ਤੁਜ਼ਕਿ ਜਹਾਂਗੀਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤੁਜ਼ਕਿ ਜਹਾਂਗੀਰੀ ਜਾਂ ਤੁਜ਼ਕ-ਏ-ਜਹਾਂਗੀਰੀ (ਫ਼ਾਰਸੀ: تزک جهانگیری ), ਜਿਸ ਨੂੰ ਜਹਾਂਗੀਰੀ ਰੋਜਨਾਮਚਾ ਜਾਂ ਜਹਾਂਗੀਰਨਾਮਾ ਵੀ ਕਿਹਾ ਜਾਂਦਾ ਹੈ ਮੁਗਲ ਬਾਦਸ਼ਾਹ ਨੂਰ-ਉਦ-ਦੀਨ ਮੁਹੰਮਦ ਜਹਾਂਗੀਰ (1569-1609) ਦੀ ਆਤਮਕਥਾ ਹੈ।[1] ਇਹ ਫ਼ਾਰਸੀ ਵਿੱਚ ਲਿਖੀ ਗਈ ਹੈ, ਅਤੇ ਜਹਾਂਗੀਰ ਦੇ ਪੜਦਾਦਾ, ਬਾਬੁਰ (1487-1530), ਦੀ ਬਾਬੁਰਨਾਮਾ ਲਿਖ ਕੇ ਪਾਈ ਪਿਰਤ ਨੂੰ ਅੱਗੇ ਤੋਰਦੀ ਹੈ; ਪਰ ਜਹਾਂਗੀਰ ਇੱਕ ਕਦਮ ਹੋਰ ਵੀ ਅੱਗੇ ਚਲਿਆ ਗਿਆ ਹੈ। ਉਸਨੇ ਆਪਣੀ ਹਕੂਮਤ ਦੇ ਵੇਰਵਿਆਂ ਦੇ ਇਲਾਵਾ, ਕਲਾ, ਰਾਜਨੀਤੀ ਬਾਰੇ ਟਿੱਪਣੀਆਂ ਅਤੇ ਆਪਣੇ ਪਰਵਾਰ ਬਾਰੇ ਜਾਣਕਾਰੀ ਜਿਹੇ ਵੇਰਵੇ ਵੀ ਇਸ ਵਿੱਚ ਸ਼ਾਮਲ ਕੀਤੇ ਹਨ।

ਇੱਕ ਝਾਤ[ਸੋਧੋ]

ਜਹਾਂਗੀਰ ਨੇ ਗਲੋਬ ਫੜਿਆ ਹੋਇਆ ਹੈ, 1614-1618

ਕਿਤਾਬ ਦੀ ਪੂਰਤੀ ਵਿੱਚ ਜਹਾਂਗੀਰ ਦੇ ਇਲਾਵਾ ਵਿਸ਼ਵਾਸਪਾਤਰ ਮੁਤਾਮਿਦ ਖਾਨ ਅਤੇ ਮੋਹੰਮਦ ਹਾਦੀ ਨੇ ਵੀ ਹਿੱਸਾ ਲਿਆ। ਇਸ ਤੋਂ 17ਵੀਂ ਸਦੀ ਦੇ ਇਤਹਾਸ ਦੀਆਂ ਘਟਨਾਵਾਂ ਅਤੇ ਪਰਿਸਥਿਤੀਆਂ ਦਾ ਗਿਆਨ ਹੁੰਦਾ ਹੈ, ਜੋ ਹਿੰਦ- ਉਪਮਹਾਦਵੀਪ ਵਿੱਚ ਉਸ ਸਮੇਂ ਵਾਪਰੀਆਂ। ਸ਼ੈਲੀ ਬਿਆਨ ਸਰਲ, ਰਵਾਂ ਹੈ। ਇਸਦਾ ਉਰਦੂ ਅਨੁਵਾਦ ਡਾ. ਸਲੀਮ ਡਾਕਟਰ ਸਲੀਮ ਵਾਹਦ ਸਲੀਮ, ਮਜਲਿਸ ਤਰੱਕੀ ਅਦਬ ਉਰਦੂ ਨੇ 1960 ਵਿੱਚ ਪ੍ਰਕਾਸ਼ਿਤ ਕੀਤਾ। ਇਸ ਪੁਸਤਕ ਵਿੱਚ ਜਹਾਂਗੀਰ ਦੇ ਸ਼ਾਸਨਕਾਲ ਦੇ ਪਹਿਲੇ 19 ਸਾਲਾਂ ਦਾ ਵੇਰਵਾ ਹੈ, ਲੇਕਿਨ ਜਹਾਂਗੀਰ ਨੇ ਆਪਣੇ ਸ਼ਾਸਨਕਾਲ ਦੇ 17ਵੇਂ ਸਾਲ ਵਿੱਚ ਆਪਣੀਆਂ ਯਾਦਾਂ ਲਿਖਣਾ ਛੱਡ ਦਿੱਤਾ। ਅਤੇ ਇਹ ਕੰਮ ਇਕਬਾਲ-ਨਾਮੇ ਦੇ ਲੇਖਕ ਮੁਤਾਮਿਦ ਖਾਨ ਨੂੰ ਸੌੰਪ ਦਿੱਤਾ, ਜਿਸਨੇ 19ਵੇਂ ਸਾਲ ਦੀ ਸ਼ੁਰੂਆਤ ਤੱਕ ਜਾਰੀ ਰੱਖਿਆ। ਅੱਗੇ ਮੋਹੰਮਦ ਹਾਦੀ ਨੇ ਜਹਾਂਗੀਰ ਦੀ ਮੌਤ ਤੱਕ ਇਸਨੂੰ ਮੁਕੰਮਲ ਕੀਤਾ।

ਹਵਾਲੇ[ਸੋਧੋ]