ਤੋਰਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Typical Mexican Torta
ਮੈਕਸੀਕਨ ਤੋਰਤਾ

ਤੋਰਤਾ (ਲਾਤੀਨੀ ਲਿਪੀ: Torta) ਇੱਕ ਸਪੇਨੀ, ਇਤਾਲਵੀ ਅਤੇ ਪੁਰਤਗੇਜ਼ੀ ਸ਼ਬਦ ਹੈ ਜੋ ਵੱਖ-ਵੱਖ ਅਰਥਾਂ ਲਈ ਵਰਤਿਆ ਜਾਂਦਾ ਹੈ।

ਰੋਟੀ[ਸੋਧੋ]

ਸਪੇਨ ਵਿੱਚ ਤੋਰਤਾ ਸ਼ਬਦ ਰੋਟੀ ਲਈ ਵਰਤਿਆ ਜਾਂਦਾ ਹੈ ਭਾਵੇਂ ਕਿ ਹੁਣ ਤੋਰਤਾ ਸ਼ਬਦ ਬ੍ਰੈਡ ਅਤੇ ਪੇਸਟਰੀ ਲਈ ਵੀ ਵਰਤਿਆ ਜਾਂਦਾ ਹੈ।

ਇਤਿਹਾਸਕ ਤੌਰ ਉੱਤੇ ਤੋਰਤਾ ਅਤੇ ਬ੍ਰੈਡ ਵਿੱਚ ਫ਼ਰਕ ਇਹ ਸੀ ਕਿ ਤੋਰਤਾ ਚਪਟਾ ਹੁੰਦਾ ਸੀ ਅਤੇ ਬ੍ਰੈਡ ਗੋਲ, ਇਸ ਦੇ ਨਾਲ ਹੀ ਤੋਰਤਾ ਬਣਾਉਣ ਵੇਲੇ ਖ਼ਮੀਰ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ।

ਮੈਕਸੀਕੋ ਵਿੱਚ ਰੋਟੀ ਵਰਗੇ ਪਦਾਰਥ ਲਈ ਤੋਰਤੀਆ (tortilla) ਸ਼ਬਦ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ "ਛੋਟਾ ਤੋਰਤਾ"। ਪਰੰਪਰਗਤ ਤੌਰ ਉੱਤੇ ਤੋਰਤਾ ਨੂੰ ਬ੍ਰੈਡ ਤੋਂ ਨੀਵਾਂ ਸਮਝਿਆ ਜਾਂਦਾ ਹੈ ਅਤੇ ਇਸ ਸੰਬੰਧੀ ਸਪੇਨੀ ਕਹਾਵਤ ਵੀ ਮਿਲਦੀ ਹੈ, A falta de pan buenas son tortas.(ਜੇ ਬ੍ਰੈਡ ਨਹੀਂ ਤਾਂ ਤੋਰਤਾ ਸਹੀ)।

ਇਸ ਕਹਾਵਤ ਦਾ ਮੈਕਸੀਕਨ ਰੂਪ ਇਸ ਤਰ੍ਹਾਂ ਹੈ: A falta de pan, tortillas (ਜੇ ਬ੍ਰੈਡ ਨਹੀਂ ਤਾਂ ਤੋਰਤੀਆ ਸਹੀ)।

ਕੇਕ[ਸੋਧੋ]

ਤੋਰਤਾ ਦੋਲਚੇ (ਕੇਕ), ਇਟਲੀ

ਅੱਜ ਕੱਲ੍ਹ ਸਪੇਨ ਅਤੇ ਕਈ ਲਾਤੀਨੀ ਅਮਰੀਕੀ ਮੁਲਕਾਂ ਵਿੱਚ ਤੋਰਤਾ ਸ਼ਬਦ ਕੇਕ ਲਈ ਵਰਤਿਆ ਜਾਂਦਾ ਹੈ। ਇਤਾਲਵੀ ਵਿੱਚ "ਤੋਰਤਾ", ਜਰਮਨ ਵਿੱਚ "ਟੋਰਟੇ" ਅਤੇ ਫ਼ਰਾਂਸੀਸੀ ਵਿੱਚ "ਤਾਰਤ" ਵਰਗੇ ਸ਼ਬਦ ਕੇਕ ਲਈ ਹੀ ਵਰਤੇ ਜਾਂਦੇ ਹਨ।

ਮੈਕਸੀਕਨ ਸੈਂਡਵਿੱਚ[ਸੋਧੋ]

ਮੈਕਸੀਕੋ ਵਿੱਚ ਤੋਰਤਾ  ਇੱਕ ਕਿਸਮ ਦਾ ਸੈਂਡਵਿੱਚ ਹੈ।[1] ਇਹ ਗਰਮ, ਠੰਡੇ, ਗ੍ਰਿੱਲਡ ਜਾਂ ਟੋਸਟਡ ਹੋ ਸਕਦੇ ਹਨ।

ਆਮਲੇਟ[ਸੋਧੋ]

ਫਿਲੀਪੀਨਜ਼[ਸੋਧੋ]

ਫਿਲੀਪੀਨਜ਼ ਦਾ ਤੋਰਤਾ ਮਾਮੋਨ

ਫਿਲੀਪੀਨਜ਼ ਅਤੇ ਖ਼ਾਸ ਕਰ ਕੇ ਉੱਤਰੀ ਅਤੇ ਤਗਾਲੋਗ ਬੋਲਣ ਵਾਲੇ ਇਲਾਕਿਆਂ ਵਿੱਚ ਤੋਰਤਾ ਅੰਡਿਆਂ, ਮੀਟ, ਪਿਆਜ਼ ਅਤੇ ਆਲੂ ਨਾਲ ਬਣਾਏ ਆਮਲੇਟ ਨੂੰ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]