ਸਮੱਗਰੀ 'ਤੇ ਜਾਓ

ਦੁਨੀਆ ਦੇ ਨਵੇਂ ਸੱਤ ਅਜੂਬੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੁਨੀਆ ਦੇ ਨਵੇਂ 7 ਅਜੂਬੇ

ਦੁਨੀਆ ਦੇ ਨਵੇਂ ਸੱਤ ਅਜੂਬੇ (2001-2007) 2001 ਵਿੱਚ 200 ਮੌਜੂਦਾ ਸਮਾਰਕਾਂ ਦੇ ਸਮੂਹ ਵਿੱਚੋਂ ਦੁਨੀਆ ਦੇ ਅਜੂਬੇ ਚੁਣਨ ਲਈ ਅਰੰਭੀ ਗਈ ਪਹਿਲ-ਕਦਮੀ ਸੀ। ਇਸ ਪ੍ਰਸਿੱਧ ਚੋਣ ਦਾ ਆਗੂ ਕੈਨੇਡੀਆਈ-ਸਵਿਸ ਬਰਨਾਰਡ ਵੈਬਰ[1] ਅਤੇ ਇਸ ਦਾ ਪ੍ਰਬੰਧ ਜਿਉਰਿਖ਼, ਸਵਿਟਜ਼ਰਲੈਂਡ ਵਿਖੇ ਅਧਾਰਿਤ ਨਿਊ 7ਵੰਡਰਜ਼ ਫ਼ਾਊਂਡੇਸ਼ਨ (New7Wonders Foundation) ਵੱਲੋਂ ਕੀਤਾ ਗਿਆ ਅਤੇ ਜੇਤੂਆਂ ਦਾ ਐਲਾਨ 7 ਜੁਲਾਈ, 2007 ਨੂੰ ਲਿਸਬਨ ਵਿਖੇ ਕੀਤਾ ਗਿਆ।[2]

ਨਿਊ 7ਵੰਡਰਜ਼ ਫ਼ਾਊਂਡੇਸ਼ਨ ਦਾ ਦਾਅਵਾ ਹੈ ਕਿ ਇੰਟਰਨੈੱਟ ਜਾਂ ਫ਼ੋਨ ਰਾਹੀਂ ਕੁੱਲ 100,000,000 ਤੋਂ ਵੱਧ ਵੋਟਾਂ ਪਈਆਂ ਸਨ। ਬਹੁਭਾਗੀ ਵੋਟਾਂ ਨੂੰ ਰੋਕਣ ਦਾ ਕੋਈ ਵਸੀਲਾ ਨਹੀਂ ਕੀਤਾ ਗਿਆ ਸੀ; ਸੋ ਚੋਣ ਨੂੰ "ਬੇਸ਼ੱਕ ਗ਼ੈਰ-ਵਿਗਿਆਨਕ" ਕਰਾਰ ਦਿੱਤਾ ਗਿਆ।[3]

ਇਸ ਪ੍ਰੋਗਰਾਮ ਨੇ ਬਹੁਤ ਸਾਰੀਆਂ ਅਧਿਕਾਰਕ ਪ੍ਰਤੀਕਿਰਿਆਵਾਂ ਨੂੰ ਆਕਰਸ਼ਿਤ ਕੀਤਾ। ਕੁਝ ਦੇਸ਼ਾਂ ਨੇ ਆਪਣੇ ਆਖ਼ਰੀ ਗੇੜ ਦੇ ਖਿਡਾਰੀਆਂ ਦੀ ਦਲਾਲੀ ਕੀਤੀ ਅਤੇ ਵੱਧ ਤੋਂ ਵੱਧ ਵੋਟਾਂ ਦਿਵਾਉਣ ਦਾ ਜਤਨ ਕੀਤਾ ਜਦ ਕਿ ਕੁਝ ਨੇ ਇਸ ਪ੍ਰਤੀਯੋਗਤਾ ਨੂੰ ਨਿਗੂਣਾ ਦੱਸਿਆ ਅਤੇ ਇਸ ਦੀ ਅਲੋਚਨਾ ਕੀਤੀ।[2][2][3]

ਜੇਤੂ

[ਸੋਧੋ]
ਨਵੇਂ ਸੱਤ ਅਜੂਬਿਆਂ ਦੇ ਜੇਤੂਆਂ ਦੀ ਸਥਿਤੀ।
ਅਜੂਬਾ ਸਥਿਤੀ ਤਸਵੀਰ
ਤਾਜ ਮਹੱਲ
ताज महल
تاج محل
ਆਗਰਾ, ਉੱਤਰ ਪ੍ਰਦੇਸ਼, ਭਾਰਤਤਾਜ ਮਹੱਲ
ਚੀਚੇਨ ਇਟਜ਼ਾ
Chi'ch'èen Ìitsha'
ਯੁਕਾਤਾਨ, ਮੈਕਸੀਕੋEl Castillo being climbed by tourists
ਯੀਸੂ ਮੁਕਤੀਦਾਤਾ
O Cristo Redentor
ਰਿਓ ਡੇ ਹਾਨੇਈਰੋ, ਬ੍ਰਾਜ਼ੀਲChrist the Redeemer in Rio de Janeiro
ਕੋਲੋਸੀਓ
Colosseo
ਰੋਮ, ਇਟਲੀThe Colosseum at dusk: exterior view of the best-preserved section
ਚੀਨ ਦੀ ਮਹਾਨ ਦਿਵਾਰ
万里长城
Wànlǐ Chángchéng
ਚੀਨThe Great Wall of china (Mutianyu section)
ਮਾਚੂ ਪਿਕਚੂ
Machu Picchu
ਕੂਸਕੋ ਖੇਤਰ, ਪੇਰੂMachu Picchu in Peru
ਪੇਤਰਾ
البتراء
ਅਲ-ਬਤਰਾʾ
ਮਾਆਨ ਰਾਜਪਾਲੀ, ਜਾਰਡਨThe Monastery at Petra

ਮਿਸਰ ਦਾ ਗੀਜ਼ਾ ਪਿਰਾਮਿਡ, ਜੋ ਇੱਕੋ-ਇੱਕ ਸਾਬਤ ਪੁਰਾਤਨ ਅਜੂਬਾ ਹੈ, ਨੂੰ ਸਨਮਾਨੀ ਦਰਜਾ ਦਿੱਤਾ ਗਿਆ ਸੀ।

ਅਜੂਬਾ ਸਥਿਤੀ ਤਸਵੀਰ
ਗੀਜ਼ਾ ਪਿਰਾਮਿਡ ਭਵਨ-ਸਮੂਹ
أهرام الجيزة
ਗੀਜ਼ਾ, ਮਿਸਰPyramide Kheops

ਹੋਰ ਆਖ਼ਰੀ ਗੇੜ ਦੇ ਖਿਡਾਰੀ

[ਸੋਧੋ]

ਆਖ਼ਰੀ ਗੇੜ ਦੇ ਹੋਰ 13 ਖਿਡਾਰੀ ਸਨ:

ਅਜੂਬਾ ਸਥਿਤੀ ਤਸਵੀਰ
ਐਥਨਜ਼ ਦੀ ਗੜ੍ਹੀਐਥਨਜ਼, ਯੂਨਾਨ
ਆਲਾਂਬਰਾਗ੍ਰਾਨਾਦਾ, ਸਪੇਨ
ਅੰਗਕੋਰ ਵਤਅੰਗਕੋਰ, ਕੰਬੋਡੀਆ
ਆਈਫ਼ਲ ਬੁਰਜਪੈਰਿਸ, ਫ਼ਰਾਂਸ
ਹਾਜੀਆ ਸੋਫ਼ੀਆਇਸਤਾਂਬੁਲ, ਤੁਰਕੀ
ਕੀਓਮੀਜ਼ੂ-ਦੇਰਾਕਿਓਤੋ, ਜਪਾਨ
ਮੋਆਈਈਸਟਰ ਟਾਪੂ, ਚਿਲੀ
ਨੌਇਸ਼ਵਾਨਸ਼ਟਾਈਨਫ਼ਿਊਸਨ, ਜਰਮਨੀ
ਲਾਲ ਚੌਂਕਮਾਸਕੋ, ਰੂਸ
ਖ਼ਲਾਸੀ ਦਾ ਬੁੱਤਨਿਊ ਯਾਰਕ, ਸੰਯੁਕਤ ਰਾਜ
ਸਟੋਨਹੈਂਜਏਮਜ਼ਬਰੀ, ਸੰਯੁਕਤ ਬਾਦਸ਼ਾਹੀ
ਸਿਡਨੀ ਓਪੇਰਾ ਹਾਊਸਸਿਡਨੀ, ਆਸਟਰੇਲੀਆ
ਤਿੰਬਕਤੂਤਿੰਬਕਤੂ, ਮਾਲੀ

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. The project founder Bernard Weber - A Short History
  2. 1 2 3 Dwoskin, Elizabeth (2007-07-09). "Vote for Christ". Newsweek. ISSN 0028-9604.
  3. 1 2 The Seven Wonders of the World, 2.0, Los Angeles Times, 2007-07-07]

[[ਸ਼੍ਰੇਣੀ:ਦੁਨੀਆ ਦੇ ਅਜੂਬੇ}}