ ਵਿਗਿਆਨ ਦਾ ਪ੍ਰਤੀਕ) (1618-1621 ਤੱਕ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ)
  • Harmonice Mundi (ਸੰਸਾਰਾਂ ਦੀ ਸਦਭਾਵਨਾ) (1619)
  • Mysterium cosmographicum (ਬ੍ਰਹਿਮੰਡ ਦਾ ਪਵਿੱਤਰ ਰਹੱਸ) ਦੂਜਾ ਅਡੀਸ਼ਨ (1621)
  • Tabulae Rudolphinae (ਰੁਡੋਲਫ਼ਾਈਨ ਸਾਰਣੀਆਂ) (1627)
  • Somnium (ਸੁਪਨਾ) (1634)