ਦਰਸ਼ਨ-ਦਿਗਦਰਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਰਸ਼ਨ-ਦਿਗਦਰਸ਼ਨ ਮਹਾਪੰਡਿਤ ਰਾਹੁਲ ਸਾਂਕ੍ਰਿਤਯਾਯਨ ਦੀ ਬੇਹੱਦ ਮਸ਼ਹੂਰ ਕਿਤਾਬ ਹੈ, ਜਿਸ ਵਿੱਚ ਉਨ੍ਹਾਂ ਨੇ ਦੁਨੀਆ ਭਰ ਦੇ ਫ਼ਲਸਫ਼ੇ ਤੇ ਉਸਦੇ ਇਤਿਹਾਸਿਕ ਸਫ਼ਰ ਨੂੰ ਬਹੁਤ ਹੀ ਦਿਲਚਸਪ ਅੰਦਾਜ਼ ਵਿੱਚ ਪਾਠਕਾਂ ਸਾਹਮਣੇ ਰੱਖਿਆ ਹੈ। ਅਸੀਂ ਇਸ ਕਿਤਾਬ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ। ਇਹ ਦੋਹੇਂ ਹਿੱਸੇ ਆਪਣੇ-ਆਪ ਵਿੱਚ ਵੱਖੋ-ਵੱਖਰੀ ਕਿਤਾਬ ਵੀ ਹਨ ਤੇ ਫ਼ਲਸਫ਼ੇ ਦੀ ਅਖੰਡ ਧਾਰਾ ਵੀ, ਜਿਸਨੂੰ ਰਾਹੁਲ ਹੋਰਾਂ ਦਾ ਨਜ਼ਰੀਆ ਹਮੇਸ਼ਾ ਇੱਕ ਸੂਤਰ ’ਚ ਪਿਰੋਈ ਰੱਖਦਾ ਹੈ।

ਪਹਿਲਾ ਹਿੱਸਾ ਲਗਭਗ ਪੂਰੇ ਤੌਰ ’ਤੇ ਪੱਛਮ ਦੇ ਫ਼ਲਸਫ਼ੇ ਨੂੰ ਸੰਬੋਧਿਤ ਹੈ, ਤੇ ਦੂਜੇ ਹਿੱਸੇ ਵਿੱਚ ਭਾਰਤੀ ਫ਼ਲਸਫ਼ੇ ਨੂੰ ਰੱਖਿਆ ਗਿਆ ਹੈ। ਫ਼ਲਸਫ਼ੇ ਦੇ ਇਤਿਹਾਸ ਦਾ ਇਹ ਸਫ਼ਰ ਪ੍ਰਾਚੀਨ ਯੂਨਾਨ ਤੋਂ ਸ਼ੁਰੂ ਹੁੰਦਾ ਹੋਇਆ, ਏਸ਼ੀਆ-ਮਾਇਨਰ ਰਾਹੀਂ ਅਰਬ ਦੇਸ਼ਾਂ ਵਿੱਚੋਂ ਦੀ ਹੁੰਦਾ ਮੁੜਕੇ ਪੱਛਮੀ ਯੂਰੋਪ ਦੇ ਦੇਸ਼ਾਂ ਅੰਦਰ ਦਾਖ਼ਲ ਹੁੰਦਾ ਹੈ ਤੇ ਆਧੁਨਿਕ ਕਾਲ ਤੱਕ ਆਉਂਦਾ ਹੈ। ਪੁਰਾਤਨ ਯੂਨਾਨੀ ਫ਼ਲਸਫ਼ੇ, ਮੱਧ-ਕਾਲੀ ਤੇ ਆਧੁਨਿਕ ਯੂਰੋਪ ਦੇ ਫ਼ਲਸਫ਼ੇ ਤੋਂ ਇਲਾਵਾ ਅਰਬ-ਅਫ਼ਰੀਕੀ ਤੇ ਸਪੇਨ ਵਰਗੇ ਯੂਰੋਪ ਦੇ ਦੇਸ਼ਾਂ ਦੇ ਇਸਲਾਮੀ ਫ਼ਲਸਫ਼ੇ ਦੀ ਤਫ਼ਸੀਲੀ ਚਰਚਾ ਬਹੁਤ ਪਾਠਕਾਂ ਲਈ ਉਚੇਚੀ ਖਿੱਚ ਦਾ ਕਾਰਣ ਹੋ ਸਕਦੀ ਹੈ, ਜਿਸ ਵਿੱਚ ਸੂਫੀਆਂ ਤੋਂ ਇਲਾਵਾ ਫਰਾਬੀ, ਅਸ਼ਅਰੀ, ਬੂ-ਅਲੀ, ਗ਼ਜ਼ਾਲੀ, ਤੇ ਰੋਸ਼ਦ ਵਰਗੇ ਕਈ ਉੱਘੇ ਇਸਲਾਮੀ ਫਿਲਾਸਫਰ ਸ਼ਾਮਿਲ ਹਨ।

ਇਸ ਦਾ ਪੰਜਾਬੀ ਅਨੁਵਾਦ ਬਲਰਾਮ ਨੇ ਕੀਤਾ ਹੈ। ਇਸ ਨੂੰ ਆੱਟਮ ਆਰਟ ਪਟਿਆਲਾ ਨੇ 2019 ਵਿੱਚ ਛਾਪਿਆ।

ਹਵਾਲੇ[ਸੋਧੋ]