ਤਸਵੀਰ:ਸਿੱਖ ਚਿੰਤਨ ਅਨੁਸਾਰ `ਧਰਮ` ਦਾ ਸੰਕਲਪ .pdf

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਫ਼ੇ ਉੱਤੇ ਜਾਓ


ਅਸਲ ਫ਼ਾਈਲ(1,275 × 2,100 pixels, file size: 1.8 MB, MIME type: application/pdf, 251 pages)

‘ਧਰਮ’ ਦਾ ਸੰਕਲਪ ਆਪਣੇ ਆਪ ਵਿਚ ਸੁਤੰਤਰ ਤੇ ਵਿਲੱਖਣ ਹੈ। ਵਿਸੇ਼ਸ਼ ਕਰਕੇ, ਵਿਸ਼ਵ ਵਿਚ ਪ੍ਰਚਲਿਤ ਭਾਰਤੀ ਤੇ ਸਾਮੀ ਪ੍ਰਣਾਲੀਆਂ ਦੇ ਪ੍ਰਸੰਗ ਵਿਚ, ਤੁਲਨਾਤਮਿਕ ਅਧਿਐਨ ਕਰਕੇ ਸਿੱਖ ਚਿੰਤਨ ਅਨੁਸਾਰ ‘ਧਰਮ’ ਦੇ ਸੰਕਲਪ ਦਾ ਯਥਾਰਥਕ, ਨਿਵੇਕਲਾ, ਮੌਲਿਕ ਤੇ ਸੁਤੰਤਰ ਸਰੂਪ ਉਭਾਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ। `ਧਰਮ’ ਦੇ ਸੰਕਲਪ ਦਾ ਵਿਧੀ-ਪੂਰਵਕ ਵਿਸ਼ਲੇਸ਼ਣ ਕਰਨ ਅਤੇ ਇਸ ਨੂੰ ਵਿਵਸਥਿਤ ਰੂਪ ਦੇਣ ਲਈ ਇਸ ਪੁਸਤਕ ਦੀ (ਮੁੱਖਬੰਧ ਛੱਡ ਕੇ) ਛੇ ਅਧਿਆਵਾਂ ਵਿਚ ਵੰਡ ਕੀਤੀ ਗਈ ਹੈ। ਵੱਖ-ਵੱਖ ਵਿਚਾਰਾਂ ਦੀ ਮਹਾਨਤਾ ਨੂੰ ਧਿਆਨ ਵਿਚ ਰੱਖਦਿਆਂ ਹਰੇਕ ਅਧਿਆਇ ਨੂੰ ਉਪ-ਖੰਡਾਂ ਵਿਚ ਵੰਡਿਆ ਗਿਆ ਹੈ। ਪਹਿਲੇ ਅਧਿਆਇ ਵਿਚ, ‘ਧਰਮ’ ਸ਼ਬਦ ਦੀ ਵਿਉਤਪਤੀ ਅਤੇ ਧਾਤੂ ਰੂਪ ਅਰਥ, ਕੋਸ਼ਗਤ ਅਰਥ, ਪਿਛੋਕੜ, ਵਿਆਪਿਕਤਾ ਅਤੇ ਵਿਸ਼ਾਲਤਾ, ਪਰਿਭਾਸ਼ਾ ਅਤੇ ਵਿਸ਼ਾ ਖੇਤਰ, `ਧਰਮ` ਦਾ ਅਰੰਭ ਤੇ ਮਨੁੱਖੀ ਜੀਵਨ ਵਿਚ ਮਹਤੱਵ ਅਤੇ ‘ਧਰਮ’ ਦੇ ਮੁੱਖ ਅੰਗਾਂ ਸੰਬੰਧੀ ਵਿਚਾਰ ਕਰਕੇ ‘ਧਰਮ’ ਦੇ ਵਾਸਤਵਿਕ ਸਰੂਪ ਨੂੰ ਉਘਾੜਨ ਦਾ ਯਤਨ ਕੀਤਾ ਹੈ। ਦੂਜੇ ਅਧਿਆਇ ਵਿਚ, ਭਾਰਤੀ ਤੇ ਸਾਮੀ ਧਾਰਮਿਕ ਪ੍ਰਣਾਲੀਆਂ ਦੇ ਪ੍ਰਮੁੱਖ ਧਰਮਾਂ (ਹਿੰਦੂ, ਬੁੱਧ, ਜੈਨ, ਇਸਾਈ ਤੇ ਇਸਲਾਮ) ਦੇ ਧਾਰਮਿਕ ਗ੍ਰੰਥਾਂ ਦੇ ਅਧਾਰ ਤੇ, ‘ਧਰਮ’ ਸ਼ਬਦ ਦੀ ਅਰਥ-ਪਰੰਪਰਾ ਦੇ ਸੰਦਰਭ ਵਿਚ, ‘ਧਰਮ’ ਸ਼ਬਦ ਦੇ ਅਰਥਾਂ ਨੂੰ ਵਿਚਾਰਿਆ ਹੈ। ਇਹ ਅਧਿਐਨ ਸਿੱਖ ਧਰਮ ਚਿੰਤਨ ਵਿਚ ‘ਧਰਮ’ ਦੇ ਵਾਸਤਵਿਕ ਸਰੂਪ ਨੂੰ ਸਮਝਣ ਅਤੇ ਤੁਲਨਾਤਮਿਕ ਪਹਿਲੂ ਤੋਂ ‘ਧਰਮ’ ਸ਼ਬਦ ਦਾ ਵਿਸ਼ਲੇਸ਼ਣ ਕਰਨ ਵਿਚ ਉਪਯੋਗੀ ਸਿਧ ਹੋਇਆ ਹੈ। ਤੀਜੇ ਅਧਿਆਇ ਵਿਚ, ਸਿੱਖ, ਸਿੱਖ ਧਰਮ ਅਤੇ ਸਿੱਖੀ ਮਾਰਗ ਨੂੰ ਪ੍ਰਭਾਸ਼ਿਤ ਕਰਨ ਉਪਰੰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ‘ਧਰਮ’ ਸ਼ਬਦ (ਜੋ ਵੱਖ-ਵੱਖ ਅਰਥਾਂ ਨੂੰ ਪਰਗਟਾਉਂਦਾ ਹੈ) ਦੀ ਗੁਰਬਾਣੀ ਦੀ ਰੋਸ਼ਨੀ ਵਿਚ ਵਿਚਾਰ ਕੀਤੀ ਹੈ। ਵਿਸ਼ੇਸ਼ ਤੌੌਰ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ‘ਨਾਮ’ ਦੇ ਮੱਹਤਵ ਨੂੰ ਜਾਣਿਆ ਹੈ ਕਿ ਨਾਮ ਹੀ ਸਮੁੱੱਚੀ ਮਨੁੱਖਤਾ ਲਈ ਸਰਬ-ਸਾਂਝਾ `ਧਰਮ` ਹੈ। ਚੌਥੇ ਅਧਿਆਇ ਵਿਚ, ‘ਧਰਮ’ ਦੇ ਅਮਲੀ ਪਹਿਲੂ ਦਾ ਪਰਗਟਾਵਾ ਕਰਨ ਵਾਲੇ ਤਿੰਨਾਂ ਪੱਖਾਂ- ਗਿਆਨ, ਕਰਮ ਤੇ ਭਗਤੀ ਦੇ ਪਰਸਪਰ ਸੰਬੰਧਾਂ ਦੀ ਗੁਰਬਾਣੀ ਦੇ ਅਧਾਰ ਤੇ ਤੁਲਨਾਤਮਿਕ ਕਰਦਿਆਂ ਸਪਸ਼ਟ ਹੋੋਇਆ ਹੈ ਕਿ ਗੁਰੂ ਸਾਹਿਬਾਨ ਨੇ `ਧਰਮ’ ਦੇ ਤਿੰਨਾਂ ਪੱਖਾਂ ਨੂੰ ਅਨਿੱਖੜਵੇਂ ਅੰਗ ਪ੍ਰਵਾਨ ਕਰਕੇ ਇਹਨਾਂ ਦਾ ਸੰਸਲੇਸ਼ਣ ਨਾਮ ਮਾਰਗ ਵਿਚ ਕਰ ਦਿਤਾ ਹੈ। ਪੰਜਵੇ ਅਧਿਆਇ ਵਿਚ, ‘ਧਰਮ’ ਤੇ ਸਦਾਚਾਰ ਦੇ ਅਨਿੱਖੜਵੇਂ ਸੰਬੰਧ ਨੂੰ ਸਮਝਿਆ ਗਿਆ ਹੈ। ਇਸ ਵਿਚ ਹੀ ਗੁਰਬਾਣੀ ਦੇ ਮੁੱਖ ਸਿਧਾਂਤ- ‘ਹੁਕਮ’ ਅਤੇ ‘ਹੁਕਮ ਰਜਾਈ’ ਮਾਰਗ ਤੇ ਚੱਲਣ ਵਾਲੇ ਆਦਰਸ਼ਕ ਮਨੁੱਖ ਦੀ ਸ਼ਖ਼ਸੀਅਤ ਨੂੰ ਉਲੀਕਣ ਦਾ ਯਤਨ ਕੀਤਾ ਹੈ ਅਤੇ ਮਨੁੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਨਿਰਧਾਰਤ ਕੀਤੀ ਸਿੱਖ ਰਹਿਤ ਮਰਯਾਦਾ ਦਾ ਵੀ ਅਧਿਐਨ ਕੀਤਾ ਹੈ। ਛੇਵੇਂ ਅਧਿਆਇ ਵਿਚ, ਸਿੱਖ ਧਰਮ ਦੇ ਸਿਧਾਂਤਿਕ ਪੱਖ ਨਾਲ ਸੰਬੰਧਿਤ ਤੱਤ-ਮੀਮਾਂਸਿਕ ਸੰਕਲਪਾਂ- ਅਕਾਲ ਪੁਰਖ, ਜੀਵ ਆਤਮਾ ਅਤੇ ਸ੍ਰਿਸ਼ਟੀ ਦਾ ਅਧਿਐਨ ਕਰਦਿਆਂ ਦਾ ਅਧਿਐਨ ਕਰਦਿਆਂ ਇਹਨਾਂ ਤਿੰਨਾਂ ਦਾ ਅੰਤਰ-ਸੰਬੰਧ ਉਜਾਗਰ ਹੋਇਆ ਹੈ, ਜਿਸ ਦੇ ਫਲਸਰੂਪ ਸਿੱਖ ਜੀਵਨ ਜੁਗਤੀ ਪ੍ਰਭਾਵਿਤ ਹੋਈ ਹੈ ਅਤੇ ਮੌਲਿਕ, ਸੁਤੰਤਰ ਤੇ ਵਿਲੱਖਣ ਧਰਮ-ਸੰਕਲਪ ਦੀ ਸਿਰਜਣਾ ਹੋਈ ਹੈ।

ਫ਼ਾਈਲ ਦਾ ਅਤੀਤ

ਤਾਰੀਖ/ਸਮੇਂ ’ਤੇ ਕਲਿੱਕ ਕਰੋ ਤਾਂ ਉਸ ਸਮੇਂ ਦੀ ਫਾਈਲ ਪੇਸ਼ ਹੋ ਜਾਵੇਗੀ।

ਮਿਤੀ/ਸਮਾਂਨਮੂਨਾਨਾਪਵਰਤੋਂਕਾਰਟਿੱਪਣੀ
ਮੌਜੂਦਾ00:31, 31 ਮਈ 201700:31, 31 ਮਈ 2017 ਵੇਲੇ ਦੇ ਵਰਜਨ ਦਾ ਅੰਗੂਠਾਕਾਰ ਰੂਪ1,275 × 2,100, 251 ਸਫ਼ੇ (1.8 MB)Gurvinder2007 (ਗੱਲ-ਬਾਤ | ਯੋਗਦਾਨ)‘ਧਰਮ’ ਦਾ ਸੰਕਲਪ ਆਪਣੇ ਆਪ ਵਿਚ ਸੁਤੰਤਰ ਤੇ ਵਿਲੱਖਣ ਹੈ। ਵਿਸੇ਼ਸ਼ ਕਰਕੇ, ਵਿਸ਼ਵ ਵਿਚ ਪ੍ਰਚਲਿਤ ਭਾਰਤੀ ਤੇ ਸਾਮੀ ਪ੍...

ਕੋਈ ਵੀ ਸਫ਼ਾ ਇਸ ਫ਼ਾਈਲ ਨਾਲ ਨਹੀਂ ਜੋੜਦਾ।

ਮੈਟਾਡੈਟਾ