ਜੰਡਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੰਡਾਲੀ
ਜੰਡਾਲੀ is located in Punjab
ਜੰਡਾਲੀ
ਪੰਜਾਬ, ਭਾਰਤ ਵਿੱਚ ਸਥਿੱਤੀ
30°39′30″N 76°02′09″E / 30.658228°N 76.035851°E / 30.658228; 76.035851
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਦੋਰਾਹਾ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਦੋਰਾਹਾ

ਜੰਡਾਲੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਪਾਇਲ ਤਹਿਸੀਲ ਦਾ ਸਰਹੰਦ ਨਹਿਰ ਦੇ ਕੰਢੇ, ਧਮੋਟ ਪਿੰਡ ਤੋਂ 3 ਕਿਲੋਮੀਟਰ[2] ਦੱਖਣ ਵੱਲ, ਜਰਗੜੀ ਪਿੰਡ ਤੋਂ 2 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਸ ਦੇ ਪੂਰਬ ਵੱਲ 4 ਕੁ ਕਿਲੋਮੀਟਰ ਤੇ ਨਸਰਾਲੀ ਪਿੰਡ ਅਤੇ ਪੱਛਮ ਵਿੱਚ 4 ਕੁ ਕਿਲੋਮੀਟਰ ਤੇ ਸਿਹੌੜਾ ਪਿੰਡ ਹੈ। ਪੰਜਾਬੀ ਗਾਇਕ ਜੱਸੀ ਗਿੱਲ ਇਸੇ ਪਿੰਡ ਦਾ ਹੈ।

ਇਥੋਂ ਦੇ ਕੁੱਲ 352 ਪਰਿਵਾਰ ਹਨ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੁੱਲ ਆਬਾਦੀ 1936 ਹੈ, ਜਿਸ ਵਿੱਚ 1029 ਨਰ 907 ਮਾਦਾ ਹਨ।

ਉਮਰ ਦੇ ਨਾਲ ਪਿੰਡ ਦੀ ਆਬਾਦੀ ਵਿਚ 0-6 ਸਾਲ ਦੇ ਬਚਿਆਂ ਦੀ ਗਿਣਤੀ 181 ਹੈ, ਜੋ ਕਿ ਪਿੰਡ ਦੀ ਕੁੱਲ ਆਬਾਦੀ ਦਾ 9.35 % ਬਣਦੀ ਹੈ। ਜੰਡਾਲੀ ਪਿੰਡ ਦਾ ਔਸਤ ਲਿੰਗ ਅਨੁਪਾਤ 881 ਹੈ, ਪੰਜਾਬ ਰਾਜ ਦੀ ਔਸਤ 895 ਦੇ ਮੁਕਾਬਲੇ ਘੱਟ ਹੈ।

ਬਾਲ ਲਿੰਗ ਅਨੁਪਾਤ 757 ਹੈ ਜੋ ਪੰਜਾਬ ਰਾਜ ਔਸਤ 846 ਦੇ ਮੁਕਾਬਲੇ ਘੱਟ ਹੈ। 2011 ਵਿੱਚ ਜੰਡਾਲੀ ਪਿੰਡ ਦੀ ਸਾਖਰਤਾ ਦਰ 77.95 % ਸੀ, ਜੋ ਪੰਜਾਬ ਦੀ 75,84% ਦੇ ਮੁਕਾਬਲੇ ਵੱਧ ਹੈ ਅਤੇ ਪਿੰਡ ਵਿੱਚ ਮਰਦ ਸਾਖਰਤਾ 84.45%, ਜਦਕਿ ਮਹਿਲਾ ਸਾਖਰਤਾ ਦਰ 70.69 %. ਹੈ।[3]

ਪਿੰਡ ਜੰਡਾਲੀ ਨੂੰ 6ਵੇ ਪਾਤਸਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ ਪ੍ਰਾਪਤ ਹੈ ! ਇਥੇ ਗੁਰੂ ਸਾਹਿਬ ਜੀ ਦੇ ਕਰ ਕਮਲਾਂ ਨਾਲ਼ ਲਗਾਈ ਗਈ ਨਿੰਮ ਸਾਹਿਬ ਮੌਜੂਦ ਹੈ ਅਤੇ ਬਹੁਤ ਸੁੰਦਰ ਗੁਰੂਦਵਾਰਾ ਸਾਹਿਬ ਹੈ। ਸਰਹਿੰਦ ਨਹਿਰ ਪਿੰਡ ਦੇ ਬਿਲਕੁਲ ਨੇੜੇ ਹੀ ਵਗਦੀ ਹੈ ।

ਹਵਾਲੇ[ਸੋਧੋ]