ਜੋਹਾਨਸ ਗੂਤਨਬਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਹਾਨਸ ਗੂਤਨਬਰਗ
Gutenberg.jpg
ਜਨਮਜੋਹਾਨਸ Gensfleisch zur Laden ਗੂਤਨਬਰਗ
ਅੰ. 1398
ਮੈਂਜ਼, ਮੈਂਜ਼ ਦਾ ਇਲੈਕਟੋਰੇਟ
ਮੌਤ3 ਫਰਵਰੀ 1468 (ਉਮਰ 70)
ਮੈਂਜ਼, ਮੈਂਜ਼ ਦਾ ਇਲੈਕਟੋਰੇਟ
ਰਾਸ਼ਟਰੀਅਤਾਜਰਮਨ
ਪੇਸ਼ਾEngraver, ਕਾਢੀ,ਅਤੇ ਪ੍ਰਿੰਟਰ
ਪ੍ਰਸਿੱਧੀ ਚੱਲ-ਕਿਸਮ ਦੀ ਪ੍ਰਿੰਟਿੰਗ ਪ੍ਰੈਸ ਦੀ ਕਾਢ

ਜੋਹਾਨਸ ਗੂਤਨਬਰਗ (ਜਰਮਨ: ਇੱਕ ਸੀ ਜਰਮਨ ਲੋਹਾਰ, ਸੁਨਿਆਰ, ਪ੍ਰਿੰਟਰ, ਅਤੇ ਪ੍ਰਕਾਸ਼ਕ ਸੀ ਜਿਸਨੇ ਯੂਰਪ ਵਿੱਚ ਛਪਾਈ ਦਾ ਇਨਕਲਾਬ ਲਿਆਂਦਾ। ਉਸਨੇ ਚੱਲ-ਕਿਸਮ ਦੀ ਪ੍ਰਿੰਟਿੰਗ ਪ੍ਰੈਸ ਦੀ ਕਾਢ ਕਢੀ ਸੀ।[1]

ਗੂਤਨਬਰਗ ਦੀ ਕਾਢ ਤੋਂ ਪਹਿਲਾਂ ਛਪਾਈ ਦਾ ਸਾਰਾ ਹੀ ਕੰਮ ਨੂੰ ਛਪਾਈ ਬਲਾਕ ਵਿੱਚ ਅੱਖਰ ਖੋਦ ਕੇ ਕੀਤਾ ਜਾਂਦਾ ਸੀ। ਗੂਤਨਬਰਗ ਦਾ ਜਨਮ ਜਰਮਨੀ ਦੀ ਮੈਂਜ਼ ਨਾਮਕ ਇੱਕ ਜਗ੍ਹਾ ਵਿੱਚ ਹੋਇਆ ਸੀ। 1420 ਈਸਵੀ ਵਿੱਚ ਉਸ ਦੇ ਪਰਿਵਾਰ ਨੂੰ ਸਿਆਸੀ ਗੜਬੜ ਦੇ ਕਾਰਨ ਸ਼ਹਿਰ ਛੱਡ ਕੇ ਜਾਣਾ ਪਿਆ। ਉਸ ਨੇ 1439 ਦੇ ਨੇੜੇ ਸਟਰਾਸਬਾਰਗ ਵਿੱਚ ਆਪਣੇ ਨਵੇਂ ਪ੍ਰਿੰਟਰ ਔਜ਼ਾਰ ਨੂੰ ਟੈਸਟ ਕੀਤਾ। ਲੱਕੜ ਦੇ ਟੁਕੜਿਆਂ ਤੇ ਉਸ ਨੇ ਉਲਟ ਅੱਖਰ ਖੋਦੇ। ਤਦ ਸ਼ਬਦ ਅਤੇ ਵਾਕ ਬਣਾਉਣ ਲਈ ਉਸ ਨੇ ਇਨ੍ਹਾਂ ਨੂੰ ਘੁਰਨਿਆਂ ਦੁਆਰਾ ਜੋੜਿਆ ਅਤੇ ਇਸ ਤਰ੍ਹਾਂ ਤਿਆਰ ਵੱਡੇ ਬਲਾਕ ਨੂੰ ਕਾਲੇ ਤਰਲ ਵਿੱਚ ਡੁਬੋ ਕੇ ਇਸ ਨੂੰ ਪਾਰਚਮੈਂਟ ਤੇ ਅਤਿਅੰਤ ਦਬਾਅ ਦਿੱਤਾ। ਇਸ ਤਰ੍ਹਾਂ ਛਪਾਈ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਬਾਅਦ ਵਿੱਚ ਉਸ ਨੇ ਇਸ ਵਿਧੀ ਵਿੱਚ ਕੁਝ ਸੁਧਾਰ ਕੀਤਾ।

ਇਸ ਤਰ੍ਹਾਂ ਪ੍ਰਿੰਟ ਹੋਈ ਪਹਿਲੀ ਕਿਤਾਬ,ਕਾਂਸਟੈਨ ਮਿਸਲ ਹੈ ਜਿਸਨੂੰ 1450 ਦੇ ਆਲੇ-ਦੁਆਲੇ ਪ੍ਰਕਾਸ਼ਿਤ ਕੀਤਾ ਗਿਆ ਸੀ। ਉਸ ਦੀਆਂ ਸਿਰਫ ਤਿੰਨ ਕਾਪੀਆਂ ਉਪਲੱਬਧ ਹਨ। ਇੱਕ ਮਿਊਨਿਚ (ਜਰਮਨੀ), ਦੂਜੀ ਜਿਊਰਿਖ (ਸਵਿਟਜ਼ਰਲੈਂਡ) ਅਤੇ ਤੀਜੀ ਨਿਊਯਾਰਕ ਵਿੱਚ। ਇਸ ਦੇ ਇਲਾਵਾ, ਗੂਤਨਬਰਗ ਨੇ ਬਾਈਬਲ ਵੀ ਛਪੀ ਸੀ।

ਹਵਾਲੇ[ਸੋਧੋ]

  1. See People of the Millenium Archived 2012-03-03 at the Wayback Machine. for an overview of the wide acclaim. In 1999, the A&E Network ranked Gutenberg no. 1 on their "People of the Millennium" countdown Archived 2010-08-29 at the Wayback Machine.. In 1997, Time–Life magazine picked Gutenberg's invention as the most important of the second millennium Archived 2010-03-10 at the Wayback Machine.; the same did four prominent US journalists in their 1998 resume 1,000 Years, 1,000 People: Ranking The Men and Women Who Shaped The Millennium Archived 2012-03-03 at the Wayback Machine.. The Johann Gutenberg entry of the Catholic Encyclopedia describes his invention as having made a practically unparalleled cultural impact in the Christian era.