ਡਾ. ਸਾਧੂ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਧੂ ਸਿੰਘ
Drsadhusingh.jpg
ਸਾਧੂ ਸਿੰਘ
ਜਨਮਸਾਧੂ ਸਿੰਘ
(1939 -08-20) 20 ਅਗਸਤ 1939 (ਉਮਰ 80)
ਪੰਜਾਬ, ਭਾਰਤ
ਪੇਸ਼ਾਕਹਾਣੀਕਾਰ, ਨਾਟਕਕਾਰ, ਸਾਹਿਤ ਆਲੋਚਕ

ਡਾਕਟਰ ਸਾਧੂ ਸਿੰਘ(20 ਅਗਸਤ 1939 ) ਇੱਕ ਕੈਨੇਡੀਅਨ ਪੰਜਾਬੀ ਲੇਖਕ ਹਨ ।ਇਹਨਾਂ ਨੇ ਕਈ ਕਿਤਾਬਾਂ ਲਿਕੀਆਂ ਹਨ ਜਿਹਨਾ ਵਿਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਨਾਟਕ ਸੰਗ੍ਰਹਿ, ਖੋਜ, ਅਨੁਵਾਦ, ਅਤੇ ਸੰਪਾਦਿਤ ਕੀਤੀਆਂ ਹੋਈਆਂ ਕਿਤਾਬਾਂ ਸ਼ਾਮਲ ਹਨ. ਡਾਕਟਰ ਸਿੰਘ ਦਾ ਨਾਮ ਕੈਨੇਡਾ ਦੇ ਮਸ਼ਹੂਰ ਸਾਹਿਤਕਾਰਾਂ ਵਿਚ ਆਉਂਦਾ ਹੈ. ਸਾਧੂ ਸਿੰਘ ਦੇ ਲੇਖ ਪੰਜਾਬ ਤੇ ਉਸਤੋ ਬਾਹਰ ਵਸਦੇ ਸੰਸਾਰ ਉਤੇ ਟਿਪਣੀ ਦਿੰਦੇ ਹਨ. ਸਾਧੂ ਇਕ ਲੇਫ੍ਤਿਸ੍ਟ ਹਨ.

ਜੀਵਨ ਵੇਰਵਾ[ਸੋਧੋ]

ਡਾਕਟਰ ਸਾਧੂ ਸਿੰਘ ਦਾ ਜਨਮ ੨੦ ਅਗਸਤ ੧੯੩੯ ਨੂੰ ਪਿੰਡ ਢਡਵਾਡ ਪੰਜਾਬ, ਭਾਰਤ ਵਿਚ ਹੋਇਆ ਸੀ. ਬਚਪਨ ਤੋਂ ਹੀ ਉਹਨਾਂ ਨੂੰ ਪੜ੍ਹਨ ਦਾ ਸ਼ੋਂਕ ਸੀ. ਸਾਧੂ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਆਪਣੇ ਪਿੰਡ ਵਿਚ ਹੀ ਪੂਰੀ ਕੀਤੀ. ਸਿੰਘ ਨੇ ਹਾਈ ਸਕੂਲ ਪਿੰਡ ਸਰਹਾਲ ਕਾਜੀਆਂ ਤੋਂ ਕਰਕੇ ਕਾਲਜ ਦੀ ਵਿਦਿਆ ਬੀ . ਏ . ਰਾਮਗੜੀਆਂ ਕਾਲਜ ਫਗਵਾੜਾ ਤੋਂ ਕੀਤੀ. ਐਮ. ਏ. ਗੋਰਮਿੰਤ ਕਾਲਜ ਲੁਧਿਆਣਾ ਤੋਂ ਤੇ ਪੀ. ਐਚ. ਡੀ ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਤੋਂ ਕੀਤੀ। ਆਪਣੀ ਪੜ੍ਹਾਈ ਖਤਮ ਕਰਨ ਤੋ ਬਾਅਦ ਸਾਧੂ ਸਿੰਘ ਨੂੰ ਪੰਜਾਬ ਉਨਿਵੇਰ੍ਸਿਟੀ ਚੰਡੀਗੜ੍ਹ ਦੇ ਇਵਨਿੰਗ ਕਾਲਜ ਜਲੰਧਰ ਵਿਚ ਕੰਮ ਮਿਲ ਗਿਆ. ਲੁਧਿਆਣਾ ਆ ਕੇ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਚ ਏਕ ਅਧਿਆਪਕ ਦੇ ਅਹੁਦੇ ਤੇ ਕੰਮ ਕਰਨਾ ਸ਼ੁਰੂ ਕਰ ਦਿਤਾ.


1990 ਵਿਚ ਸਾਧੂ ਸਿੰਘ ਨੇ ਕੈਨੇਡਾ ਆਉਣ ਦਾ ਫੈਸਲਾ ਕੀਤਾ. ਪੰਜਾਬ ਦੇ ਮਾੜੇ ਹਾਲਾਤਾਂ ਨੂੰ ਪਿਛੇ ਛੱਡ ਕੇ ਸਾਧੂ ਸਿੰਘ ਕਨੇਡਾ ਦੀ ਧਰਤੀ ਉਤੇ ਵਸ ਗਏ. ਪੰਜਾਬ ਵਿਚ ਸਾਧੂ ਸਿਘ ਦੀ ਜਾਨ ਨੂੰ ਧਾਰਮਿਕ ਕੱਟੜਵਾਦੀ ਸੰਗਾਥਾਨਾ ਤੋਂ ਖਤਰਾ ਸੀ. ਕੱਟੜਵਾਦੀ ਸੰਗਾਥਾਨਾ ਨੇ ਸਿੰਘ ਦੇ ਬਹੁਤ ਚੰਗੇ ਦੋਸਤ ਨੂੰ ਪੰਜਾਬ ਵਿਚ ਕਤਲ ਕਰ ਦਿਤਾ ਸੀ ਤੇ ਇਸ ਕਰਨ ਉਹ ਹੁਣ ਧਾਰਮਿਕ ਕੱਟੜਤਾ ਦੇ ਬਹੁਤ ਖਿਲਾਫ਼ ਹਨ. ਕੈਨੇਡਾ ਆ ਕੇ ਸਾਧੂ ਸਿੰਘ ਸਰ੍ਹੀ, ਬ੍ਰਿਟਿਸ਼ ਕੋਲੰਬੀਆ ਵਿਚ ਆ ਕੇ ਬਸ ਗਏ.

ਸਾਹਿਤਕ ਜੀਵਨ[ਸੋਧੋ]

ਡਾਕਟਰ ਸਾਧੂ ਸਿੰਘ ਨੇ ਹੁਣ ਤਕ ਤਕਰੀਬਨ ਦੋ ਦਰਜਨ ਕਿਤਾਬਾਂ ਲਿਖੀਆਂ ਹਨ। ਇਹਨਾਂ ਵਿਚ ਨਾਵਲ, ਕਾਵਿ ਸੰਗ੍ਰਹਿ,ਅਲੋਚਨਾ,ਨਾਟਕ ਅਤੇ ਅਨੁਵਾਦ ਸ਼ਾਮਲ ਹਨ। ਸਿੰਘ ਦੀ ਪਹਿਲੀ ਕਿਤਾਬ ਮੜੀ ਦਾ ਦੀਵਾ (ਆਲੋਚਨਾਤਮਕ ਅਧਿਐਨ) ਸੀ।

ਸਿੰਘ ਦੀ ਸਭ ਤੋਂ ਮਸ਼ਹੂਰ ਕਿਤਾਬ ‘ਗਦਰ ਪਾਰਟੀ’ ਤੇ ਅਧਾਰਿਤ ਹੈ. ਇਸ ਕਿਤਾਬ ਵਿਚ ਸਿੰਘ ਗਦਰ ਪਾਰਟੀ ਦੇ ਬਾਗੀਆਂ ਬਾਰੇ ਲਿਖਦਾ ਹੈ ਜਿਨ੍ਹਾਂ ਅੰਗ੍ਰੇਜ਼ੀ ਰਾਜ ਦੇ ਖਿਲਾਫ਼ ਇਕ ਹਥਿਆਰਬੰਦ ਲਹਿਰ ਨੂ ਜਨਮ ਦਿਤਾ ਸੀ. ਗੁਲਾਮ ਭਾਰਤ ਨੂੰ ਅੰਗਰੇਜਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਅਤੇ ਕਨੇਡਾ ਦੇ ਭਾਰਤੀਆਂ ਨੇ 25 ਜੂਨ 1913 ਵਿੱਚ ਬਣਾਇਆ ਸੀ।

ਸਾਧੂ ਸਿੰਘ ਨੇ ਅਜੀਤ ਕੌਰ ਦੀਆਂ ਕਹਾਣੀਆਂ ਦੀ ਕਿਤਾਬ, ਗੁਰਦਿਆਲ ਸਿੰਘ ਦੇ ਨਾਵਲ ਮੁੜ੍ਹੀ ਦਾ ਦੀਵਾ , ਪੂਰਨ ਸਿੰਘ ਦੇ ਕਵਿ ਸਿਧਆਂ ਤੇ ਆਲੋਚਨਾ ਦਾ ਕੰਮ ਕੀਤਾ। ਸਿੰਘ ਨੇ ਰੂਸੀ ਤੋਂ ਅੰਗ੍ਰੇਜ਼ੀ ਵਿਚ ਵੀ ਅਨੁਵਾਦ ਕੀਤਾ। ਮੋਹਨ ਸਿੰਘ ਜੋਸ ਦੀ ਲਿਖੀ ਕਿਤਾਬ "ਗਦਰ ਪਾਰਟੀ ਦਾ ਸੰਖੋਪ ਇਤਿਹਾਸ" ਦਾ ਪੰਜਾਬੀ ਵਿਚ ਅਨੁਵਾਦ ਕੀਤਾ। ਵਰਿੰਦਰ ਭਾਤਾਚਾਇਆ ਦੀ ਨਾਵਲ ਨੂੰ ਵੀ ਸਿੰਘ ਨੇ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤਾ। ਸਾਧੂ ਸਿੰਘ ਬਿਨ੍ਨਿੰਗ ਦੀ ਅਨ੍ਗੇਰੇਜ਼ੀ ਵਿਚ ਲਿਖੀ ਨਾਵਲ "ਮਲੂਕਾ" ਨੂੰ ਪੰਜਾਬੀ ਵਿਚ ਅਨੁਵਾਦ ਕੀਤਾ । ਸਾਧੂ ਸਿੰਘ ਧਾਮੀ ਆਪਣੇ ਜਿਓਦੇ ਜੀ "ਪਰਿਆ ਧਨ" ਨਾਵਲ ਸਾਧੂ ਸਿੰਘ ਨੂੰ ਦੇ ਗਏ ਸੀ. ਪਰ ਬਦਕਿਸ੍ਮਤੀ ਨਾਲ ਥੋੜੀ ਦੇਰ ਬਆੜ ਉਹ ਚਲ ਬਸੇ ਪਰ ਡਾਕਟਰ ਸਾਧੂ ਸਿੰਘ ਨੇ ਨਾਵਲ ਵਿਚ ਕੁਛ ਤਬਦੀਲੀ ਕੀਤੀ ਤੇ ਪੰਜਾਬੀ ਵਿਚ ਅਨੁਵਾਦ ਕਰ ਕੇ ਛਾਪਿਆ।


ਲਿਖਤਾਂ[ਸੋਧੋ]

  • ਮੜੀ ਦਾ ਦੀਵਾ (ਆਲੋਚਨਾਤਮਕ ਅਧਿਐਨ)

  • ਪੂਰਾ ਆਦਮੀ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1983

  • ਵਿਸਫੋਟ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ) ਲੋਕਗੀਤ ਪ੍ਰਕਾਸ਼ਨ, ਸਰਹੰਦ, 1991

  • ਪੂਰਨ ਸਿੰਘ ਦਾ ਕਾਵਿ ਸਿਧਾਂਤ( ਅਲੋਚਨਾ), ਚੇਤਨਾ ਪ੍ਰਕਾਸ਼ਨ, ਲੁਧਿਆਣਾ,

  • ਹਿੰਦੁਸਤਾਨ ਗਦਰ ਪਾਰਟੀ ਦਾ ਸੰਖੇਪ ਇਤਿਹਾਸ ( ਸੋਹਣ ਸਿੰਘ ਜੋਸ਼ ਦੀ ਕਿਤਾਬ ਦਾ ਅੰਗ੍ਰੇਜ਼ੀ ਤੋਂ ਅਨੁਵਾਦ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007

  • ਹਾਏ ਨੀ ਧੀਏ ਮੋਰਨੀਏ (ਨਾਟਕ)

  • ਪੰਜਾਬੀ ਬੋਲੀ ਦੀ ਵਿਰਾਸਤ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2010)

ਹਰਜੀਤ ਕੌਰ ਸਿਧੂ ਮੇਮੋਰਿਅਲ ਪ੍ਰੋਗ੍ਰਾਮ[ਸੋਧੋ]

ਡਾਕ੍ਟਰ ਸਾਧੂ ਸਿੰਘ ਨੂੰ ੨੦੧੨ ਵਿਚ ਹਰਜੀਤ ਕੌਰ ਸਿਧੂ ਮੇਮੋਰਿਅਲ ਪ੍ਰੋਗ੍ਰਾਮ , ਇਕ ਪੰਜਾਬੀ ਵਿਦਵਾਨ ਦੇ ਰੂਪ ਵਿਚ ਬੁਲਾਯਾ ਗਿਆ ਸੀ. ਹਰਜੀਤ ਕੌਰ ਸਿਧੂ ਮੇਮੋਰਿਯਲ ਪ੍ਰੋਗ੍ਰਾਮ ਪੰਜਾਬੀ ਭਾਸ਼ਾ ਤੇ ਸਭਿਯਾਚਾਰ ਦੀ ਬ੍ਰਿਟਿਸ਼ ਕੋਲੰਬੀਆ ਵਿਚ ਮਹੱਤਤਾ ਵਾਧੋਉਣ ਲਈ ਉਨਿਵੇਰਸਿਟੀ ਓਫ ਬ੍ਰਿਟਿਸ਼ ਕੋਲੰਬੀਆ ਵਿਚ ਇਸ੍ਤਾਂਪਿਤ ਕੀਤਾ ਗਿਆ ਸੀ. ੨੦੧੨ ਵਿਚ ਡਾਕ੍ਟਰ ਸਾਧੂ ਸਿੰਘ ਨੇ ਆਪਣੀ ਕਿਤਾਬ 'ਪੰਜਾਬੀ ਬੋਲੀ ਦੀ ਵਿਰਾਸਤ’ ਲਈ ਇਹ ਇਨਾਮ ਜਿਤਿਆ। ਇਸ ਇਨਾਮ ਵਿਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱੱਤੀ ਜਾਂਦੀ ਹੈ.

ਇਸ ਕਿਤਾਬ ਵਿਚ ਡਾਕਟਰ ਸਾਧੂ ਸਿੰਘ ਨੇ ਪੰਜਾਬੀ ਬੋਲੀ ਦੇ ਅਹਿਜੇ ਸ਼ਬਦਾਂ ਨੂੰ ਸੰਭਾਲਣ ਦਾ ਵੰਡਮੁਲਾ ਯਤਨ ਕੀਤਾ , ਜਿਹੜੇ ਸ਼ਬਦ ਸਾਡੇ ਚੇਤਿਆਂ ਵਿਚੋਂ ਬੜੀ ਤੇਜ਼ੀ ਨਾਲ ਅਲੋਪ ਹੋ ਰਹੇ ਹਨ. ਸਾਧੂ ਸਿੰਘ ਦੀ ਇਹ ਕੋਸ਼ਿਸ਼ ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਅਤੇ ਵਿਚਾਰ ਪ੍ਰਗਟਾਵੇ ਦੀ ਸਮਰ ਸਮਰੱਥਾ ਨੂੰ ਇਕ ਸ਼ਕਤੀਸ਼ਾਲੀ ਢੰਗ ਨਾਲ ਉਜਾਗਰ ਕਰਦੀ ਹੈ.

ਬਾਹਰਲੇ ਲਿੰਕ[ਸੋਧੋ]

ਸਰ੍ਹੀ ਬੂਕ ਫੈਰ http://www.voiceonline.com/punjabi-book-fair-on-in-surrey/

ਡਾਕਟਰ ਸਾਧੂ ਸਿੰਘ ਇਕ਼ਬਾਲ ਅਰਪਨ ਯਾਦਗਾਰੀ ਐਵਾਰਡ ਨਾਲ ਸਮਾਨਿਤ http://punjabitribuneonline.com/2015/06/%E0%A8%A1%E0%A8%BE-%E0%A8%B8%E0%A8%BE%E0%A8%A7%E0%A9%82%E0%A9%82-%E0%A8%B8%E0%A8%BF%E0%A9%B0%E0%A8%98-%E0%A8%87%E0%A8%95%E0%A8%AC%E0%A8%BE%E0%A8%B2-%E0%A8%85%E0%A8%B0%E0%A8%AA%E0%A8%A8/

ਗਾਂਧੀ ਵਸ. ਗੋਡਸੇ https://www.youtube.com/watch?v=Mksmt7W9bk0

ਆਪਨੇ ਅਸੂਲਾਂ ਦਾ ਪਹਿਰੇਦਾਰ ਲੇਖਕ ਡਾਕਟਰ ਸਾਧੂ ਸਿੰਘ http://www.likhari.org/index.php?option=com_content&view=article&id=908%3A2013-12-19-18-05-48&catid=30&Itemid=165

ਹਰਜੀਤ ਕੌਰ ਸਿਧੂ ਮੇਮੋਰਿਅਲ ਪ੍ਰੋਗ੍ਰਾਮ http://asia.ubc.ca/harjit-kaur-sidhu-memorial-program/