ਸਮੱਗਰੀ 'ਤੇ ਜਾਓ

ਦਿਲ ਨਾਕਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਿਲ ਨਾਕਾਮੀ ਉਦੋਂ ਹੁੰਦੀ ਹੈ ਜਦੋਂ ਦਿਲ ਖੂਨ ਨੂੰ ਚੰਗੀ ਤਰ੍ਹਾਂ ਪੰਪ ਨਹੀਂ ਕਰ ਸਕਦਾ। ਦਿਲ ਨਾਕਾਮੀ ਦਿਲ ਦੇ ਦੌਰੇ ਤੋਂ ਵੱਖਰੀ ਹੈ, ਕਿਉਂਕਿ ਦਿਲ ਅਜੇ ਵੀ ਕੰਮ ਕਰ ਰਿਹਾ ਹੈ। ਦਿਲ ਨਾਕਾਮੀ ਅਚਾਨਕ ("ਤੀਬਰ") ਹੋ ਸਕਦੀ ਹੈ, ਜਿਵੇਂ ਕਿ ਦਿਲ ਦੇ ਦੌਰੇ ਤੋਂ ਬਾਅਦ, ਜਾਂ ਹੌਲੀ-ਹੌਲੀ ਆ ਸਕਦੀ ਹੈ ।

ਦਿਲ ਨਾਕਾਮੀ ਵਾਲੇ ਕਿਸੇ ਵਿਅਕਤੀ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ (ਜੋ ਕਿ ਜਦੋਂ ਉਹ ਲੇਟਦੇ ਹਨ ਤਾਂ ਹੋਰ ਵੀ ਬੁਰਾ ਹੋ ਸਕਦਾ ਹੈ), ਰਾਤ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ, ਲੱਤਾਂ ਵਿੱਚ ਸੋਜ ਹੋ ਸਕਦੀ ਹੈ, ਅਤੇ ਰਾਤ ਨੂੰ ਅਕਸਰ ਪਿਸ਼ਾਬ ਕਰਨ ਦੀ ਲੋੜ ਹੁੰਦੀ ਹੈ। ਦਿਲ ਨਾਕਾਮੀ ਹੋਣ ਦੇ ਕਈ ਕਾਰਨ ਹਨ। ਅਕਸਰ, ਦਿਲ ਨਾਕਾਮੀ ਦਿਲ ਦੇ ਦੌਰੇ, ਹਾਈ ਬਲੱਡ ਪ੍ਰੈਸ਼ਰ, ਜਾਂ ਦਿਲ ਦੇ ਵਾਲਵ ਨਾਲ ਸਮੱਸਿਆਵਾਂ ਕਾਰਨ ਹੁੰਦੀ ਹੈ।

ਇੱਕ ਡਾਕਟਰ ਉਪਰੋਕਤ ਲੱਛਣਾਂ ਬਾਰੇ ਪੁੱਛ ਕੇ, ਅਤੇ ਦਿਲ, ਖੂਨ ਦੀਆਂ ਨਾੜੀਆਂ, ਫੇਫੜਿਆਂ, ਜਿਗਰ (ਸੋਜ ਲਈ) ਅਤੇ ਲੱਤਾਂ (ਸੋਜ ਜਾਂ ਐਡੀਮਾ ਲਈ) ਦੀ ਜਾਂਚ ਕਰਕੇ ਦਿਲ ਨਾਕਾਮੀ ਦਾ ਨਿਦਾਨ ਕਰਦਾ ਹੈ। ਨਿਦਾਨ ਨੂੰ ਸਾਬਤ ਕਰਨ ਲਈ ਹੋਰ ਟੈਸਟ ਜਿਵੇੰ ਕੇ ਫੇਫੜਿਆਂ ਦੇ ਐਕਸ-ਰੇ, ਇਕੋਕਾਰਡੀਓਗਰਾਮ (ਦਿਲ ਦਾ ਅਲਟਰਾਸਾਊਂਡ ਟੈਸਟ) ਅਤੇ ਖੂਨ ਦੇ ਟੈਸਟ ਕੀਤੇ ਜਾਂਦੇ ਹਨ।

ਦਿਲ ਨਾਕਾਮੀ ਨੂੰ ਸਿਰਫ਼ ਦਿਲ ਦੇ ਟਰਾਂਸਪਲਾਂਟ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ, ਜੋ ਕਿ ਅਕਸਰ ਨਹੀਂ ਕੀਤਾ ਜਾਂਦਾ, ਪਰ ਦਿਲ ਦਿਲ ਨਾਕਾਮੀ ਵਾਲੇ ਜ਼ਿਆਦਾਤਰ ਲੋਕਾਂ ਨੂੰ ਡਾਇਯੂਰੇਟਿਕ ਦਵਾਈਆਂ ਅਤੇ ਹੋਰ ਦਵਾਈਆਂ (ਏਸ ਇਨਹਿਬਿਟਰ, ਸਟੈਟਿਨ) ਲੈਣ ਦੀ ਲੋੜ ਹੁੰਦੀ ਹੈ। ਦਿਲ ਨਾਕਾਮੀ ਵਾਲੇ ਕੁਝ ਲੋਕਾਂ ਦਾ ਇਲਾਜ ਇੱਕ ਬਨਾਵਟੀ ਪੇਸਮੇਕਰ ਨਾਲ ਕੀਤਾ ਜਾਂਦਾ ਹੈ ਜੋ ਦਿਲ ਤੋੰ ਬਿਹਤਰ ਢੰਗ ਨਾਲ ਕੰਮ ਕਰਾਉੰਦਾ ਹੈ।