ਸਮੱਗਰੀ 'ਤੇ ਜਾਓ

ਦਾਸ/ਦਾਸੀ ਸੰਬੰਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਵਾਲੇ

[ਸੋਧੋ]
ਫਰਾਂਸੀਓਸ-ਜੋਸਫ਼ ਨਵੇਜ ਦਾ 1820 ਵਿੱਚ ਬਣਾਇਆ ਚਿੱਤਰ ਹਾਜਰਾ ਅਤੇ ਇਸ਼ਮਾਈਲ। ਹਾਜਰਾ ਅਬਰਾਹਾਮ ਦੀ ਮਿਸਰੀ ਰਖੇਲ ਸੀ. ਇਸ਼ਮਾਏਲ ਉਸਦਾ ਪਹਿਲਾ ਪੁੱਤਰ ਸੀ।

ਦਾਸ/ਦਾਸੀ ਸੰਬੰਧ Concubinage ਇੱਕ ਪਰਸਪਰ ਅਤੇ ਜਿਨਸੀ ਰਿਸ਼ਤਾ ਹੈ ਜਿਸ ਵਿੱਚ ਪ੍ਰੇਮੀ ਜੋੜਾ ਵਿਆਹ ਨਹੀਂ ਕਰਵਾ ਸਕਦਾ ਪਰ ਹਮਬਿਸਤਰੀ ਦੇ ਸੰਬੰਧ ਕਾਇਮ ਰੱਖਣਾ ਚਾਹੁੰਦਾ ਹੈ। ਵਿਆਹ ਕਰਨ ਵਿੱਚ ਰੁਕਾਵਟ ਕਈ ਕਾਰਨਾਂ ਸਦਕਾ ਹੋ ਸਕਦੀ ਹੈ, ਜਿਵੇਂ ਕਿ ਸਮਾਜਿਕ ਦਰਜੇ ਵਿੱਚ ਅੰਤਰ, ਇੱਕ ਜਣੇ ਦਾ ਪਹਿਲਾਂ ਹੀ ਵਿਆਹਿਆ ਹੋਣਾ, ਧਾਰਮਿਕ ਜਾਂ ਪੇਸ਼ੇਵਰ ਮਨਾਹੀਆਂ (ਉਦਾਹਰਣ ਵਜੋਂ ਰੋਮਨ ਸਿਪਾਹੀ), ਜਾਂ ਉੱਚ ਅਧਿਕਾਰੀਆਂ ਦੁਆਰਾ ਮਾਨਤਾ ਨਾ ਮਿਲਣਾ। ਅਜਿਹੇ ਰਿਸ਼ਤੇ ਵਿੱਚ ਔਰਤ ਜਾਂ ਆਦਮੀ ਨੂੰ ਇੱਕ ਦਾਸੀ (ਰਖੇਲ) ਜਾਂ ਦਾਸ ਕਿਹਾ ਜਾਂਦਾ ਹੈ। ਯਹੂਦੀ ਧਰਮ ਵਿਚ, ਦਾਸ ਪਤਨੀ ਦਾ ਹੇਠਲੇ ਰੁਤਬੇ ਦਾ ਸ਼ਾਦੀਸ਼ੁਦਾ ਸਾਥੀ ਹੁੰਦਾ ਹੈ।[1] ਬਹੁ-ਵਿਆਹ ਵਾਲੇ ਲੋਕਾਂ ਵਿੱਚ ਇੱਕ ਰਖੇਲ ਇੱਕ ਸੈਕੰਡਰੀ ਪਤਨੀ ਹੁੰਦੀ ਹੈ, ਆਮ ਤੌਰ ਤੇ ਹੇਠਲੇ ਦਰਜੇ ਦੀ ਹੁੰਦੀ ਹੈ।[2]

ਬਿਨ-ਵਿਆਹ ਸੰਬੰਧਾਂ ਦੀ ਇਸ ਰਵਾਇਤ ਦੇ ਪ੍ਰਚਲਤ ਹੋਣ ਅਕਾਰ ਅਤੇ ਦਾਸ/ਦਾਸੀ ਦੇ ਅਧਿਕਾਰਾਂ ਅਤੇ ਉਮੀਦਾਂ ਦੀ ਸਥਿਤੀ ਵੱਖੋ ਵੱਖ ਸਭਿਆਚਾਰਾਂ ਵਿੱਚ ਵੱਖੋ ਵੱਖਰੀ ਹੁੰਦੀ ਹੈ, (ਜਿਵੇਂ  ਇੱਕ ਰਖੇਲ ਦੇ ਬੱਚਿਆਂ ਦੇ ਅਧਿਕਾਰ ਦਾ ਜਟਿਲ ਸਵਾਲ ਹੈ)। ਦਾਸੀ  ਦੀ ਸਥਿਤੀ ਅਤੇ ਅਧਿਕਾਰ ਜੋ ਵੀ ਹੋਣ, ਉਹ ਹਮੇਸ਼ਾ  ਪਤਨੀ ਨਾਲੋਂ ਘੱਟ ਹੁੰਦੇ ਸਨ, ਅਤੇ ਆਮ ਤੌਰ 'ਤੇ ਨਾ ਤਾਂ ਉਸਨੂੰ ਅਤੇ ਨਾ ਹੀ ਉਸਦੇ ਬੱਚਿਆਂ ਨੂੰ ਕੋਈ ਵਿਰਾਸਤ ਦੇ ਅਧਿਕਾਰ ਹੁੰਦੇ ਹਨ। ਇਤਿਹਾਸਕ ਤੌਰ 'ਤੇ, ਬਿਨ-ਵਿਆਹ ਸੰਬੰਧ ਆਮ ਤੌਰ' ਤੇ ਸਵੈਇੱਛੁਕ (ਔਰਰਤ ਜਾਂ ਉਸਦੇ ਪਰਿਵਾਰ ਦੁਆਰਾ) ਸਨ, ਕਿਉਂਕਿ ਇਹ ਔਰਤ ਲਈ ਇੱਕ ਹੱਦ ਤੱਕ ਆਰਥਿਕ ਸੁਰੱਖਿਆ ਪ੍ਰਦਾਨ ਕਰਦਾ ਹੈ। ਅਣਇੱਛਤ ਜਾਂ ਅਧੀਨ ਬਿਨ-ਵਿਆਹ ਸੰਬੰਧ ਕਈ ਵਾਰ ਇੱਕ ਮੈਂਬਰ ਦੀ ਜਿਨਸੀ ਗ਼ੁਲਾਮੀ ਹੁੰਦੀ, ਇਹ ਆਮ ਤੌਰ 'ਤੇ ਔਰਤ ਨਾਲ ਜੁੜੀ ਹੁੰਦੀ ਹੈ। ਫਿਰ ਵੀ, ਵਿਆਹ ਤੋਂ ਬਾਹਰ ਜਿਨਸੀ ਸੰਬੰਧ ਦੁਰਲਭ ਨਹੀਂ ਰਹੇ, ਖ਼ਾਸਕਰ ਸ਼ਾਹੀ ਖ਼ਾਨਦਾਨਾਂ ਅਤੇ ਅਮੀਰ ਵਰਗਾਂ ਵਿਚਕਾਰ, ਅਤੇ ਅਜਿਹੇ ਸੰਬੰਧਾਂ ਵਿੱਚ ਔਰਤ ਨੂੰ ਆਮ ਤੌਰ ਤੇ ਰਖੇਲ ਕਿਹਾ ਜਾਂਦਾ ਸੀ। ਅਜਿਹੇ ਸੰਬੰਧਾਂ ਦੇ ਬੱਚਿਆਂ ਨੂੰ ਨਾਜਾਇਜ਼ ਗਿਣਿਆ ਜਾਂਦਾ ਸੀ ਅਤੇ ਕੁਝ ਸਮਾਜਾਂ ਨੂੰ ਪਿਤਾ ਦੇ ਖ਼ਿਤਾਬ ਜਾਂ ਜਾਇਦਾਦ ਦੇ ਵਾਰਸ ਹੋਣ ਦੇ ਹੱਕ, ਇੱਥੋਂ ਤਕ ਕਿ ਜਾਇਜ਼ ਵਾਰਸਾਂ ਦੇ ਨਾ ਹੋਣ ਦੀ ਸੂਰਤ ਵਿੱਚ ਵੀ ਨਹੀਂ ਸਨ ਹੁੰਦੇ।

ਪੱਛਮੀ ਸੰਸਾਰ ਵਿੱਚ ਲੰਬੇ ਸਮੇਂ ਦੇ ਜਿਨਸੀ ਸੰਬੰਧ ਅਤੇ ਬਿਨਾਂ ਵਿਆਹ ਦੇ ਸਹਿਵਾਸ ਵਧੇਰੇ ਹੀ ਵਧੇਰੇ ਆਮ ਹੁੰਦੇ ਜਾ ਰਹੇ ਹਨ, ਪਰ ਇਹਨਾਂ ਨੂੰ ਆਮ ਤੌਰ 'ਤੇ ਰਖੇਲੀ (ਦਾਸ-ਦਾਸੀ ਸੰਬੰਧ) ਨਹੀਂ ਕਿਹਾ ਜਾਂਦਾ। ਰਖੇਲੀ ਅਤੇ ਰਖੇਲ ਸ਼ਬਦ ਅੱਜ ਮੁੱਖ ਤੌਰ ਤੇ ਉਦੋਂ ਵਰਤੇ ਜਾਂਦੇ ਹਨ ਜਦੋਂ ਪਹਿਲੇ ਯੁੱਗ ਦੇ ਗੈਰ-ਵਿਆਹੁਤਾ ਸਾਹਿਵਾਸਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਆਧੁਨਿਕ ਵਰਤੋਂ ਵਿਚ, ਇੱਕ ਗੈਰ-ਵਿਆਹੁਤਾ ਘਰੇਲੂ ਸੰਬੰਧ ਨੂੰ ਆਮ ਤੌਰ 'ਤੇ ਸਹਿਵਾਸ ਕਿਹਾ ਜਾਂਦਾ ਹੈ, (ਜਾਂ ਮਿਲਦੇ ਜੁਲਦੇ ਹੋਰ ਸ਼ਬਦ ਵਰਤੇ ਜਾਂਦੇ ਹਨ) ਅਤੇ ਅਜਿਹੇ ਰਿਸ਼ਤੇ ਵਿੱਚ ਔਰਤ ਨੂੰ ਆਮ ਤੌਰ' ਤੇ ਇੱਕ ਸਹੇਲੀ, ਮਾਲਕਣ, ਮੰਗੇਤਰ, ਪ੍ਰੇਮਿਕਾ ਜਾਂ ਜੀਵਨ ਸਾਥੀ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]
  1. "Concubine". Jewish Virtual Library. Retrieved 14 February 2019.
  2. Dictionary https://www.dictionary.com/browse/concubine. Retrieved 14 February 2019. {{cite web}}: Missing or empty |title= (help)