ਤੀਹਰਾ ਸਮਝੌਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਦੇ ਯੂਰਪੀ ਫ਼ੌਜੀ ਗੱਠਜੋੜ

ਤੀਹਰਾ ਸਮਝੌਤਾ ਜਾਂ ਟ੍ਰਿਪਲ ਔਂਟਾਂਟ (English: Triple Entente; ਫ਼ਰਾਂਸੀਸੀ entente [ɑ̃tɑ̃t] ਭਾਵ "ਦੋਸਤੀ, ਸਮਝ, ਸਮਝੌਤਾ" ਤੋਂ) 31 ਅਗਸਤ, 1907 ਨੂੰ ਨੇਪਰੇ ਚਾੜ੍ਹੇ ਗਏ ਐਂਗਲੋ-ਰੂਸੀ ਸਮਝੌਤੇ ਤੋਂ ਬਾਅਦ ਹੋਂਦ 'ਚ ਆਇਆ ਰੂਸੀ ਸਲਤਨਤ, ਤੀਜੇ ਫ਼ਰਾਂਸੀਸੀ ਗਣਰਾਜ ਅਤੇ ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਦਾ ਗੱਠਜੋੜ ਸੀ। ਤਿੰਨ ਤਾਕਤਾਂ ਦਾ ਇਹ ਸਮਝੌਤਾ, ਜਿਸ ਵਿੱਚ ਪੁਰਤਗਾਲ ਅਤੇ ਜਪਾਨ ਨਾਲ਼ ਕੀਤੇ ਸਮਝੌਤੇ ਵੀ ਜੁੜ ਗਏ ਸਨ, ਜਰਮਨੀ, ਆਸਟਰੀਆ-ਹੰਗਰੀ ਅਤੇ ਇਟਲੀ ਦੀ ਬਾਦਸ਼ਾਹੀ ਦੇ ਤੀਹਰੇ ਗੱਠਜੋੜ ਨੂੰ ਠੱਲ ਪਾਉਣ ਵਾਸਤੇ ਬਣਾਇਆ ਗਿਆ ਸੀ।