ਤਰਿਸਤਾਂ ਜ਼ਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਰਿਸਤਾਂ ਜ਼ਾਰਾ
ਸੈਮੁਏਲ (ਸੈਮੀ) ਰੋਸੇਨਸਟੋਕ
ਜ਼ਾਰਾ ਦੀ ਤਸਵੀਰ, 1927
ਜ਼ਾਰਾ ਦੀ ਤਸਵੀਰ, 1927
ਜਨਮ16 ਅਪਰੈਲ 1896
ਮੋਈਨੇਸਤੀ, ਰੋਮਾਨੀਆ
ਮੌਤਦਸੰਬਰ 25, 1963(1963-12-25) (ਉਮਰ 67)
ਪੈਰਿਸ, ਫ਼ਰਾਂਸ
ਕਲਮ ਨਾਮਐਸ. ਸੈਮਈਰੋ
ਕਿੱਤਾਕਵੀ, ਨਿਬੰਧਕਾਰ, ਪੱਤਰਕਾਰ, ਨਾਟਕਕਾਰ, ਕਲਾਕਾਰ
ਰਾਸ਼ਟਰੀਅਤਾਰੋਮਾਨੀਆਈ, ਫ਼ਰਾਂਸੀਸੀ
ਕਾਲ1912–1963
ਸ਼ੈਲੀਪ੍ਰਗੀਤਕ ਕਵਿਤਾ, ਮਹਾਂ ਕਾਵਿ, ਖੁੱਲ੍ਹੀ ਕਵਿਤਾ, ਵਾਰਤਕ ਵਿੱਚ ਕਵਿਤਾ
ਵਿਸ਼ਾਕਲਾ ਆਲੋਚਨਾ, ਸਾਹਿਤਕ ਆਲੋਚਨਾ, ਸਮਾਜਿਕ ਆਲੋਚਨਾ
ਸਾਹਿਤਕ ਲਹਿਰਪ੍ਰਤੀਕਵਾਦ
ਐਵਾਂ ਗਾਰਦ
ਦਾਦਾ
ਪੜਯਥਾਰਥਵਾਦ

ਤਰਿਸਤਾਂ ਜ਼ਾਰਾ (ਫ਼ਰਾਂਸੀਸੀ:[tʁistɑ̃ dzaʁa]; ਰੋਮਾਨੀ:[trisˈtan ˈt͡sara]; ਜਨਮ ਸੈਮੁਏਲ ਜਾਂ ਸੈਮੀ ਰੋਸੇਨਸਟੋਕ,16 ਅਪਰੈਲ(ਪੁ. 4 April) 1896 - ਦਸੰਬਰ 1963) ਇੱਕ ਫ਼ਰਾਂਸੀਸੀ ਐਵਾਂ-ਗਾਰਦ ਕਵੀ, ਨਿਬੰਧਕਾਰ ਅਤੇ ਕਲਾਕਾਰ ਸੀ। ਇਹ ਰੋਮਾਨੀ ਯਹੂਦੀ ਮੂਲ ਦਾ ਸੀ। ਇਹ ਇੱਕ ਪੱਤਰਕਾਰ, ਨਾਟਕਕਾਰ, ਆਲੋਚਕ ਅਤੇ ਫ਼ਿਲਮ ਨਿਰਦੇਸ਼ਕ ਦੇ ਤੌਰ ਉੱਤੇ ਵੀ ਸਰਗਰਮ ਸੀ। ਇਹ ਦਾਦਾ ਲਹਿਰ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਆਦਰੀਆਨ ਮਾਨਿਉ ਦੇ ਪ੍ਰਭਾਵ ਹੇਠ ਇਸਦੀ ਦਿਲਚਸਪੀ ਪ੍ਰਤੀਕਵਾਦ ਵਿੱਚ ਪੈਦਾ ਹੋਈ ਅਤੇ ਇਸਨੇ ਇਓਨ ਵਿਨੀਆ ਅਤੇ ਮਾਰਸੇਲ ਜਾਂਕੋ ਦੇ ਨਾਲ ਮਿਲ ਕੇ ਸਿੰਬੋਲੂਲ ਰਸਾਲਾ ਸ਼ੁਰੂ ਕੀਤਾ।

1919 ਵਿੱਚ ਜ਼ਾਰਾ ਪੈਰਿਸ ਪਹੁੰਚਿਆ। ਉਸ ਸਮੇਂ ਇਹ ਦਾਦਾ ਦੇ ਮੁਖੀਆਂ ਵਿੱਚੋਂ ਇੱਕ ਸੀ। ਇਹ ਸਾਹਿਤ (Littérature) ਰਸਾਲੇ ਦੀ ਟੀਮ ਵਿੱਚ ਸ਼ਾਮਿਲ ਹੋਇਆ ਜੋ ਪੜਯਥਾਰਥਵਾਦ ਵੱਲ ਇਸਦਾ ਪਹਿਲਾ ਕਦਮ ਸੀ। ਅਵਚੇਤਨ ਤਕਨੀਕਾਂ ਤੋਂ ਪ੍ਰਭਾਵਿਤ ਹੋਣ ਕਰਕੇ ਇਹ ਪੜਯਥਾਰਥਵਾਦ ਲਹਿਰ ਵਿੱਚ ਆਂਦਰੇ ਬਰੇਤੋਂ ਨਾਲ ਮਿਲ ਗਿਆ ਅਤੇ ਇਸਨੇ ਆਪਣੀ ਕਵਿਤਾ "ਲਗਭਗ ਆਦਮੀ" ਲਿਖੀ।

ਜੀਵਨ[ਸੋਧੋ]

ਮੁੱਢਲਾ ਜੀਵਨ ਅਤੇ ਸਿੰਬੋਲੂਲ[ਸੋਧੋ]

ਜ਼ਾਰਾ ਦਾ ਜਨਮ ਮਾਲਦੋਵੀਆ ਦੇ ਇਤਿਹਾਸਿਕ ਖੇਤਰ ਵਿੱਚ ਹੋਇਆ। ਇਸਦੇ ਮਾਪੇ ਰੋਮਾਨੀ ਯਹੂਦੀ ਸਨ ਅਤੇ ਉਹਨਾਂ ਦੀ ਮਾਂ-ਬੋਲੀ ਯਦੀਸ਼ ਸੀ। ਇਸਦੇ ਪਿਤਾ ਅਤੇ ਦਾਦਾ ਜੰਗਲਾਂ ਦੇ ਸਬੰਧ ਵਿੱਚ ਹੋਈ ਕਾਰੋਬਾਰ ਕਰਦੇ ਸਨ।[1][2] ਇਸਦੀ ਮਾਂ ਦਾ ਨਾਂ ਏਮੀਲੀਆ ਰੋਸੇਨਸਟੋਕ(ਜਨਮ "ਜ਼ੀਬਲਿਸ") ਸੀ। ਰੋਮਾਨੀ ਬਾਦਸ਼ਾਹੀ ਦੇ ਕਾਨੂੰਨਾਂ ਕਰਕੇ 1918 ਤੱਕ ਜ਼ਾਰਾ ਉੱਥੋਂ ਦਾ ਪੂਰੇ ਤੌਰ ਉੱਤੇ ਨਾਗਰਿਕ ਨਹੀਂ ਸੀ।

ਵਿਰਸਾ[ਸੋਧੋ]

ਪ੍ਰਭਾਵਿਤ ਹੋਣ ਵਾਲੇ[ਸੋਧੋ]

ਦਾਦਾ ਲਹਿਰ ਵਿੱਚ ਸ਼ਾਮਿਲ ਹੋਣ ਵਾਲੇ ਲੇਖਕਾਂ ਤੋਂ ਬਿਨਾਂ ਵੀ ਜ਼ਾਰਾ ਨੇ ਆਉਣ ਵਾਲਿਆਂ ਕਈ ਪੀੜ੍ਹੀਆਂ ਦੇ ਲੇਖਕਾਂ ਨੂੰ ਪ੍ਰਭਾਵਿਤ ਕੀਤਾ।

ਹਵਾਲੇ[ਸੋਧੋ]

  1. Livezeanu, p.241
  2. (ਰੋਮਾਨੀਆਈ) Victor Macarie, "Inedit: Tristan Tzara" Archived 2009-03-09 at the Wayback Machine., in Convorbiri Literare, November 2004

ਬਾਹਰੀ ਸਰੋਤ[ਸੋਧੋ]