ਧਨੌਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਧਨੌਲਾ ਕਿਲਾ
ਧਨੌਲਾ
ਪੰਜਾਬ
ਪੰਜਾਬ, ਭਾਰਤ ਵਿੱਚ ਸਥਿੱਤੀ
30°17′N 75°35′E / 30.28°N 75.58°E / 30.28; 75.58
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਬਰਨਾਲਾ
ਉਚਾਈ 185
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ
ਸਮਾਂ ਖੇਤਰ ਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰ ਬਰਨਾਲਾ

ਧਨੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਇੱਕ ਨਗਰ ਕੌਂਸਲ ਹੈ। ਇਹ ਕਸਬਾ ਬਰਨਾਲਾ-ਸੰਗਰੂਰ ਮਾਰਗ ਤੇ ਸਥਿਤ ਹੈ। ਧਨੌਲਾ ਪਿੰਡ ਨੂੰ ਗੁਰਦਿੱਤਾ ਨਾਂ ਦੇ ਬੰਦੇ ਨੇ ਸੰਨ 1718 ਈਸਵੀ ਵਿਚ ਵਸਾਇਆ ਸੀ ਤੇ ਇਹ 1755 ਤੱਕ ਨਾਭਾ ਰਿਆਸਤ ਦੀ ਰਾਜਧਾਨੀ ਸੀ।

ਧਨੌਲਾ ਕਿਲਾ[ਸੋਧੋ]

ਧਨੌਲਾ ਕਿਲਾ,ਸੰਨ 1755 ‘ਚ ਮਹਾਰਾਜਾ ਜਸਮੇਰ ਨੇ ਕਸਬਾ ਧਨੌਲਾ ‘ਚ ਲਗਪਗ ਪੰਜ ਏਕੜ ਜ਼ਮੀਨ ਵਿਚ ਬਣਾਇਆ ਸੀ। ਇਸ ਕਿਲੇ ਦੀ ਇਮਾਰਤ, ਇਮਾਤਰਸਾਜ਼ੀ ਦਾ ਇਕ ਸੁੰਦਰ ਨਮੂਨਾ ਹੈ। ਇਸ ਦਾ ਵਿਸ਼ਾਲ ਦਰਵਾਜ਼ਾ ਅਤੇ ਬਹੁਤ ਵੱਡੀਆਂ-ਵੱਡੀਆਂ ਹਨ।19ਵੀਂ ਸਦੀ ਦੇ ਅੱਧ ਤਕ ਇਹ ਕਿਲਾ ਰਿਆਸਤ ਨਾਭਾ ਦਾ ਹੈੱਡ ਕੁਆਟਰ ਰਿਹਾ । ਇਸ ਵਿਚ ਮਹਾਰਾਜੇ ਨੇ ਇਕ ਵਿਸ਼ੇਸ਼ ਕਮਰਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਬਣਵਾਇਆ ਸੀ ਜੋ ਅਜੇ ਵੀ ਕਾਇਮ ਹੈ। ਇਸ ਕਿਲੇ ਵਿਚਲੀ ਖੂਹੀ ਦੇ ਪਾਣੀ ਦੀਆਂ ਕਾਫੀ ਸਿਫਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਕਿਹਾ ਜਾਂਦਾ ਹੈ ਕਿ ਇਹਦਾ ਪਾਣੀ ਨਾਭੇ ਰਾਣੀਆਂ ਲਈ ਵਿਸ਼ੇਸ਼ ਤੌਰ ‘ਤੇ ਲਿਜਾਇਆ ਜਾਂਦਾ ਸੀ। ਰਿਆਸਤਾਂ ਟੁੱਟਣ ਪਿੱਛੋਂ ਇਸ ਕਿਲ੍ਹੇ ਨੇ ਥਾਣੇ ਦਾ ਰੂਪ ਅਖ਼ਤਿਆਰ ਕਰ ਲਿਆ ਅਤੇ ਕਾਫ਼ੀ ਸਮਾਂ ਇਹ ਕਿਲਾ ਨਕਸਲਵਾੜੀ ਲਹਿਰ ਦੇ ਕਾਰਕੁਨਾਂ ‘ਤੇ ਤਸ਼ੱਦਦ ਲਈ ਵਰਤਿਆ ਜਾਂਦਾ ਰਿਹਾ। ਕਿਲੇ ਦੀ ਹਾਲਤ ਖਸਤਾ ਹੈ ਅਤੇ ਹੁਣ ਤਾਂ ਇਸਦੀਆਂ ਆਲੇ-ਦੁਆਲੇ ਦੀਆਂ ਕੰਧਾਂ ਹੀ ਰਹਿ ਗਈਆਂ ਹਨ।

ਹਵਾਲੇ[ਸੋਧੋ]