ਦ ਗਾਡ ਆਫ ਸਮਾਲ ਥਿੰਗਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਗਾਡ ਆਫ ਸਮਾਲ ਥਿੰਗਸ  
[[File:Thegodofsmallthings.jpg]]
ਲੇਖਕਅਰੁੰਧਤੀ ਰਾਏ
ਮੂਲ ਸਿਰਲੇਖThe God of Small Things
ਮੁੱਖ ਪੰਨਾ ਡਿਜ਼ਾਈਨਰਸੰਜੀਵ ਸੇਠ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਇੰਡੀਆਇੰਕ, ਭਾਰਤ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਆਈ.ਐੱਸ.ਬੀ.ਐੱਨ.0-06-097749-3
37864514

ਦ ਗਾਡ ਆਫ ਸਮਾਲ ਥਿੰਗਸ (1997) ਅਰੁੰਧਤੀ ਰਾਏ ਦਾ ਪਲੇਠਾ ਨਾਵਲ ਹੈ। ਇਸ ਕਿਤਾਬ ਨੂੰ 1997 ਵਿੱਚ ਬੁੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸਦਾ ਪੰਜਾਬੀ ਅਨੁਵਾਦ 'ਨਿਤਾਣਿਆਂ ਦੇ ਤਾਣ' ਲੋਕਗੀਤ ਪ੍ਰਕਾਸ਼ਨ ਨੇ ਛਾਪਿਆ ਹੈ।

ਕਹਾਣੀ ਸਾਰ[ਸੋਧੋ]

ਇਸ ਨਾਵਲ ਦੀ ਕਹਾਣੀ ਆਜ਼ਾਦੀ ਦੇ ਐਲਾਨ ਬਾਅਦ ਭਾਰਤ ਵਿੱਚ ਰਹਿ ਰਹੇ ਇੱਕ ਪਰਿਵਾਰ ਦੀ ਕਹਾਣੀ ਹੈ।

ਰਹੇਲ ਅਤੇ ਐਸਥਾ ਸੱਤ ਸਾਲ ਦੇ ਜੌੜੇ ਭੈਣ ਭਰਾ ਹਨ। ਉਹ ਆਪਣੀ ਮਾਤਾ - ਅੱਮੂ ਅਤੇ ਉਸ ਦੇ ਭਰਾ ਚਾਕੋ, ਨਾਨੀ ਮਾਮਾਚੀ ਅਤੇ ਆਪਣੇ ਨਾਨੀ-ਮਾਸੀ ਬੇਬੀ ਕੋਚਾਮਾ ਨਾਲ ਆਏਮੇਨੇਮ, ਕੇਰਲਾ ਵਿੱਚ ਰਹਿ ਰਹੇ ਹਨ। ਉਹਨਾਂ ਦਾ ਪਿਤਾ ਕਲਕੱਤੇ ਵਿੱਚ ਰਹਿੰਦਾ ਹੈ। ਜੌੜੇ ਦੋ ਸਾਲ ਦੀ ਉਮਰ ਦੇ ਸਨ, ਜਦ ਉਹ ਅੱਮੂ ਨੂੰ ਪੇਕੇ ਛੱਡ ਗਿਆ ਸੀ।

ਪਰਿਵਾਰ ਨੂੰ ਚਾਕੋ ਦੀ ਸਾਬਕਾ ਪਤਨੀ, ਮਾਰਗਰੇਟ ਅਤੇ ਧੀ ਸੋਫੀ ਮੋਲ, ਦੀ ਇੰਗਲੈਂਡ ਤੋਂ ਆਉਣ ਦੀ ਉਮੀਦ ਹੈ। ਮਾਰਗਰੇਟ ਦੇ ਦੂਜੇ ਪਤੀ ਜੋਅ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ, ਇਸ ਲਈ, ਚਾਕੋ ਨੇ ਉਸਨੂੰ ਸਦਮੇ ਦਾ ਭਾਰ ਹਲਕਾ ਕਰਨ ਲਈ ਭਾਰਤ ਚ ਕ੍ਰਿਸਮਸ ਬਿਤਾਉਣ ਦਾ ਸੱਦਾ ਦਿੱਤਾ ਸੀ। ਜਦ ਉਹ ਪਹੁੰਚ ਗਏ ਤਾਂ ਸੋਫੀ ਮੋਲ ਕੇਂਦਰ ਬਣ ਜਾਂਦੀ ਹੈ। ਇਸ ਲਈ ਰਹੇਲ ਅਤੇ ਐਸਥਾ ਨਦੀ ਕੰਢੇ ਘੁੰਮਣ ਚਲੇ ਜਾਂਦੇ ਹਨ ਅਤੇ ਉਹਨਾਂ ਨੂੰ ਇੱਕ ਪੁਰਾਣੀ ਬੇੜੀ ਲੱਭ ਗਈ। ਵੇਲੂਥਾ ਦੀ ਮਦਦ ਨਾਲ ਉਹਨਾਂ ਇਸ ਦੀ ਮੁਰੰਮਤ ਕਰ ਲਈ ਅਤੇ ਅਕਸਰ ਦਰਿਆ ਪਾਰ ਦੂਜੇ ਪਾਸੇ ਇੱਕ ਉੱਜੜੇ ਘਰ ਦਾ ਦੌਰਾ ਕਰਨ ਲਈ ਚੇ ਜਾਂਦੇ। ਵੇਲੂਥਾ ਇੱਕ ਅਛੂਤ ਹੈ। ਅੱਮੂ ਅਤੇ ਚਾਕੋ ਉਸ ਨੂੰ ਆਪਣੇ ਬਚਪਨ ਤੋਂ ਜਾਣਦੇ ਸਨ। ਉਹਨਾਂ ਦੇ ਪਰਿਵਾਰ ਨੇ ਉਸ ਨੂੰ ਇੱਕ ਸਕੂਲ ਜਾਣ ਦਾ ਮੌਕਾ ਦਿੱਤਾ ਅਤੇ ਪਰਿਵਾਰ ਦੀ ਆਚਾਰ ਫੈਕਟਰੀ ਵਿੱਚ ਮਕੈਨਿਕ ਦੇ ਤੌਰ 'ਤੇ ਉਸ ਨੂੰ ਨੌਕਰੀ ਦੇ ਦਿੱਤੀ।

ਮਹਿਮਾਨ ਦੇ ਵਾਸ ਦੇ ਦੌਰਾਨ ਅੱਮੂ ਵੇਲੂਥਾ ਵੱਲ ਉੱਲਰ ਜਾਂਦੀ ਹੈ। ਇੱਕ ਰਾਤ ਉਹ ਨਦੀ ਤੇ ਮਿਲਦੇ ਹਨ ਹਮਬਿਸਤਰ ਹੁੰਦੇ ਹਨ। ਉਹ ਆਪਣਾ ਰਿਸ਼ਤਾ ਗੁਪਤ ਰੱਖਦੇ ਹਨ। ਪਰ ਇੱਕ ਰਾਤ ਵੇਲੂਥਾ ਦਾ ਪਿਤਾ ਉਹਨਾਂ ਨੂੰ ਦੇਖ ਲੈਂਦਾ ਹੈ, ਅਤੇ ਆਪਣੇ ਪੁੱਤਰ ਦੀ ਹਿਮਾਕਤ ਨੂੰ ਮਹਿਸੂਸ ਕਰਦਿਆਂ ਮਾਮਾਚੀ ਅਤੇ ਕੋਚਾਮਾ ਨੂੰ ਸਭ ਕੁਝ ਦੱਸ ਦਿੰਦਾ ਹੈ। ਨਤੀਜੇ ਦੇ ਤੌਰ 'ਤੇ ਉਹ ਅੱਮੂ ਨੂੰ ਉਸ ਦੇ ਕਮਰੇ ਵਿੱਚ ਬੰਦ ਕਰ ਦਿੰਦੇ ਹਨ। ਰਹੇਲ ਅਤੇ ਐਸਥਾ ਉਸ ਨੂੰ ਅੰਦਰ ਬੰਦ ਦੇਖਕੇ, ਬੰਦ ਦਰਵਾਜ਼ੇ ਵਿੱਚੀਂ, ਉਸ ਕੋਲੋਂ ਕਾਰਨ ਪੁੱਛਦੇ ਹਨ। ਉਹ ਗੁੱਸੇ ਅਤੇ ਦੁਖ ਦੀ ਹਾਲਤ ਵਿੱਚ, ਦੋਨਾਂ ਬੱਚਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਅਤੇ ਉਹਨਾਂ ਨੂੰ ਦੂਰ ਭੱਜ ਜਾਣ ਲਈ ਕਹਿੰਦੀ ਹੈ।

ਅਜੀਬੋ ਗਰੀਬ ਸਥਿਤੀ ਵਿੱਚ ਉਹ ਦੂਰ ਦੌੜ ਜਾਣ ਅਤੇ ਉਸ ਉਜਾੜ ਘਰ ਰਹਿਣ ਦਾ ਫ਼ੈਸਲਾ ਕਰ ਲੈਂਦੇ ਹਨ। ਪਰ ਸੋਫ਼ੀ ਨੂੰ ਉਹਨਾਂ ਦੀ ਯੋਜਨਾ ਦੀ ਸੂਹ ਲੱਗ ਜਾਂਦੀ ਹੈ ਅਤੇ ਉਹ ਉਹਨਾਂ ਨਾਲ ਜਾਣ ਲਈ ਜਿਦ ਕਰਦੀ ਹੈ। ਤਿੰਨੋਂ ਬੇੜੀ ਵਿੱਚ ਠਿੱਲ੍ਹ ਪੈਂਦੇ ਹਨ। ਭਾਰੀ ਬਾਰਸ਼ ਕਰ ਕੇ ਨਦੀ ਚੜ੍ਹੀ ਹੋਈ ਹੈ। ਬੇੜੀ ਉਲਟ ਜਾਂਦੀ ਹੈ। ਰਹੇਲ ਅਤੇ ਐਸਥਾ ਕੰਢੇ ਤੱਕ ਪਹੁੰਚ ਜਾਂਦੇ ਹਨ, ਪਰ ਸੋਫ਼ੀ ਨੂੰ ਤੈਰਨਾ ਨਹੀਂ ਆਉਂਦਾ ਅਤੇ ਉਹ ਰੁੜ੍ਹ ਜਾਂਦੀ ਹੈ। ਉਹ ਦੇਰ ਤੱਕ ਸੋਫੀ ਨੂੰ ਲਭਦੇ ਰਹਿੰਦੇ ਹਨ ਅਤੇ ਠੱਕ ਹਾਰ ਕੇ ਉਜਾੜ ਘਰ ਵਿੱਚ ਜਾ ਕੇ ਸੌਂ ਜਾਂਦੇ ਹਨ।