ਸਮੱਗਰੀ 'ਤੇ ਜਾਓ

ਟੈਲਨ ਕਸਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟੈਲਨ ਕਸਪ ਦੰਦਾਂ ਵਿੱਚ ਮੌਜੂਦ ਆਮ ਨਾਲੋਂ ਵਾਧੂ ਕਸਪ ਹੈ। ਇਹ ਬਾਜ ਦੇ ਨਾਖੂਨ (ਟੈਲਨ) ਨਾਲ ਮਿਲਦਾ ਜੁਲਦਾ ਹੈ ਅਤੇ ਉਸੇ ਤੋਂ ਇਸ ਦਾ ਨਾਂ ਪਿਆ ਹੈ। ਇਹ ਦੰਦਾਂ ਦੇ ਪਿਛਲੇ ਪਾਸੇ ਮੌਜੂਦ ਇੱਕ ਗੋਲ ਬਣਤ, ਸਿੰਗੁਲਮ ਤੋਂ ਵਾਧਰੇ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਹ ਆਮ ਤੌਰ 'ਤੇ ਦੁੱਧ ਵਾਲੇ ਦੰਦਾਂ ਵਿੱਚ ਨਜ਼ਰ ਆਉਂਦਾ ਹੈ।

ਕਾਰਨ

[ਸੋਧੋ]

ਇਸ ਹਾਲਤ ਦਾ ਸਹੀ ਕਾਰਨ ਤਾਂ ਅਜੇ ਤੱਕ ਸਾਹਿਤ ਵਿੱਚ ਉਪਲਬਧ ਨਹੀਂ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਜਾਂ ਤਾਂ ਆਨੁਵਾੰਸ਼ਿਕ ਕਾਰਨਾਂ ਕਰ ਕੇ ਅਤੇ ਜਾਂ ਦੰਦ ਦੇ ਬਣਦੇ ਹੋਏ ਕਿਸੇ ਤਰ੍ਹਾਂ ਦੀ ਆਈ ਰੁਕਾਵਟ ਕਰ ਕੇ ਹੁੰਦਾ ਹੈ।

ਇਲਾਜ

[ਸੋਧੋ]

ਵੱਡੇ ਟੈਲਨ ਕਸਪ, ਚਬਾਉਣ ਵਿੱਚ ਦਖਲ ਅੰਦਾਜੀ ਕਰ ਸਕਦੇ ਹਨ, ਪਰ ਉਹਨਾਂ ਨੂੰ ਪੀਹ ਦੇਣਾ ਇੱਕ ਖਤਰਨਾਕ ਕੋਸ਼ਿਸ਼ ਹੋ ਸਕਦੀ ਹੈ। ਟੈਲਨ ਕਸਪ ਵਿੱਚ ਆਮ ਤੌਰ 'ਤੇ ਪ੍ਰਮੁੱਖ ਪਲਪ ਹੌਰਨ ਹੁੰਦਾ ਹੈ ਜੋ ਛੋਟੀ ਉਮਰ ਵਿੱਚ ਬਾਹਰ ਆਉਣ ਲਈ ਅਤਿ- ਸੰਵੇਦਨਸ਼ੀਲ ਹੁੰਦਾ ਹੈ। ਇਨ੍ਹਾਂ ਹਾਲਾਤਾਂ ਵਿੱਚ ਡਾਕਟਰੀ ਨਿਗਰਾਨੀ ਜ਼ਰੂਰੀ ਹੁੰਦੀ ਹੈ ਕਿਓਂਕਿ ਦੰਦ ਖੂਨ ਅਤੇ ਤੰਤੂ ਦੀ ਸਪਲਾਈ ਗੁਆ ਸਕਦਾ ਹੈ ਅਤੇ ਅਜਿਹੇ ਹਲਾਤਾਂ ਵਿੱਚ ਰੂਟ ਕੈਨਾਲ ਟ੍ਰੀਟਮੈਂਟ ਦੀ ਲੋੜ ਪੈ ਸਕਦੀ ਹੈ।

ਹਵਾਲੇ

[ਸੋਧੋ]