ਦ ਵਨ ਸਟਰਾਅ ਰੈਵੇਲਿਊਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
自然農法・わら一本の革命 (Shizen Nōhō・Wara Ippon No Kakumei)?  
One Straw Revolution.jpg
ਲੇਖਕ ਮਾਸਾਨੋਬੂ ਫੁਕੂਓਕਾ
ਦੇਸ਼ ਜਪਾਨ
ਭਾਸ਼ਾ ਜਪਾਨੀ
ਵਿਸ਼ਾ ਕੁਦਰਤੀ ਖੇਤੀ, ਪਰਿਆਵਰਨ
ਪ੍ਰਕਾਸ਼ਕ Tokyo: Hakujusha (柏樹社?) Co., Ltd.
ਪੰਨੇ 252
ਆਈ.ਐੱਸ.ਬੀ.ਐੱਨ. [ISBN missing]
36147826

ਵਨ ਸਟਰਾਅ ਰੈਵੇਲਿਊਸ਼ਨ ਇੱਕ ਜਾਪਾਨੀ ਕਿਸਾਨ ਅਤੇ ਦਾਰਸ਼ਨਿਕ ਮਾਸਾਨੋਬੂ ਫੁਕੂਓਕਾ (1913 – 2008) ਦੀ 1975 ਵਿੱਚ ਲਿਖੀ[1] ਇੱਕ ਕਿਤਾਬ ਹੈ

ਮੂਲ ਰੂਪ ਵਿੱਚ ਜਾਪਾਨੀ 'ਚ ਲਿਖੀ ਗਈ ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਫੁਕੂਓਕਾ ਦੇ ਹੀ ਇੱਕ ਵਿਦਿਆਰਥੀ ਲੈਰੀ ਕੌਰਨ ਦੀ ਮਦਦ ਨਾਲ ਹੋਇਆ| ਉਸ ਤੋਂ ਬਾਅਦ ਇਹ 20 ਤੋਂ ਵੱਧ ਭਾਸ਼ਾਵਾਂ 'ਚ ਅਨੁਵਾਦਿਤ ਹੋ ਚੁੱਕੀ ਹੈ। ਇਸ ਕਿਤਾਬ ਦਾ ਗੁਰਮੁਖੀ ਅਨੁਵਾਦ ਕੱਖ ਤੋਂ ਕਰਾਂਤੀ ਰਿਸ਼ੀ ਮੀਰਣਸ਼ਾਹ ਨੇ ਕੀਤਾ ਹੈ।

ਇਸ ਵਿੱਚ ਕੁਦਰਤੀ ਖੇਤੀ ਦੀ ਇੱਕ ਅਜਿਹੀ ਨਵੀਂ ਵਿਧੀ ਦੀ ਚਰਚਾ ਕੀਤੀ ਗਈ ਹੈ ਜੋ ਆਧੁਨਿਕ ਖੇਤੀਬਾੜੀ ਦੀ ਹਾਨੀਕਾਰਕ ਰਫ਼ਤਾਰ ਨੂੰ ਰੋਕਣ ਥੰਮ ਦੇਣ ਦਾ ਰਾਹ ਦਰਸਾਉਂਦੀ ਹੈ। ਇਸ ਕੁਦਰਤੀ ਖੇਤੀ ਲਈ ਨਾ ਤਾਂ ਮਸ਼ੀਨਾਂ ਦੀ ਜ਼ਰੂਰਤ ਹੁੰਦੀ ਹੈ ਨਾ ਹੀ ਰਾਸਾਇਣਕ ਖਾਦਾਂ ਦੀ, ਅਤੇ ਉਸ ਵਿੱਚ ਗੁੱਡ-ਗਡਾਈ ਵੀ ਬਹੁਤ ਘੱਟ ਕਰਨੀ ਪੈਂਦੀ ਹੈ। ਫੁਕੂਓਕਾ ਨਾ ਤਾਂ ਖੇਤ ਵਿੱਚ ਵਾਈ ਕਰਦੇ ਹਨ ਅਤੇ ਨਾ ਹੀ ਤਿਆਰ ਕੀਤੀ ਹੋਈ ਆਰਗੈਨਿਕ ਖਾਦ ਦਾ ਪ੍ਰਯੋਗ ਕਰਦੇ ਹਨ। ਇਸੇ ਤਰ੍ਹਾਂ ਝੋਨੇ ਦੇ ਖੇਤਾਂ ਵਿੱਚ ਉਹ ਫਸਲ ਉੱਗਣ ਦੇ ਸਾਰੇ ਸਮੇਂ ਲਈ, ਉਸ ਤਰ੍ਹਾਂ ਪਾਣੀ ਖੜਾ ਕੇ ਨਹੀਂ ਰੱਖਦੇ ਜਿਵੇਂ ਕ‌ਿ ਪੂਰਬ ਅਤੇ ਸਾਰੀ ਦੁਨੀਆ ਦੇ ਕਿਸਾਨ ਸਦੀਆਂ ਤੋਂ ਕਰਦੇ ਚਲੇ ਆ ਰਹੇ ਹਨ। ਪਿਛਲੇ ਪੰਝੀ ਸਾਲਾਂ ਤੋਂ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਹੱਲ ਨਹੀਂ ਚਲਾਇਆ। ਇਸ ਦੇ ਬਾਵਜੂਦ ਉਨ੍ਹਾਂ ਦੇ ਖੇਤਾਂ ਵਿੱਚ ਫਸਲ ਜਾਪਾਨ ਦੇ ਸਭ ਤੋਂ ਜਿਆਦਾ ਉਪਜਾਊ ਖੇਤਾਂ ਤੋਂ ਜਿਆਦਾ ਹੁੰਦੀ ਰਹੀ। ਉਨ੍ਹਾਂ ਦੀ ਖੇਤੀ ਵਿੱਚ ਕਿਰਤ ਵੀ ਹੋਰ ਵਿਧੀਆਂ ਦੇ ਮੁਕਾਬਲੇ ਘੱਟ ਲੱਗਦੀ ਹੈ, ਹਾਲਾਂਕਿ ਇਸ ਤਰੀਕੇ ਵਿੱਚ ਕੋਲਾ, ਤੇਲ, ਆਦਿ ਦੀ ਵਰਤੋ ਨਹੀਂ ਹੁੰਦੀ, ਉਹ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਦਾ।

ਹਵਾਲੇ[ਸੋਧੋ]