ਸਮੱਗਰੀ 'ਤੇ ਜਾਓ

ਥਾਟ ਅਤੇ ਰਾਗ ਦੇ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤੀ ਸੰਗੀਤ ਥਾਟ ਅਤੇ ਰਾਗ ਤੇ ਹੀ ਆਧਾਰਿਤ ਹੈ। ਥਾਟ ਅਤੇ ਰਾਗ ਬਾਰੇ ਵਿਸਤਾਰ ਵਿੱਚ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਹੈ।[1]

ਭਾਰਤੀ ਸੰਗੀਤ ਵਿੱਚ "ਥਾਟ" ਰਾਗਾਂ ਨੂੰ ਵਰਗੀਕ੍ਰਿਤ ਕਰਣ ਦਾ ਇੱਕ ਮੁਢਲਾ ਢਾਂਚਾ ਹੁੰਦਾ ਹੈ ਜਿਹੜਾ 12 ਸੁਰਾਂ ਦੇ 7 ਮੁੱਖ ਸੁਰਾਂ ਦੇ ਇੱਕ ਸਮੂਹ ਨੂੰ ਦਿਖਾਉਂਦਾ ਹੈ, ਜਿਨ੍ਹਾਂ ਤੋਂ ਰਾਗ ਪੈਦਾ ਹੁੰਦਾ ਹੈ।ਥਾਟ ਨੂੰ "ਮੂਲ ਪੈਮਾਨਾ" ਜਾਂ "ਮੇਲ" ਵੀ ਕਿਹਾ ਜਾਂਦਾ ਹੈ।

ਥਾਟ ਅਤੇ ਰਾਗ ਦੇ ਕੁੱਝ ਨਿਯਮ ਅਤੇ ਸਿਧਾਂਤ ਹੁੰਦੇ ਹਨ ਜਿਨ੍ਹਾਂ ਬਾਰੇ ਵਿਸਤਾਰ ਵਿੱਚ ਚਰਚਾ ਹੇਠਾਂ ਕੀਤੀ ਗਈ ਹੈ।

ਥਾਟ ਦੇ ਸਿਧਾਂਤ-

[ਸੋਧੋ]

1) ਥਾਟ ਦੀ ਜਾਤੀ ਹਮੇਸ਼ਾ ਸੰਪੂਰਣ ਹੁੰਦੀ ਹੈ ਇਸ ਤੋਂ ਭਾਵ ਹੈ ਕਿ ਥਾਟ ਵਿੱਚ ਸੱਤ ਸੁਰ ਹੋਣੇ ਲਾਜ਼ਮੀ ਹੁੰਦੇ ਹਨ ਭਾਵੇਂ ਸ਼ੁੱਧ ਹੋਣ ਜਾਂ ਵਿਕ੍ਰਿਤ।

2) ਥਾਟ ਤੋਂ ਰਾਗ ਦਾ ਜਨਮ ਹੁੰਦਾ ਹੈ।

3) ਥਾਟ ਵਿੱਚ ਸਾਰੇ ਸੁਰ ਲੜੀ ਵਾਰ ਲਗਦੇ ਹਨ ਜਿਵੇਂ 'ਸ' ਤੋਂ ਬਾਅਦ 'ਰੇ', 'ਰੇ' ਤੋਂ ਬਾਅਦ 'ਗ',ਇੰਜ ਕਦੀ ਨਹੀਂ ਹੋ ਸਕਦਾ ਕਿ 'ਸ' ਤੋਂ ਬਾਅਦ 'ਗ' ਜਾਂ 'ਮ' ਆ ਜਾਵੇ।

4) ਉੱਤਰੀ ਸੰਗੀਤ ਪਦਤੀ 'ਚ ਦੱਸ ਥਾਟ ਮੰਨੇ ਗਏ ਹਨ।ਉਹਨਾਂ ਦੇ ਨਾਮ ਹਨ :- ਬਿਲਾਵਲ,ਖਮਾਜ,ਕਲਿਆਣ,ਕਾਫੀ,ਆਸਾਵਰੀ,ਭੈਰਵ, ਭੈਰਵੀ,ਪੂਰਵੀ,ਮਰਵਾ ਅਤੇ ਤੋੜੀ।

ਇਹਨਾਂ ਨੂੰ ਜਨਕ ਥਾਟ ਕਿਹਾ ਜਾਂਦਾ ਹੈ। ਇਹਨਾਂ ਥਾਟਾਂ ਦਾ ਨਾਮਕਰਣ ਇਹਨਾਂ ਤੋਂ ਪੈਦਾ ਹੋਣ ਵਾਲੇ ਰਾਗਾਂ ਦੇ ਨਾਮ ਤੇ ਰਖਿਆ ਗਿਆ ਹੈ।

5) ਹਰ ਥਾਟ ਦਾ ਆਰੋਹ,ਅਵਰੋਹ ਅਤੇ ਜਾਤਿ ਇੱਕੋ ਜਿਹੀ ਹੁੰਦੀ ਹੈ। ਕਿਸੇ ਵੀ ਥਾਟ ਦੇ ਅਰੋਹ ਜਾਂ ਅਵਰੋਹ ਨੂੰ ਦੇਖਣ ਨਾਲ ਇਸ ਦਾ ਪਤਾ ਲੱਗ ਜਾਂਦਾ ਹੈ।

ਜੇਕਰ ਕਿਸੇ ਥਾਟ ਦੇ ਅਰੋਹ ਵਿੱਚ ਰੇ ,ਧ ਕੋਮਲ ਹਨ ਤਾਂ ਅਵਰੋਹ ਵਿੱਚ ਵੀ ਇਹ ਸੁਰ ਕੋਮਲ ਹੀ ਹੋਣਗੇ।

6) ਥਾਟ ਵਿੱਚ ਸੱਤ ਸੁਰਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ।

7) ਥਾਟ ਨੂੰ ਗਾਈਆਂ ਵਜਾਇਆ ਨਹੀਂ ਜਾ ਸਕਦਾ ।

8) ਥਾਟ ਮਨੋਰੰਜਕ ਨਹੀਂ ਹੁੰਦਾ।

ਰਾਗ ਦੇ ਸਿਧਾਂਤ-

[ਸੋਧੋ]

1) ਹਰ ਰਾਗ ਦਾ ਜਨਮ ਕਿਸੇ ਨਾ ਕਿਸੇ ਥਾਟ'ਚੋਂ ਹੁੰਦਾ ਹੈ।

2) ਰਾਗ ਵਿੱਚ ਘੱਟੋ ਘੱਟ ਪੰਜ ਅਤੇ ਜ਼ਿਆਦਾ ਤੋਂ ਜ਼ਿਆਦਾ ਸੱਤ ਸੁਰਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਪੰਜ ਸੁਰਾਂ ਵਾਲੇ ਰਾਗ ਦੀ ਜਾਤੀ ਔਡਵ, ਛੇ ਸੁਰਾਂ ਵਾਲੇ ਰਾਗ ਦੀ ਜਾਤੀ ਸ਼ਾਡਵ ਅਤੇ

ਪੂਰੇ ਸੱਤ ਸੁਰਾਂ ਵਾਲੇ ਰਾਗ ਨੂੰ ਸੰਪੂਰਣ ਜਾਤੀ ਦਾ ਰਾਗ ਮੰਨਿਆਂ ਜਾਂਦਾ ਹੈ। ਇਹਨਾਂ ਤਿੰਨਾਂ ਜਾਤੀਆਂ ਦੇ ਆਧਾਰ ਤੇ ਰਾਗ ਦੀਆਂ ਨੌਂ ਜਾਤੀਆਂ ਮੰਨਿਆਂ ਗਈਆਂ ਹਨ।

3) ਰਾਗ ਵਿੱਚ ਲੱਗਣ ਵਾਲੇ ਮੁੱਖ ਸੁਰ ਨੂੰ ਵਾਦੀ ਸੁਰ, ਉਸ ਤੋਂ ਘੱਟ ਵਾਲੇ ਨੂੰ ਸੰਵਾਦੀ ਸੁਰ ਅਤੇ ਬਾਕੀ ਸੁਰਾਂ ਨੂੰ ਅਨੁਵਾਦੀ ਸੁਰ ਕਿਹਾ ਜਾਂਦਾ ਹੈ। ਰਾਗ ਵਿੱਚ ਜਿਹੜਾ ਸੁਰ ਨਹੀਂ

ਲਗਦਾ ਉਸਨੂੰ ਵਿਵਾਦੀ ਸੁਰ ਕਿਹਾ ਜਾਂਦਾ ਹੈ। ਥਾਟ ਵਿੱਚ ਇਹ ਸਿਧਾਂਤ ਨਹੀਂ ਹੁੰਦਾ ਕਿਓਂਕੀ ਉਸ ਨੂੰ ਗਈਆਂ-ਵਜਾਇਆ ਨਹੀਂ ਜਾ ਸਕਦਾ।

4) ਰਾਗ ਨੂੰ ਵਧੇਰੇ ਮਨੋਰੰਜਕ ਕਰਣ ਲਈ ਕਈ ਵਾਰ ਵਿਵਾਦੀ ਸੁਰ ਵੀ ਇਸਤੇਮਾਲ ਕਰ ਲਿਆ ਜਾਂਦਾ ਹੈ ਜਿਵੇਂ ਕੇਦਾਰ ਅਤੇ ਹਮੀਰ ਰਾਗਾਂ ਵਿੱਚ ਕੋਮਲ ਨਿਸ਼ਾਦ ਅਤੇ ਬਿਹਾਗ

ਰਾਗ ਵਿੱਚ ਤੀਵ੍ਰ ਮਧਯਮ।

5) ਹਰ ਰਾਗ ਦਾ ਥਾਟ, ਵਾਦੀ-ਸੰਵਾਦੀ ਸੁਰ,ਜਾਤੀ,ਅਰੋਹ-ਅਵਰੋਹ,ਪਕੜ,ਗਾਉਣ ਦਾ ਸਮਾਂ ਅਤੇ ਚਲਣ ਵਿੱਚ ਵਰਤੇ ਜਾਣ ਵਾਲੇ ਸੁਰ ਨਿਸ਼ਚਿਤ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ

ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।

6) ਭਾਵੇਂ ਹਰ ਰਾਗ ਦਾ ਸਮਾਂ ਨਿਸ਼ਚਿਤ ਹੈ ਪਰ ਫੇਰ ਵੀ ਕੁੱਝ ਰਾਗਾਂ ਦੇ ਮੌਸਮੀ ਹੋਣ ਕਰਕੇ ਉਹਨਾਂ ਨੂੰ ਅਮੁੱਕ ਮੌਸਮ ਵਿੱਚ ਕਿਸੇ ਵੇਲੇ ਵੀ ਗਾਇਆ ਜਾ ਸਕਦਾ ਹੈ ਜਿਵੇਂ ਬਸੰਤ

ਰਿਤੁ ਵਿੱਚ ਰਾਗ ਬਹਾਰ ਜਾਂ ਬਰਖਾ ਰਿਤੁ ਵਿੱਚ ਮਲਹਾਰ।

7) ਹਰ ਰਾਗ ਦਾ ਵਾਦੀ ਸੰਵਾਦੀ ਸਪਤਕ ਦੇ ਦੋਵੇਂ ਅੰਗਾਂ ਚੋਂ ਇੱਕ-ਇੱਕ ਸੁਰ ਹੁੰਦਾ ਹੈ। ਉਦਾਹਰਣ ਵੱਜੋਂ ਜੇਕਰ ਵਾਦੀ ਸੁਰ ਸਫਟਕ ਦੇ ਪੁਰਵਾਂਗ ਯਾਨੀ ਕਿ " ਸ ਰੇ ਗ ਮ ਪ " ਚੋਂ ਹੈ

ਤਾਂ ਸੰਵਾਦੀ ਉਤਰਾਂਗ ਯਾਨੀ " ਮ ਪ ਧ ਨੀ ਸੰ" ਚੋਂ ਇੱਕ ਹੋਵੇਗਾ ।

8) ਵਾਦੀ -ਸੰਵਾਦੀ ਸੁਰਾਂ ਦਰਮਿਆਨ ਘੱਟੋ ਘੱਟ ਤਿੰਨ ਅਤੇ ਜ਼ਿਆਦਾ ਤੋਂ ਜ਼ਿਆਦਾ ਚਾਰ ਸੁਰਾਂ ਦਾ ਫਾਸਲਾ ਹੋਣਾ ਜ਼ਰੂਰੀ ਹੁੰਦਾ ਹੈ।

9) ਕਿਸੇ ਵੀ ਰਾਗ ਦੇ ਵਾਦੀ ਸੁਰ ਨੂੰ ਸੰਵਾਦੀ ਮਨਣ ਤੇ ਅਤੇ ਸੰਵਾਦੀ ਸੁਰ ਨੂੰ ਵਾਦੀ ਮਨਣ ਤੇ ਰਾਗ ਦਾ ਸਰੂਪ ਅਤੇ ਚਲਣ ਬਿਲਕੁਲ ਬਦਲ ਜਾਂਦਾ ਹੈ ਜਿਵੇਂ- ਰਾਗ ਭੁਪਾਲੀ ਅਤੇ

ਦੇਸ਼ਕਾਰ। ਭੁਪਾਲੀ ਵਿੱਚ ਵਾਦੀ 'ਗ' ਸੰਵਾਦੀ 'ਧ' ਅਤੇ ਦੇਸ਼ਕਾਰ ਵਿੱਚ ਵਾਦੀ 'ਧ' ਅਤੇ ਸੰਵਾਦੀ 'ਗ' ਹੈ।

10) ਜਿਨ੍ਹਾਂ ਰਾਗਾਂ ਵਿੱਚ ਕਿਸੇ ਸੁਰ ਦੇ ਦੋਵੇਂ ਰੂਪ ਵਰਤੇ ਜਾਂਦੇ ਹਨ ਉਹਨਾਂ ਰਾਗਾਂ ਵਿੱਚ ਸ਼ੁੱਧ ਸੁਰ ਨੂੰ ਅਰੋਹ ਵਕੀਹ ਅਤੇ ਵਿਕ੍ਰਿਤ ਸੁਰ ਨੂੰ ਅਵਰੋਹ ਵਿੱਚ ਰਖਿਆ ਜਾਂਦਾ ਹੈ ਜਿਵੇਂ ਰਾਗ

ਖਮਾਜ।ਵ੍ਰਿੰਦਵਣੀ ਸਾਰੰਗ ਵਗੈਰਾ।

11) ਜਿਹੜੇ ਰਾਗ ਇੱਕ ਥਾਟ ਚੋਂ ਦੂਜੇ ਥਾਟ ਵਿੱਚ ਪ੍ਰ੍ਵੇਸ਼ ਕਰਦੇ ਹਨ ਉਹਨਾਂ ਨੂੰ ਪਰਮੇਲਪਰਵੇਸ਼ਕ ਰਾਗ ਕਿਹਾ ਜਾਂਦਾ ਹੈ।

12) ਜਿਨ੍ਹਾਂ ਰਾਗਾਂ ਦੇ ਨਾਮ ਉਹਨਾਂ ਦੇ ਥਾਟ ਦੇ ਨਾਮ ਤੇ ਰੱਖੇ ਜਾਣ ਤਾਂ ਉਹਨ ਨੂੰ ਆਸ਼੍ਰਯ ਰਾਗ ਕਿਹਾ ਜਾਂਦਾ ਹੈ।

13) ਕਿਸੇ ਵੀ ਰਾਗ ਵਿੱਚ 'ਮ' ਅਤੇ 'ਪ' ਇੱਕਠੇ ਵਰਜਿਤ ਨਹੀਂ ਹੋ ਸਕਦੇ। ਜੇਕਰ 'ਮ' ਵਰਜਿਤ ਹੈ ਤਾਂ 'ਪ' ਲਗੇਗਾ।

  1. {{cite book}}: Empty citation (help)