ਸਮੱਗਰੀ 'ਤੇ ਜਾਓ

ਸੀ.ਪੀ. ਕੰਬੋਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡਾ. ਸੀ ਪੀ ਕੰਬੋਜ ਤੋਂ ਮੋੜਿਆ ਗਿਆ)
ਜਨਮ(1975-03-03)ਮਾਰਚ 3, 1975
ਲਾਧੂਕਾ, ਫਾਜ਼ਿਲਕਾ, ਪੰਜਾਬ, ਭਾਰਤ
ਕਿੱਤਾਸਹਾਇਕ ਪ੍ਰੋਫੈਸਰ, ਪ੍ਰੋਗਰਾਮ ਕੋਆਰਡੀਨੇਟਰ; ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੀਐੱਚ-ਡੀ, ਐੱਮਸੀਏ, ਐੱਮਐੱਸਸੀ ;
ਇਲੈਕਟ੍ਰੋਨਿਕ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਚ 3 ਸਾਲਾ ਡਿਪਲੋਮਾ
ਵਿਸ਼ਾਪੰਜਾਬੀ ਕੰਪਿਊਟਰਕਾਰੀ, ਪੰਜਾਬੀ ਫੌਂਟਕਾਰੀ, ਮਸ਼ੀਨੀ ਸਿਆਣਪ (AI), ਮਨੁੱਖੀ ਭਾਸ਼ਾ ਪ੍ਰਕਿਰਿਆ (NLP), ਡੀਪ ਲਰਨਿੰਗ
ਪ੍ਰਮੁੱਖ ਕੰਮਪੰਜਾਬੀ ਕੰਪਿਊਟਰ ਲੇਖਕ, ਕਾਲਮਨਵੀਸ, ਬਲੌਗਕਾਰ, ਯੂ-ਟਿਊਬਕਾਰ, ਵਿਸ਼ਾ ਮਾਹਿਰ, ਅਨੁਵਾਦਕ
ਵੈੱਬਸਾਈਟ
http://www.cpkamboj.com http://www.punjabiuniversity.ac.in/pages/Department.aspx?dsenc=153

ਜਾਣ-ਪਛਾਣ

[ਸੋਧੋ]

ਡਾ. ਸੀ ਪੀ ਕੰਬੋਜ ਪਹਿਲੇ ਲੇਖਕ ਹਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ 3 ਦਰਜਨ ਤੋਂ ਵੱਧ ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਬਾਰੇ ਪੁਸਤਕਾਂ [1]ਲਿਖੀਆਂ ਹਨ। ਉਨ੍ਹਾਂ ਨੇ ਕਈ ਕੰਪਿਊਟਰ ਪੁਸਤਕਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਹੈ। ਉਹ ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਸੇਵਕ ਆਦਿ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਲਿਖਦੇ ਰਹਿੰਦੇ ਹਨ। ਵੱਖ-ਵੱਖ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਉਨ੍ਹਾਂ ਦੇ 2500 ਤੋਂ ਵੱਧ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ। ਸਰਹੱਦੀ ਇਲਾਕੇ ਦੇ ਪਿੰਡ ਲਾਧੂਕਾ (ਜ਼ਿਲ੍ਹਾ ਫ਼ਾਜ਼ਿਲਕਾ) ਵਿਖੇ ਜਨਮੇ ਡਾ. ਕੰਬੋਜ ਨੂੰ ਬਚਪਨ ਤੋਂ ਹੀ ਕੰਪਿਊਟਰ ਵਿੱਚ ਗਹਿਰੀ ਰੁਚੀ ਸੀ। ਅੱਜ-ਕੱਲ੍ਹ ਉਹ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾ ਕਰ ਰਹੇ ਹਨ। ਉਨ੍ਹਾਂ ਆਪਣਾ ਪੀ.ਐੱਚ.ਡੀ. ਦਾ ਖੋਜ ਕਾਰਜ “ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ: ਸਮੱਸਿਆਵਾਂ, ਸਥਿਤੀ ਅਤੇ ਹੱਲ” ਵਿਸ਼ੇ ਉੱਤੇ ਪੂਰਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੰਪਿਊਟਰ ਅਤੇ ਤਕਨਾਲੋਜੀ ਬਾਰੇ ਜਾਣਕਾਰੀ ਨੂੰ ਪੰਜਾਬੀ ਮਾਧਿਅਮ ਰਾਹੀਂ ਲੋਕਾਂ ਤੱਕ ਲੈ ਜਾਣਾ ਚਾਹੁੰਦੇ ਹਨ।[2]

ਪੰਜਾਬੀ ਸਾਫ਼ਟਵੇਅਰ ਵਿਕਾਸ/ਪੰਜਾਬੀ ਕੰਪਿਊਟਰਕਾਰੀ

[ਸੋਧੋ]

1.      ਗੁਰੂ ਨਾਨਕ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਸਹਿਯੋਗ ਨਾਲ ਗੁਰਬਾਣੀ ਲਈ “ਨਾਨਕ ਲਿਪੀ ਪਰਿਵਾਰ ਦੇ 5 ਮਿਆਰੀ ਯੂਨੀਕੋਡ ਫੌਂਟਾਂ ਦਾ ਵਿਕਾਸ, 2023 [3]

2.      ਲਿਖਦਾ ਪੰਜਾਬ (ਐਂਡਰਾਇਡ); ਪੰਜਾਬੀ ਟਾਈਪਿੰਗ ਦਾ ਮਿਆਰੀ ਇਨਸਕਰਿਪਟ ਲੇਆਊਟ ਰਾਹੀਂ ਅਭਿਆਸ ਕਰਨ ਲਈ ਮਹੱਤਵਪੂਰਨ ਐਪ

3.      ਪਲਟਾਵਾ ਐਪ (ਐਂਡਰਾਇਡ); ਪੰਜਾਬੀ ਫੌਂਟ ਕਨਵਰਟਰ (ਅਨਮੋਲ ਲਿਪੀ, ਅਸੀਸ ਅਤੇ ਸਤਲੁਜ ਨੂੰ ਯੂਨੀਕੋਡ ਵਿਚ ਬਦਲਣ ਵਾਲੀ ਐਪ)[permanent dead link]

4.      ਵੈੱਬਸਾਈਟ ਵਿਕਾਸ ਪ੍ਰੋਜੈਕਟ (ਭਾਸਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਗਿਆਨ ਵਿਭਾਗ, ਯੁਵਕ ਸੇਵਾਵਾਂ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ)

5.      ਪੀ-ਬੋਰਡ/ਗੁਰ-ਟਾਈਪ: ਪੰਜਾਬੀ ਟਾਈਪਿੰਗ ਪੈਡ, ਪੂਰਵ ਸੂਚੀ ਪ੍ਰਦਰਸ਼ਨ, ਸਵੈ-ਸੰਪੂਰਨ, ਸਪੈਲ ਚੈੱਕ, ਅੰਕ ਵਿਕਲਪ, ਕਸਟਮ 2-ਟੈਪ ਸਿੰਗਲ ਸਕ੍ਰੀਨ ਕੀ-ਪੈਡ, ਐੱਸਐੱਮਐੱਸ, ਈ-ਮੇਲ, ਕਾਪੀ-ਪੇਸਟ ਸੁਵਿਧਾਵਾਂ, ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਲੇਆਊਟ[permanent dead link]

6.      ਪੰਜਾਬੀ ਸਾਫਟਵੇਅਰ ਸੀਡੀ 1.0 ; 20 ਵੱਖ-ਵੱਖ ਪੰਜਾਬੀ ਸਾਫਟਵੇਅਰ/ਟੂਲ

7.      ਪੰਜਾਬੀ ਵਿਆਕਰਣ ਜਾਂਚਕ ਸਾਫ਼ਟਵੇਅਰ

8.      ਅੰਗਰੇਜ਼ੀ-ਪੰਜਾਬੀ ਕੋਸ਼ (ਆਨਲਾਈਨ)

9.      ਅੰਗਰੇਜ਼ੀ-ਪੰਜਾਬੀ ਕੋਸ਼ (ਡੈਸਕਟਾਪ; ਸੀਡੀ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉਪਲਬਧ)

10.  ਅੰਗਰੇਜ਼ੀ ਤੋਂ ਪੰਜਾਬੀ ਕੋਸ਼ (ਐਂਡਰਾਇਡ)

ਅਕਾਦਮਿਕ ਯੋਗਤਾ

[ਸੋਧੋ]
  • ਪੀਐੱਚ-ਡੀ ਕੰਪਿਊਟਰ ਸਾਇੰਸ
  • ਐੱਮਸੀਏ
  • ਐੱਮਐੱਸਸੀ
  • ਪੀਜੀਡੀਸੀਏ
  • ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸਨ ਇੰਜੀਨੀਅਰਿੰਗ ਵਿਚ 3 ਸਾਲਾਂ ਦਾ ਡਿਪਲੋਮਾ
  • ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ

ਪੁਸਤਕਾਂ

[ਸੋਧੋ]

ਮੌਲਿਕ ਪੁਸਤਕਾਂ

[ਸੋਧੋ]

1.     ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2003[4]

2.     ਕੰਪਿਊਟਰ ਐਜੂਕੇਸ਼ਨ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2006

3.     ਕੰਪਿਊਟਰ ਐਜੂਕੇਸ਼ਨ ਜਮਾਤ-X, ਐਮਬੀਡੀ ਪ੍ਰਕਾਸ਼ਨ, ਜਲੰਧਰ, 2006

4.     ਕੰਪਿਊਟਰ ਸਿੱਖਿਆ (ਓਪਨ ਸਕੂਲ) ਜਮਾਤ-X, ਪੰਜਾਬ ਸਕੂਲ ਸਿੱਖਿਆ ਬੋਰਡ, 2008

5.     ਕੰਪਿਊਟਰ ਸਾਇੰਸ ਜਮਾਤ-VIII, ਐਮਬੀਡੀ ਪ੍ਰਕਾਸ਼ਨ, ਜਲੰਧਰ, 2009

6.     ਕੰਪਿਊਟਰ ਤੇ ਪੰਜਾਬੀ ਭਾਸ਼ਾ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2010

7.     ਮਾਈਕਰੋਸਾਫ਼ਟ ਵਿੰਡੋਜ਼, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2010

8.     ਸਾਈਬਰ ਸੰਸਾਰ ਅਤੇ ਪੰਜਾਬੀ ਭਾਸ਼ਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010

9.     ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2012

10.  ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ, ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫਾਜ਼ਿਲਕਾ, 2015

11.  ਅਜੋਕਾ ਫ਼ੋਨ ਸੰਸਾਰ, ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ, 2016[5]

12.  ਪੰਜਾਬੀ ਟਾਈਪਿੰਗ: ਨਿਯਮ ਤੇ ਨੁਕਤੇ, ਕੰਪਿਊਟਰ ਵਿਗਿਆਨ ਪ੍ਰਕਾਸ਼ਨ ਫ਼ਾਜ਼ਿਲਕਾ, 2017[6]

13.  ਵਿੰਡੋਜ਼ ਤੇ ਐੱਮਐੱਸ ਆਫ਼ਿਸ, ਕੰਪਿਊਟਰ ਵਿਗਿਆਨ ਪ੍ਰਕਾਸ਼ਨ ਫ਼ਾਜ਼ਿਲਕਾ, 2017[7]

14.  ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ (ਸੋਧਿਆ ਸੰਸਕਰਨ), ਯੂਨੀਸਟਾਰ ਬੁਕਸ, ਮੁਹਾਲੀ, 2022[8]

15.  ਪੰਜਾਬੀ ਟਾਈਪਿੰਗ (ਸੋਧਿਆ ਸੰਸਕਰਨ), ਯੂਨੀਸਟਾਰ ਬੁਕਸ, ਮੁਹਾਲੀ, 2023[9]

16.  ਵਿੰਡੋਜ਼ ਤੇ ਐੱਮਐੱਸ ਆਫ਼ਿਸ (ਸੋਧਿਆ ਸੰਸਕਰਨ), ਯੂਨੀਸਟਾਰ ਬੁਕਸ, ਮੁਹਾਲੀ, 2023[10]

ਬਾਲ ਪੁਸਤਕਾਂ

[ਸੋਧੋ]

1.     ਕੰਪਿਊਟਰ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005

2.     ਰੋਬੋਟ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005

3.     ਸੰਚਾਰ ਦੇ ਸਾਧਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005

4.     ਟੈਲੀਵਿਜ਼ਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005

5.     ਮੋਬਾਈਲ ਫ਼ੋਨ, ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2005

6.     ਬੱਚਿਆਂ ਲਈ ਕੰਪਿਊਟਰ (ਭਾਗ ਪਹਿਲਾ), ਯੂਨੀਸਟਾਰ ਬੁਕਸ, ਮੁਹਾਲੀ, 2023

7.     ਬੱਚਿਆਂ ਲਈ ਕੰਪਿਊਟਰ (ਭਾਗ ਦੂਜਾ), ਯੂਨੀਸਟਾਰ ਬੁਕਸ, ਮੁਹਾਲੀ, 2023

8.     ਬੱਚਿਆਂ ਲਈ ਕੰਪਿਊਟਰ (ਭਾਗ ਤੀਜਾ), ਯੂਨੀਸਟਾਰ ਬੁਕਸ, ਮੁਹਾਲੀ, 2023

9.     ਬੱਚਿਆਂ ਲਈ ਕੰਪਿਊਟਰ (ਭਾਗ ਚੌਥਾ), ਯੂਨੀਸਟਾਰ ਬੁਕਸ, ਮੁਹਾਲੀ, 2023

10.  ਬੱਚਿਆਂ ਲਈ ਕੰਪਿਊਟਰ (ਭਾਗ ਪੰਜਵਾਂ), ਯੂਨੀਸਟਾਰ ਬੁਕਸ, ਮੁਹਾਲੀ, 2023

ਅਨੁਵਾਦਿਤ ਪੁਸਤਕਾਂ

[ਸੋਧੋ]

1.     ਕੰਪਿਊਟਰ ਸਿੱਖਿਆ-VI, ਪੰਜਾਬ ਸਕੂਲ ਸਿੱਖਿਆ ਬੋਰਡ, 2005

2.     ਕੰਪਿਊਟਰ ਸਿੱਖਿਆ-IX, ਪੰਜਾਬ ਸਕੂਲ ਸਿੱਖਿਆ ਬੋਰਡ, 2005

3.     ਕੰਪਿਊਟਰ ਸਿੱਖਿਆ-VI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008

4.     ਕੰਪਿਊਟਰ ਸਿੱਖਿਆ-VII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008

5.     ਕੰਪਿਊਟਰ ਸਿੱਖਿਆ-VIII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008

6.     ਕੰਪਿਊਟਰ ਸਿੱਖਿਆ-IX, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008

7.     ਕੰਪਿਊਟਰ ਸਿੱਖਿਆ-X, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008

8.     ਕੰਪਿਊਟਰ ਸਿੱਖਿਆ-XI, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008

9.     ਕੰਪਿਊਟਰ ਸਿੱਖਿਆ-XII, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ, ਪੰਜਾਬ, 2008

10.  ਗੁਰੂ ਮਹਿਮਾ, ਬਾਬਾ ਭੂਮਣ ਸ਼ਾਹ ਟਰੱਸਟ, ਸੰਘਰ ਸਾਧਾਂ, ਸਿਰਸਾ, 2009

11.  ਰਾਮੂ ਅਤੇ ਰੋਬੋਟ, ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ, 2011

ਈ-ਪੁਸਤਕਾਂ

[ਸੋਧੋ]

ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੰਪਿਊਟਰ ਬਾਰੇ ਸਵਾਲ-ਜਵਾਬ Archived 2024-01-12 at the Wayback Machine.[11]

ਵਿਸ਼ੇਸ਼ ਪ੍ਰਾਪਤੀਆਂ

[ਸੋਧੋ]
  • ਪੰਜਾਬੀ 'ਚ ਲਿਖੀ ਦੁਨੀਆ ਦੀ ਸਭ ਤੋਂ ਪਹਿਲੀ ਕੰਪਿਊਟਰ ਪੁਸਤਕ ਦਾ ਲੇਖਕ
  •  ਅਨੁਵਾਦਿਤ ਪੁਸਤਕਾਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਲਈ ਲਾਗੂ
  •  ਪਿਛਲੇ 25 ਸਾਲਾਂ ਤੋਂ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਜਾਰੀ; ਹੁਣ ਤੱਕ 2500 ਤੋਂ ਵੱਧ ਲੇਖ ਪ੍ਰਕਾਸ਼ਿਤ
  •  ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਬਾਰੇ 3 ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ
  •  ਸਾਲ 2006 ਵਿਚ ਜਾਪਾਨ ਦੀ “ਜਾਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ” ਦੇ ਸੱਦੇ ‘ਤੇ ਭਾਰਤ ਸਰਕਾਰ ਦੇ “ਯੁਵਕ ਮਾਮਲੇ ਅਤੇ ਖੇਡ ਮੰਤਰਾਲਾ” ਵੱਲੋਂ ਜਾਪਾਨ ਵਿਚ ਇੱਕ ਵਿਸ਼ੇਸ਼ ਖੋਜ-ਕਾਰਜ ਲਈ ਭੇਜਿਆ ਗਿਆ।

ਬਾਹਰੀ ਕੜੀਆਂ

[ਸੋਧੋ]
  1. https://www.cpkamboj.com/2014/11/blog-post_12.html. {{cite web}}: Missing or empty |title= (help)
  2. ਕੰਬੋਜ, ਡਾ. ਸੀ ਪੀ (12 ਜਨਵਰੀ, 2024). "ਜੀਵਨ ਵੇਰਵਾ". {{cite web}}: Check date values in: |date= (help)
  3. https://web.archive.org/web/20240112162726/https://www.gurunanakinstitute.ca/research. Archived from the original on 2024-01-12. Retrieved 2024-01-12. {{cite web}}: |first= missing |last= (help); Missing or empty |title= (help)
  4. https://www.5abi.com/2016-pubs/28-phone-sansar-kamboj-180816.htm. {{cite web}}: Missing or empty |title= (help)
  5. https://www.5abi.com/2016-pubs/28-phone-sansar-kamboj-180816.htm. {{cite web}}: Missing or empty |title= (help)
  6. https://www.cpkamboj.com/2017/08/blog-post.html. {{cite web}}: Missing or empty |title= (help)
  7. https://www.cpkamboj.com/2019/12/book-review.html. {{cite web}}: Missing or empty |title= (help)
  8. https://unistarbooks.com/. {{cite web}}: Missing or empty |title= (help)
  9. https://unistarbooks.com/. {{cite web}}: External link in |url-status= (help); Invalid |url-status=https://unistarbooks.com/ (help); Missing or empty |title= (help)
  10. https://unistarbooks.com/. {{cite web}}: Missing or empty |title= (help)
  11. https://web.archive.org/web/20240112102640/https://kambojcp.myinstamojo.com/. Archived from the original on 2024-01-12. Retrieved 2024-01-12. {{cite web}}: Missing or empty |title= (help)