ਝਾਲਾਵਾੜ ਜ਼ਿਲ੍ਹਾ
ਝਾਲਾਵਾੜ ਜ਼ਿਲ੍ਹਾ | |
---|---|
ਰਾਜਸਥਾਨ ਦਾ ਜਿਲ੍ਹਾ | |
ਉੱਪਰ-ਖੱਬੇ ਤੋਂ ਘੜੀ ਦੀ ਦਿਸ਼ਾ ਵਿੱਚ: ਝਾਲਰਾਪਟਨ ਸੂਰਜ ਮੰਦਿਰ, ਕਾਲੀ ਸਿੰਧ ਨਦੀ ਤੋਂ ਗਗਰੋਂ ਕਿਲ੍ਹਾ, ਝਾਲਾਵਾੜ ਵਿੱਚ ਗੜ੍ਹ ਪੈਲੇਸ, ਅਕਲੇਰਾ ਵਿੱਚ ਖੇਤ, ਚਚੌਰਨੀ ਵਿੱਚ ਕਿਲ੍ਹਾ | |
![]() ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦਾ ਸਥਾਨ | |
ਗੁਣਕ: 24.597349, 76.160980 | |
Country | ![]() |
State | ਰਾਜਸਥਾਨ |
Division | ਕੋਟਾ |
ਹੈੱਡਕੁਆਰਟਰ | ਝਾਲਾਵਾੜ |
ਸਰਕਾਰ | |
• DC | ਸ਼੍ਰੀ ਅਜੈ ਸਿੰਘ ਰਾਠੌਰ (ਆਈ.ਏ.ਐਸ.) |
ਖੇਤਰ | |
• Total | 6,928 km2 (2,675 sq mi) |
ਆਬਾਦੀ (2011)[1] | |
• Total | 14,11,129 |
• ਘਣਤਾ | 200/km2 (530/sq mi) |
ਸਮਾਂ ਖੇਤਰ | ਯੂਟੀਸੀ+05:30 (IST) |
ਝਾਲਾਵਾੜ ਜ਼ਿਲ੍ਹਾ ਪੱਛਮੀ ਭਾਰਤ ਦੇ ਰਾਜ ਰਾਜਸਥਾਨ ਦੇ 50 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਝਾਲਾਵਾੜ ਦਾ ਇਤਿਹਾਸਕ ਸ਼ਹਿਰ ਹੈ। ਅਤੇ ਝਾਲਾਵਾੜ ਜ਼ਿਲ੍ਹੇ ਦਾ ਪ੍ਰਸ਼ਾਸਕੀ ਹੈੱਡਕੁਆਰਟਰ ਵੀ ਹੈ। ਇਹ ਝਾਲਾਵਾੜ ਦੇ ਉੱਤਰ-ਪੱਛਮ ਵੱਲ ਕੋਟਾ ਜ਼ਿਲ੍ਹੇ, ਉੱਤਰ ਪੂਰਬ ਵੱਲ ਬਾਰਾਂ ਜ਼ਿਲ੍ਹੇ, ਪੂਰਬ ਵੱਲੋਂ ਮੱਧ ਪ੍ਰਦੇਸ਼ ਰਾਜ ਦੇ ਗੁਨਾ ਜ਼ਿਲ੍ਹੇ, ਦੱਖਣ ਵੱਲ ਮੱਧ ਪ੍ਰਦੇਸ਼ ਰਾਜ ਦੇ ਰਾਜਗੜ੍ਹ ਜ਼ਿਲ੍ਹੇ ਅਤੇ ਅਗਰ ਮਾਲਵਾ ਜ਼ਿਲ੍ਹੇ ਅਤੇ ਪੱਛਮ ਵਿੱਚ ਮੱਧ ਰਾਜ ਦੇ ਰਤਲਾਮ ਜ਼ਿਲ੍ਹੇ ਅਤੇ ਮੰਦਸੌਰ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਜ਼ਿਲ੍ਹੇ ਦਾ ਖੇਤਰਫਲ 6,219 ਵਰਗ ਕਿਲੋਮੀਟਰ ਹੈ। ਇਹ ਜ਼ਿਲ੍ਹਾ ਕੋਟਾ ਡਿਵੀਜ਼ਨ ਦਾ ਹਿੱਸਾ ਹੈ।
ਨਾਮਕਰਨ
[ਸੋਧੋ]ਜ਼ਿਲ੍ਹੇ ਦਾ ਨਾਮ ਸਾਬਕਾ ਰਿਆਸਤੀ ਰਾਜ (ਝਾਲਾ ਵਾੜ) ਤੋਂ ਲਿਆ ਗਿਆ ਹੈ ਜਿਸਦਾ ਸ਼ਾਬਦਿਕ ਅਰਥ ਹੈ ਝਾਲਾਵਾਂ ਦਾ ਨਿਵਾਸ, ਇੱਕ ਰਾਜਪੂਤ ਕਬੀਲਾ।
ਇਤਿਹਾਸ
[ਸੋਧੋ]ਝਾਲਾਵਾੜ ਜ਼ਿਲ੍ਹੇ ਦਾ ਖੇਤਰ 1947 ਵਿੱਚ ਭਾਰਤ ਦੀ ਆਜ਼ਾਦੀ ਤੱਕ ਝਾਲਾਵਾੜ ਰਿਆਸਤ ਨਾਲ ਸਬੰਧਤ ਸੀ।
ਭੂਗੋਲ
[ਸੋਧੋ]ਝਾਲਾਵਾੜ ਜ਼ਿਲ੍ਹਾ ਦੱਖਣ-ਪੂਰਬੀ ਰਾਜਸਥਾਨ ਦੇ ਹਾਡੋਤੀ ਖੇਤਰ ਵਿੱਚ ਮਾਲਵਾ ਪਠਾਰ ਦੇ ਕੰਢੇ ਤੇ ਸਥਿਤ ਹੈ। ਕਾਲੀ ਸਿੰਧ ਨਦੀ ਜ਼ਿਲ੍ਹੇ ਦੇ ਕੇਂਦਰ ਤੋਂ ਉੱਤਰ ਵੱਲ ਵਗਦੀ ਹੈ।
ਆਰਥਿਕਤਾ
[ਸੋਧੋ]ਸਾਲ 2006 ਵਿੱਚ ਪੰਚਾਇਤੀ ਰਾਜ ਮੰਤਰਾਲੇ ਨੇ ਝਾਲਾਵਾੜ ਨੂੰ ਭਾਰਤ ਦੇ 250 ਸਭ ਤੋਂ ਪਛੜੇ ਜ਼ਿਲ੍ਹਿਆਂ (ਕੁੱਲ 640 ਵਿੱਚੋਂ) ਵਿੱਚੋਂ ਇੱਕ ਦਾ ਨਾਮ ਦਿੱਤਾ।[2] ਇਹ ਰਾਜਸਥਾਨ ਰਾਜ ਦੇ ਉਨ੍ਹਾਂ ਬਾਰਾਂ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਜੋ ਇਸ ਵੇਲੇ ਬੈਕਵਰਡ ਰੀਜਨ ਗ੍ਰਾਂਟ ਫੰਡ ਪ੍ਰੋਗਰਾਮ (ਬੀ. ਆਰ. ਜੀ. ਐੱਫ.) ਤੋਂ ਫੰਡ ਪ੍ਰਾਪਤ ਕਰਦੇ ਹਨ।
ਡਿਵੀਜ਼ਨ
[ਸੋਧੋ]ਰਾਜ ਸਰਕਾਰ ਵੱਲੋਂ ਝਾਲਾਵਾੜ ਜ਼ਿਲ੍ਹੇ ਨੂੰ ਅੱਠ ਉਪ-ਮੰਡਲਾਂ ਵਿੱਚ ਵੰਡਿਆ ਗਿਆ ਹੈ [3]
- ਝਾਲਾਵਾੜ
- ਅਕਲੇਰਾ
- ਅਸਨਾਵਰ
- ਗੰਗਧਰ
- ਭਵਾਨੀ ਮੰਡੀ
- ਪਿਰਾਵਾ
- ਖਾਨਪੁਰ
- ਮਨੋਹਰ ਥਾਨਾ।
ਤਹਿਸੀਲਾਂ
[ਸੋਧੋ]ਝਾਲਾਵਾੜ ਜ਼ਿਲ੍ਹੇ ਵਿੱਚ 12 ਤਹਿਸੀਲ ਹੈੱਡਕੁਆਰਟਰ ਹਨ।[4] ਜ਼ਿਲ੍ਹੇ ਦੀਆਂ ਤਹਿਸੀਲਾਂ ਹਨ।
- ਅਕਲੇਰਾ
- ਅਸਨਾਵਰ
- ਗੰਗਧਰ
- ਝਾਲਰਾਪਾਟਨ
- ਖਾਨਪੁਰ
- ਮਨੋਹਰਥਾਨ
- ਪਚਪਹਾੜ
- ਪਿਰਾਵਾ
- ਸੁਨੈਲ
- ਰਾਏਪੁਰ
- ਬਕਨਾਨੀ
- ਡੈਗ
ਆਬਾਦੀ
[ਸੋਧੋ]ਸਾਲ | ਅ. | ±% |
---|---|---|
1901 | 2,53,651 | — |
1911 | 3,01,449 | +18.8% |
1921 | 2,99,617 | −0.6% |
1931 | 3,30,140 | +10.2% |
1941 | 3,74,596 | +13.5% |
1951 | 4,05,036 | +8.1% |
1961 | 4,91,872 | +21.4% |
1971 | 6,23,763 | +26.8% |
1981 | 7,84,998 | +25.8% |
1991 | 9,56,971 | +21.9% |
2001 | 11,80,323 | +23.3% |
2011 | 14,11,129 | +19.6% |
2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਝਾਲਾਵਾੜ ਜ਼ਿਲ੍ਹੇ ਦੀ ਕੁੱਲ ਆਬਾਦੀ 1,411,129 ਹੈ, ਜੋ ਲਗਭਗ ਈਸਵਾਤਿਨੀ ਦੇਸ਼ ਜਾਂ ਯੂਐਸ ਦੇ ਹਵਾਈ ਰਾਜ ਦੇ ਬਰਾਬਰ ਹੈ।[1][6][7] ਦਹਾਕੇ 2001-2011 ਦੌਰਾਨ ਇਸ ਦੀ ਜਨਸੰਖਿਆ ਵਾਧਾ ਦਰ 19.57% ਸੀ।[1] ਝਾਲਾਵਾੜ ਵਿੱਚ ਹਰ 1000 ਮਰਦਾਂ ਲਈ 945 ਔਰਤਾਂ ਦਾ ਲਿੰਗ ਅਨੁਪਾਤ ਹੈ, ਅਤੇ ਸਾਖਰਤਾ ਦਰ 62.13% ਹੈ।[1] 16.25% ਆਬਾਦੀ ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਆਬਾਦੀ ਕ੍ਰਮਵਾਰ 17.26% ਅਤੇ 12.91% ਹੈ।[1]
2011 ਦੀ ਮਰਦਮਸ਼ੁਮਾਰੀ ਦੇ ਵੇਲੇ, 44.46% ਲੋਕ ਹਿੰਦੀ, 20.34% ਲੋਕ ਹਰੌਤੀ, ਬੋਲੀ ਅਤੇ18.91% ਮਾਲਵੀ ਬੋਲੀ ਅਤੇ 14.24% ਸੋਂਡਵਾਰੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਬੋਲਦੇ ਸੀ।[8]
ਹਵਾਲੇ
[ਸੋਧੋ]- ↑ 1.0 1.1 1.2 1.3 1.4 "District Census Handbook 2011 - Jhalawar" (PDF). Census of India. Registrar General and Census Commissioner of India.
- ↑ Ministry of Panchayati Raj (8 September 2009). "A Note on the Backward Regions Grant Fund Programme" (PDF). National Institute of Rural Development. Archived from the original (PDF) on April 5, 2012. Retrieved 27 September 2011.
- ↑ "Blocks/Tehsils/Panchayats". jhalawar.rajasthan.gov.in (in ਅੰਗਰੇਜ਼ੀ (ਅਮਰੀਕੀ)). Govt of Rajasthan. Retrieved 16 June 2021.
- ↑ "Tehsils". jhalawar.rajasthan.gov.in (in ਅੰਗਰੇਜ਼ੀ (ਅਮਰੀਕੀ)). Retrieved 16 June 2021.
- ↑ "Table C-01 Population By Religion - Rajasthan". census.gov.in. Registrar General and Census Commissioner of India.
- ↑ US Directorate of Intelligence. "Country Comparison:Population". Archived from the original on 13 June 2007. Retrieved 2011-10-01.
Swaziland 1,370,424
- ↑ "2010 Resident Population Data". U. S. Census Bureau. Archived from the original on 2013-10-19. Retrieved 2011-09-30.
Hawaii 1,360,301
- ↑ "Table C-16 Population by Mother Tongue: Rajasthan". censusindia.gov.in. Registrar General and Census Commissioner of India.
ਬਾਹਰੀ ਲਿੰਕ
[ਸੋਧੋ]ਫਰਮਾ:Jhalawar districtਫਰਮਾ:Districts of Rajasthanਫਰਮਾ:Rajasthan