ਟਿੱਕਾ ਭਾੲੀ ਦੂਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਟਿੱਕਾ ਭਾਈ ਦੂਜ ਭੈਣ ਭਰਾ ਦੇ ਆਪਸੀ ਪਿਆਰ ਦਾ ਤਿਉਹਾਰ ਹੈ। ਇਹ ਤਿਉਹਾਰ ਦੀਵਾਲੀ ਤੋਂ ਦੋ ਦਿਨ ਪਿੱਛੋਂ ਕੱਤੇ ਮਹੀਨੇ ਦੇ ਚਾਨਣੇ ਪੱਖ ਦੀ ਦੂਜ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਰਾ ਨੂੰ ਟਿੱਕਾ ਲਗਾ ਕੇ ਉਸਦੀ ਸੁੱਖ ਸ਼ਾਂਤੀ ਮੰਗੀ ਜਾਂਦੀ ਹੈ।


ਵਿਧੀ[ਸੋਧੋ]

ਇਸ ਦਿਨ ਭੈਣ ਆਪਣੇ ਭਰਾ ਦੀ ਲੰਮੀ ਉਮਰ ਲਈ ਅਰਦਾਸ ਕਰਦੀ ਹੈ। ਭਰਾ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਗਾਉਂਦੀ ਹੈ, ਮਠਿਆਈ ਨਾਲ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ। ਭਰਾ ਵੀ ਆਪਣੀ ਭੈਣ ਨੂੰ ਸ਼ਗਨ ਦਿੰੰਦਾ ਹੈ। ਜੇਕਰ ਵਿਆਹੀ ਹੋਣ ਕਰਕੇ ਭੈਣ ਭਰਾ ਕੋਲ ਪਹੁੰਚ ਨਾ ਸਕੇ ਤਾਂ ਉਹ ਕੰਧ ਤੇ ਭਰਾ ਭਰਜਾਈ ਦੀ ਮਿੱਟੀ ਦੀ ਮੂਰਤੀ ਬਣਾ ਲੈਂਦੀ ਹੈ ਤੇ ਉਹਨਾਂ ਦੀ ਪੂਜਾ ਕਰਦੀ ਹੈ।

ਹਵਾਲੇ[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 488