ਦਿ ਬਿੱਗ ਸ਼ੌਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਿ ਬਿੱਗ ਸ਼ੌਰਟ 2015 ਵਰ੍ਹੇ ਦੀ ਇੱਕ ਜੀਵਨੀ-ਆਧਾਰਿਤ ਫਿਲਮ ਹੈ। ਇਹ ਫਿਲਮ ਐਡਮ ਮੈਕੇਅ ਵੱਲੋਂ ਨਿਰਦੇਸ਼ਿਤ ਅਤੇ ਲਿਖੀ ਹੋਈ ਹੈ।[1] ਫਿਲਮ 2010 ਵਿੱਚ ਮਾਈਕਲ ਲਿਓਸ ਵੱਲੋਂ ੨੦੦੭-੨੦੦੮ ਦਾ ਮਾਲੀ ਸੰਕਟ ਉੱਪਰ ਲਿਖੀ ਕਿਤਾਬ ‘ਦਿ ਬਿੱਗ ਸ਼ੌਰਟ’ ’ਤੇ ਆਧਾਰਿਤ ਹੈ।[1] ਫਿਲਮ ਵਿੱਚ ਕ੍ਰਿਸਟੀਅਨ ਬੇਲ, ਸਟੀਵ ਕਾਰੈਲ, ਰਿਆਨ ਗੋਸਲਿੰਗ ਤੇ ਬਰੈਡ ਪਿੱਟ ਦੀਆਂ ਮੁੱਖ ਭੂਮਿਕਾਵਾਂ ਹਨ।

ਪੈਰਾਮਾਊਂਟ ਪਿਕਚਰਸ ਵੱਲੋਂ ਇਸ ਫ਼ਿਲਮ ਨੂੰ ਪਹਿਲਾਂ ਪਿਛਲੇ ਸਾਲ ਅਮਰੀਕਾ ਵਿੱਚ 11 ਦਸੰਬਰ ਨੂੰ ਕੁਝ ਸਿਨਮਿਆਂ ਵਿੱਚ ਤੇ ਮਗਰੋਂ ਵੱਡੇ ਪੱਧਰ ’ਤੇ 23 ਦਸੰਬਰ ਨੂੰ ਰਿਲੀਜ਼ ਕੀਤਾ ਗਿਆ।[2][3] 28 ਮਿਲੀਅਨ ਡਾਲਰ ਦੇ ਬਜਟ ਨਾਲ ਬਣੀ ਇਹ ਫ਼ਿਲਮ ਹੁਣ ਤਕ 111.6 ਮਿਲੀਅਨ ਡਾਲਰ ਦਾ ਕਾਰੋਬਾਰ ਕਰ ਚੁੱਕੀ ਹੈ। ਫ਼ਿਲਮ ਨੂੰ ਅਕਾਦਮੀ ਇਨਾਮਾਂ ਵਿੱਚ ਸਰਵੋਤਮ ਫ਼ਿਲਮ, ਨਿਰਦੇਸ਼ਕ, ਸਹਾਇਕ ਅਦਾਕਾਰ ਤੇ ਰੂਪਾਂਤਰਤ ਪਟਕਥਾ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਹਵਾਲੇ[ਸੋਧੋ]