ਡਿਊਨ (2021 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਡਿਊਨ (ਜਾਂ ਡਿਊਨ: ਪਾਰਟ ਵਨ) ਇੱਕ 2021 ਦੀ ਅਮਰੀਕੀ ਵਿਗਿਆਨਕ ਗਲਪ ਫਿਲਮ ਹੈ ਜਿਸ ਨੂੰ ਡੇਨਿਸ ਵਿਲੇਨੂਵ ਨੇ ਨਿਰਦੇਸ਼ਤ ਕੀਤਾ ਹੈ ਅਤੇ ਇਸ ਦਾ ਸਕਰੀਨਪਲੇਅ ਜੌਨ ਸਪੈਹਟਸ, ਵਿਲੇਨੂਵ, ਅਤੇ ਐਰਿਕ ਰੌਥ ਨੇ ਕੀਤਾ ਹੈ। ਇਹ 1965 ਦੇ ਫਰੈਂਕ ਹਰਬਰਟ ਦੇ ਨਾਵਲ ਡਿਊਨ ਤੇ ਅਧਾਰਤ ਦੋ ਫ਼ਿਲਮਾਂ ਵਿੱਚੋਂ ਪਹਿਲੀ ਹੈ। ਇਸ ਦੀ ਕਹਾਣੀ ਕਾਫੀ ਅੱਗੇ ਦੇ ਭਵਿੱਖ ਦੀ ਹੈ, ਇਹ ਪੌਲ ਐਟਰੇਡੀਜ਼ ਅਤੇ ਉਸ ਦੇ ਟੱਬਰ ਦੀ ਕਹਾਣੀ ਵਿਖਾਉਂਦੀ ਹੈ ਜਦੋਂ ਉਨ੍ਹਾਂ ਨੂੰ ਇੱਕ ਖਤਰਨਾਕ ਰੇਗਿਸਤਾਨੀ ਗ੍ਰਹਿ ਐਰੈਕਿਸ ਲਈ ਜੰਗ ਵਿੱਚ ਧੱਕ ਦਿੱਤਾ ਜਾਂਦਾ ਹੈ, ਜੋ ਕਿ ਉਥੇ ਦੇ ਵਸਨੀਕ ਫਰੈਮੈੱਨ ਅਤੇ ਐਰੈਕਿਸ ਦੇ ਸਾਬਕਾ ਹਾਕਮ ਹੈਰਕੋਨੈੱਨ ਵਿਚਕਾਰ ਹੁੰਦੀ ਹੈ। ਫ਼ਿਲਮ ਵਿੱਚ ਟਿਮੋਥੀ ਛੈਲੱਮੇ, ਰੈਬੈੱਕਾ ਫੈੱਰਗੁਸਨ, ਔਸਕਰ ਆਇਜ਼ੈਕ, ਜੌਸ਼ ਬਰੋਲਿਨ, ਸਟੈੱਲੇਨ ਸਕਾਰਸਗਾਰਡ, ਡੇਵ ਬਟੀਸਟਾ, ਸਟੈੱਫਨ ਮੈੱਕਿਨਲੇ ਹੈਂਡਰਸਨ, ਜੈਂਡੇਆ, ਡੇਵਿਡ ਡਾਸਟਮਾਲਚਿਆਨ, ਚੈਂਗ ਚੇਨ, ਸ਼ੈਰਨ ਡਨਕਨ-ਬਰਿਊਸਟਰ, ਛਾਰਲੈੱਟ ਰੈਂਪਲਿੰਗ, ਜੇਸਨ ਮਮੋਆ, ਅਤੇ ਹਾਵਿਅਰ ਬਾਰਡੈੱਮ ਨੇ ਵੱਖ-ਵੱਖ ਕਿਰਦਾਰ ਕੀਤੇ ਹਨ।