ਡਾਕ ਬੰਗਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾਕ ਬੰਗਲਾ ਸ਼ਬਦ ਦੋ ਵੱਖ ਵੱਖ ਚੀਜਾਂ ਲਈ ਵਰਤਿਆ ਜਾਂਦਾ ਹੈ।

ਪਹਿਲਾ-ਰਿਹਾਇਸ਼ੀ ਇਮਾਰਤ[ਸੋਧੋ]

ਡਾਕ ਬੰਗਲਾ ਉਹ ਸਰਕਾਰੀ ਕੋਠੀ ਹੁੰਦੀ ਹੈ ਜਿੱਥੇ ਮਹਿਮਾਨ ਅਫਸਰਾਂ ਦੇ ਠਹਿਰਣ ਦਾ ਪ੍ਰਬੰਧ ਹੁੰਦਾ ਹੈ। ਇਸਦਾ ਨਾਮ ਡਾਕ ਬੰਗਲਾ ਇਸ ਕਰਕੇ ਪਿਆ ਕਿਉਂਕਿ ਇਹ ਡਾਕ ਵੰਡਣ ਦੇ ਰਸਤੇ ਤੇ ਬਣਾਇਆ ਜਾਂਦਾ ਸੀ।[1] ਅੱਜ ਕੱਲ ਇਸਨੂੰ ਰੈਸਟ ਹਾਊਸ ਕਿਹਾ ਜਾਣ ਲੱੱਗ ਪਿਆ ਹੈ। ਡਾਕ ਬੰਗਲੇ ਅੰਗਰੇਜ਼ਾਂ ਦੇ ਸਮੇਂ ਹੋਂਦ ਵਿੱਚ ਆਏ। ਅੰਗਰੇਜ਼ਾਂ ਨੇ ਆਪਣੇ ਰਾਜ ਸਮੇਂ ਕੁੱਝ ਖਾਸ ਪਿੰਡਾਂ ਅਤੇ ਸ਼ਹਿਰਾਂ ਵਿੱਚ ਡਾਕ ਬੰਗਲੇ ਬਣਾਏ। ਜਿੱਥੇ ਦੌਰੇ ਤੇ ਆਏ ਅੰਗਰੇਜ਼ ਅਫਸਰ ਠਹਿਰਦੇ ਸਨ। ਫਾਜ਼ਿਲਕਾ ਵਿੱਚ ਉਸ ਸਮੇਂ ਦਾ ਬਣਿਆ ਡਾਕ ਬੰਗਲਾ ਅੱਜ ਵੀ ਮੌਜੂਦ ਹੈ।

ਦੂਜਾ-ਇਸਤਰੀਆਂ ਦੇ ਸਿਰ ਦੇ ਵਾਲਾਂ ਦਾ ਡਿਜ਼ਾਇਨ[ਸੋਧੋ]

ਡਾਕ ਬੰਗਲਾ ਇਸਤਰੀਆਂ ਦੇ ਸਿਰ ਦੇ ਵਾਲਾਂ ਨੂੰ ਗੁੰਦਣ ਦੀ ਇੱਕ ਵਿਸ਼ੇਸ਼ ਵਿਧੀ ਹੈ। ਡਾਕ ਬੰਗਲਾ ਪਾਉਣ ਲਈ ਸਿਰ ਦੇ ਵਾਲਾਂ ਦੀ ਗੁੰਦਾਈ ਗਿੱਚੀ ਦੀ ਥਾਂ ਸਿਰ ਦੀ ਚੋਟੀ ਤੋਂ ਸ਼ੁਰੂ ਕੀਤੀ ਜਾਂਦੀ ਹੈ। ਪੰਜਾਬੀ ਲੋਕ ਗੀਤਾਂ ਵਿੱਚ ਡਾਕ ਬੰਗਲੇ ਦਾ ਖਾਸ ਜਿਕਰ ਕੀਤਾ ਗਿਆ ਹੈ।

  • ਸਿਰ ਗੁੰਦ ਦੇ ਕਪੱਤੀਏ ਨੈਣੇ ਉੱਤੇ ਪਾ ਦੇ ਡਾਕ ਬੰਗਲਾ

ਹਵਾਲੇ[ਸੋਧੋ]

  1. ਪੰਜਾਬੀ ਪੀਡੀਆ. "ਡਾਕ ਬੰਗਲਾ".

2. ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 260-261