ਤਸਾਦਾ
ਤਸਾਦਾ ਇੱਕ ਪਿੰਡ ਹੈ, ਜੋ ਦਾਗਿਸਤਾਨ ਗਣਰਾਜ ਦੇ ਖੁਨਜ਼ਾਖ ਜ਼ਿਲ੍ਹੇ (ਉੱਤਰੀ ਕਾਕੇਸ਼ੀਆ, ਰੂਸ) ਵਿਚ ਸਥਿਤ ਹੈ।[1] ਇਹ ਕੇਪਸੀਅਨ ਸਾਗਰ ਅਤੇ ਕਾਕੇਸ਼ਅੀਨ ਪਹਾੜੀਆ 'ਚ ਘਿਰਿਆ ਇਲਾਕਾ ਹੈ। ਇਹ ਖੁੰਜ਼ਖ ਅਡਮਿਨਿਸਟ੍ਰੇਟੀਵ ਸੈਂਟਰ ਤੋਂ ਕਰੀਬ 3 ਕਿਲੋਮੀਟਰ ਦੂਰ, ਅਤੇ ਮਖਾਚਕਾਲਾ (ਦਾਗਿਸਤਾਨ ਦੀ ਰਾਜਧਾਨੀ) ਤੋਂ ਲਗਪਗ 78 ਕਿਲੋਮੀਟਰ ਦੂਰ ਹੈ।
ਇਹ ਅਵਾਰ ਜਾਤਿ ਦੇ ਲੋਕਾਂ ਦਾ ਇਲਾਕਾ ਹੈ। ਜਿੰਨ੍ਹਾਂ ਦੀ ਮਾਤ-ਭਾਸ਼ਾ ਅਵਾਰ ਹੈ। ਰਸੂਲ ਦੀ ਚਰਚਿਤ ਕਿਤਾਬ ਮੇਰਾ ਦਾਗਿਸਤਾਨ ਵਿਚ ਉਹ ਇਸ ਪਿੰਡ ਅਤੇ ਏਥੇ ਦੇ ਭੂਗੋਲ ਅਤੇ ਲੋਕ-ਕਹਾਵਤਾਂ ਦਾ ਜ਼ਿਕਰ ਕਰਦਾ ਹੈ।[2] ਰਸੂਲ ਹਮਜ਼ਾਤੋਵ ਦਾ ਜਨਮ 8 ਸਤੰਬਰ, 1923 ਨੂੰ ਅਵਾਰ ਪਿੰਡ, ਤਸਾਦਾ ਵਿੱਚ ਹੋਇਆ ਸੀ। 3 ਨਵੰਬਰ, 2003 ਨੂੰ ਮਾਸਕੋ ਵਿੱਚ 70 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ। ਉਸਦੇ ਪਿਤਾ ਹਮਜ਼ਾਤ ਤਸਾਦਾਸ ਸਨ, ਜੋ ਇੱਕ ਦਾਗੇਸਤਾਨੀ ਲੋਕ ਕਵੀ ਸਨ। ਹਮਜ਼ਾਤੋਵ ਨੇ ਤਸਾਦਾ ਵਿੱਚ ਆਪਣੀ ਮਿਡਲ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਵਾਰ ਅਧਿਆਪਕ ਸਿਖਲਾਈ ਸਕੂਲ ਵਿੱਚ ਪੜ੍ਹਾਈ ਕੀਤੀ; ਉਸਨੇ ਮਿਡਲ ਸਕੂਲ ਦੇ ਅਧਿਆਪਕ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ ਅਵਾਰ ਥੀਏਟਰ ਵਿੱਚ ਕੰਮ ਕੀਤਾ।
ਹਵਾਲੇ
[ਸੋਧੋ]- ↑ "In The Mountain Villages Of Daghestan". RadioFreeEurope/RadioLiberty (in ਅੰਗਰੇਜ਼ੀ). 2013-04-09. Retrieved 2025-09-08.
- ↑ Kafkas, Ajans (2008-09-12). "Office converted into museum in memory of Rasul Hamzatov". Ajans Kafkas (in ਤੁਰਕੀ). Retrieved 2025-09-08.[permanent dead link]