ਦ ਲੌਰਡ ਔਫ਼ ਦ ਰਿੰਗਜ਼ (ਫ਼ਿਲਮ ਲੜੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਰਮਾ:Infobox film/short description

ਦ ਲੌਰਡ ਔਫ਼ ਦ ਰਿੰਗਜ਼
Ringstrilogyposter.jpg
ਫ਼ਿਲਮ ਦਾ ਪੌਸਟਰ
ਨਿਰਦੇਸ਼ਕਪੀਟਰ ਜੈਕਸਨ
ਸਕਰੀਨਪਲੇਅ
ਨਿਰਮਾਤਾ
ਸਿਤਾਰੇ
ਸਿਨੇਮਾਕਾਰਐਂਡਿਰਊ ਲੈਸਨੀ
ਸੰਪਾਦਕਜੌਨ ਗਿਲਬਰਟ
(ਦ ਫ਼ੈਲੋਸ਼ਿਪ ਔਫ਼ ਦ ਰਿੰਗ)
ਮਾਈਕਲ ਜੇ. ਹੌਰਟੋਨ
ਜਾਬੇਜ਼ ਓਲਸੈਨ
(ਦ ਟੂ ਟਾਵਰਜ਼)
ਜੇਮੀ ਸੈਲਕਿਰਕ
(ਦ ਰਿਟਰਨ ਔਫ਼ ਦ ਕਿੰਗ)
ਸੰਗੀਤਕਾਰਹੋਵਾਰਡ ਸ਼ੋਰ
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਨਿਊ ਲਾਈਨ ਸਿਨੇਮਾ
ਰਿਲੀਜ਼ ਮਿਤੀਆਂ
ਮਿਆਦ
558 ਮਿੰਟ
ਦੇਸ਼ਨਿਊਜ਼ੀਲੈਂਡ
ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$281 ਮਿਲੀਅਨ[1]
ਬਾਕਸ ਆਫ਼ਿਸ$2.917 ਬਿਲੀਅਨ

ਦ ਲੌਰਡ ਔਫ਼ ਦ ਰਿੰਗਜ਼ ਇੱਕ ਫ਼ਿਲਮ ਲੜੀ ਹੈ ਜਿਹੜੀ ਕਿ ਤਿੰਨ ਉੱਚ ਕਲਪਨਾ ਅਧਾਰਿਤ ਜਾਂਬਾਜ਼ੀ ਵਾਲੀਆਂ ਫ਼ਿਲਮਾਂ ਦੀ ਬਣੀ ਹੈ। ਇਸ ਫ਼ਿਲਮ ਲੜੀ ਦਾ ਨਿਰਦੇਸ਼ਨ ਪੀਟਰ ਜੈਕਸਨ ਦੁਆਰਾ ਕੀਤਾ ਗਿਆ ਹੈ। ਇਹ ਫ਼ਿਲਮਾਂ ਜੇ.ਆਰ.ਆਰ. ਟੌਲਕੀਨ ਦੇ ਨਾਵਲ ਦ ਲਾਰਡ ਆਫ਼ ਦ ਰਿੰਗਸ ਤੇ ਅਧਾਰਿਤ ਹਨ। ਇਹਨਾਂ ਤਿੰਨ ਫ਼ਿਲਮਾਂ ਦੇ ਨਾਮ ਕ੍ਰਮਵਾਰ ਦ ਫ਼ੈਲੋਸ਼ਿਪ ਔਫ਼ ਦ ਰਿੰਗ (2001), ਦ ਟੂ ਟਾਵਰਜ਼ (2002) ਅਤੇ ਦ ਰਿਟਰਨ ਔਫ਼ ਦ ਕਿੰਗ (2003) ਹਨ। ਇਹਨਾਂ ਫ਼ਿਲਮਾਂ ਨੂੰ ਨਿਊਜ਼ੀਲੈਂਡ-ਅਮਰੀਕੀ ਕੰਪਨੀਆਂਵਿੰਗਨਟ ਫ਼ਿਲਮਜ਼ ਅਤੇ ਦ ਸੌਲ ਜ਼ਾਏਂਟਜ਼ ਕੰਪਨੀ ਨੇ ਬਣਾਇਆ ਅਤੇ ਇਹਨਾਂ ਦੀ ਵੰਡ ਨਿਊ ਲਾਈਨ ਸਿਨੇਮਾ ਦੁਆਰਾ ਕੀਤੀ ਗਈ ਹੈ।

ਇਹਨਾਂ ਫ਼ਿਲਮਾਂ ਦਾ ਪ੍ਰਾਜੈਕਟ ਅੱਜ ਤੱਕ ਦਾ ਸਭ ਤੋਂ ਵੱਡਾ ਅਤੇ ਚਾਹਵਾਨ ਪ੍ਰਾਜੈਕਟ ਮੰਨਿਆ ਜਾਂਦਾ ਹੈ ਜਿਸਦਾ ਕੁੱਲ ਬਜਟ 281 ਮਿਲੀਅਨ ਡਾਲਰ ਦੇ ਕਰੀਬ ਹੈ।[2] ਇਸ ਸਾਰੇ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ 8 ਸਾਲ ਲੱਗ ਗਏ ਸਨ ਅਤੇ ਇਹਨਾਂ ਤਿੰਨਾਂ ਫ਼ਿਲਮਾਂ ਦੀ ਸ਼ੂਟਿੰਗ ਇਕੱਠੀ ਅਤੇ ਕੁੱਲ ਮਿਲਾ ਕੇ ਨਿਊਜ਼ੀਲੈਂਡ ਵਿੱਚ ਹੋਈ ਹੈ, ਜਿਹੜਾ ਜੈਕਸਨ ਦਾ ਆਪਣਾ ਦੇਸ਼ ਹੈ।[3]

ਇਹਨਾਂ ਫ਼ਿਲਮਾਂ ਦੀ ਕਹਾਣੀ ਇੱਕ ਕਾਲਪਨਿਕ ਮੱਧ-ਧਰਤੀ ਉੱਪਰ ਬਣਾਈ ਗਈ ਹੈ। ਇਹਨਾਂ ਫ਼ਿਲਮਾਂ ਵਿੱਚ ਇੱਕ ਹੌਬਿਟ ਫ਼ਰੋਡੋ ਬੈਗਿੰਨਜ਼ (ਏਲੀਜਾ ਵੁੱਡ) ਅਤੇ ਉਸਦੇ ਫ਼ੈਲੋਸ਼ਿਪ ਦੇ ਸਾਥੀ ਇੱਕ ਰਿੰਗ (ਮੁੰਦਰੀ) ਨੂੰ ਖ਼ਤਮ ਕਰਨ ਦੀ ਮੁਹਿੰਮ ਉੱਪਰ ਨਿਕਲਦੇ ਹਨ ਜਿਸ ਨਾਲ ਉਸ ਰਿੰਗ ਨੂੰ ਅਸਲ ਮਾਲਿਕ, ਇੱਕ ਖ਼ਤਰਨਾਕ ਅਤੇ ਦੁਸ਼ਟ ਰਾਜਾ ਸੌਰੋਨ ਹਮੇਸ਼ਾ ਲਈ ਮਾਰਿਆ ਜਾਵੇ। ਕਈ ਪੜਾਵਾਂ ਦੇ ਫ਼ਰੋਡੋ ਅਤੇ ਉਸਦੇ ਸਾਥੀਆਂ ਨੂੰ ਵੱਖ-ਵੱਖ ਕਾਰਨਾਂ ਕਰਕੇ ਅਲੱਗ ਹੋਣਾ ਪੈਂਦਾ ਹੈ ਪਰ ਫ਼ਰੋਡੋ ਦਾ ਦੋਸਤ ਜਿਸਦਾ ਨਾਮ ਹੌਬਿਟ ਸੈਮ ਹੈ, (ਸੀਨ ਆਸਟਿਨ) ਅਤੇ ਇੱਕ ਚਾਲਾਕ ਗੌਲਮ (ਐਂਡੀ ਸੇਰਕਿਸ) ਹਮੇਸ਼ਾ ਉਸਦੇ ਨਾਲ ਰਹਿੰਦੇ ਹਨ। ਇਸੇ ਸਮੇਂ ਦੌਰਾਨ ਐਰਾਗੌਨ (ਵਿੱਗੋ ਮੌਰਟੈਨਸੇਨ), ਜਿਹੜਾ ਕਿ ਗੌਂਡੋਰ ਦੇ ਰਾਜ ਦਾ ਉੱਤਰਾਅਧਿਕਾਰੀ ਹੈ, ਅਤੇ ਉਸ ਤੋਂ ਇਲਾਵਾ ਲੈਗੋਲਸ, ਗਿਮਲੀ, ਮੈਰੀ, ਪਿੱਪਿਨ ਅਤੇ ਜਾਦੂਗਰ ਗੈਂਡਾਲਫ਼ (ਇਆਨ ਮਕਕੈਲਨ) ਇੱਕੱਠੇ ਹੋ ਕੇ ਮੱਧ-ਧਰਤੀ ਦੇ ਆਜ਼ਾਦ ਰਾਜਾਂ ਨੂੰ ਦੁਸ਼ਟ ਰਾਜੇ ਸੌਰੋਨ ਦੇ ਖ਼ਿਲਾਫ਼ ਜੰਗਾਂ ਲਈ ਲਾਮਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਸ ਫ਼ਿਲਮ ਲੜੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਤਾਰੀਫ਼ ਮਿਲੀ ਅਤੇ ਆਰਥਿਕ ਪੱਧਰ ਤੇ ਵੀ ਇਸਨੇ ਬੇਜੋੜ ਕਮਾਈ ਕੀਤੀ ਹੈ। ਇਹ ਫ਼ਿਲਮ ਲੜੀ ਹੁਣ ਤੱਕ ਦੀਆਂ ਦੁਨੀਆ ਦੀਆਂ ਸਭ ਤੋਂ ਵੱਧ ਪੈਸਾ ਕਮਾਉਣ ਵਾਲੀਆਂ ਫ਼ਿਲਮਾਂ ਵਿੱਚੋ ਇੱਕ ਹੈ। ਇਹਨਾਂ ਫ਼ਿਲਮਾਂ ਨੂੰ ਆਸਕਰ ਵਿੱਚ ਬਹੁਤ ਸਾਰੇ ਇਨਾਮ ਮਿਲੇ ਅਤੇ ਕੁੱਲ 30 ਨਾਮਜ਼ਦਗੀਆਂ ਵਿੱਚੋਂ 17 ਅਵਾਰਡ ਇਹਨਾਂ ਫ਼ਿਲਮਾਂ ਮਿਲੇ ਹਨ। ਇਸ ਫ਼ਿਲਮ ਲੜੀ ਦੀ ਆਖ਼ਰੀ ਫ਼ਿਲਮ ਦ ਰਿਟਰਨ ਔਫ਼ ਦ ਕਿੰਗ ਨੂੰ 11 ਆਸਕਰ ਅਵਾਰਡ ਮਿਲੇ ਸਨ ਜਿਸ ਵਿੱਚ ਸਭ ਤੋਂ ਵਧੀਆਂ ਫ਼ਿਲਮ ਦਾ ਅਵਾਰਡ ਵੀ ਸ਼ਾਮਿਲ ਹੈ ਅਤੇ ਜਿਹੜੀ ਬੈਨ-ਹਰ ਅਤੇ ਟਾਈਟੈਨਿਕ ਦੇ ਨਾਲ ਸਭ ਤੋਂ ਜ਼ਿਆਦਾ ਔਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ ਸੀ। ਇਸ ਫ਼ਿਲਮ ਦੇ ਵਿੱਚ ਪੇਸ਼ ਕੀਤੇ ਖ਼ਾਸ ਪ੍ਰਭਾਵਾਂ ਅਤੇ ਬਹੁਤ ਸ਼ਾਨਦਾਰ ਕਲਪਨਾ ਸ਼ਕਤੀ ਕਰਕੇ ਇਸਦੀ ਬਹੁਤ ਵੱਡੇ ਪੱਧਰ ਤੇ ਸ਼ਲਾਘਾ ਹੋਈ।[4][5][6]

ਪਾਤਰ[ਸੋਧੋ]

ਹੇਠ ਲਿਖੀ ਸੂਚੀ ਦ ਲਾਰਡ ਆਫ਼ ਦ ਰਿੰਗਸ ਫ਼ਿਲਮ ਲੜੀ ਵਿੱਚ ਪਾਤਰਾਂ ਅਤੇ ਉਹਨਾਂ ਨੂੰ ਨਿਭਾਉਣ ਵਾਲੇ ਅਦਾਕਾਰਾਂ ਦੀ ਹੈ ਜਿਹਨਾਂ ਨੇ ਇਹਨਾਂ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ ਜਾਂ ਆਵਾਜ਼ ਦਿੱਤੀ ਹੈ।

ਪਾਤਰ ਫ਼ਿਲਮ
ਦ ਫ਼ੈਲੋਸ਼ਿਪ ਔਫ਼ ਦ ਰਿੰਗ[7] ਦ ਟੂ ਟਾਵਰਜ਼[8] ਦ ਰਿਟਰਨ ਔਫ਼ ਦ ਕਿੰਗ[9]
2001 2002 2003

ਦ ਫ਼ੈਲੋਸ਼ਿਪ ਔਫ਼ ਦ ਰਿੰਗ[ਸੋਧੋ]

ਫ਼ਰੋਡੋ ਬੈਗਿੰਨਜ਼ ਏਲੀਜਾ ਵੁੱਡ
ਐਰਾਗੌਮ ਵਿੱਗੋ ਮੌਰਟੈਨਸੇਨ
ਬੋਰੋਮੀਰ ਸੀਨ ਬੀਨ
ਮੈਰੀਆਡੋਕ ਮੈਰੀ ਬਰੈਂਡੀਬਕ ਡੌਮੀਨਿਕ ਮੋਨਾਗ਼ਨ
ਸੈਮਵੈਲ ਗੈਮਗੀ ਸੀਨ ਆਸਟਿਨ
ਗੈਂਡਾਲਫ਼ ਇਆਨ ਮਕਕੈਲਨ
ਗਿਮਲੀ ਜੌਨ ਰੀਸ-ਡੇਵੀਸ
ਲੈਗੋਲਸ ਓਰਲੈਂਡੋ ਬਲੂਮ
ਪੈਰੇਗਰਿਨ "ਪਿੱਪਿਨ" ਟੁਕ ਬਿੱਲੀ ਬੋਇਡ

ਸ਼ਾਇਰ ਅਤੇ ਬ੍ਰੀ[ਸੋਧੋ]

ਬਿਲਬੋ ਬੈਗਿੰਨਜ਼ ਇਆਨ ਹੋਮ   ਇਆਨ ਹੋਮ
ਮਿਸਿਜ਼ ਬਰੇਸਗਿਰਡਲ ਲੋਰੀ ਡੰਗੀ  
ਬਾਰਲੀਮੈਨ ਬਟਰਬਰ ਡੇਵਿਡ ਵੈਧਰਲੀ  
ਰੋਜ਼ੀ ਕੌਟਨ ਸਾਰਾ ਮਕਲਿਓਡ   ਸਾਰਾ ਮਕਲਿਓਡ
ਗੈਫ਼ਰ ਗੈਮਗੀ ਨੌਰਮੈਨ ਫ਼ੋਰਸੀ   ਨੌਰਮੈਨ ਫ਼ੋਰਸੀ
ਏਲਾਨੌਰ ਗੈਮਗੀ   ਅਲੀ ਆਸਟਿਨ
ਬ੍ਰੀ ਦਾ ਚੌਂਕੀਦਾਰ ਮਾਰਟਿਨ ਸੈਂਡਰਸਨ  
ਕਿਸਾਨ ਮੈਗਟ ਕੈਮਰੂਨ ਰੋਡਸ  
ਓਲਡ ਨੋਕਸ ਬਿਲ ਜੌਨਸਨ  
ਐਵਰਾਰਡ ਪ੍ਰਾਊਡਫ਼ੁੱਟ ਨੋਇਲ ਐਪਲਬਾਏ   ਨੋਇਲ ਐਪਲਬਾਏ
ਮਿਸਿਜ਼ ਪ੍ਰਾਊਡਫ਼ੁੱਟ ਮੈਗਨ ਐਡਵਰਡਸ  
ਓਥੋ ਸੈਕਵਿਲ ਪੀਟਰ ਕੌਰੀਗਨ  
ਸੈਕਵਿਲ-ਬੈਗਿੰਜ਼ ਏਲੀਜ਼ਾਬੇਥ ਮੂਡੀ  
ਟੈਡ ਸੈਂਡੀਮੈਨ ਬ੍ਰਾਇਨ ਸਰਜੈਂਟ  

ਰਿਵਨਡਲ ਅਤੇ ਲੌਥਲੌਰੀਅਨ[ਸੋਧੋ]

ਆਰਵਿਨ ਲਿਵ ਟਾਈਲਰ
ਐਲਫ਼ ਫ਼ਿਗਵਿੱਟ ਬਰੈਟ ਮਕਕੈਂਜ਼ੀ   ਬਰੈਟ ਮਕਕੈਂਜ਼ੀ
ਲੌਰਡ ਸੈਲੇਬੌਰਨ ਮਾਰਟੋਨ ਸੋਕਾਸ   ਮਾਰਟੋਨ ਸੋਕਾਸ
ਲੌਰਡ ਐਲਰੌਂਡ ਹਿਊਗੋ ਵੀਵਿੰਗ
ਲੇਡੀ ਗੈਲੇਡ੍ਰੀਅਲ ਕੇਟ ਬਲੈਂਸ਼ਟ
ਹਾਲਦੀਰ ਕਰੇਗ ਪਾਰਕਰ
ਰੂਮਿਲ ਜੌਰਨ ਬੈਂਜ਼ਨ  

ਰੋਹਾਨ ਅਤੇ ਗੌਂਡੋਰ[ਸੋਧੋ]

ਡੈਮਰੌਡ   ਅਲਿਸਟੇਰ ਬ੍ਰਾਊਨਿੰਗ
ਡੈਨੇਥੋਰ   ਜੌਨ ਨੋਬਲ
ਇਓਮਰ   ਕਾਰਲ ਅਰਬਨ
ਇਓਥੇਨ   ਸੈਮ ਕੋਮੇਰੀ  
ਇਓਵਿਨ   ਮਿਰਾਂਡਾ ਓਟੋ
ਫ਼ਾਰਾਮੀਰ   ਡੇਵਿਡ ਵੈਨਹੈਮ
ਫ਼ਰੀਡਾ   ਓਲੀਵੀਆ ਟੈਨੇਟ  
ਗੈਮਲਿੰਗ   ਬਰੂਸ ਹੋਪਕਿੰਸ
ਗ੍ਰਿਮਬੋਲਡ   ਬਰੂਸ ਫ਼ਿਲਿਪਸ
ਹਾਮਾ(ਮੱਧ-ਧਰਤੀ)   ਜੌਨ ਲੀਗ  
ਹੈਲੇਥ   ਕੈਲਮ ਗਿਟਿੰਜ਼  
ਈਰੋਲਾਸ   ਇਆਨ ਹਿਊਸ
ਕਿੰਗ ਔਫ਼ ਦ ਡੈੱਡ   ਪੌਲ ਨੌਰੇਲ
ਮੈਡਰਿਲ   ਜੌਨ ਬੈਸ਼
ਮੌਰਵੇਨ   ਰੋਬਾਇਨ ਮੈਲਕਮ  
ਰਾਜਾ ਥਿਓਡਨ   ਬਰਨਾਰਡ ਹਿੱਲ
ਥਿਓਡਰੈਡ   ਪੌਲ ਹੋਵ ਸਟ੍ਰੀਵ  
ਟ੍ਰੀਬੀਅਰਡ   [[ਜੌਨ ਰੀਸ-ਡੇਵੀਸ (ਆਵਾਜ਼)

ਆਈਜ਼ਨਗਾਰਡ ਅਤੇ ਮੌਰਡੌਰ[ਸੋਧੋ]

ਸਮੀਗਲ/ਗੌਲਮ ਐਂਡੀ ਸੇਰਕਿਸ
ਗੌਰਬੈਗ   ਸਟੀਫ਼ਨ ਉਰੇ
ਗੌਥਮੌਗ   ਲੌਰੈਂਸ ਮੈਕੋਏਰ
ਕਰੇਗ ਪਾਰਕਰ (ਆਵਾਜ਼)
ਗਰੀਮਾ ਵੌਰਮਟੰਗ   ਬਰੈਡ ਡਾਊਰਿਫ਼
ਗਰਿਸ਼ਨਾਖ਼   ਸਟੀਫ਼ਨ ਉਰੇ  
ਲੁਰਟਜ਼ ਲੌਰੈਂਸ ਮੈਕੋਏਰ  
ਮੌਹੂਰ   ਰੌਬੀ ਮੈਗਾਸੀਵਾ
ਐਂਡੀ ਸੇਰਕਿਸ (ਆਵਾਜ਼)
 
ਮਾਊਥ ਔਫ਼ ਸੌਰੌਨ   ਬਰੂਸ ਸਪੈਂਸ
ਇੱਕ ਰਿੰਗ ਐਲਨ ਹੋਵਾਰਡ (ਆਵਾਜ਼)   ਐਲਨ ਹੋਵਾਰਡ (ਆਵਾਜ਼)
ਸਾਰੂਮਾਨ ਕ੍ਰਿਸਟੋਫ਼ਰ ਲੀ
ਸੌਰੌਨ ਸਾਲਾ ਬੇਕਰ
ਐਲਨ ਹੋਵਾਰਡ (ਆਵਾਜ਼)
  ਸਾਲਾ ਬੇਕਰ
ਐਲਨ ਹੋਵਾਰਡ (ਆਵਾਜ਼)
ਸ਼ਾਗਰਾਤ   ਪੀਟਰ ਟੇਟ
ਸ਼ਾਰਕੂ   ਜੈਡ ਬਰੋਫੀ  
ਸਨਾਗਾ   ਜੈਡ ਬਰੋਫੀ
ਐਂਡੀ ਸੇਰਕਿਸ (ਆਵਾਜ਼)
 
ਉਗਲੁਕ   ਨਥਾਨੀਅਲ ਲੀਸ  
ਐਂਗਮਾਰ ਦਾ ਵਿੱਚ-ਕਿੰਗ ਬਰੈਂਟ ਮਕਲਨਟਾਇਰ
ਐਂਡੀ ਸੇਰਕਿਸ (ਆਵਾਜ਼)
  ਲੌਰੈਂਸ ਮਕਕੁਏਰ

ਇਤਿਹਾਸਿਕ ਸ਼ਖ਼ਸ਼ੀਅਤਾਂ[ਸੋਧੋ]

ਡੀਗੋਲ ਥੌਮਸ ਰੌਬਿੰਜ਼ (ਸਿਰਫ਼ ਹੱਥ)   ਥੌਮਸ ਰੌਬਿੰਜ਼
ਐਲਨਡਿਲ ਪੀਟਰ ਮਕਕੈਂਜ਼ੀ  
ਗਿਲ-ਗਲਾਡ ਮਾਰਕ ਫ਼ਰਗਿਊਸਨ  
ਇਸਿਲਡੁਰ ਹੈਰੀ ਸਿੰਕਲੇਅਰ   ਹੈਰੀ ਸਿੰਕਲੇਅਰ

ਦ ਹੌਬਿਟ[ਸੋਧੋ]

ਪੀਟਰ ਜੈਕਸਨ ਨੇ ਟੌਲਕੀਨ ਦੇ ਪਹਿਲਾਂ ਵਾਲੇ ਨਾਵਲ ਦ ਹੌਬਿਟ ਉੱਪਰ ਆਧਾਰਿਤ ਤਿੰਨ ਹੋਰ ਫ਼ਿਲਮਾਂ ਵੀ ਨਿਰਦੇਸ਼ਿਤ ਕੀਤੀਆਂ ਹਨ। ਪਹਿਲੀ ਫ਼ਿਲਮ, ਦ ਹੌਬਿਟ:ਐਨ ਅਨਐਕਸਪੈਕਟਡ ਜਰਨੀ ਨੂੰ 12 ਦਿਸੰਬਰ 2012,[10] ਦੂਜੀ ਫ਼ਿਲਮ, ਦ ਹੌਬਿਟ: ਦ ਡੈਸੋਲਿਊਸ਼ਨ ਔਫ਼ ਸਮੌਗ ਨੂੰ 17 ਦਿਸੰਬਰ 2014 ਅਤੇ ਤੀਜੀ ਫ਼ਿਲਮ, ਦ ਹੌਬਿਟ: ਦ ਬੈਟਲ ਔਫ਼ ਫ਼ਾਈਵ ਆਰਮੀਜ਼ ਨੂੰ ਰਿਲੀਜ਼ ਕੀਤਾ ਗਿਆ ਸੀ।[11] ਦ ਲੌਰਡ ਔਫ਼ ਦ ਰਿੰਗਜ਼ ਦੇ ਬਹੁਤ ਸਾਰੇ ਅਦਾਕਾਰਾਂ ਨੇ ਇਹਨਾਂ ਫ਼ਿਲਮਾਂ ਵਿੱਚ ਵੀ ਰੋਲ ਕੀਤੇ ਸਨ ਜਿਹਨਾਂ ਵਿੱਚ ਮੁੱਖ ਤੌਰ ਤੇ ਇਆਨ ਮਕਕੈਲਨ, ਐਂਡੀ ਸੇਰਕਿਸ, ਹਿਊਗੋ ਵੀਵਿੰਗ, ਏਲੀਜਾ ਵੁੱਡ, ਇਆਨ ਹੋਮ (ਵੱਡੇ ਬਿਲਬੋ ਦੇ ਤੌਰ ਤੇ), ਕ੍ਰਿਸਟੋਫ਼ਰ ਲੀ, ਕੇਟ ਬਲੈਂਸ਼ੈਟ ਅਤੇ ਓਰਲੈਂਡੋ ਬਲੂਮ ਸ਼ਾਮਿਲ ਹਨ।

ਹਵਾਲੇ[ਸੋਧੋ]

 1. "'Hobbit' Trilogy Has Cost $561 Million So Far". Archived from the original on 13 January 2014. Retrieved 31 December 2013. 
 2. The Lord of the Rings: Popular Culture in Global Context. Retrieved 6 August 2014. 
 3. "Can Harry Potter work his magic on Oscar?". The Hamilton Spectator. McClatchy-Tribune News Service. 26 November 2010. Archived from the original on 7 December 2013. Retrieved 3 December 2013. 
 4. "The Lord of the Rings: The Fellowship of the Ring". Rotten Tomatoes. Archived from the original on 9 July 2006. Retrieved 12 October 2006. 
 5. "The Lord of the Rings: The Two Towers". Rotten Tomatoes. Archived from the original on 29 November 2006. Retrieved 12 October 2006. 
 6. "The Lord of the Rings: The Return of the King". Rotten Tomatoes. Archived from the original on 9 July 2006. Retrieved 12 October 2006. 
 7. "Lord of the Rings: The Fellowship of the Ring cast". Yahoo! Movies. Archived from the original on 9 November 2006. Retrieved 20 November 2006. 
 8. "The Lord of the Rings: The Two Towers cast". Yahoo! Movies. Archived from the original on 11 January 2007. Retrieved 20 November 2006. 
 9. "The Lord of the Rings: The Return of the King cast". Yahoo! Movies. Retrieved 20 November 2006. 
 10. "The Hobbit Worldwide Release Dates". thehobbit.com. Archived from the original on 15 December 2012. Retrieved 31 December 2012. 
 11. McClintock, Pamela (31 August 2012). "Third 'Hobbit' Film Sets Release Date". The Hollywood Reporter. Archived from the original on 2 September 2012. Retrieved 31 August 2012.