ਡਾ. ਸੁਖਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

"'ਡਾ. ਸੁਖਪਾਲ ਸਿੰਘ"'ਪੰਜਾਬੀ ਪਰਵਾਸੀ ਕਵੀ ਹੈ। ਸੁਖਪਾਲ ਸਿੰਘ ਦਾ ਜਨਮ(1960) ਲੁਧਿਆਣਾ ਸ਼ਹਿਰ ਵਿੱਚ ਹੋਇਆ। ਇਹਨਾਂ ਦੀ ਮਾਤਾ ਦਾ ਨਾਂ ਕੁਲਵੰਤ ਕੌਰ ਤੇ ਪਿਤਾ ਦਾ ਨਾਂ ਅਵਤਾਰ ਸਿੰਘ ਹੈ। ਆਪ ਪੰਜਾਬ ਖੇਤੀਬਾੜੀ ਲੁਧਿਆਣਾ ਵਿਖੇ ਲੈਕਚਰਾਰ ਰਹੇ। ਫਿਰ ਕਨੈਡਾ ਵਿਖੇ (1996-2000) ਤੱਕ ਐਟਰੀਓ ਕਨੇਡਾ ਵਿਖੇ ਲੈਕਚਰਾਰ ਰਿਹਾ।ਉਸ ਤੋ ਬਾਅਦ ਪੁਸੂ ਵਿਗਿਆਨ ਕੈਲੀਫੋਰਨੀਆ ਯੂਨੀਵਰਸਿਟੀ U.S.A ਵਿੱਚ ਲੈਕਚਰਾਰ ਰਿਹਾ।ਇਸ ਦੀਆ ਤਿੰਨ ਪ੍ਰਮੁੱਖ ਰਚਨਾਵਾ "ਚੁੱਪ ਚਪੀਤੇ ਚੇਤਰ ਚੜਿਆ", "ਰਹਿਣ ਦਿਖਾਉ ਨਾਹਿ", ਏਸ ਜਨਮ ਨਾ ਜਨਮੇ"।[1]

ਪ੍ਰਮੁੱਖ ਰਚਨਾਵਾਂ[ਸੋਧੋ]

  • ਚੁੱਪ ਚਪੀਤੇ ਚੇਤਰ ਚੜਿਆ

ਡਾ. ਸਤਿੰਦਰ ਸਿੰਘ ਨੂਰ ਕਹਿੰਦੇ ਹਨ: ਇਹ ਸੁਖਪਾਲ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਪਰ ਇਸਦੀ ਕਾਵਿ ਯੋਗਤਾ ਸਾਨੂੰ ਪ੍ਰਭਾਵਤ ਕਰਦੀ ਹੈ, ਕੇਵਲ ਇਸ ਕਰਕੇ ਨਹੀਂ ਕਿ ਉਸ ਦੀ ਕਵਿਤਾ ਹੋਰ ਸਮਕਾਲੀ ਕਵੀਆਂ ਤੋਂ ਆਾਪਣੀ ਇੱਕ ਵੱਖਰੀ ਪਹਿਚਾਣ ਬਣਾਉਂਦੀ ਹੈ; ਇਸ ਕਰਕੇ ਵੀ ਕਿਉਕਿ ਉਸਨੂੰ ਕਾਵਿ ਭਾਸ਼ਾ ਤੇ ਕਾਵਿ ਸੰਜਮ ਦੀ ਡੂੰਘੀ ਚੇਤਨਾ ਹੈ। ਇਸ ਚੇਤਨਾ ਦੇ ਨਾਲ ਹੀ ਉਹ ਕਵਿਤਾ ਦੇ ਸਹਿਜ ਨਾਲ ਜੁੜਿਆ ਸ਼ਾਇਰ ਹੈ।[2]

  • ਏਸ ਜਨਮ ਨਾ ਜਨਮੇ

ਸੁਰਜੀਤ ਪਾਤਰ "ਏਸ ਜਨਮ ਨਾ ਜਨਮੇ" ਬਾਰੇ ਲਿਖਦਾ ਹੈ: ਸੁਖਪਾਲ ਦੀਆ ਹੇਠ ਲਿਖੀਆਂ ਪੰਕਤੀਆਂ ਸੁਖਪਾਲ ਦਾ ਕਾਵਿ ਸਿਧਾਂਤ ਹਨ ਤੇ ਉਸਦੇ ਇਸ ਸੰਗ੍ਰਹਿ ਦੀ ਹਰ ਕਵਿਤਾ ਇਸ ਆਦਰਸ਼ ਦੇ ਬਹੁਤ ਕਰੀਬ ਹੈ, ਪਰ ਹੋਰ ਕਰੀਬ ਹੋਣ ਦਾ ਚਾਹਵਾਨ ਹੈ।                    

ਮੈਂ ਕਵੀ ਨਹੀਂ
ਉਹ ਕਵਿਤਾ ਹੋਵਾਂ-ਜੋ ਲਿਖੀ ਨਹੀਂ ਜਾਂਦੀ
ਅਨਹਦ ਨਾਦ - ਵਾਂਗ
ਤਪੱਸਿਆ ਵਿਚ ਬੈਠ ਕੇ ਸੁਣੀ ਜਾਂਦੀ ਹੈ
-ਸੁਖਪਾਲ

  • ਰਹਣੁ ਕਿਥਾਊ ਨਾਹਿ ਪੁਸਤਕ ਵਿੱਚ ਪਰਵਾਸੀ ਯਥਾਰਥ ਪੇਸ ਕੀਤਾ ਗਿਆ ਹੈ। ਇਸ ਵਿੱਚ ਪੰਜਾਬੀਅਤ ਨੂੰ ਦਿਖਾਇਆ ਗਿਆ ਹੈ। ਭੂ ਹੇਰਵਾ, ਨਸਲੀ ਪੱਖਪਾਤ, ਪੀੜੀ ਪਾੜਾ ਵਰਗੇ ਵਿਸ਼ੇ ਲਏ ਗਏ ਹਨ। ਕੁਦਰਤ ਨਾਲ ਸਬੰਧਤ ਕਵਿਤਾਵਾਂ ਵੀ ਮਿਲਦੀਆਂ ਹਨ। ਪੁਰਣੇ ਪੰਜਾਬ ਦੀ ਝਲਕ ਵੀ ਦਿਖਾਈ ਦਿੰਦੀ ਹੈ।          

ਡਾ. ਸੁਖਪਾਲ ਸਿੰਘ ਪੰਜਾਬੀ ਪਰਵਾਸੀ ਕਵੀ ਹੋਣ ਦੇ ਨਾਲ ਨਾਲ ਚੰਗਾ ਇਨਸਾਨ ਵੀ ਹੈ। ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਿਹਾ ਹੈ। ਉਸ ਦੀ ਕਾਵਿ ਰਚਨਾ ਪਰੰਪਰਾ ਤੇ ਆਧੁਨਿਕਤਾ ਦਾ ਖੂਬਸੂਰਤ ਸੁਮੇਲ ਹੈ। ਸੁਖਪਾਲ ਨੇ ਖੁਲ੍ਹੀ ਕਵਿਤਾ ਦੀ ਵਿਧਾ ਰਾਹੀਂ ਵਿਲੱਖਣ ਅੰਤਰ ਦਿ੍ਸਟੀ ਨੂੰ ਨਿਰੂਪਤ ਕੀਤਾ ਹੈ।[3]

ਹਵਾਲੇ[ਸੋਧੋ]

  1. ਡਾ. ਕੰਵਲਜੀਤ ਸਿੰਘ ਬੱਲ, ਸੁਖਪਾਲ ਕਾਵਿ ਮੂਲ ਸਰੋਕਾਰ   ਕੈ .ਜੀ. ਗ੍ਰਾਫਿਕਸ( ਅੰਮਿ੍ਤਸਰ)
  2.  ਡਾ. ਸੁਖਪਾਲ ਸਿੰਘ, ਚੁੱਪ ਚੁਪੀਤੇ ਚੇਤਰ ਚੜਿਆ, ਅੰਤਰਨਾਦ ਪ੍ਰਕਾਸਨ (ਪਟਿਆਲਾ)
  3. ਡਾ. ਸੁਖਪਾਲ ਸਿੰਘ, ਰਹਣੁ ਕਿਥਾਊ ਨਾਹਿ, ਲੋਕ ਗੀਤ ਪ੍ਰਕਾਸਨ (ਚੰਡੀਗੜ)