ਤਵਲੀਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਵਲੀਨ ਸਿੰਘ
ਜਨਮ1950
ਮਸੂਰੀ, ਉੱਤਰਾਖੰਡ, ਭਾਰਤ
ਕਿੱਤਾਲੇਖਿਕਾ, ਕਾਲਮਨਵੀਸ
ਰਾਸ਼ਟਰੀਅਤਾਭਾਰਤੀ
ਸਾਥੀਸਲਮਾਨ ਤਾਸੀਰ - 1980[1] ਹੁਣ ਅਜੀਤ ਗੁਲਾਬਚੰਦ ਨਾਲ ਰਹਿੰਦੀ ਹੈ[2]
ਬੱਚੇਆਤਿਸ਼ ਤਾਸੀਰ
ਵੈੱਬਸਾਈਟ
www.tavleensingh.com

ਤਵਲੀਨ ਸਿੰਘ (तवलीन सिंह) (ਜਨਮ 1950) ਭਾਰਤ ਦੀ ਪ੍ਰਸਿੱਧ ਕਾਲਮਨਵੀਸ, ਰਾਜਨੀਤਕ ਲੇਖਿਕਾ ਅਤੇ ਸਾਹਿਤਕਾਰ ਹੈ।

ਜੀਵਨੀ[ਸੋਧੋ]

ਸਿੰਘ ਦਾ ਜਨਮ 1950 ਵਿੱਚ ਮਸੂਰੀ ਰਹਿੰਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।[3] ਉਸ ਨੇ ਵੇਲਹਾਮ ਕੰਨਿਆ ਸਕੂਲ ਤੋਂ ਮੁਢਲੀ ਪੜ੍ਹਾਈ ਕੀਤੀ। 1969 ਵਿੱਚ ਨਵੀਂ ਦਿੱਲੀ ਪਾਲੀਟੈਕਨਿਕ ਤੋਂ ਉਸ ਨੇ ਲਘੂ-ਮਿਆਦ ਵਾਲਾ ਪੱਤਰਕਾਰਤਾ ਦਾ ਕੋਰਸ ਪੂਰਾ ਕੀਤਾ।

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਗਲੈਂਡ ਦੇ ਈਵਨਿੰਗ ਮੇਲ ਤੋਂ ਕੀਤੀ। ਉੱਥੇ ਢਾਈ ਸਾਲ ਗੁਜ਼ਾਰਨ ਦੇ ਬਾਅਦ 1974 ਵਿੱਚ ਉਹ ਭਾਰਤ ਪਰਤੀ ਅਤੇ ਦ ਸਟੇਟਸਮੈਨ ਵਿੱਚ ਰਿਪੋਰਟਰ ਦੇ ਤੌਰ ਉੱਤੇ ਕੰਮ ਕਰਨਾ ਸ਼ੁਰੂ ਕੀਤਾ। 1982 ਵਿੱਚ ਦ ਟੈਲੀਗਰਾਫ ਵਿੱਚ ਵਿਸ਼ੇਸ਼ ਪੱਤਰ ਪ੍ਰੇਰਕ ਦੇ ਤੌਰ 'ਤੇ ਕੰਮ ਕਰਨ ਲੱਗੀ।

1985 ਵਿੱਚ ਅਤੇ 1987 ਵਿੱਚ ਉਸ ਨੇ ਸੰਡੇ ਟਾਈਮਜ ਦੀ ਦੱਖਣ ਏਸ਼ੀਆ ਸੰਵਾਦਦਾਤਾ ਦੇ ਤੌਰ 'ਤੇ ਕੰਮ ਕੀਤਾ। ਇਸ ਦੇ ਬਾਅਦ ਉਹ ਇੰਡੀਆ ਟੂਡੇ ਅਤੇ ਇੰਡੀਅਨ ਐਕਸਪ੍ਰੈੱਸ ਵਿੱਚ ਫਰੀ ਲਾਂਸਰ ਦੇ ਰੂਪ ਵਿੱਚ ਕੰਮ ਕਰਨ ਲੱਗ ਪਈ।

1990 ਵਿੱਚ ਉਹ ਟੈਲੀਵਿਜ਼ਨ ਦੇ ਨਾਲ ਜੁੜੀ। ਉਸ ਨੇ ਇਪੁਲ ਪਲਸ ਅਤੇ ਬਿਜਨੈਸ ਪਲਸ ਨਾਮਕ ਦੋ ਵੀਡੀਓ ਪਤਰਕਾਵਾਂ ਬਣਾਈਆਂ। ਸਟਾਰ ਪਲਸ ਲਈ ਉਹਨਾਂ ਨੇ ਇੱਕ ਦਿਨ ਇੱਕ ਜੀਵਨ ਨਾਮਕ ਇੱਕ ਹਿੰਦੀ ਹਫ਼ਤਾਵਾਰ ਪ੍ਰੋਗਰਾਮ ਵੀ ਸੰਚਾਲਿਤ ਕੀਤਾ।

ਅੱਜਕੱਲ ਉਹ ਇੰਡੀਅਨ ਐਕਸਪ੍ਰੈੱਸ ਅਤੇ ਹਿਤਵਦ ਲਈ ਐਤਵਾਰ ਨੂੰ ਇੱਕ ਕਲਮ ਲਿਖਦੀ ਹੈ।[4] 1988 ਵਿਚ, ਉਸ ਨੂੰ ਮਹਿਲਾ ਮੀਡੀਆਪਰਸਨ ਲਈ ਚਮੇਲੀ ਦੇਵੀ ਜੈਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[5]

ਨਿੱਜੀ ਜ਼ਿੰਦਗੀ[ਸੋਧੋ]

ਸਾਬਕਾ ਪਾਕਿਸਤਾਨੀ ਸਿਆਸਤਦਾਨ ਸਲਮਾਨ ਤਾਸੀਰ ਨਾਲ ਸਿੰਘ ਦਾ ਇਕ ਬੇਟਾ, ਲੇਖਕ ਆਤੀਸ਼ ਤਾਸੀਰ ਹੈ।[6][7]

ਕੰਮ[ਸੋਧੋ]

  • Kashmir: A Tragedy of Errors. Viking, 1995. ISBN 0-14-025078-6.
  • Lollipop Street: Why India Will Survive Her Politicians. Viking, 1999. ISBN 0-670-88838-9.
  • Fifth Column. Viking, ISBN 0-670-08135-3.
  • Political and Incorrect: The real India, warts and all . Harpercollins. 2008. ISBN 81-7223-712-X.[8]
  • Durbar. Hachette, 2012. ISBN 978-93-5009-444-0.
  • India's Broken Tryst. Harpercollins, 2016. ISBN 978-9351777571
  • Messiah Modi: A Tale of Great Expectations, 2020

ਹਵਾਲੇ[ਸੋਧੋ]