ਦ ਬਿਗ ਲੈਬੋਵਸਕੀ
ਦ ਬਿਗ ਲੈਬੋਵਸਕੀ | |
---|---|
ਨਿਰਦੇਸ਼ਕ | ਜੋਲ ਕੋਏਨ |
ਲੇਖਕ |
|
ਨਿਰਮਾਤਾ | ਈਥਨ ਕੋਏਨ |
ਸਿਤਾਰੇ | |
ਸਿਨੇਮਾਕਾਰ | ਰੌਜਰ ਡੀਕਿੰਨਜ਼ |
ਸੰਪਾਦਕ | |
ਸੰਗੀਤਕਾਰ | ਕਾਰਟਰ ਬਰਵੈਲ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਪੌਲੀਗ੍ਰਾਮ ਫ਼ਿਲਮਡ ਐਂਟਰਟੇਨਮੈਂਟ (ਇੰਗਲੈਂਡ) ਗ੍ਰਾਮਰਸੀ ਪਿਕਚਰਜ਼ (ਅਮਰੀਕਾ) |
ਰਿਲੀਜ਼ ਮਿਤੀ |
|
ਮਿਆਦ | 117 ਮਿੰਟ |
ਦੇਸ਼ | |
ਭਾਸ਼ਾ | ਅੰਗਰੇਜ਼ੀ |
ਬਜ਼ਟ | $15 ਮਿਲੀਅਨ |
ਬਾਕਸ ਆਫ਼ਿਸ | $46.2 ਮਿਲੀਅਨ |
ਦ ਬਿਗ ਲੈਬੋਵਸਕੀ 1998 ਵਿੱਚ ਰਿਲੀਜ਼ ਹੋਈ ਇੱਕ ਅਮਰੀਕੀ ਅਪਰਾਧ ਕਾਮੇਡੀ ਫ਼ਿਲਮ ਹੈ ਜਿਸਨੂੰ ਕੋਏਨ ਭਰਾਵਾਂ ਦੁਆਰਾ ਲਿਖਿਆ, ਨਿਰਦੇਸ਼ਿਤ ਅਤੇ ਨਿਰਮਿਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਜੈਫ਼ ਬਰਿੱਜਿਸ ਜੈਫ਼ਰੀ ਦ ਡਿਊਡ ਲੈਬੋਵਸਕੀ ਦਾ ਕਿਰਦਾਰ ਨਿਭਾਉਂਦਾ ਹੈ, ਜੋ ਕਿ ਲੌਸ ਐਂਜੇਲਸ ਦਾ ਇੱਕ ਆਲਸੀ ਅਤੇ ਲਾਲਚੀ ਬੋਲਿੰਗ ਖਿਡਾਰੀ ਹੈ। ਉਸ ਉੱਪਰ ਗਲਤੀ ਨਾਲ ਹਮਲਾ ਕਰ ਦਿੱਤਾ ਗਿਆ, ਅਤੇ ਉਸਨੂੰ ਪਤਾ ਲੱਗਦਾ ਹੈ ਕਿ ਇੱਕ ਬਹੁਤ ਹੀ ਅਮੀਰ ਬੰਦਾ ਜਿਸਦਾ ਨਾਮ ਜੈਫ਼ਰੀ ਲੈਬੋਵਸਕੀ ਹੈ, ਉਹਨਾਂ ਦਾ ਨਿਸ਼ਾਨਾ ਸੀ। ਕਰੋੜਪਤੀ ਲੈਬੋਵਸਕੀ ਦੀ ਪਤਨੀ ਦੀ ਅਗਵਾਹ ਕਰ ਲਿਆ ਜਾਂਦਾ ਹੈ ਅਤੇ ਉਹ ਡਿਊਡ ਨੂੰ ਉਸ ਬਦਲੇ ਪੈਸੇ ਦੇਣ ਲਈ ਕਹਿੰਦਾ ਹੈ, ਪਰ ਉਹਨਾਂ ਦੀ ਇਹ ਯੋਜਨਾ ਉਲਝ ਜਾਂਦੀ ਹੈ ਜਦੋਂ ਡਿਊਡ ਦਾ ਦੋਸਤ ਵਾਲਟਰ ਸੌਬਚੈਕ (ਜੌਨ ਗੂਡਮੈਨ) ਫ਼ਿਰੌਤੀ ਵਿਚਲੇ ਪੈਸੇ ਆਪਣੇ ਕੋਲ ਰੱਖਣ ਦੀ ਸਕੀਮ ਬਣਾਉਂਦਾ ਹੈ। ਜੂਲੀਅਨ ਮੂਰ ਅਤੇ ਸਟੀਵ ਬੁਸ਼ੇਮੀ ਵੀ ਇਸ ਫ਼ਿਲਮ ਵਿੱਚ ਨਜ਼ਰ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਡੇਵਿਡ ਹਡਲਸਟਨ, ਜੌਨ ਟੁਰਟਿਊਰੋ, ਫਿਲਿਪ ਸੇਮੌਰ ਹੌਫ਼ਮੈਨ, ਸੈਮ ਇਲੀਅਟ, ਤਾਰਾ ਰੀਡ, ਡੇਵਿਡ ਥਿਓਲਿਸ ਅਤੇ ਫ਼ਲੀ (ਸੰਗੀਤਕਾਰ) ਸਹਾਇਕ ਭੂਮਿਕਾਵਾਂ ਵਿੱਚ ਨਜ਼ਰ ਆਉਂਦੇ ਹਨ।
ਇਹ ਫ਼ਿਲਮ ਰੇਅਮੰਡ ਚੈਂਡਲਰ ਦੇ ਕੰਮ ਤੋਂ ਪ੍ਰਭਾਵਿਤ ਹੈ। ਜੋਲ ਕੋਏਨ ਨੇ ਕਿਹਾ ਸੀ ਕਿ ਉਹ ਚੈਂਡਲਰ ਦੇ ਕੰਮ ਜਿਹੀ ਕਹਾਣੀ ਚਾਹੁੰਦੇ ਸਨ।। ਇਸ ਫ਼ਿਲਮ ਦਾ ਮੌਲਿਕ ਸੰਗੀਤ ਕਾਰਟਰ ਬਰਵੈਲ ਵੱਲੋਂ ਤਿਆਰ ਕੀਤਾ ਗਿਆ ਸੀ, ਜਿਹੜਾ ਸ਼ੁਰੂ ਤੋਂ ਹੀ ਕੋਏਨ ਭਰਾਵਾਂ ਨਾਲ ਕੰਮ ਕਰਦਾ ਆ ਰਿਹਾ ਹੈ।
ਦ ਬਿਗ ਲੈਬੋਵਸਕੀ ਅਮਰੀਕੀ ਬਾਕਸ ਆਫ਼ਿਸ ਤੇ ਕੋਈ ਕਮਾਲ ਨਹੀਂ ਸਕੀ ਅਤੇ ਰਿਲੀਜ਼ ਹੋਣ ਸਮੇਂ ਇਸਨੂੰ ਮਿਲੇ ਜੁਲੇ ਪ੍ਰਤਿਕਰਮ ਮਿਲੇ ਸਨ। ਹਾਲਾਂਕਿ ਸਮੇਂ ਦੇ ਨਾਲ ਇਸ ਫ਼ਿਲਮ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਗਈ ਅਤੇ ਇਸ ਫ਼ਿਲਮ ਨੂੰ ਇੱਕ ਕਲਟ ਫ਼ਿਲਮ ਦਾ ਦਰਜਾ ਮਿਲ ਗਿਆ ਹੈ। 2014 ਵਿੱਚ ਇਸ ਫ਼ਿਲਮ ਨੂੰ ਲਾਇਬ੍ਰੇਰੀ ਔਫ਼ ਕੌਂਗਰੈਸ ਵੱਲੋਂ ਨੈਸ਼ਨਲ ਫ਼ਿਲਮ ਰਜਿਸਟਰੀ ਵਿੱਚ ਵੀ ਰੱਖਿਆ ਗਿਆ ਹੈ।[3][4]
ਕਥਾਨਕ
[ਸੋਧੋ]1991 ਲੌਸ ਐਂਜੇਲਸ ਵਿੱਚ ਜੈਫ਼ ਦ ਡਿਊਡ ਲੈਬੋਵਸਕੀ ਦੇ ਉੱਪਰ ਦੋ ਕਿਰਾਏ ਦੇ ਗੁੰਡੇ ਹਮਲਾ ਕਰਦੇ ਹਨ ਅਤੇ ਉਸ ਤੋਂ ਉਸਦੀ ਪਤਨੀ ਦੀ ਜ਼ਿੰਦਗੀ ਬਦਲੇ ਪੈਸਿਆਂ ਦੀ ਮੰਗ ਕਰਦੇ ਹਨ। ਉਹਨਾਂ ਨੂੰ ਛੇਤੀ ਹੀ ਪਤਾ ਲੱਗਦਾ ਹੈ ਕਿ ਉਹਨਾਂ ਨੇ ਗਲਤ ਆਦਮੀ ਨੂੰ ਫੜ੍ਹ ਲਿਆ ਹੈ ਅਤੇ ਉਹਨਾਂ ਵਿੱਚੋਂ ਇੱਕ ਉਸ ਉੱਪਰ ਪਿਸ਼ਾਬ ਕਰਕੇ ਉੱਥੋਂ ਚਲੇ ਜਾਂਦੇ ਹਨ।
ਅਗਲੇ ਦਿਨ ਦ ਡਿਊਡ ਇਸ ਘਟਨਾ ਬਾਰੇ ਆਪਣੇ ਦੋ ਦੋਸਤਾਂ ਡੌਨੀ ਅਤੇ ਵਾਲਟਰ ਨੂੰ ਦੱਸਦਾ ਹੈ। ਵਾਲਟਰ ਦੇ ਕਹਿਣ ਤੇ, ਦ ਡਿਊਡ ਦੂਜੇ ਜੈਫ਼ਰੀ ਲੈਬੋਵਸਕੀ (ਦ ਬਿਗ ਲੈਬੋਵਸਕੀ) ਨੂੰ ਮਿਲਦਾ ਹੈ, ਜਿਹੜਾ ਕਿ ਵ੍ਹੀਲਚੇਅਰ ਦਾ ਇਸਤੇਮਾਲ ਕਰਦਾ ਹੈ ਅਤੇ ਕਰੋੜਪਤੀ ਹੈ। ਉਹ ਉਸ ਤੋਂ ਆਪਣੇ ਗਲੀਚੇ ਤੇ ਪਿਸ਼ਾਬ ਬਦਲੇ ਪੈਸੇ ਮੰਗਦਾ ਹੈ ਪਰ ਬਿਗ ਲੈਬੋਵਸਕੀ ਉਸਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਦ ਡਿਊਡ ਚਲਾਕੀ ਨਾਲ ਉਸਦਾ ਇੱਕ ਗਲੀਚਾ ਚੋਰੀ ਕਰ ਲੈਂਦਾ ਹੈ। ਇਸੇ ਦੌਰਾਨ ਉਸਦੀ ਮੁਲਾਕਾਤ ਲੈਬੋਵਸਕੀ ਦੀ ਜਵਾਨ ਪਤਨੀ ਬੰਨੀ ਨਾਲ ਹੁੰਦੀ ਹੈ।
ਕੁਝ ਦਿਨਾਂ ਬਾਅਦ, ਲੈਬੋਵਸਕੀ ਦ ਡਿਊਡ ਨਾਲ ਸੰਪਰਕ ਕਰਦਾ ਹੈ ਕਿ ਬੰਨੀ ਨੂੰ ਅਗਵਾਹ ਕਰ ਲਿਆ ਗਿਆ ਹੈ। ਲੈਬੋਵਸਕੀ ਚਾਹੁੰਦਾ ਹੈ ਕਿ ਦ ਡਿਊਡ ਇੱਕ ਬ੍ਰੀਫ਼ਕੇਸ ਜਿਸ ਵਿੱਚ ਮਿਲੀਅਨ ਡਾਲਰਾਂ ਦੀ ਫ਼ਿਰੌਤੀ ਰਕਮ ਹੈ, ਅਗਵਾਹਕਾਰਾਂ ਨੂੰ ਦੇਵੇ ਅਤੇ ਉਹਨਾਂ ਨੂੰ ਪਛਾਣ ਲਵੇ। ਮਗਰੋਂ ਦੋ ਹੋਰ ਗੁੰਡੇ ਦ ਡਿਊਡ ਦੇ ਅਪਾਰਟਮੈਂਟ ਵਿੱਚ ਆਉਂਦੇ ਹਨ ਅਤੇ ਉਸਨੂੰ ਮਾਰ ਕੇ ਬੇਹੋਸ਼ ਕਰ ਦਿੰਦੇ ਹਨ ਅਤੇ ਆਪਣੇ ਨਾਲ ਲੈਬੋਵਸਕੀ ਦਾ ਗਲੀਚਾ ਵੀ ਲੈ ਜਾਂਦੇ ਹਨ। ਜਦੋਂ ਬੰਨੀ ਦੇ ਅਗਵਾਹਕਾਰ ਫ਼ਿਰੌਤੀ ਦੇਣ ਲਈ ਕਹਿੰਦੇ ਹਨ ਤਾਂ ਵਾਲਟਰ ਉਹਨਾਂ ਨੂੰ ਇੱਕ ਜਾਅਲੀ ਫ਼ਿਰੌਤੀ ਦੇ ਦਿੰਦਾ ਹੈ, ਜੋ ਕਿ ਇੱਕ ਬ੍ਰੀਫ਼ਕੇਸ ਹੈ ਜਿਸ ਵਿੱਚ ਇੱਕ ਗੰਦੀ ਅੰਡਰਵੀਅਰ ਹੈ। ਅਗਵਾਹਕਾਰ ਜਾਅਲੀ ਫ਼ਿਰੌਤੀ ਲੈਂਦੇ ਹਨ ਅਤੇ ਨਿਕਲ ਜਾਂਦੇ ਹਨ। ਉਸੇ ਰਾਤ, ਦ ਡਿਊਡ ਦੀ ਕਾਰ ਚੋਰੀ ਹੋ ਜਾਂਦੀ ਹੈ, ਜਿਸ ਵਿੱਚ ਬਿਗ ਲੈਬੋਵਸਕੀ ਦੁਆਰਾ ਦਿੱਤੀ ਹੋਈ ਅਸਲੀ ਫ਼ਿਰੌਤੀ ਵਾਲਾ ਬ੍ਰੀਫ਼ਕੇਸ ਹੈ।
ਜੈਫ਼ਰੀ ਲੈਬੋਵਸਕੀ ਦੀ ਜਵਾਨ ਕੁੜੀ ਮੌਡੇ ਦ ਡਿਊਡ ਨਾਲ ਸੰਪਰਕ ਕਰਦੀ ਹੈ ਅਤੇ ਉਸਨੂੰ ਦੱਸਦੀ ਹੈ ਕਿ ਉਸਨੇ ਗਲੀਚਾ ਲਿਆ ਸੀ ਅਤੇ ਕਹਿੰਦੀ ਹੈ ਬੰਨੀ ਪੌਰਨ ਇੰਡਸਟਰੀ ਵਿੱਚ ਕੰਮ ਕਰਦੀ ਹੈ। ਉਹ ਅੰਦਾਜ਼ਾ ਲਾਉਂਦੀ ਹੈ ਕਿ ਬੰਨੀ ਨੇ ਆਪ ਹੀ ਖ਼ੁਦ ਨੂੰ ਅਗਵਾਹ ਕਰਵਾਇਆ ਸੀ ਅਤੇ ਦ ਡਿਊਡ ਤੋ ਪੈਸੇ ਲੈਣ ਲਈ ਕਿਹਾ ਸੀ, ਜਿਹੜੇ ਉਸਦੇ ਪਿਉ ਨੇ ਪਰਿਵਾਰ ਦੀ ਫ਼ਾਊਂਡੇਸ਼ਨ ਵਿੱਚੋਂ ਗੈਰ-ਕਾਨੂੰਨੀ ਤਰੀਕੇ ਨਾਲ ਲਏ ਸਨ। ਲੈਬੋਵਸਕੀ ਦ ਡਿਊਡ ਨਾਲ ਗੁੱਸੇ ਹੈ ਕਿਉਂਕਿ ਦ ਡਿਊਡ ਫ਼ਿਰੌਤੀ ਦੇ ਪੈਸੇ ਦੇਣ ਤੋਂ ਅਸਮਰੱਥ ਰਿਹਾ ਸੀ ਅਤੇ ਉਸਨੂੰ ਇੱਕ ਪੈਰ ਦੀ ਉਂਗਲੀ ਵਿਖਾਉਂਦੀ ਹੈ ਜਿਹੜੀ ਕਿ ਬੰਨੀ ਦੀ ਹੈ ਅਤੇ ਅਗਵਾਹਕਾਰਾਂ ਵੱਲੋਂ ਲੈਬੋਵਸਕੀ ਨੂੰ ਭੇਜੀ ਗਈ ਸੀ। ਪਿੱਛੋ, ਜਰਮਨ ਨਿਹਿਤਵਾਦੀ ਦਾ ਇੱਕ ਗੈਂਗ ਦ ਡਿਊਡ ਦੇ ਅਪਾਰਟਮੈਂਟ ਵਿੱਚ ਆ ਵੜਦਾ ਹੈ ਅਤੇ ਉਸਨੂੰ ਧਮਕਾਉਂਦਾ ਹੈ ਅਤੇ ਉਹ ਖ਼ੁਦ ਨੂੰ ਅਗਵਾਹਕਾਰ ਦੱਸਦੇ ਹਨ। ਮੌਡੇ ਦੱਸਦੀ ਹੈ ਕਿ ਜਰਮਨ ਨਿਹਿਤਵਾਦੀ ਬੰਨੀ ਦੇ ਦੋਸਤ ਹਨ।
ਪੁਲਿਸ ਦੁਆਰਾ ਡਿਊਡ ਦੀ ਕਾਰ ਨੂੰ ਲੱਭ ਲਿਆ ਜਾਂਦਾ ਹੈ ਜਿਸ ਵਿੱਚ ਫ਼ਿਰੌਤੀ ਦਾ ਪੈਸਾ ਹੁਣ ਨਹੀਂ ਹੈ। ਕਾਰ ਵਿੱਚ ਉਸਨੂੰ ਇੱਕ ਵਿਦਿਆਰਥੀ ਲੈਰੀ ਦੀ ਕਾਪੀ ਮਿਲਦੀ ਹੈ। ਵਾਲਟਰ ਅਤੇ ਦ ਡਿਊਡ ਉਸਨੂੰ ਮਿਲਦੇ ਹਨ ਅਤੇ ਉਸ ਤੋਂ ਫ਼ਿਰੌਤੀ ਦੇ ਪੈਸਿਆਂ ਬਾਰੇ ਪੁੱਛਦੇ ਹਨ। ਲੈਰੀ, ਵਾਲਟਰ ਅਤੇ ਦ ਡਿਊਡ ਦੀਆਂ ਦ ਧਮਕੀਆਂ ਤੋਂ ਨਹੀਂ ਡਰਦਾ ਤਾਂ ਉਹ ਉਸਦੀ ਇੱਕ ਨਵੀਂ ਸਪੋਰਟਸ ਕਾਰ ਉਡਾ ਲੈ ਜਾਂਦੇ ਹਨ।
ਦ ਡਿਊਡ ਨੂੰ ਫੜ੍ਹ ਕੇ ਟ੍ਰੀਹੌਰਨ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਜਿਹੜਾ ਕਿ ਉਸ ਤੋਂ ਬੰਨੀ ਬਾਰੇ ਪੁੱਛਦਾ ਹੈ ਅਤੇ ਪੈਸਿਆਂ ਦੀ ਮੰਗ ਵੀ ਕਰਦਾ ਹੈ। ਉਹ ਡਿਊਡ ਦੀ ਕੌਕਟੇਲ ਵਿੱਚ ਨਸ਼ਾ ਮਿਲਾ ਦਿੰਦਾ ਹੈ, ਜਿਸ ਨਾਲ ਉਸਨੂੰ ਮੌਡੇ ਅਤੇ ਬੋਲਿੰਗ ਦੇ ਸੁਪਨੇ ਆਉਂਦੇ ਹਨ। ਡਿਊਡ ਪੁਲਿਸ ਦੀ ਹਿਰਾਸਤ ਵਿੱਚ ਜਾਗਦਾ ਹੈ, ਜਿੱਥੇ ਕਿ ਉਸਦਾ ਇੱਕ ਪੁਲਿਸ ਵਾਲਾ ਕੁੱਟਮਾਰ ਕਰਦਾ ਹੈ ਅਤੇ ਗਾਲਾਂ ਵੀ ਕੱਢਦਾ ਹੈ। ਜਦੋਂ ਉਹ ਇੱਕ ਟੈਕਸੀ ਵਿੱਚ ਘਰ ਨੂੰ ਜਾ ਰਿਹਾ ਹੁੰਦਾ ਹੈ ਤਾਂ ਉਸਨੂੰ ਟੈਕਸੀ ਡਰਾਇਵਰ ਦੁਆਰਾ ਬਾਹਰ ਸੁੱਟ ਜਾਂਦਾ ਹੈ। ਇੱਕ ਲਾਲ ਸਪੋਰਟਸ ਕਾਰ ਉੱਥੋਂ ਲੰਘਦੀ ਹੈ ਅਤੇ ਪਤਾ ਲੱਗਦਾ ਹੈ ਕਿ ਉਹ ਕਾਰ ਬੰਨੀ ਚਲਾ ਰਹੀ ਹੈ ਅਤੇ ਉਸਦੀਆਂ ਉਂਗਲਾਂ ਵੀ ਸਹੀ ਸਲਾਮਤ ਹਨ।
ਦ ਡਿਊਡ ਘਰ ਜਾ ਕੇ ਵੇਖਦਾ ਹੈ ਕਿ ਸਭ ਕੁਝ ਤਹਿਸ-ਨਹਿਸ ਕੀਤਾ ਪਿਆ ਹੈ ਅਤੇ ਉਸਨੂੰ ਮੌਡੇ ਮਿਲਦੀ ਹੈ, ਜਿਹੜੀ ਉਸਨੂੰ ਕਾਮੁਕ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਸਨੂੰ ਪਤਾ ਲੱਗਦਾ ਹੈ ਟ੍ਰੀਹੌਰਨ ਨੇ ਉਸਨੂੰ ਨਸ਼ਾ ਪਿਲਾਇਆ ਹੈ ਤਾਂ ਕਿ ਉਸਦੇ ਗੁੰਡੇ ਡਿਊਡ ਦੇ ਘਰ ਫ਼ਿਰੌਤੀ ਦੀ ਰਕਮ ਲੱਭ ਸਕਣ। ਮੌਡੇ ਉਸ ਨਾਲ ਸਬੰਧ ਬਣਾਉਂਦੀ ਹੈ ਅਤੇ ਚਾਹੁੰਦੀ ਹੈ ਕਿ ਉਸਨੂੰ ਬੱਚਾ ਹੋਵੇ। ਦ ਡਿਊਡ ਇਸਦਾ ਵਿਰੋਧ ਕਰਦਾ ਹੈ ਪਰ ਮੌਡੇ ਉਸਨੂੰ ਕਹਿੰਦੀ ਹੈ ਕਿ ਪਾਲਣ-ਪੋਸਣ ਵਿੱਚ ਦ ਡਿਊਡ ਦਾ ਕੋਈ ਰੋਲ ਨਹੀਂ ਹੋਵੇਗਾ। ਮੌਡੇ ਉਸਨੂੰ ਇਹ ਵੀ ਦੱਸਦੀ ਹੈ ਕਿ ਉਸਦੇ ਪਿਤਾ ਕੋਲ ਕੋਈ ਪੈਸਾ ਨਹੀਂ ਹੈ ਜਦਕਿ ਸਾਰਾ ਪੈਸਾ ਉਸਦੀ ਮਾਂ ਕੋਲ ਸੀ ਅਤੇ ਉਹ ਆਪਣਾ ਪੈਸੇ ਇੱਕ ਪਰਿਵਾਰਿਕ ਚੈਰਿਟੀ ਵਿੱਚ ਛੱਡ ਗਈ ਸੀ। ਦ ਡਿਊਡ ਅਤੇ ਵਾਲਟਰ, ਲੈਬੋਵਸਕੀ ਕੋਲ ਜਾਂਦੇ ਹਨ। ਦ ਡਿਊਡ ਸਮਝਾਉਂਦਾ ਹੈ ਕਿ ਲੈਬੋਵਸਕੀ ਆਪਣੀ ਪਤਨੀ ਨੂੰ ਨਫ਼ਰਤ ਕਰਦਾ ਹੈ, ਅਤੇ ਜਦੋਂ ਉਸਨੇ ਉਸਦੀ ਅਗਵਾਹ ਹੋਣ ਦੀ ਖ਼ਬਰ ਸੁਣੀ ਤਾਂ ਉਸਨੇ ਫ਼ਾਊਂਡੇਸ਼ਨ ਚੋਂ ਪੈਸੇ ਕੱਢ ਕੇ ਆਪਣੇ ਕੋਲ ਰੱਖ ਲਿਆ ਅਤੇ ਡਿਊਡ ਨੂੰ ਇੱਕ ਖਾਲੀ ਬ੍ਰੀਫ਼ਕੇਸ ਦੇ ਦਿੱਤਾ, ਇਹ ਕਹਿ ਕੇ ਕਿ ਉਸ ਵਿੱਚ ਮਿਲੀਅਨ ਡਾਲਰਾਂ ਦੀ ਫ਼ਿਰੌਤੀ ਹੈ। ਅਗਵਾਹੀ ਵੀ ਝੂਠੀ ਸੀ ਅਤੇ ਬੰਨੀ ਨੇ ਘੜੀ ਸੀ ਅਤੇ ਆਪਣੇ ਨਿਹਿਤਵਾਦੀ ਦੋਸਤ ਵੀ ਉਸਨੇ ਲੈਬੋਵਸਕੀ ਦੇ ਪੈਸੇ ਲੈਣ ਲਈ ਭੇਜੇ ਸਨ। ਵਾਲਟਰ ਅਤੇ ਡਿਊਡ, ਲੈਬੋਵਸਕੀ ਦਾ ਸਾਹਮਣਾ ਕਰਦੇ ਹਨ ਜਿਹੜਾ ਕਿ ਇਹਨਾਂ ਗੱਲਾਂ ਤੋਂ ਇਨਕਾਰ ਕਰ ਦਿੰਦਾ ਹੈ, ਵਾਲਟਰ ਉਸਨੂੰ ਵ੍ਹੀਲਚੇਅਰ ਤੋਂ ਹੇਠਾਂ ਸੁੱਟ ਦਿੰਦਾ ਹੈ, ਜਿਹੜਾ ਕਿ ਮੰਨਦਾ ਹੈ ਕਿ ਉਹ ਅਧਰੰਗ ਦਾ ਰੋਗੀ ਨਹੀਂ ਹੈ।
ਇਹ ਹੋਣ ਪਿੱਛੋਂ ਦ ਡਿਊਡ ਅਤੇ ਉਸਦੇ ਬੋਲਿੰਗ ਦੇ ਦੋਸਤ ਇਕੱਠੇ ਹੁੰਦੇ ਹਨ। ਜਦੋਂ ਉਹ ਨਿਕਲਣ ਲੱਗਦੇ ਹਨ ਤਾਂ ਉਹਨਾਂ ਦਾ ਸਾਹਮਣਾ ਨਿਹਿਤਵਾਦੀਆਂ ਨਾਲ ਹੁੰਦਾ ਹੈ ਜਿਹੜੇ ਕਿ ਦ ਡਿਊਡ ਦੀ ਕਾਰ ਨੂੰ ਅੱਗ ਲਾ ਚੁੱਕੇ ਹਨ। ਉਹ ਇੱਕ ਵਾਰ ਫੇਰ ਫ਼ਿਰੌਤੀ ਦੇ ਪੈਸੇ ਦੀ ਮੰਗ ਕਰਦੇ ਹਨ। ਦ ਡਿਊਡ ਅਤੇ ਵਾਲਟਰ ਉਹਨਾਂ ਨੂੰ ਦੱਸਦੇ ਹਨ ਕਿ ਉਹਨਾਂ ਕੋਲ ਕੋਈ ਪੈਸਾ ਨਹੀਂ ਹੈ, ਪਰ ਫਿਰ ਵੀ ਨਿਹਿਤਵਾਦੀ ਉਹਨਾਂ ਨੂੰ ਲੱਟਣ ਦੀ ਕੋਸ਼ਿਸ਼ ਕਰਦੇ ਹਨ। ਵਾਲਟਰ ਉਹਨਾਂ ਤਿੰਨਾਂ ਨੂੰ ਬੁਰੀ ਤਰ੍ਹਾਂ ਕੁੱਟਦਾ ਹੈ ਅਤੇ ਇੱਕ ਦਾ ਕੰਨ ਮੂੰਹ ਨਾਲ ਪੱਟ ਦਿੰਦਾ ਹੈ। ਇਸੇ ਦੌਰਾਨ ਡੌਨੀ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ।
ਵਾਲਟਰ ਅਤੇ ਦ ਡਿਊਡ, ਡੌਨੀ ਦੀਆਂ ਅਸਥੀਆਂ ਸੁੱਟਣ ਲਈ ਤਟ ਤੇ ਆਉਂਦੇ ਹਨ। ਵਾਲਟਰ ਦ ਡਿਊਡ ਨੂੰ ਕਹਿੰਦਾ ਹੈ ਕਿ ਸਭ ਕੁਝ ਛੱਡ, ਚੱਲ ਜਾ ਕੇ ਬੋਲਿੰਗ ਖੇਡਦੇ ਹਾਂ। ਬੋਲਿੰਗ ਕੋਰਟ ਵਿਖੇ, ਕਹਾਣੀ ਦਾ ਨੈਰੇਟਰ ਦਰਸ਼ਕਾਂ ਨੂੰ ਦੱਸਦਾ ਹੈ ਕਿ ਮੌਡੀ ਇੱਕ ਬੱਚੇ ਦੀ ਮਾਂ ਬਣਨ ਵਾਲੀ ਹੈ ਅਤੇ ਇਹ ਉਮੀਦ ਜਤਾਉਂਦਾ ਹੈ ਕਿ ਵਾਲਟਰ ਅਤੇ ਦ ਡਿਊਡ ਬੋਲਿੰਗ ਟੂਰਨਾਮੈਂਟ ਜਿੱਤਣਗੇ।
ਪਾਤਰ
[ਸੋਧੋ]- ਜੈਫ਼ ਬਰਿੱਜਿਸ, ਜੈਫ਼ਰੀ ਦ ਡਿਊਡ ਲੈਬੋਵਸਕੀ
- ਜੌਨ ਗੁਡਮੈਨ, ਵਾਲਟਰ ਸ਼ੌਬਚੈਕ
- ਸਟੀਵ ਬੁਸ਼ੇਮੀ, ਥਿਓਡਰ ਡੋਨਾਲਡ ਡੌਨੀ
- ਡੇਵਿਡ ਹਡਲਸਟਨ, ਜੈਫ਼ਰੀ (ਦ ਬਿਗ ਲੈਬੋਵਸਕੀ)
- ਜੂਲੀਆਨ ਮੂਰ, ਮੌਡੇ ਲੈਬੋਵਸਕੀ
- ਤਾਰਾ ਰੀਡ, ਬੰਨੀ ਲੈਬੋਵਸਕੀ
- ਫਿਲਿਪ ਸੇਮੌਰ ਹੌਫ਼ਮੈਨ, ਬਰਾਂਟ
- ਸੈਮ ਇਲੀਅਟ, ਦ ਸਟ੍ਰੇਂਜਰ
- ਬੈਨ ਗਜ਼ਾਰਾ, ਜੈਕੀ ਟ੍ਰੀਹੌਰਨ
- ਡੇਵਿਡ ਥਿਊਲਿਸ, ਨੌਕਸ ਹੈਰਿੰਗਟਨ
- ਜੌਨ ਟੁਰਟਿਊਰੋ, ਜੀਸਸ ਕਇਨਟਾਨਾ
ਹਵਾਲੇ
[ਸੋਧੋ]- ↑ "The Big Lebowski". Turner Classic Movies. Retrieved October 19, 2015.
- ↑ "The Big Lebowski". British Film Institute. Retrieved August 27, 2017.
- ↑ "'Big Lebowski,' 'Ferris Bueller' Added to National Film Registry – Rolling Stone". Rolling Stone. Archived from the original on ਜੂਨ 29, 2018. Retrieved July 19, 2015.
{{cite web}}
: Unknown parameter|dead-url=
ignored (|url-status=
suggested) (help) - ↑ "New Films Added to National Registry | News Releases – Library of Congress". Library of Congress. December 17, 2014. Retrieved October 1, 2015.
ਬਾਹਰਲੇ ਲਿੰਕ
[ਸੋਧੋ]- "The Big Lebowski" Official Trailer
- The Big Lebowski, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
- The Big Lebowski, ਆਲਮੂਵੀ ਉੱਤੇ
- The Big Lebowski, ਰੌਟਨ ਟੋਮਾਟੋਜ਼ ਤੇ
- The Big Lebowski ਮੈਟਾਕਰਿਟਿਕ 'ਤੇ
- The Big Lebowski ਬਾਕਸ ਆਫ਼ਿਸ ਮੋਜੋ ਵਿਖੇ
- Decade of The Dude: Rolling Stone's 2008 Feature on "The Big Lebowski" Archived 2012-07-08 at the Wayback Machine. in Rolling Stone magazine
- "Is The Big Lebowski a cultural milestone?", BBC, October 10, 2008
- "Dissertations on His Dudeness", Dwight Garner, The New York Times, December 29, 2009
- Comentale, Edward P. and Aaron Jaffe, eds. The Year's Work in Lebowski Studies. Bloomington: 2009.
- "Deception and detection: The Trickster Archetype in the film, The Big Lebowski, and its cult following" Archived 2012-09-29 at the Wayback Machine. in Trickster's Way Archived 2017-01-13 at the Wayback Machine.