ਸਮੱਗਰੀ 'ਤੇ ਜਾਓ

ਦੇਵਕੀ ਨੰਦਨ ਖੱਤਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਦੇਵਕੀਨੰਦਨ ਖਤਰੀ ਤੋਂ ਮੋੜਿਆ ਗਿਆ)
ਦੇਵਕੀਨੰਦਨ ਖਤਰੀ
ਜਨਮ(1861-06-18)18 ਜੂਨ 1861
ਮੁਜ਼ੱਫਰਪੁਰ, ਬੰਗਾਲ ਪ੍ਰੈਜੀਡੈਂਸੀ
ਮੌਤ1913
ਭਾਸ਼ਾਹਿੰਦੀ
ਰਾਸ਼ਟਰੀਅਤਾਭਾਰਤ
ਸ਼ੈਲੀਤਲਿਸਮੀ ਨਾਵਲ
ਵਿਸ਼ਾਗਲਪ
ਪ੍ਰਮੁੱਖ ਕੰਮਚੰਦਰਕਾਂਤਾ

ਬਾਬੂ ਦੇਵਕੀਨੰਦਨ ਖਤਰੀ (29 ਜੂਨ 1861 - 1 ਅਗਸਤ 1913) ਹਿੰਦੀ ਦੇ ਪਹਿਲੇ ਭਾਰਤੀ ਤਲਿਸਮੀ ਲੇਖਕ ਸਨ। ਉਹ ਆਧੁਨਿਕ ਹਿੰਦੀ ਭਾਸ਼ਾ ਵਿੱਚ ਪ੍ਰਸਿੱਧ ਨਾਵਲਕਾਰਾਂ ਦੀ ਪਹਿਲੀ ਪੀੜ੍ਹੀ ਵਿੱਚੋਂ ਸਨ।[1] ਉਹਨਾਂ ਨੇ ਚੰਦਰਕਾਂਤਾ, ਚੰਦਰਕਾਂਤਾ ਸੰਤਤੀ, ਕਾਜਰ ਕੀ ਕੋਠਰੀ, ਨਰੇਂਦਰ - ਮੋਹਨੀ, ਕੁਸੁਮ ਕੁਮਾਰੀ, ਵੀਰੇਂਦਰ ਵੀਰ, ਗੁਪਤ ਗੋਦਨਾ, ਕਟੋਰਾ ਭਰ, ਭੂਤਨਾਥ ਵਰਗੀਆਂ ਰਚਨਾਵਾਂ ਕੀਤੀਆਂ। ਭੂਤਨਾਥ ਨੂੰ ਉਹਨਾਂ ਦੇ ਪੁੱਤਰ ਦੁਰਗਾ ਪ੍ਰਸਾਦ ਖਤਰੀ ਨੇ ਪੂਰਾ ਕੀਤਾ। ਹਿੰਦੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿੱਚ ਉਹਨਾਂ ਦੇ ਨਾਵਲ ਚੰਦਰਕਾਂਤਾ ਦਾ ਬਹੁਤ ਬਹੁਤ ਯੋਗਦਾਨ ਰਿਹਾ ਹੈ। ਇਸ ਨਾਵਲ ਨੇ ਸਭ ਦਾ ਮਨ ਮੋਹ ਲਿਆ। ਇਸ ਕਿਤਾਬ ਦਾ ਰਸ ਮਾਨਣ ਲਈ ਕਈ ਗੈਰ-ਹਿੰਦੀ ਭਾਸ਼ੀਆਂ ਨੇ ਹਿੰਦੀ ਸਿੱਖੀ।

ਜੀਵਨੀ

[ਸੋਧੋ]

ਦੇਵਕੀਨੰਦਨ ਖਤਰੀ ਦਾ ਜਨਮ 29 ਜੂਨ 1861 (ਹਾੜ੍ਹ ਬਦੀ ਸਪਤਮੀ ਸੰਵਤ 1918) ਸ਼ਨੀਵਾਰ ਨੂੰ ਪੂਸਾ, ਮੁਜੱਫਰਪੁਰ, ਬਿਹਾਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਲਾਲਾ ਈਸ਼ਵਰਦਾਸ ਸੀ। ਉਹਨਾਂ ਦੇ ਪੂਰਵਜ ਪੰਜਾਬ ਦੇ ਨਿਵਾਸੀ ਸਨ ਅਤੇ ਮੁਗ਼ਲਾਂ ਦੇ ਰਾਜਕਾਲ ਵਿੱਚ ਉੱਚੇ ਪਦਾਂ ਤੇ ਕਾਰਜ ਕਰਦੇ ਸਨ। ਮਹਾਰਾਜ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੇ ਸ਼ਾਸਨਕਾਲ ਵਿੱਚ ਲਾਲਾ ਈਸ਼ਵਰਦਾਸ ਕਾਸ਼ੀ ਵਿੱਚ ਆਕੇ ਬਸ ਗਏ। ਦੇਵਕੀਨੰਦਨ ਖਤਰੀ ਜੀ ਦੀ ਮੁਢਲੀ ਸਿੱਖਿਆ ਉਰਦੂ-ਫ਼ਾਰਸੀ ਵਿੱਚ ਹੋਈ ਸੀ। ਬਾਅਦ ਵਿੱਚ ਉਹਨਾਂ ਨੇ ਹਿੰਦੀ, ਸੰਸਕ੍ਰਿਤ ਅਤੇ ਅੰਗਰੇਜ਼ੀ ਦਾ ਵੀ ਅਧਿਐਨ ਕੀਤਾ।

ਮੁਖ ਰਚਨਾਵਾਂ

[ਸੋਧੋ]
ਦੁਰਗਾ ਪ੍ਰਸਾਦ ਖੱਤਰੀ, ਦੇਵਕੀ ਨੰਦਨ ਖੱਤਰੀ ਦਾ ਪੁੱਤਰ

ਹਵਾਲੇ

[ਸੋਧੋ]
  1. Meenakshi Mukherjee (1985). Realism and reality: the novel and society in India. Oxford University Press. p. 60.