ਟੂਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਟੂਸੇ, ਲੁਧਿਆਣਾ ਤੋਂ ਰੀਡਿਰੈਕਟ)
Jump to navigation Jump to search
ਟੂਸਾ
ਟੂਸੇ
ਪਿੰਡ
ਪੰਜਾਬ
ਟੂਸਾ
ਟੂਸਾ
ਪੰਜਾਬ, ਭਾਰਤ ਵਿੱਚ ਸਥਿੱਤੀ
30°44′01″N 75°40′21″E / 30.733496°N 75.672412°E / 30.733496; 75.672412
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਲੁਧਿਆਣਾ
ਬਲਾਕ ਸੁਧਾਰ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ
ਸਮਾਂ ਖੇਤਰ ਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰ ਲੁਧਿਆਣਾ

ਟੂਸਾ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ।[1] ਇਸ ਦੀ ਜੂਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਨਾਲ ਲਗਦੀ ਹੈ। ਇਹ ਲੁਧਿਆਣਾ ਤੋਂ ਰਾਏਕੋਟ ਵਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਲੁਧਿਆਣੇ ਤੋਂ 25 ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਦੀ ਆਬਾਦੀ 5 ਕੁ ਹਜ਼ਾਰ ਦੀ ਹੈ।

ਪਿੰਡ ਦੀਆਂ ਉੱਘੀਆਂ ਸਖਸ਼ੀਅਤਾਂ[ਸੋਧੋ]

ਇਸ ਪਿੰਡ ਦੇ ਪਹਿਲਵਾਨ ਅਜੈਬ ਸਿੰਘ ਨੇ 1934 ਵਿੱਚ ਲੰਡਨ ਵਿੱਚ ਕਾਮਨਵੈਲਥ ਗੇਮਜ਼ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਇੱਥੋਂ ਦੇ ਜੰਮਪਲ ਪ੍ਰੀਤਮ ਸਿੰਘ ਅਤੇ ਜਸਵੰਤ ਸਿੰਘ ਸੰਧੂ 1960 ਵਿੱਚ ਓਲੰਪਿਕਸ ਦੌਰਾਨ ਕੀਨੀਆ ਦੀ ਟੀਮ ਵੱਲੋਂ ਹਾਕੀ ਖੇਡੇ। ਕੌਮਾਂਤਰੀ ਹਾਕੀ ਖਿਡਾਰੀ ਅਜਮੇਰ ਸਿੰਘ ਵੀ ਕੀਨੀਆ ਵੱਲੋਂ ਓਲੰਪਿਕ ਵਿੱਚ ਖੇਡਿਆ ਅਤੇ ਇੰਗਲੈਂਡ ਪੁੱਜਣ ਉਪਰੰਤ ਉਥੋਂ ਦੀ ਪੁਲੀਸ ਵਿੱਚ ਪਹਿਲਾ ਪੰਜਾਬੀ ਅਫ਼ਸਰ ਬਣਿਆ। ਇਹ ਪਿੰਡ ਸਾਹਿਤਕ ਲੋਕਾਂ ਦੀ ਜਨਮ ਅਤੇ ਕਰਮ ਭੂਮੀ ਰਿਹਾ ਹੈ। ਇੱਥੋਂ ਦੇ ਕਿੱਸਾਕਾਰ ਕਰਮ ਸਿੰਘ ਨੇ ਅਣਗਿਣਤ ਕਿੱਸੇ ਲਿਖੇ ਹਨ। ਪੂਰਨ ਭਗਤ ਉਸ ਦਾ ਮਸ਼ਹੂਰ ਕਿੱਸਾ ਹੈ। ਦਿੱਤ ਸਿੰਘ ਪੰਛੀ ਇੱਥੋਂ ਦਾ ਸਿਰਕੱਢ ਕਵੀ ਹੋਇਆ ਹੈ

ਹਵਾਲੇ[ਸੋਧੋ]