ਡੌਲੀ ਪਾਰਟਨ
ਡੌਲੀ ਪਾਰਟਨ | |
---|---|
ਜਨਮ | ਡੌਲੀ ਰੇਬੇਕਾ ਪਾਰਟਨ ਜਨਵਰੀ 19, 1946 ਸੇਵੀਅਰ ਕਾਉਂਟੀ, ਟੇਨਸੀ, ਅਮਰੀਕਾ |
ਪੇਸ਼ਾ |
|
ਸਰਗਰਮੀ ਦੇ ਸਾਲ | 1959-ਅੱਜ ਤੱਕ |
ਜੀਵਨ ਸਾਥੀ |
ਕਾਰਲ ਡੀਨ (ਵਿ. 1966) |
ਵੈੱਬਸਾਈਟ | www |
ਡੌਲੀ ਰੇਬੇਕਾ ਪਾਰਟਨ (ਜਨਮ 19 ਜਨਵਰੀ, 1946) ਇੱਕ ਅਮਰੀਕੀ ਗਾਇਕਾ, ਗੀਤਕਾਰ, ਰਿਕਾਰਡ ਨਿਰਮਾਤਾ, ਅਦਾਕਾਰਾ, ਲੇਖਿਕਾ, ਕਾਰੋਬਾਰੀ ਅਤੇ ਸਮਾਜ ਸੇਵਿਕਾ ਹੈ। ਗੀਤਕਾਰ ਦੇ ਤੌਰ ਤੇ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ, ਡੌਲੀ ਪਾਰਟਨ ਨੇ 1967 ਵਿੱਚ ਆਪਣੀ ਐਲਬਮ ਹੈਲੋ, ਆਈ ਐਮ ਡੌਲੀ ਰਾਹੀਂ ਗਾਇਕੀ ਦੀ ਸ਼ੁਰੂਆਤ ਕੀਤੀ। 1960 ਦੇ ਦਹਾਕੇ ਦੌਰਾਨ ਉਸ ਦੀਆਂ ਐਲਬਮ ਦੀ ਵਿਕਰੀ ਸਿਖਰ 'ਤੇ ਰਹੀ। ਉਸਦੀ ਸਫਲਤਾ 1970 ਅਤੇ 1980 ਦੇ ਦਹਾਕੇ ਵਿੱਚ ਬਰਕਰਾਰ ਰਹੀ ਪਰ 1990 ਦੇ ਅਖੀਰ ਵਿੱਚ ਉਸਦੀਆਂ ਐਲਬਮਾਂ ਵਿਕਰੀ ਘੱਟ ਗਈ ਸੀ। ਹਾਲਾਂਕਿ, ਨਿਊ ਮਲੇਨਿਅਮ ਵਿੱਚ, ਪਾਰਟਨ ਨੇ ਵਪਾਰਕ ਸਫ਼ਲਤਾ ਨੂੰ ਦੁਬਾਰਾ ਪ੍ਰਾਪਤ ਕੀਤਾ ਅਤੇ 2000 ਤੋਂ ਲੈ ਕੇ ਆਜ਼ਾਦ ਲੇਬਲਾਂ 'ਤੇ ਐਲਬਮਾਂ ਰਿਲੀਜ਼ ਕੀਤੀਆਂ ਹਨ, ਜਿਸ ਵਿੱਚ ਆਪਣੇ ਖੁਦ ਦੇ ਲੇਬਲ, ਡੌਲੀ ਰਿਕਾਰਡਜ਼ ਦੀਆਂ ਐਲਬਮ ਵੀ ਸ਼ਾਮਲ ਹਨ।
ਪਾਰਟਨ ਦੇਸ਼ ਦੀਆਂ ਸਭ ਤੋਂ ਵੱਧ ਸਨਮਾਨਿਤ ਜਨਾਨਾ ਪ੍ਰਦਰਸ਼ਨਕਾਰੀਆਂ ਵਿਚੋਂ ਇੱਕ ਹੈ। ਉਸਨੇ ਰਿਕਾਰਡਿੰਗ ਇੰਡਸਟਰੀ ਐਸੋਸੀਏਸ਼ਨ ਆਫ ਅਮਰੀਕਾ ਤੋਂ 25 ਪ੍ਰਮਾਣਿਤ ਗੋਲਡ, ਪਲੈਟੀਨਮ ਅਤੇ ਮਲਟੀ-ਪਲੈਟੀਨਮ ਅਵਾਰਡ ਪ੍ਰਾਪਤ ਕੀਤੇ। ਉਸਦੇ 25 ਗਾਣੇ ਬਿਲਬੋਰਡ ਦੇ ਕੰਟਰੀ ਸੰਗੀਤ ਚਾਰਟ 'ਤੇ ਨੰਬਰ 1 ‘ਤੇ ਰਹੇ ਹਨ। ਉਸ ਕੋਲ 41 ਕੈਰੀਅਰ ਟਾੱਪ 10 ਕੰਟਰੀ ਐਲਬਮ ਹਨ। ਉਸਨੇ 9 ਗ੍ਰੈਮੀ ਪੁਰਸਕਾਰ, 2 ਅਕਾਦਮੀ ਅਵਾਰਡ ਨਾਮਜ਼ਦੀਆਂ, 10 ਕੰਟਰੀ ਸੰਗੀਤ ਐਸੋਸੀਏਸ਼ਨ ਅਵਾਰਡ, 7 ਅਕੈਡਮੀ ਆਫ ਕੰਟਰੀ ਸੰਗੀਤ ਪੁਰਸਕਾਰ, 3 ਅਮਰੀਕੀ ਸੰਗੀਤ ਪੁਰਸਕਾਰ ਹਾਸਲ ਕੀਤੇ ਹਨ ਅਤੇ ਉਹ ਕੰਟਰੀ ਮਿਊਜ਼ਿਕ ਐਸੋਸੀਏਸ਼ਨ ਦਾ ਐਂਟਰਟੇਨਰ ਆਫ ਦੀ ਈਅਰ ਅਵਾਰਡ ਜਿੱਤਣ ਵਾਲੀਆਂ ਕੇਵਲ 7ਜਨਾਨਾ ਕਲਾਕਾਰਾਂ ਵਿਚੋਂ ਇੱਕ ਹੈ। ਪਾਰਟਨ 47 ਵਾਰ ਗ੍ਰੈਮੀ ਲਈ ਨਾਮਜ਼ਦ ਹੋਈ ਹੈ।
1999 ਵਿੱਚ, ਪਾਰਟਨ ਨੂੰ ਕੰਟਰੀ ਮਿਊਜ਼ਿਕ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 3,000 ਤੋਂ ਵੱਧ ਗਾਣੇ ਲਿਖੇ ਅਤੇ ਗਾਏ ਹਨ। ਇੱਕ ਅਭਿਨੇਤਰੀ ਦੇ ਤੌਰ’ਤੇ ਉਸਨੇ, 9 ਟੂ 5 (1980), ਦੀ ਬੈਸਟ ਲਿਟਲ ਵੇਅਰਹਾਊਸ ਇਨ ਟੈਕਸਸ (1982) ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਕਰਕੇ ਉਸਨੂੰ ਸਰਵੋਤਮ ਐਕਟਰਸ ਲਈ ਗੋਲਡਨ ਗਲੋਬ ਨਾਮਜ਼ਦਗੀ ਮਿਲੀ।
ਮੁੱਢਲਾ ਜੀਵਨ
[ਸੋਧੋ]ਪਾਰਟਨ ਦਾ ਜਨਮ ਜਨਵਰੀ 19, 1946 ਨੂੰ ਸੇਵੀਅਰ ਕਾਉਂਟੀ, ਟੇਨਸੀ, ਅਮਰੀਕਾ ਵਿਖੇ ਹੋਇਆ ਸੀ। ਉਸਦੇ ਪਿਤਾ ਦਾ ਨਾਮ ਰਾਬਰਟ ਲੀ ਪਾਰਟਨ ਸੀ ਅਤੇ ਮਾਤਾ ਦਾ ਨਾਮ ਅਵੀ ਲੀ ਕੈਰੋਲੀਨ ਸੀ। ਉਸਦੇ ਪਿਤਾ ਰਾਬਰਟ ਲੀ ਪਾਰਟਨ ਇੱਕ ਕਿਸਾਨ ਅਤੇ ਉਸਾਰੀ ਕਾਮਾ ਸੀ ਅਤੇ ਉਸਦੀ ਮਾਤਾ ਅਵੀ ਲੀ ਕੈਰੋਲੀਨ ਇੱਕ ਘਰੇਲੂ ਇਸਤਰੀ ਸੀ। ਡੌਲੀ ਬਾਰਾਂ ਬੱਚਿਆਂ ਵਿੱਚੋਂ ਚੌਥੀ ਹੈ।[1]
ਉਸਦਾ ਪਰਿਵਾਰ ਬਹੁਤ ਗਰੀਬ ਸੀ। ਉਹ ਇੱਕ ਗ੍ਰਾਮੀਣ ਥਾਂ ਤੇ ਇੱਕ ਕਮਰੇ ਵਿੱਚ ਰਹਿੰਦੇ ਸਨ। ਸੰਗੀਤ ਨੇ ਉਸ ਦੇ ਮੁੱਢਲੇ ਜੀਵਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਸ ਦਾ ਸਭ ਤੋਂ ਪਹਿਲਾ ਜਨਤਕ ਪ੍ਰਦਰਸ਼ਨ ਚਰਚ ਵਿੱਚ ਸੀ, ਉਸ ਸਮੇਂ ਡੌਲੀ ਦੀ ਉਮਰ ਛੇ ਸਾਲ ਸੀ। ਸੱਤ ਸਾਲ ਦੀ ਉਮਰ ਵਿੱਚ, ਉਸਨੇ ਇੱਕ ਘਰੇਲੂ ਗਿਟਾਰ ਵਜਾਉਣਾ ਸ਼ੁਰੂ ਕੀਤਾ ਅਤੇ ਜਦੋਂ ਉਹ ਅੱਠ ਸਾਲ ਦੀ ਸੀ, ਉਸ ਦੇ ਅੰਕਲ ਨੇ ਉਸ ਲਈ ਪਹਿਲੀ ਅਸਲੀ ਗਿਟਾਰ ਖਰੀਦੀ।[2][3]
ਪਾਰਟਨ ਨੇ ਬਚਪਨ ਵਿੱਚ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਈਸਟ ਟੈਨੇਸੀ ਖੇਤਰ ਵਿੱਚ ਸਥਾਨਕ ਰੇਡੀਓ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਤੇ ਗਾਉਂਦੀ ਸੀ। ਦਸ ਸਾਲ ਦੀ ਉਮਰ ਵਿੱਚ ਉਹ ਦੀ ਕਾਰ ਵਾਕਰ ਸ਼ੋਅ 'ਤੇ ਨਜ਼ਰ ਆਉਣ ਲੱਗੀ।[4] 13 ਸਾਲ ਦੀ ਉਮਰ ਵਿੱਚ ਉਸਨੇ ਇੱਕ ਛੋਟੇ ਲੇਬਲ ਗੋਲਡਬੈਂਡ ਰਿਕਾਰਡਜ਼ ਦੇ ਅਧੀਨ ਆਪਣਾ ਪਹਿਲਾ ਸਿੰਗਲ ਗੀਤ ਰਿਕਾਰਡ ਕੀਤਾ ਅਤੇ ਗ੍ਰੈਂਡ ਓਲ ਓਪਰੀ ਵਿੱਚ ਨਜ਼ਰ ਆਈ। ਜਿੱਥੇ ਉਹ ਜੌਨੀ ਕੈਸ਼ ਨਾਲ ਮਿਲ਼ੀ, ਜਿਸ ਨੇ ਉਸ ਨੂੰ ਆਪਣੇ ਕਰੀਅਰ ਦੇ ਸਬੰਧ ਵਿੱਚ ਆਪਣੀ ਸੂਝਬੂਝ ਦੀ ਪਾਲਣਾ ਕਰਨ ਲਈ ਉਤਸਾਹਿਤ ਕੀਤਾ।[5]
ਨਿੱਜੀ ਜੀਵਨ
[ਸੋਧੋ]30 ਮਈ, 1966 ਨੂੰ, ਪਾਰਟਨ ਅਤੇ ਕਾਰਲ ਥੌਮਸ ਡੀਨ ਦਾ ਵਿਆਹ ਰਿੰਗਗੋਲਡ, ਜਾਰਜੀਆ ਵਿਖੇ ਹੋਇਆ ਸੀ।[6][7] ਹਾਲਾਂਕਿ ਪਾਰਟਨ ਨੇ ਡੀਨ ਦਾ ਉਪਨਾਮ ਪੇਸ਼ੇਵਰ ਤੌਰ 'ਤੇ ਨਹੀਂ ਵਰਤਿਆ, ਉਸ ਨੇ ਕਿਹਾ ਹੈ ਕਿ ਉਸ ਦੇ ਪਾਸਪੋਰਟ ਤੇ ਉਸਦਾ ਨਾਮ "ਡੌਲੀ ਪਾਰਟਨ ਡੀਨ" ਹੈ ਅਤੇ ਅਤੇ ਉਹ ਕਈ ਵਾਰੀ ਇਕਰਾਰਨਾਮੇ 'ਤੇ ਦਸਤਖਤ ਕਨਰ ਸਮੇਂ ਡੀਨ ਸ਼ਬਦ ਦੀ ਵਰਤੋਂ ਕਰਦੈ ਹੈ। ਜੋੜੇ ਦਾ ਆਪਣਾ ਖੁਦ ਦਾ ਕੋਈ ਵੀ ਬੱਚਾ ਨਹੀਂ ਹੈ ਪਰ ਪਾਰਟਨ ਮਾਇਲੀ ਸਾਇਰਸ ਦੀ ਧਰਮ-ਮਾਂ ਹੈ।[8]
ਹਵਾਲੇ
[ਸੋਧੋ]- ↑ "Dolly Rebecca Parton – The Beginning". Dolly Parton Productions. Retrieved June 14, 2015.
- ↑ "Biography". The Songwriters Hall of Fame. Archived from the original on 2015-12-22. Retrieved 2018-05-30.
{{cite web}}
: Unknown parameter|dead-url=
ignored (|url-status=
suggested) (help) - ↑ Lauren Tingle. "Dolly Parton's Soul-Baring Pure & Simple show".
- ↑ "Dolly performs on Cas Walker Show – WIVK Radio". Dolly Parton Productions. Retrieved June 14, 2015.
- ↑ "Dolly's first Grand Ole Opry performance 1959". DollyParton.com. Retrieved July 10, 2015.
- ↑ "Dolly Rebecca Parton". Smokykin.com. May 2, 2011. Retrieved October 10, 2011.
- ↑ Parton 1994, p. 142.
- ↑ Orloff, Brian (March 17, 2008). "Dolly Parton Calls Miley Cyrus a 'Little Elvis'". People. Archived from the original on ਜਨਵਰੀ 6, 2012. Retrieved February 12, 2012.
{{cite journal}}
: Unknown parameter|dead-url=
ignored (|url-status=
suggested) (help)