ਟੋਬੀ ਮੈਗੁਆਇਰ
ਦਿੱਖ
ਟੋਬੀ ਮੈਗੁਆਇਰ | |
---|---|
ਜਨਮ | 27 ਜੂਨ, 1975 (ਉਮਰ 46) ਸੈਂਟਾ ਮੌਨਿਕਾ, ਕੈਲੀਫ਼ੋਰਨੀਆ, ਸੰਯੁਕਤ ਰਾਜ |
ਪੇਸ਼ਾ | ਅਦਾਕਾਰ, ਫ਼ਿਲਮ ਸਿਰਜਣਹਾਰ |
ਸਰਗਰਮੀ ਦੇ ਸਾਲ | 1989 - ਹੁਣ ਤੱਕ |
ਜੀਵਨ ਸਾਥੀ | ਜੈਨੀਫਰ ਮੇਅਰ (2007 - 2016) |
ਬੱਚੇ | 2 |
ਟੋਬੀਅਸ ਵਿਨਸੈਂਟ ਮੈਗੁਆਇਰ (ਜਨਮ 27 ਜੂਨ, 1975) ਇੱਕ ਅਮਰੀਕੀ ਅਦਾਕਾਰ ਅਤੇ ਫਿਲਮ ਸਿਰਜਣਹਾਰ ਹੈ। ਉਸ ਨੂੰ ਖ਼ਾਸ ਤੌਰ 'ਤੇ, ਸੈਮ ਰੇਇਮੀ ਦੀਆਂ ਸਪਾਇਡਰ-ਮੈਨ (2002-2007) ਵਿੱਚ ਪੀਟਰ ਪਾਰਕਰ / ਸਪਾਇਡਰ-ਮੈਨ ਦਾ ਕਿਰਦਾਰ ਕਰਨ ਲਈ ਜਾਣਿਆ ਜਾਂਦਾ ਹੈ, ਅਤੇ ਟੋਬੀ ਨੇ ਮੁੜ੍ਹ 2021 ਵਿੱਚ ਸਪਾਇਡਰ-ਮੈਨ: ਨੋ ਵੇ ਹੋਮ ਵਿੱਚ ਵੀ ਆਪਣੇ ਪੀਟਰ ਪਾਰਕਰ / ਸਪਾਇਡਰ-ਮੈਨ ਦਾ ਕਿਰਦਾਰ ਕੀਤਾ। ਉਸਦੀਆਂ ਹੋਰ ਫ਼ਿਲਮਾਂ ਵਿੱਚ ਪਲੀਜ਼ੈਂਟਵਿਲ (1998), ਰਾਇਡ ਵਿੱਦ ਦਾ ਡੈਵਿਲ (1999), ਦ ਸਾਇਡਰ ਹਾਊਸ ਰੂਲਜ਼ (1999), ਵੰਡਰ ਬੌਏਜ਼ (2000), ਸੀਬਿਸਕਿਟ (2003), ਦ ਗੁੱਡ ਜਰਮਨ (2006), ਬ੍ਰਦਰਜ਼ (2009), ਗੈਟਸਬਾਏ (2013), ਸ਼ਾਮਲ ਹਨ।