ਥੇਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਥੈਲਿਜ਼ ਤੋਂ ਰੀਡਿਰੈਕਟ)
Jump to navigation Jump to search
ਮਾਇਲੇੱਟਸ ਦਾ ਥੇਲਜ਼
Thales.jpg
ਥੇਲਜ਼
ਜਨਮ ਅੰਦਾਜ਼ਨ 624 ਈਪੂ
ਮੌਤ ਅੰਦਾਜ਼ਨ 547–546 ਈਪੂ
ਸਕੂਲ Ionian, Milesian school, Naturalism
ਮੁੱਖ ਰੁਚੀਆਂ
ਨੀਤੀ, ਪਰਾਭੌਤਿਕੀ, ਹਿਸਾਬ, ਤਾਰਾ ਵਿਗਿਆਨ
ਮੁੱਖ ਵਿਚਾਰ
Water is the arche, Thales' theorem, intercept theorem

ਥੇਲਜ਼ (/ˈθeɪliːz/; ਯੂਨਾਨੀ: Θαλῆς, 624 ਈ ਪੂ – 546 ਈ ਪੂ) ਮਾਇਲੇੱਟਸ ਦਾ ਇੱਕ ਚਿੰਤਕ ਸੀ। ਯੂਨਾਨੀ ਪਰੰਪਰਾ ਦਾ ਸਭ ਤੋਂ ਪ੍ਰਾਚੀਨ ਦਾਰਸ਼ਨਕ (ਖਾਸਕਰ ਅਰਸਤੂ ਦੁਆਰਾ) ਮੰਨਿਆ ਜਾਂਦਾ ਹੈ।[1] ਉਸ ਦਾ ਸ਼ੁਮਾਰ ਯੂਨਾਨ ਦੇ ਸੱਤ ਦਾਨਸ਼ਵਰਾਂ ਵਿੱਚ ਹੁੰਦਾ ਹੈ। ਉਸਨੇ ਏਸ਼ੀਆ ਮਾਈਨਰ ਵਿੱਚ ਯੂਨਾਨੀ ਫਲਸਫੀਆਂ ਦਾ ਪਹਿਲਾ ਸਕੂਲ ਕਾਇਮ ਕੀਤਾ। ਬਰਟਰਾਂਡ ਰਸਲ ਅਨੁਸਾਰ,"ਪੱਛਮੀ ਦਰਸ਼ਨ ਦਾ ਆਰੰਭ ਥੇਲਜ਼ ਤੋਂ ਹੁੰਦਾ ਹੈ।"[2] ਉਸਨੇ ਆਪਣੇ ਸ਼ਿਸ਼ਾਂ ਨੂੰ ਸਿੱਖਿਆ ਦਿੱਤੀ ਕਿ ਬ੍ਰਹਿਮੰਡ ਦੀਆਂ ਸਾਰੀਆਂ ਚੀਜਾਂ ਦਾ ਮੂਲ ਪਾਣੀ ਤੋਂ ਹੈ। ਇੱਥੋਂ ਤੱਕ ​​ਕਿ ਇਨਸਾਨ ਵੀ ਪਾਣੀ ਤੋਂ ਪੈਦਾ ਹੋਇਆ ਹੈ। ਉਹ ਪਹਿਲਾ ਦਾਰਸ਼ਨਿਕ ਸੀ ਜਿਸਨੇ ਬ੍ਰਹਿਮੰਡ ਦੇ ਨਿਰਮਾਣ ਦੀ ਵਿਆਖਿਆ ਮਿਥਹਾਸ ਦੇ ਹਵਾਲੇ ਦੇ ਬਗੈਰ ਵਿਗਿਆਨਕ ਤਰਕ ਨਾਲ ਕਰਨ ਦਾ ਯਤਨ ਕੀਤਾ। ਉਹ ਰੇਖਾਗਣਿਤ ਅਤੇ ਬੀਜਗਣਿਤ ਤੋਂ ਵਾਕਫ਼ ਸੀ। ਜਦੋਂ ਉਸ ਦੀ ਸੂਰਜ ਗ੍ਰਹਿਣ ਦੀ ਭਵਿੱਖਵਾਣੀ ਠੀਕ ਨਿਕਲੀ ਤਾਂ ਬਹੁਤ ਮਕਬੂਲ ਹੋ ਗਿਆ ਅਤੇ ਲੋਕ ਉਸ ਦੀ ਜਿਆਰਤ ਲਈ ਧੜਾ ਧੜ ਆਉਣ ਲੱਗੇ।

ਹਵਾਲੇ[ਸੋਧੋ]

  1. http://users.manchester.edu/Facstaff/SSNaragon/Ancient%20Philosophy/Texts/TextFrames.html
  2. Russell, Bertrand (1945). The History of Western Philosophy. New York: Simon and Schuster.