ਸਮੱਗਰੀ 'ਤੇ ਜਾਓ

ਦਮਾ ਦਮ ਮਸਤ ਕਲੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਮਾ ਦਮ ਮਸਤ ਕਲੰਦਰ ਇੱਕ ਪੰਜਾਬੀ ਕ਼ੱਵਾਲੀ ਹੈ ਜਿਹੜੀ ਹਿੰਦ ਉਪ-ਮਹਾਂਦੀਪ ਦੀ ਏਕਤਾ ਵਿੱਚ ਅਨੇਕਤਾ ਵਾਲੇ ਵਿਲਖਣ ਸੱਭਿਆਚਾਰ ਨਾਲ ਸੰਬੰਧਿਤ ਹਰੇਕ ਜਣੇ ਦੀ ਜ਼ਬਾਨ ਤੇ ਹੈ। ਇਹੋ ਜਿਹੀਆਂ ਕਮਾਲ ਰੂਹਾਨੀ ਸਿਰਜਨਾਵਾਂ ਮਨੁਖੀਕਰਣ ਦੇ ਅਮਲ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਦੇ ਸਮਰਥ ਹੁੰਦੀਆਂ ਹਨ। ਇਹ ਰਚਨਾ ਸਿੰਧ ਦੀਆਂ ਦੋ ਮਸ਼ਹੂਰ ਰੂਹਾਨੀ ਹਸਤੀਆਂ, ਸੂਫ਼ੀ ਸੰਤ, ਲਾਲ ਸ਼ਾਹਬਾਜ਼ ਕਲੰਦਰ ਅਤੇ ਝੂਲੇ ਲਾਲ ਦੇ ਸਨਮਾਨ ਵਿੱਚ ਲਿਖੀ ਗਈ ਹੈ। ਹਿੰਦ ਉਪ-ਮਹਾਂਦੀਪ ਦੇ ਹਰ ਮਸ਼ਹੂਰ ਗਾਇਕ ਨੇ ਇਹ ਗਾਈ ਹੈ। ਇਸ ਵਿੱਚ ਸੰਗੀਤ ਏਨਾ ਜਾਨਦਾਰ ਹੈ ਕਿ ਗਾਇਕ/ਕਵਾੱਲ ਮਲੋਮਲੀ ਲੋਰ ਵਿੱਚ ਝੂਮਣ ਲਗ ਪੈਂਦੇ ਹਨ ਅਤੇ ਨਾਲ ਹੀ ਸਰੋਤੇ ਵੀ। ਇਸ ਬ੍ਰਹਿਮੰਡੀ ਪਲ ਦੀ ਸਿਰਜਣਾ ਵਿੱਚ ਸਭ ਤੋਂ ਅਹਿਮ ਅਨਸਰ 'ਹਜਰਤ ਲਾਲ ਸ਼ਾਹਬਾਜ਼ ਕਲੰਦਰ'(1177–1274) ਦੀ ਹਸਤੀ ਹੈ।[1] ਹਜਰਤ ਦਾ ਅਰਥ ਹੈ ਪੈਗੰਬਰ। ਲਾਲ ਅਨੇਕ-ਅਰਥੀ ਸ਼ਬਦ ਹੈ - ਮਾਂ ਦਾ ਲਾਲ, ਕੀਮਤੀ ਪੱਥਰ, ਲਾਲ ਰੰਗ (ਉਹ ਲਾਲ ਰੰਗ ਦੇ ਕਪੜੇ ਪਾਉਂਦਾ ਸੀ)। ਸ਼ਾਹਬਾਜ਼ ਬਾਜਾਂ ਦੇ ਬਾਦਸ਼ਾਹ ਨੂੰ ਕਹਿੰਦੇ ਹਨ। ਇਹ ਇੱਕ ਇਰਾਨੀ ਦੇਵਤਾ ਵੀ ਸੀ ਜਿਸ ਨੇ ਉਹਨਾਂ ਨੂੰ ਜਿੱਤ ਦਿਵਾਈ ਸੀ। ਕਲੰਦਰ ਦਾ ਭਾਵ ਹੈ ਇੱਕ ਸੂਫੀ ਸੰਤ, ਕਵੀ, ਕਲੰਦਰੀ ਦਾ ਪੈਰੋਕਾਰ ਅਤੇ ਉਦਾਸੀਆਂ ਵਿੱਚ ਰਹਿਣ ਵਾਲਾ ਫਕੀਰ। ਆਪਣੀ ਜਿੰਦਗੀ ਦੇ ਅਖੀਰ ਵਿੱਚ ਉਹ ਸਿੰਧ ਦੇ ਸੇਹਵਾਨ ਸਥਾਨ ਤੇ ਵਸ ਗਿਆ ਸੀ। ਉਹਨੇ ਸਾਰੀ ਉਮਰ ਧਾਰਮਿਕ ਇੱਕਸੁਰਤਾ ਅਤੇ ਸਹਿਨਸ਼ੀਲਤਾ ਲਈ ਧੜਲੇਦਾਰ ਕੰਮ ਕੀਤਾ।

ਗਾਇਕ

[ਸੋਧੋ]

ਬਾਹਰਲੇ ਲਿੰਕ

[ਸੋਧੋ]

ਇਤਿਹਾਸ

[ਸੋਧੋ]

ਇਤਿਹਾਸਕਾਰ ਅਤੇ ਮਾਨਵ ਵਿਗਿਆਨੀ ਮਿਸ਼ੇਲ ਬੋਇਵਿਨ ਲਿਖਦੇ ਹਨ ਕਿ ਦਮਾ ਦਮ ਮਸਤ ਕਲੰਦਰ ਗੀਤ ਵਿੱਚ ਝੂਲੇਲਾਲ ਸ਼ਬਦ ਦੀ ਵਰਤੋਂ ਸਿੰਧੀ ਹਿੰਦੂਆਂ ਦੁਆਰਾ ਇਤਿਹਾਸਕ ਤੌਰ ਉੱਤੇ ਭਗਵਾਨ ਵਰੁਣ ਦੇ ਅਵਤਾਰ ਝੂਲੇਲਾਲ ਦੀ ਪੂਜਾ ਕਰਨ ਲਈ ਕੀਤੀ ਗਈ ਸੀ। ਇਸ ਸ਼ਬਦ ਦੀ ਵਰਤੋਂ ਬਾਅਦ ਵਿੱਚ ਸੂਫੀ ਮੁਸਲਮਾਨਾਂ ਦੁਆਰਾ ਗੀਤ ਦਮਾ ਦਮ ਮਸਤ ਕਲੰਦਰ ਵਿੱਚ ਕੀਤੀ ਗਈ ਸੀ। ਗੀਤ ਦੀ ਪ੍ਰਸਿੱਧੀ ਤੋਂ ਬਾਅਦ ਲਾਲ ਸ਼ਾਹਬਾਜ਼ ਕਲੰਦਰ ਨੂੰ ਅਕਸਰ ਝੂਲੇਲਾਲ ਜਾਂ ਝੂਲੇਲਲ ਕਲੰਦਰ ਕਿਹਾ ਜਾਂਦਾ ਹੈ।[2]

ਪ੍ਰਸਿੱਧ ਕਥਾ ਦੇ ਉਲਟ, ਪ੍ਰਸਿੱਧ ਪਾਕਿਸਤਾਨੀ ਸੰਗੀਤਕਾਰ ਆਸ਼ਿਕ ਹੁਸੈਨ ਨੇ ਇਸ ਦਾ ਸਿਰਫ ਇੱਕ ਧਮਾਲ ਸੰਸਕਰਣ ਤਿਆਰ ਕੀਤਾ ਸੀ। ਜਿਵੇਂ ਕਿ ਹੁਸੈਨ ਨੇ ਖੁਦ ਵੀ ਕਿਹਾ ਸੀ, ਉਸ ਨੂੰ ਸੱਘਰ ਸਿੱਦੀਕੀ ਦੀ ਬੇਨਤੀ 'ਤੇ ਪ੍ਰਸਿੱਧ ਸੰਸਕਰਣ ਦੀ ਰਚਨਾ ਕਰਨ ਲਈ ਕਿਹਾ ਗਿਆ ਸੀ, ਜੋ ਇਸ ਨੂੰ ਸਿਰਫ ਹੁਸੈਨ ਕੋਲ ਹੀ ਲੈ ਕੇ ਆਏ ਸਨ। ਸੱਘਰ ਸਿੱਦੀਕੀ ਦਾ ਸੰਸਕਰਣ ਮੂਲ ਕਵਿਤਾ ਦਾ ਸੰਪਾਦਿਤ ਸੰਸਕਰਨ ਹੈ।[3] ਹੁਸੈਨ ਨੇ ਇਸ ਨੂੰ ਸ਼ੁਰੂ ਵਿੱਚ 1956 ਦੀ ਪਾਕਿਸਤਾਨੀ ਫਿਲਮ ਜਬਰੂ ਲਈ ਤਿਆਰ ਕੀਤਾ ਸੀ। ਬਾਅਦ ਵਿੱਚ 1969 ਵਿੱਚ, ਇਸ ਨੂੰ ਨਜ਼ੀਰ ਅਲੀ ਦੁਆਰਾ ਫੇਰ ਸੋਧਿਆ ਗਿਆ ਸੀ ਅਤੇ ਨੂਰ ਜਹਾਂ ਦੁਆਰਾ ਪਾਕਿਸਤਾਨੀ ਫਿਲਮ 'ਦਿੱਲ ਡੇ ਸੌਦੇ' ਵਿੱਚ ਗਾਇਆ ਗਿਆ ਸੀ।

ਹਵਾਲੇ

[ਸੋਧੋ]
  1. Sarah Ansari (1971) Sufi Saints and State Power: The Pirs of Sind, 1843–1947. Vanguard Books
  2. "The symbiosis of religions under the singing saint in Sindh lasted three centuries". The Indian Express (in ਅੰਗਰੇਜ਼ੀ). 2020-09-19. Retrieved 2026-02-19.
  3. "Dama Dam Mast Qalandar: The man behind the melody - DAWN.COM". 2023-04-07. Archived from the original on 7 April 2023. Retrieved 2023-04-07.