ਟਾਲਸਟਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਨਮ-:ਟਾਲਸਟਾਏ ਦਾ ਜਨਮ ਅੱਜ ਤੋਂ ਲਗਭਗ ਇੱਕ ਸੌ ਪੈਂਹਠ ਵਰ੍ਹੇ ਪਹਿਲਾਂ,ਸੰਨ 1828 ਵਿਚ,ਰੂਸ ਦੇ ਇੱਕ ਸ਼ਹਿਰ ਯਾਸਨਾਯਾ ਪੋਲੀਆਨਾ ਵਿੱਚ ਹੋਇਆ।ਮਾਂ ਤੇ ਪਿਓ ਦੋਵੇਂ ਜੱਦੀ- ਪੁਸ਼ਤੀ ਰਈਸ ਸਨ। ਪਾਲਣ-ਪੋਸ਼ਣ-:ਟਾਲਸਟਾਏ ਅਜੇ ਦੋ ਵਰ੍ਹਿਆਂ ਦਾ ਹੀ ਸੀ ਕਿ ਉਹਦੀ ਮਾਂ ਚੱਲ ਵੱਸੀ।ਜਦੋਂ ਨੌ ਸਾਲਾਂ ਦਾ ਸੀ,ਕਿ ਪਿਤਾ ਵੀ ਪਰਲੋਕ ਸਿਧਾਰ ਗਏ।ਟਾਲਸਟਾਏ ਦੇ ਪਾਲਣ-ਪੋਸ਼ਣ ਦਾ ਕੰਮ ਯਰਗੋਲਸ ਨਾਮ ਦੀ ਇੱਕ ਮਿਹਰਬਾਨ ਸੁਆਣੀ ਨੇ ਆਪਣੇ ਹੱਥ ਵਿੱਚ ਲਿਆ।ਟਾਲਸਟਾਏ ਦਾ ਭਵਿੱਖ ਸੁਆਰਨ ਵਿੱਚ ਇਸੇ ਧਰਮਾਤਮਾ ਸੁਆਣੀ ਦਾ ਹੱਥ ਹੈ।ਯਰਗੋਲਸ ਬਾਲ ਟਾਲਸਟਾਏ ਨੂੰ ਧਾਰਮਿਕ ਵਿਅਕਤੀਆਂ ਦੀਆਂ ਕਹਾਣੀਆਂ ਸੁਣਾਉਂਦੀ। ਟਾਲਸਟਾਏ ਦੀ ਸਰੀਰਕ ਬਦਸੂਰਤੀ ਨੇ ਉਹਦੇ ਮਨ ਵਿੱਚ ਹੀਣ-ਭਾਵਨਾ ਪੈਦਾ ਕੀਤੀ ਟਾਲਸਟਾਏ ਨੂੰ ਸਕੂਲ ਤੋਂ ਨਫਰਤ ਸੀ।ਟਾਲਸਟਾਏ ਨੂੰ ਆਪਣੀ ਬਦਸੂਰਤੀ ਵੱਢਣ ਨੂੰ ਪੈਂਦੀ ਹੈ।ਟਾਲਸਟਾਏ ਨੇ ਰੂਸੀ ਸਾਹਿਤ ਦੀਆਂ ਪੁਸਤਕਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।ਪੁਸਤਕਾਂ ਪੜ੍ਹ ਕੇ ਉਸ ਨੂੰ ਪਤਾ ਲੱਗਾ ਕਿ ਖੂਬਸੂਰਤੀ ਸਿਰਫ ਸਰੀਰ ਦੀ ਹੀ ਨਹੀਂ ਮਨ ਦੀ ਵੀ ਹੁੰਦੀ ਹੈ।ਜੇਕਰ ਬੰਦਾ ਕੋਈ ਚੰਗਾ ਕੰਮ ਕਰ ਲਵੇ ਤਾਂ ਉਹਦੇ ਕੰਮਾਂ ਸਦਕਾ ਹੀ ਉਸ ਵਿੱਚ ਖੂਬਸੂਰਤੀ ਜਾਗ ਪੈਂਦੀ ਹੈ।

ਕੁਝ ਸਮਾਂ ਉਹ ਪੀਤਰੋਗ੍ਰਾਦ ਚਲਾ ਗਿਆ।ਏਥੇ ਉਹਨੂੰ ਅਜਿਹੇ ਵੈਲੀ ਦੋਸਤ ਮਿਲੇ ਜਿਨ੍ਹਾਂ ਨੇ ਟਾਲਸਟਾਏ ਦਾ ਮਨ ਗੁਨਾਹਾਂ ਵੱਲ ਫੇਰ ਦਿੱਤਾ-:ਸਾਰਾ ਦਿਨ ਸ਼ਰਾਬ,ਸਾਰਾ ਦਿਨ ਜੂਆ ਖੇਡਦਾ ਰਹਿੰਦਾ।ਟਾਲਸਟਾਏ ਸਾਰਾ ਪੈਸਾ ਗੁਆ ਬੈਠਾ।ਸਿਰ ਉੱਪਰ ਕਿੰਨਾ ਹੀ ਕਰਜਾ ਚੜ੍ਹ ਗਿਆ।ਲੈਣਦਾਰਾਂ ਤੋਂ ਬਚਣ ਲਈ ਉਹ ਦੌੜਿਆ ਤੇ ਫੌਜ ਵਿੱਚ ਭਰਤੀ ਹੋ ਗਿਆ।ਫੌਜ ਵਿੱਚ ਭਰਤੀ ਹੋਣ ਪਿੱਛੋਂ ਸੁਧਰ ਗਿਆ।

ਰਚਨਾਵਾਂ-:ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਇੱਥੇ ਹੀ ਉਸ ਵਿੱਚ ਸਾਹਿਤ-ਰਚਨਾ ਦਾ ਚਾਅ ਜਾਗਿਆ।ਟਾਲਸਟਾਏ ਨੇ ਅਨੇਕ ਪੁਸਤਕਾਂ ਦੀ ਰਚਨਾ ਕੀਤੀ।ਉਹਨੇ ਕਹਾਣੀਆਂ ਲਿਖੀਆਂ,ਨਾਵਲ ਲਿਖੇ,ਨਾਟਕ ਲਿਖੇ,ਨਿਬੰਧ ਲਿਖੇ ਅਤੇ ਕੁਝ ਕਵਿਤਾਵਾਂ ਵੀ।ਟਾਲਸਟਾਏ ਨੇ ਜੀਵਨ-ਕਥਾ ਵੀ ਲਿਖੀ ਜਿਸ ਨਾਲ ਉਸ ਨੂੰ ਬਹੁਤ ਪ੍ਰਸਿੱਧੀ ਮਿਲੀ।ਉਸਦੀਆਂ ਸਾਰੀਆਂ ਕਿਰਤਾਂ ਪੰਜਾਹ ਦੇ ਕਰੀਬ ਹਨ।ਕੁਝ ਰਚਨਾਵਾਂ ਨੂੰ ਤਾਂ ਸੰਸਾਰ-ਭਰ ਵਿੱਚ ਪ੍ਰਸਿੱਧੀ ਮਿਲੀ। "ਵਾਰ ਐਂਡ ਪੀਸ"(ਜੰਗ ਤੇ ਅਮਨ),ਅਤੇ "ਅੰਨਾ ਕੇਰੇਨੀਨਾ" ਦੀ ਪ੍ਰਸਿੱਧੀ ਅੱਜ ਤੱਕ ਕਾਇਮ ਹੈ। ਯੁੱਧ ਦੀ ਭਿਅੰਕਰਤਾ ਨੂੰ ਅੱਖੀਂ ਦੇਖਣ ਪਿੱਛੋਂ ਟਾਲਸਟਾਏ ਨੇ "ਵਾਰ ਐਂਡ ਪੀਸ"(ਜੰਗ ਤੇ ਅਮਨ) ਨਾਂ ਦਾ ਸੰਸਾਰ-ਪ੍ਰਸਿੱਧ ਨਾਵਲ ਲਿਖਿਆ।ਇਸ ਨਾਵਲ ਦਾ ਸੰਸਾਰ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ।ਟਾਲਸਟਾਏ ਜੀਵਨ ਦੀਆਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਦਾ ਹੋਇਆ ਮਹਾਨ ਲੇਖਕ ਬਣਿਆ। ਦੇਹਾਂਤ-:ਟਾਲਸਟਾਏ ਕਿਤਾਬਾਂ ਤੋਂ ਹੋਣ ਵਾਲੀ ਆਮਦਨ ਗਰੀਬਾਂ ਨੂੰ ਵੰਡ ਦੇਂਦਾ।ਘਰਵਾਲੀ ਨੂੰ ਇਹ ਗੱਲ ਪੰਸਦ ਨਹੀਂ ਸੀ ਅਤੇ ਉਹ ਸੜਦੀ ਕੜ੍ਹਦੀ ਰਹਿੰਦੀ।ਟਾਲਸਟਾਏ ਘਰ ਦੇ ਮਾਹੌਲ ਤੋਂ ਤੰਗ ਆ ਗਿਆ।ਇਕ ਦਿਨ ਉਹ ਘਰੋਂ ਨਿਕਲ ਤੁਰਿਆ।ਆਖਰਾਂ ਦੀ ਠੰਢ ਵਿੱਚ ਆਵਾਰਾ ਫਿਰਦਾ ਉਹ ਬਿਮਾਰ ਹੋ ਗਿਆ ਅਤੇ ਗੁਜਰ ਗਿਆ।