ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡੌਨ 2 (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2
ਫਿਲਮ ਦਾ ਪੋਸਟਰ
ਨਿਰਦੇਸ਼ਕ ਬਿੱਲ ਕੰਡਨ
ਨਿਰਮਾਤਾ
  • ਵਿਕ ਗੌਡਫ੍ਰੇਅ
  • ਕੈਰਨ ਰੋਸਫੈਲਟ
  • ਸਟੇਫਨੀ ਮੇਅਰ
ਸਕਰੀਨਪਲੇਅ ਦਾਤਾ ਮੇਲਿਸਾ ਰੋਸਨਬਰਗ
ਬੁਨਿਆਦ ਸਟੇਫਨੀ ਮੇਅਰ ਦੇ ਨਾਵਲ ਬ੍ਰੇਕਿੰਗ ਡਾਅਨ ਦੇ ਦੂਜੇ ਅਧੇ ਭਾਗ ਉੱਪਰ
ਸਿਤਾਰੇ ਕ੍ਰਿਸਟਨ ਸਟੇਵਰਟ
ਰੌਬਰਟ ਪੈਟਿਨਸਨ
ਬਿਲੀ ਬਰੁੱਕ
ਪੀਟਰ ਫੈਸੀਨਲ
ਸੰਗੀਤਕਾਰ ਕਾਰਟਰ ਬਰਵੈੱਲ
ਸਿਨੇਮਾਕਾਰ ਗੁਲਿਰਮੋ ਨਵਾਰੋ
ਸੰਪਾਦਕ ਵਰਜੀਨੀਆ ਕੈਟਜ਼
ਸਟੂਡੀਓ Temple Hill Entertainment
Sunswept Entertainment
ਵਰਤਾਵਾ Summit Entertainment
ਰਿਲੀਜ਼ ਮਿਤੀ(ਆਂ)
  • ਨਵੰਬਰ 16, 2012 (2012-11-16)
ਮਿਆਦ 115 ਮਿੰਟ[1]
ਦੇਸ਼ ਅਮਰੀਕਾ
ਭਾਸ਼ਾ ਅੰਗ੍ਰੇਜ਼ੀ
ਬਜਟ $120 ਮਿਲੀਅਨ[2]
ਬਾਕਸ ਆਫ਼ਿਸ $829,685,377[2][3]

ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 2012 ਵਿਚ ਆਈ ਇੱਕ ਅਮਰੀਕੀ ਫਿਲਮ ਹੈ ਜੋ ਸਟੇਫਨੀ ਮੇਅਰ ਦੇ ਬ੍ਰੇਕਿੰਗ ਡਾਅਨ ਨਾਵਲ ਦੇ ਦੂਜੇ ਹਿੱਸੇ ਉੱਪਰ ਅਧਾਰਿਤ ਹੈ| ਇਸ ਨਾਵਲ ਦੇ ਵੱਡ-ਅਕਾਰੀ ਹੋਣ ਕਾਰਨ ਇਸ ਦੇ ਪਹਿਲੇ ਹਿੱਸੇ ਉੱਪਰ 2011 ਵਿਚ ਇੱਕ ਫਿਲਮ ਬਣਾਈ ਗਈ ਸੀ ਜੋ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 ਸੀ| ਇਹ ਟਵਾਈਲਾਈਟ ਲੜੀ ਦੀ ਚੌਥੀ ਫਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ|

ਕਹਾਣੀ[ਸੋਧੋ]

ਬੇਲਾ ਦੇ ਪਿਸ਼ਾਚ ਦੇ ਖੂਨ ਨਾਲ ਸੰਪਰਕ ਹੋ ਜਾਣ ਕਾਰਨ ਉਸਦੇ ਸ਼ਰੀਰ ਵਿਚ ਉਹ ਅੰਸ਼ ਆਉਣੇ ਸ਼ੁਰੂ ਹੋ ਗਏ ਹਨ| ਉਸਦੇ ਸ਼ਰੀਰ ਵਿਚ ਅਜੀਬ ਬਦਲਾਵ ਆਉਣ ਲੱਗਦੇ ਹਨ| ਉਹ ਸਭ ਕੁਝ ਮਹਿਸੂਸ ਕਰਨ ਲੱਗਦੀ ਹੈ ਜੋ ਪਿਸ਼ਾਚ ਕਰਦੇ ਹਨ| ਅੰਤ ਵਿਚ ਉਹ ਐਡਵਰਡ ਨੂੰ ਉਸਦਾ ਦਿਮਾਗ ਪੜ ਕੇ ਸੁਣਾਉਂਦੀ ਹੈ ਜੋ ਉਸਦੇ ਪਿਸ਼ਾਚ ਦੇ ਰੂਪ ਵਿਚ ਪੂਰਨਤਾ ਢਲ ਜਾਣ ਦੀ ਪੁਸ਼ਟੀ ਕਰ ਦਿੰਦਾ ਹੈ| ਰੇਂਸਮੀ ਦਾ ਵਿਕਾਸ ਵੀ ਬੜੇ ਅਜੀਬ ਢੰਗਾਂ ਨਾਲ ਹੋ ਰਿਹਾ ਹੈ ਜੋ ਸਮੂਹ ਦੇ ਬਾਕੀ ਪਿਸ਼ਾਚਾਂ ਲਈ ਸ਼ੱਕ ਦਾ ਪਾਤਰ ਬਣ ਜਾਂਦੀ ਹੈ| ਪਿਸ਼ਾਚਾਂ ਦੇ ਦੁਸ਼ਮਣ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਵੁਲਤ੍ਰੀ ਕੋਲ ਇਸਦੀ ਸ਼ਿਕਾਯਤ ਕਰਦੇ ਹਨ ਕਿ ਐਡਵਰਡ ਅਤੇ ਬੇਲਾ ਦੀ ਬੱਚੀ ਉਹਨਾਂ ਸਭ ਦੇ ਭਵਿੱਖ ਦੀ ਕਾਤਲ ਹੈ| ਅਜਿਹਾ ਕਰਕੇ ਉਹ ਇੱਕ ਯੁੱਧ ਦੇ ਬੀਜ ਬੋ ਦਿੰਦੇ ਹਨ| ਵੁਲਤ੍ਰੀ ਹਮਲਾ ਕਰ ਦਿੰਦਾ ਹੈ| ਐਡਵਰਡ ਅਤੇ ਬੇਲਾ ਵੀ ਲੜਦੇ ਹਨ ਪਰ ਇੱਕ ਨਾਜ਼ੁਕ ਸਥਿਤੀ ਵਿਚ ਜੈਕੋਬ ਆਪਣੀ ਜਾਨ ਦਾਅ ਤੇ ਲਗਾ ਕੇ ਰੇਂਸਮੀ ਨੂੰ ਬਚਾਉਂਦਾ ਹੈ| ਇਸ ਨਾਲ ਜੈਕੋਬ ਉਹਨਾਂ ਦੀ ਜਿੰਦਗੀ ਵਿਚ ਵਾਪਿਸ ਹੋ ਜਾਂਦਾ ਹੈ| ਅੰਤ ਵਿਚ ਸਭ ਕੁਝ ਠੀਕ ਹੀ ਜਾਣ ਤੋਂ ਬਾਅਦ ਬੇਲਾ, ਐਡਵਰਡ, ਰੇਂਸਮੀ ਅਤੇ ਜੈਕੋਬ ਬਚੀ ਜਿੰਦਗੀ ਨੂੰ ਖੁਸ਼ੀ-ਖੁਸ਼ੀ ਬਿਤਾਉਣ ਲਈ ਇੱਕ ਕਦਮ ਅੱਗੇ ਚੁੱਕਦੇ ਹਨ|

ਟਵਾਈਲਾਈਟ ਫਿਲਮ ਲੜੀ[ਸੋਧੋ]

ਹਵਾਲੇ[ਸੋਧੋ]

  1. http://www.bbfc.co.uk/releases/breaking-dawn-part-2-2012-0
  2. 2.0 2.1 "'The Twilight Saga: Breaking Dawn – Part 2'". Box Office Mojo. Retrieved November 13, 2013. 
  3. http://www.boxoffice.com/statistics/movies/the-twilight-saga-breaking-dawn-part-2-2012