ਤਾਜਿਕਸਤਾਨ ਦਾ ਇਤਿਹਾਸ
ਤਾਜਿਕਸਤਾਨ ਸਮਾਨਿਦ ਸਾਮਰਾਜ (875–999) ਦਾ ਹਿੱਸਾ ਰਿਹਾ ਹੈ। ਤਾਜਿਕ ਲੋਕ 1860 ਦੇ ਦਹਾਕੇ ਵਿੱਚ ਰੂਸ ਦੇ ਰਾਜ ਅਧੀਨ ਆ ਗਏ ਸਨ। ਬਾਸਮਾਚੀ ਬਗ਼ਾਵਤ 1917 ਦੀ ਰੂਸੀ ਇਨਕਲਾਬ ਦੇ ਮੱਦੇਨਜ਼ਰ ਹੋਈ ਅਤੇ ਰੂਸੀ ਘਰੇਲੂ ਯੁੱਧ ਦੌਰਾਨ 1920 ਵਿਆਂ ਦੇ ਸ਼ੁਰੂ ਵਿੱਚ ਇਸ ਨੂੰ ਠੱਪ ਦਿੱਤਾ ਗਿਆ। 1924 ਵਿੱਚ ਤਾਜਿਕਸਤਾਨ ਉਜ਼ਬੇਕਿਸਤਾਨ ਦੇ ਅੰਦਰ ਸੋਵੀਅਤ ਯੂਨੀਅਨ ਦਾ ਇੱਕ ਖੁਦਮੁਖਤਿਆਰ ਸੋਵੀਅਤ ਸਮਾਜਵਾਦੀ ਗਣਰਾਜ, ਤਾਜਿਕ ਏਐਸਆਰਆਰ ਬਣ ਗਿਆ। 1929 ਵਿੱਚ ਤਾਜਿਕਸਤਾਨ ਨੂੰ ਸੋਵੀਅਤ ਯੂਨੀਅਨ ਦਾ ਇੱਕ ਹਿੱਸਾ ਤਾਜਿਕ ਸੋਵੀਅਤ ਸੋਸ਼ਲਿਸਟ ਰੀਪਬਲਿਕ (ਤਾਜਿਕ ਐਸਐਸਆਰ) ਬਣਾਇਆ ਗਿਆ ਸੀ ਅਤੇ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ 1991 ਵਿੱਚ ਆਜ਼ਾਦੀ ਪ੍ਰਾਪਤ ਹੋਣ ਤਕ ਇਸ ਸਥਿਤੀ ਨੂੰ ਬਣਾਈ ਰੱਖਿਆ ਗਿਆ ਸੀ।[1]
ਇਸ ਤੋਂ ਬਾਅਦ ਸਰਕਾਰ ਅਤੇ ਤਾਜਿਕ ਘਰੇਲੂ ਯੁੱਧ ਵਿੱਚ ਤਿੰਨ ਤਬਦੀਲੀਆਂ ਆਈਆਂ ਹਨ। ਵਿਰੋਧੀ ਧੜਿਆਂ ਦਰਮਿਆਨ ਸ਼ਾਂਤੀ ਸਮਝੌਤਾ 1997 ਵਿੱਚ ਸਹੀਬੰਦ ਕੀਤਾ ਗਿਆ।
ਪੁਰਾਤਨਤਾ (600 ਈਪੂ - 651 ਈ.)
[ਸੋਧੋ]ਤਾਜਿਕਸਤਾਨ ਕਲਾਸੀਕਲ ਪੁਰਾਤਨਤਾ ਦੇ ਜਮਾਨੇ ਵਿੱਚ ਸਿਥੀਆ ਦਾ ਹਿੱਸਾ ਸੀ। ਸੋਗਦਿਆਨਾ, ਬੈਕਟਰੀਆ, ਮੇਰਵ ਅਤੇ ਖ਼ਵਾਰਜ਼ਮ ਪ੍ਰਾਚੀਨ ਮੱਧ ਏਸ਼ੀਆ ਦੀਆਂ ਚਾਰ ਪ੍ਰਮੁੱਖ ਸ਼ਾਖਾਵਾਂ ਸਨ ਜਿਥੇ ਅਜੋਕੇ ਤਾਜਕਸਤਾਨੀ ਤਾਜਿਕਾਂ ਦੇ ਪੁਰਖੇ ਵੱਸਦੇ ਰਹੇ ਸਨ। ਤਾਜਿਕ ਹੁਣ ਸਿਰਫ ਇਤਿਹਾਸਕ ਬੈਕਟਰੀਆ ਅਤੇ ਸੌਗਦਿਆਨਾ ਵਿੱਚ ਮਿਲਦੇ ਹਨ। ਮੇਰਵ ਵਿੱਚ ਹੁਣ ਤੁਰਕਮੇਨੀ ਰਹਿੰਦੇ ਹਨ ਅਤੇ ਖ਼ਵਾਰਜ਼ਮ ਵਿੱਚ ਉਜ਼ਬੇਕ ਅਤੇ ਕਜ਼ਾਖ਼। ਸੋਗਦਿਆਨਾ ਜ਼ੇਰਾਵਸ਼ਨ ਅਤੇ ਕਸ਼ਕਾ-ਦਰਿਆ ਨਦੀ ਘਾਟੀਆਂ ਨਾਲ ਬਣਿਆ ਸੀ। ਵਰਤਮਾਨ ਵਿੱਚ, ਸੋਗਦਿਆਨਾ ਦੇ ਦੋ ਭਾਈਚਰੇ ਬਾਕੀ ਬਚੇ ਹਨ ਜੋ ਸੋਗਦੀਆ ਭਾਸ਼ਾ ਦੀਆਂ ਉਪ-ਬੋਲੀਆਂ ਬੋਲਦੇ ਹਨ। ਇਹ ਹਨ: ਯਾਗਨੋਬੀ ਅਤੇ ਸ਼ੁਗਨਾਨੀ।
ਤਾਜਿਕਸਤਾਨ ਕਾਂਸੀ ਯੁੱਗ ਵਿੱਚ ਬੈਕਟਰੀਆ-ਮਾਰਗਿਯਾਨਾ ਪੁਰਾਤੱਤਵ ਕੰਪਲੈਕਸ ਦਾ ਹਿੱਸਾ ਸੀ, ਪ੍ਰੋਟੋ-ਇੰਡੋ-ਈਰਾਨੀ ਜਾਂ ਪ੍ਰੋਟੋ-ਈਰਾਨੀ ਸਭਿਆਚਾਰ ਦੇ ਉਮੀਦਵਾਰ। ਬੈਕਟਰੀਆ ਉੱਤਰੀ ਅਫਗਾਨਿਸਤਾਨ (ਅਜੋਕੇ ਅਫਗਾਨ ਤੁਰਕਸਤਾਨ) ਵਿੱਚ ਹਿੰਦੂ ਕੁਸ਼ ਅਤੇ ਅਮੂ ਦਰਿਆ (ਆਕਸੁਸ) ਦੀ ਪਹਾੜੀ ਸ਼੍ਰੇਣੀ ਅਤੇ ਮੌਜੂਦਾ ਦੱਖਣੀ ਤਾਜਿਕਸਤਾਨ ਦੇ ਕੁਝ ਇਲਾਕਿਆਂ ਵਿੱਚ ਸਥਿਤ ਸੀ। ਵੱਖੋ ਵੱਖ ਸਮੇਂ ਦੌਰਾਨ, ਬੈਕਟਰੀਆ ਵੱਖ ਵੱਖ ਰਾਜਾਂ ਜਾਂ ਸਾਮਰਾਜਾਂ ਦਾ ਇੱਕ ਕੇਂਦਰ ਰਿਹਾ ਹੈ, ਅਤੇ ਸ਼ਾਇਦ ਇਥੋਂ ਹੀ ਜ਼ੋਰਾਸਟਰੀਅਨਿਜ਼ਮ ਦੀ ਸ਼ੁਰੂਆਤ ਹੋਈ ਸੀ। ਜ਼ੋਰਾਸਟਰੀਅਨਿਜ਼ਮ ਦੀ ਪਵਿੱਤਰ ਕਿਤਾਬ - " ਅਵੈਸਤਾ " - ਪੁਰਾਣੀ-ਬੈਕਟ੍ਰੀਅਨ ਉਪਭਾਸ਼ਾ ਵਿੱਚ ਲਿਖੀ ਗਈ ਸੀ; ਇਹ ਵੀ ਮੰਨਿਆ ਜਾਂਦਾ ਹੈ ਕਿ ਵੱਡੀ ਸੰਭਾਵਨਾ ਹੈ ਕਿ ਜ਼ੋਰੋਸਟਰ ਦਾ ਜਨਮ ਬੈਕਟਰੀਆ ਵਿੱਚ ਹੋਇਆ ਸੀ।
ਹਵਾਲੇ
[ਸੋਧੋ]- ↑ The History of Tajik SSR, Maorif Publ. House, Dushanbe, 1983, Chapter V (ਰੂਸੀ).