ਸਮੱਗਰੀ 'ਤੇ ਜਾਓ

ਦਲੀਪ ਟਰਾਫੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਲੀਪ ਟਰਾਫੀ
ਦੇਸ਼ਭਾਰਤ ਭਾਰਤ
ਪ੍ਰਬੰਧਕਬੀਸੀਸੀਆਈ
ਫਾਰਮੈਟਪਹਿਲਾ-ਦਰਜਾ ਕ੍ਰਿਕਟ
ਪਹਿਲਾ ਐਡੀਸ਼ਨ1961–62
ਨਵੀਨਤਮ ਐਡੀਸ਼ਨ2018–19
ਅਗਲਾ ਐਡੀਸ਼ਨ2019–20
ਟੂਰਨਾਮੈਂਟ ਫਾਰਮੈਟਰਾਊਂਡ-ਰੌਬਿਨ ਅਤੇ ਫਾਈਨਲ
ਟੀਮਾਂ ਦੀ ਗਿਣਤੀ3
ਮੌਜੂਦਾ ਜੇਤੂਇੰਡੀਆ ਬਲੂ (ਦੂਜਾ ਖਿਤਾਬ)
ਸਭ ਤੋਂ ਵੱਧ ਜੇਤੂਉੱਤਰ ਜ਼ੋਨ ਅਤੇ ਪੱਛਮੀ ਜ਼ੋਨ(18 ਖਿਤਾਬ)
ਸਭ ਤੋਂ ਵੱਧ ਦੌੜ੍ਹਾਂਵਸੀਮ ਜਾਫ਼ਰ (2545)
1997–2013[1]
ਸਭ ਤੋਂ ਵੱਧ ਵਿਕਟਾਂਨਰੇਂਦਰ ਹਿਰਵਾਨੀ (126)
1987–2004[2]
ਵੈੱਬਸਾਈਟਬੀਸੀਸੀਆਈ

ਦਲੀਪ ਟਰਾਫੀ ਇੱਕ ਭਾਰਤੀ ਘਰੇਲੂ ਪਹਿਲਾ-ਦਰਜਾ ਕ੍ਰਿਕਟ ਟੂਰਨਾਮੈਂਟ ਹੈ। ਇਸਦਾ ਨਾਮ ਨਵਾਨਗਰ ਦੇ ਕੁਮਾਰ ਸ਼੍ਰੀ ਦਲੀਪਸਿੰਘਜੀ ਉੱਪਰ ਰੱਖਿਆ ਗਿਆ ਸੀ। ਪਹਿਲਾਂ ਇਸ ਟੂਰਨਾਮੈਂਟ ਵਿੱਚ ਭਾਰਤ ਦੇ ਭੂਗੋਲਿਕ ਖੇਤਰਾਂ ਦੇ ਹਿਸਾਬ ਨਾਲ ਟੀਮਾਂ ਭਾਗ ਲੈਂਦੀਆਂ ਸਨ, ਜਿਸ ਵਿੱਚ ਉੱਤਰੀ ਜ਼ੋਨ, ਪੂਰਬੀ ਜ਼ੋਨ, ਪੱਛਮੀ ਜ਼ੋਨ, ਕੇਂਦਰੀ ਜ਼ੋਨ ਅਤੇ ਦੱਖਣੀ ਜ਼ੋਨ ਦੀਆਂ ਟੀਮਾਂ ਸ਼ਾਮਿਲ ਹੁੰਦੀਆਂ ਸਨ। ਪਰ 2016-17 ਤੋਂ ਇਸ ਟੂਰਨਾਮੈਂਟ ਵਿੱਚ ਬੀਸੀਸੀਆਈ ਦੇ ਚੋਣਕਰਤਾਵਾਂ ਦੁਆਰਾ ਚੁਣੀਆਂ ਹੋਈਆਂ ਟੀਮਾਂ ਭਾਗ ਲੈਂਦੀਆਂ ਹਨ ਜਿਸ ਵਿੱਚ ਤਿੰਨ ਟੀਮਾਂ, ਇੰਡੀਆ ਰੈੱਡ, ਇੰਡੀਆ ਬਲੂ ਅਤੇ ਇੰਡੀਆ ਗ੍ਰੀਨ ਦੀਆਂ ਸ਼ਾਮਿਲ ਹਨ। ਇੰਡੀਆ ਬਲੂ 2018-19 ਐਡੀਸ਼ਨ ਦੇ ਚੈਂਪੀਅਨ ਸਨ।

ਇਤਿਹਾਸ

[ਸੋਧੋ]

ਇਸ ਟੂਰਨਾਮੈਂਟ ਨੂੰ 1961-62 ਦੇ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁਰੂ ਕੀਤਾ ਸੀ। ਪਹਿਲੇ ਟੂਰਨਾਮੈਂਟ ਵਿੱਚ ਪੱਛਮੀ ਜ਼ੋਨ ਦੀ ਟੀਮ ਜੇਤੂ ਰਹੀ ਸੀ ਜਿਸ ਨੇ ਫਾਈਨਲ ਵਿੱਚ ਦੱਖਣੀ ਜ਼ੋਨ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ। 1962-63 ਦੇ ਸੀਜ਼ਨ ਵਿੱਚ ਕੇਂਦਰੀ ਜ਼ੋਨ ਤੋਂ ਇਲਾਵਾ ਹੋਰ ਸਾਰੀਆਂ 4 ਟੀਮਾਂ ਨੇ ਇੱਕ ਵੈਸਟਇੰਡੀਜ਼ ਕ੍ਰਿਕਟਰ ਸ਼ਾਮਿਲ ਕਰਕੇ ਆਪਣੀ ਗੇਂਦਬਾਜ਼ੀ ਨੂੰ ਮਜ਼ਬੂਤ ਕੀਤਾ ਸੀ।[3]

ਇਸ ਟੂਰਨਾਮੈਂਟ ਵਿੱਚ ਉੱਤਰੀ ਜ਼ੋਨ ਅਤੇ ਪੱਛਮੀ ਜ਼ੋਨ ਦੀਆਂ ਸਭ ਤੋਂ ਸਫਲ ਰਹੀਆਂ ਹਨ, ਜਿਸ ਵਿੱਚ ਦੋਵਾਂ ਟੀਮਾਂ 18-18 ਵਾਰ ਇਹ ਟੂਰਨਾਮੈਂਟ ਜਿੱਤਿਆ ਹੈ, ਜਿਸ ਵਿੱਚ ਉੱਤਰੀ ਜ਼ੋਨ ਦੀ ਟੀਮ ਦਾ ਇੱਕ ਸਾਂਝਾ ਖਿਤਾਬ ਅਤੇ ਦੱਖਣੀ ਜ਼ੋਨ ਦੀ ਟੀਮ ਦੇ ਸਾਂਝੇ ਖਿਤਾਬ ਸ਼ਾਮਿਲ ਹਨ।

ਅੰਕੜੇ

[ਸੋਧੋ]

ਸਭ ਤੋਂ ਜ਼ਿਆਦਾ ਦੌੜਾਂ

[ਸੋਧੋ]
ਖਿਡਾਰੀ ਟੀਮ ਸਮਾਂ ਮੈਚ ਪਾ. ਦੌੜਾਂ ਔਸਤ ਉ.ਸ. 100 50
ਵਸੀਮ ਜਾਫ਼ਰ ਇਲੀਟ ਗਰੁੱਪ ਬੀ, ਪੱਛਮੀ ਜ਼ੋਨ 1997-2013 30 54 2545 55.32 173* 8 13
ਵਿਕਰਮ ਰਾਠੌੜ ਉੱਤਰੀ ਜ਼ੋਨ 1993-2002 25 45 2265 51.47 249 6 11
ਅੰਸ਼ੂਮਨ ਗਾਇਕਵਾਡ ਪੱਛਮੀ ਜ਼ੋਨ 1974-1987 26 42 2004 52.73 216 4 2
[4] ਸਰੋਤ: ਈਐਸਪੀਐਨ ਕ੍ਰਿਕਇੰਫੋ (ਅਪਡੇਟ:2018-19 ਦਲੀਪ ਟਰਾਫੀ)

ਸਭ ਤੋਂ ਜ਼ਿਆਦਾ ਵਿਕਟਾਂ

[ਸੋਧੋ]
ਖਿਡਾਰੀ ਟੀਮਾਂ ਸਮਾਂ ਮੈਚ ਪਾਰੀਆਂ ਵਿਕਟਾਂ ਔਸਤ ਇਕਾਨਮੀ ਸ.ਰੇ. ਬੀਬੀਆਈ ਬੀਬੀਐਮ 5 10
ਨਰੇਂਦਰ ਹਿਰਵਾਨੀ ਕੇਂਦਰੀ ਜ਼ੋਨ, ਪਲੇਟ ਗਰੁੱਪ ਬੀ 1987-2004 29 45 126 34.12 2.99 68.4 7/129 12/200 8 2
ਸਾਇਰਾਜ ਬਹੁਤੁਲੇ ਈਲੀਟ ਗਰੁੱਪ ਬੀ, ਪੱਛਮੀ ਜ਼ੋਨ 1993-2006 30 48 112 26.76 2.84 56.4 6/41 9/114 4 0
ਬੀ.ਐਸ. ਚੰਦਰਸ਼ੇਖਰ ਦੱਖਣੀ ਜ਼ੋਨ 1963-1979 24 41 99 24.30 2.81 51.7 8/80 10/183 7 1
[5] ਸਰੋਤ: ਈਐਸਪੀਐਨ ਕ੍ਰਿਕਇੰਫੋ (ਅਪਡੇਟ:2018-19 ਦਲੀਪ ਟਰਾਫੀ)

ਹਵਾਲੇ

[ਸੋਧੋ]
  1. "Duleep Trophy / Records / Most runs". ESPNcricinfo. Retrieved 7 September 2018.
  2. "Duleep Trophy / Records / Wickets". ESPNcricinfo. Retrieved 7 September 2018.
  3. "Cricket in India, 2003–04" by R. Mohan and Mohandas Mohan in Wisden Cricketers' Almanack 2005. Alton: John Wisden & Co. Ltd., p1450. ISBN 0-947766-89-8
  4. "Cricket Records | Records | Duleep Trophy | | Most runs | ESPNCricinfo". ESPNCricinfo. Retrieved 2018-09-07.
  5. "Cricket Records | Records | Duleep Trophy | | Most wickets | ESPNCricinfo". ESPNCricinfo. Retrieved 2018-09-07.