ਤਾਹਿਰ ਸੰਧੂ

ਤਾਹਿਰ ਸੰਧੂ (ਜਨਮ: 1 ਅਪ੍ਰੈਲ, 1979) ਪਾਕਿਸਤਾਨੀ ਪੰਜਾਬ ਦੇ ਕਵੀ, ਕਹਾਣੀਕਾਰ, ਨਾਵਲਕਾਰ, ਖੋਜੀ, ਅਨੁਵਾਦਕ, ਪੰਜਾਬੀ ਮਾਂ ਬੋਲੋ ਕਾਰਕੁਨ ਅਤੇ ਹਾਈ ਕੋਰਟ ਦੇ ਵਕੀਲ ਹਨ। ਇਹ ਪਾਕਿਸਤਾਨੀ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਸੰਬੰਧੀ ਸੰਵਿਧਾਨਕ ਰਿੱਟ ਪਟੀਸ਼ਨ ਵਿੱਚ ਵਕੀਲ ਵਜੋਂ ਪੇਸ਼ ਹੋਏ, ਜਿਸ ਬਾਰੇ 2019 ਵਿੱਚ ਮਾਣਯੋਗ ਲਾਹੌਰ ਹਾਈ ਕੋਰਟ, ਲਾਹੌਰ ਦੁਆਰਾ ਇੱਕ ਨਿਰਦੇਸ਼ਕ ਆਦੇਸ਼ ਪਾਸ ਕੀਤਾ ਗਿਆ।[1]
ਜੀਵਨ
[ਸੋਧੋ]ਇਨ੍ਹਾਂ ਦਾ ਜਨਮ 1 ਅਪ੍ਰੈਲ, 1979 ਨੂੰ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਜਫ਼ਰਵਾਲ ਵਿਖੇ ਮਾਤਾ ਰਸ਼ੀਦਾ ਬੀਬੀ ਦੀ ਕੁੱਖੋਂ ਪਿਤਾ ਮੁਹੰਮਦ ਅਲੀ ਦੇ ਘਰ ਹੋਇਆ। ਹੁਣ ਇਹ ਲਾਹੌਰ ਵਿੱਚ ਰਹਿੰਦੇ ਹਨ।
ਸਿੱਖਿਆ
[ਸੋਧੋ]ਇਨ੍ਹਾਂ ਨੇ ਪਹਿਲਾਂ ਵਕਾਲਤ ਵਿੱਚ ਉਚੇਰੀ ਸਿੱਖਿਆ ਹਾਸਲ ਕੀਤੀ। ਬਾਅਦ ਵਿੱਚ ਪੰਜਾਬੀ ਵੱਲ ਰੁਝਾਨ ਹੋ ਜਾਣ ਕਾਰਨ 2020-2022 ਵਿੱਚ ਪੰਜਾਬੀ ਵਿਸ਼ੇ ਵਿੱਚ ਐੱਮ.ਫਿਲ. ਕਰ ਲਈ। ਹੁਣ ਉਹ ਯੂਨੀਵਰਸਿਟੀ ਆਫ਼ ਪੰਜਾਬ, ਲਾਹੌਰ ਵਿੱਚ ਪੀ.ਐੱਚ.ਡੀ ਕਰ ਰਹੇ ਹਨ।
ਕਿੱਤਾ
[ਸੋਧੋ]ਵਕਾਲਤ ਦੀ ਉਚੇਰੀ ਸਿੱਖਿਆ ਤੋਂ ਬਾਅਦ ਇਹ ਹਾਈ ਕੋਰਟ ਵਿੱਚ ਵਕੀਲ ਲੱਗ ਗਏ। ਇਹ ਲਾਹੌਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਆਜੀਵਨ ਮੈਂਬਰ ਵੀ ਹਨ।[2]
ਸਾਹਿਤਕ ਸਰਗਰਮੀਆਂ
[ਸੋਧੋ]- ਇਨ੍ਹਾਂ 2005 ਵਿੱਚ ਅੰਮ੍ਰਿਤਾ ਪ੍ਰੀਤਮ ਦੀ ਰਚਨਾ ‘ਕਾਗਜ਼ ਤੇ ਕੈਨਵਸ’ ਦਾ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਕੀਤਾ।
- ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਉੱਤੇ ਭਰਵੀਂ ਖੋਜ ਕੀਤੀ ਅਤੇ ‘ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਤੇ ਤੋਜ਼ੀਹੀ ਲੁਗਾਤ’ ਨੂੰ ਤਿਆਰ ਕੀਤਾ।
- ਜਲ੍ਹਿਆਂ ਵਾਲਾ ਬਾਗ਼ ਕਾਂਡ ਉੱਤੇ ਇੱਕ ਖ਼ਾਸ ਲੇਖ ਲਿਖਿਆ, ਜਿਹੜਾ ਬੀ.ਬੀ.ਸੀ ਪੰਜਾਬੀ ਉੱਤੇ 13 ਅਪ੍ਰੈਲ, 2018 ਨੂੰ ਪ੍ਰਕਾਸ਼ਿਤ ਹੋਇਆ।
- ਨਜਮ ਹੁਸੈਨ ਸਈਅਦ ਦੇ ਕਾਵਿ ਅਤੇ ਨਾਟਕਾਂ ਉੱਤੇ ਖੋਜ ਕਾਰਜ ਵੀ ਕੀਤਾ, ਜਿਹੜਾ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਹੋਇਆ।
- ਇਨ੍ਹਾਂ ਨੇ ਪਾਸ਼ ਦੀ ਸ਼ਾਇਰੀ ਉੱਤੇ ਆਪਣਾ ਖੋਜ ਕਾਰਜ ਕੀਤਾ ਅਤੇ ਐਮ.ਫਿਲ. ਦਾ ਥੀਸਜ ਲਿਖਿਆ।
ਹਵਾਲੇ
[ਸੋਧੋ]- ↑ "امرتا پریتم: 'اج آکھاں وارث شاہ نوں'". Urdu News – اردو نیوز (in ਉਰਦੂ). 2019-08-30. Retrieved 2025-04-11.
- ↑ "طاہر سندھو". www.rvel.org. Retrieved 2025-04-11.