ਸਮੱਗਰੀ 'ਤੇ ਜਾਓ

ਦ ਰਾਈਮ ਆਫ਼ ਦੀ ਏਨਸੀਐਂਟ ਮੇਰੀਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੂਫਾਨ ਦੌਰਾਨ ਮਲਾਹ ਮ੍ਸ੍ਤੂਲ ਉੱਤੇ। ਗੁਸਤਾਵ ਡੋਰ ਦੀ ਲੱਕੜ ਨੱਕਾਸੀ ਦੀ ਇੱਕ ਕਲਾਕ੍ਰਿਤੀ

'ਦ ਰਾਈਮ ਆਫ਼ ਏਨਸੀਐਂਟ ਮੇਰੀਨਰ' (ਅੰਗਰੇਜ਼ੀ:The Rime of the Ancient Mariner) ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ (1772 – 1834) ਦੀ ਸਭ ਤੋਂ ਵੱਡੀ ਕਵਿਤਾ ਹੈ। ਇਹ 1797 - 98 ਵਿੱਚ ਲਿਖੀ ਅਤੇ 'ਲਿਰੀਕਲ ਬੈਲਡਜ' (Lyrical Ballads) ਦੀ ਪਹਿਲੀ ਅਡੀਸ਼ਨ ਵਿੱਚ 1798 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।

ਇੱਕ ਵੱਡ-ਆਕਾਰ ਸਮੁੰਦਰੀ ਪੰਛੀ ਅਲਬਟਰਾਸ ਦੀ ਹੱਤਿਆ ਕਰ ਦੇਣ ਦੇ ਗੁਨਾਹ ਕਾਰਨ ਪ੍ਰਾਚੀਨ ਮਲਾਹ ਅਤੇ ਉਸ ਦੇ ਸਾਥੀਆਂ ਨੂੰ ਸੋਕੇ ਅਤੇ ਮੌਤ ਦੀ ਸਜ਼ਾ ਭੁਗਤਣੀ ਪੈਂਦੀ ਹੈ। ਨਿਰਾਲੀਆਂ ਘਟਨਾਵਾਂ ਦੀ ਇੱਕ ਲੜੀ ਦੇ ਵਿੱਚ ਇਕੱਲੇ ਮਲਾਹ ਦਾ ਜੀਵਨ ਬਖਸ਼ਿਆ ਜਾਂਦਾ ਹੈ ਅਤੇ ਉਹ ਪਸ਼ਚਾਤਾਪ ਕਰ ਰਿਹਾ ਹੈ। ਪਰ ਉਹਨੂੰ ਵੀ ਸਰਾਪ ਹੈ ਕਿ ਉਸਨੇ ਧਰਤੀ ਉੱਤੇ ਘੁੰਮਦੇ ਰਹਿਣਾ ਹੈ ਅਤੇ ਇਸ ਸਬਕ ਨੂੰ ਦ੍ਰਿੜਾਉਂਦੀ ਆਪਣੀ ਕਹਾਣੀ ਦੱਸਦੇ ਰਹਿਣਾ ਹੈ ਕਿ ਵੱਡੀਆਂ ਅਤੇ ਛੋਟੀਆਂ ਸਾਰੀਆਂ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹਨ।[1]

ਹਵਾਲੇ[ਸੋਧੋ]