ਧਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਰਤੀ 🜨
A planetary disk of white cloud formations, brown and green land masses, and dark blue oceans against a black background. The Arabian peninsula, Africa and Madagascar lie in the upper half of the disk, while Antarctica is at the bottom.
"ਨੀਲਾ ਬੰਟਾ", ਅਪੋਲੋ 17 ਤੋਂ ਲਈ ਗਈ
ਧਰਤੀ ਦੀ ਤਸਵੀਰ
ਪਦਵੀਆਂ
ਬਦਲਵੇਂ ਨਾਮਭੋਂ, ਪ੍ਰਿਥਵੀ, ਅਰਥ
ਗ੍ਰਹਿ-ਪਥੀ ਵਿਸ਼ੇਸ਼ਤਾਵਾਂ
ਯੁੱਗ J2000.0
ਅਰਧ-ਮੁਖੀ ਧੁਰੀ149,598,261 ਕਿ.ਮੀ.
1.00000261 AU
ਅਕੇਂਦਰਤਾ0.01671123
ਗ੍ਰਹਿ-ਪਥੀ ਕਾਲ੩੬੫.੨੫੬੩੬੩੦੦੪ ਦਿਨ
1.000017421 ਸਾਲ
ਔਸਤ ਗ੍ਰਹਿ-ਪਥੀ ਗਤੀ੨੯.੭੮ ਕਿ.ਮੀ. /s
107,200  ਕਿ.ਮੀ./ਘੰਟਾ
ਔਸਤ ਬੇਤਰਤੀਬੀ357.51716°
ਢਾਲ7.155°, ਸੂਰਜ ਦੀ ਭੂ-ਮੱਧ ਰੇਖਾ ਨਾਲ
1.57869°, ਸਥਾਈ ਤਲ ਨਾਲ
ਸਮੀਪਕ-ਬਿੰਦੂ ਦਾ ਤਰਕ114.20783°
ਉਪ-ਗ੍ਰਹਿ੧ ਕੁਦਰਤੀ (ਚੰਦਰਮਾ)
੮,੩੦੦+ ਮਨੁੱਖੀ
ਭੌਤਿਕ ਵਿਸ਼ੇਸ਼ਤਾਵਾਂ
ਔਸਤ ਅਰਧ-ਵਿਆਸ੬,੩੭੧.੦ ਕਿ.ਮੀ.
ਭੂ-ਮੱਧ ਰੇਖਾਈ ਅਰਧ-ਵਿਆਸ੬,੩੭੮.੧ ਕਿ.ਮੀ.[1]
ਧਰੁਵੀ ਅਰਧ-ਵਿਆਸ੬,੩੫੬.੮ ਕਿ.ਮੀ.
ਚੌਰਸਤਾ੦.੦੦੩੩੫੨੮
ਘੇਰਾ੪੦,੦੭੫.੦੧੭ ਕਿ.ਮੀ. (ਭੂ-ਮੱਧ ਰੇਖਾਈ)[2]
40,007.86 km (ਦੁਪਹਿਰ ਰੇਖਾਈ)
ਸਤਹੀ ਖੇਤਰਫਲ੫੧੦,੦੭੨,੦੦੦ ਕਿ.ਮੀ.2

੧੪੮,੯੪੦,੦੦੦ ਕਿ.ਮੀ.2 ਜ਼ਮੀਨ (੨੯.੨ %)

੩੬੧,੧੩੨,੦੦੦ ਕਿ.ਮੀ.2 ਪਾਣੀ (੭੦.੮ %)
ਆਇਤਨ1.08321×1012 ਕਿ.ਮੀ.3
ਭਾਰ੫.੯੭੩੬×1024 kg[1]
ਔਸਤ ਘਣਤਾ੫.੫੧੫ g/cm3
ਭੂ-ਮੱਧ ਰੇਖਾਈ ਸਤਹੀ ਗੁਰੂਤਾ੯.੭੮੦੩੨੭ [[ਮੀਟਰ/ਸਕਿੰਟ2]]
੦.੯੯੭੩੨ g
ਨਛੱਤਰੀ ਗੇੜ ਕਾਲ੦.੯੯੭੨੬੯੬੮ d
੨੩h ੫੬m ੪.੧੦੦s
ਭੂ-ਮੱਧ ਰੇਖਾਈ ਗੇੜ ਵੇਗ1674.4 km/h
ਧੁਰਾ ਝੁਕਾਅ੨੩°੨੬'੨੧".4119
ਪ੍ਰਤਿਬਿੰਬ ਗੁਣਾਂਕ੦.੩੬੭ (geometric)
੦.੩੦੬ (ਬਾਂਡ)
ਸਤਹੀ ਤਾਪਮਾਨ
min mean max
੧੮੪ K ੨੮੭.੨ K ੩੩੧ K
−੮੯.੨ °C ੧੪ °C ੫੭.੮ °C
ਵਾਯੂਮੰਡਲ
ਸਤਹੀ ਦਬਾਅ੧੦੧.੩੨੫ ਕਿ.ਪਾ. (MSL)
ਬਣਤਰ੭੮.੦੮% ਨਾਈਟ੍ਰੋਜਨ (N2) (ਖੁਸ਼ਕ ਹਵਾ)
20.95% ਆਕਸੀਜਨ (O2)
੦.੯੩% ਆਰਗਨ
੦.੦੩੮% ਕਾਰਬਨ ਡਾਈਆਕਸਾਈਡ
ਲਗਭਗ ੧% ਵਾਸ਼ਪ (ਜਲਵਾਯੂ ਨਾਲ ਬਦਲਦੀ)
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ

ਧਰਤੀ (ਚਿੰਨ੍ਹ: 🜨; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ 12% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।

ਜੀਵਨ ਦਾ ਮੂਲ ਸਿਧਾਂਤ[ਸੋਧੋ]

ਸਾਡੀ ਧਰਤੀ ’ਤੇ ਜੀਵਨ 26 ਰਸਾਇਣਕ ਤੱਤਾਂ ਦੇ ਸੁਮੇਲ ਤੋਂ ਬਣਿਆ ਹੈ। ਛੇ ਰਸਾਇਣਕ ਮੂਲਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫ਼ਾਸਫ਼ੋਰਸ ਅਤੇ ਸਲਫਰ ਤੋਂ 95 ਫ਼ੀਸਦੀ ਜੀਵਨ ਬਣਿਆ ਹੈ। ਇਹ ਛੇ ਤੱਤ ਹੀ ਧਰਤੀ ’ਤੇ ਜੀਵਨ ਦੀ ਅਸਲੀ ਮੁੱਢਲੀ ਸੰਰਚਨਾ ਹਨ। ਪਾਣੀ ਅਜਿਹਾ ਘੋਲਕ ਹੈ ਜਿਸ ਦੁਆਰਾ ਕਈ ਜੀਵ ਰਸਾਇਣਕ ਕਿਰਿਆਵਾਂ ਬਣਦੀਆਂ ਹਨ। ਧਰਤੀ ’ਤੇ ਆਕਸੀਜਨ, ਨਾਈਟਰੋਜਨ ਤੇ ਪਾਣੀ ਦੀ ਬਹੁਤਾਤ ਹੈ। ਇੱਕ ਸੈੱਲ ਜੀਵ ਪਹਿਲਾਂ ਪਾਣੀ ਵਿੱਚ ਹੀ ਪੈਦਾ ਹੋਏ ਸਨ। ਉਸ ਤੋਂ ਬਾਅਦ ਦੋ ਸੈਲੇ ਜੀਵ ਤੇ ਫਿਰ ਹੌਲੀ-2 ਹੋਰ ਜੀਵ, ਜਾਨਵਰ ਅਤੇ ਮਨੁੱਖ ਆਦਿ ਬਣੇ।

ਧਰਤੀ ਦੀਆਂ ਪਰਤ[ਸੋਧੋ]

  • ਪੇਪੜੀ: ਲਗਪਗ 4 ਬਿਲੀਅਨ ਸਾਲ ਪਹਿਲਾਂ ਧਰਤੀ ਗਰਮ ਗੈਸਾਂ ਅਤੇ ਕਣਾਂ ਦਾ ਗੋਲਾ ਸੀ। ਇਸ ਦੇ ਠੰਢੇ ਹੋਣ ’ਤੇ ਬਾਹਰਲੀ ਪਰਤ ਜੰਮ ਗਈ ਜਿਸ ਨੂੰ ਪੇਪੜੀ ਕਹਿੰਦੇ ਹਨ। ਇਸ ਦੀ ਮੋਟਾਈ 10 ਤੋਂ 100 ਕਿਲੋਮੀਟਰ ਹੈ।
  • ਮੈਂਟਲ: ਧਰਤੀ ਦਾ ਅਰਧ-ਵਿਆਸ 6,400 ਕਿਲੋਮੀਟਰ ਹੈ। ਧਰਤੀ ਦੀ ਪੇਪੜੀ ਹੇਠਾਂ ਗਾੜ੍ਹਾ ਪਦਾਰਥ ਹੈ ਜਿਸ ਨੂੰ ਮੈਂਟਲ ਕਹਿੰਦੇ ਹਨ। ਇਸ ਦੀ ਮੋਟਾਈ 2,900 ਕਿਲੋਮੀਟਰ ਹੈ। ਧਰਤੀ ਦੇ ਬਣਨ ਸਮੇਂ ਦੀ ਕਾਫ਼ੀ ਗਰਮੀ ਧਰਤੀ ਅੰਦਰ ਮੌਜੂਦ ਹੈ। ਭਾਰੀ ਤੱਤਾਂ ਦੇ ਅੰਦਰ ਵੱਲ ਅਤੇ ਹਲਕੇ ਤੱਤਾਂ ਦੇ ਬਾਹਰ ਵੱਲ ਜਾਣ ਨਾਲ ਤੱਤਾਂ ਦੀ ਆਪਸੀ ਰਗੜ ਕਾਰਨ ਤਾਪ ਪੈਦਾ ਹੋਇਆ। ਧਰਤੀ ਵਿੱਚ ਰੇਡੀਓ-ਐਕਟਿਵ ਪਦਾਰਥਾਂ ਜਿਵੇਂ ਰੇਡੀਅਮ, ਯੂਰੇਨੀਅਮ, ਥੋਰੀਅਮ 40 ਆਦਿ ਤੱਤਾਂ ਦੇ ਖੈ ਹੋਣ ਨਾਲ ਤਾਪ ਪੈਦਾ ਹੁੰਦਾ ਹੈ। ਇਹ ਤਾਪ ਧਰਤੀ ਨੂੰ ਅੰਦਰੋਂ ਗਰਮ ਰੱਖਦਾ ਹੈ।
  • ਕੋਰ: ਧਰਤੀ ਦਾ ਸਭ ਤੋਂ ਅੰਦਰੂਨੀ ਭਾਗ ਕੋਰ ਹੈ। ਇਸ ਦੀਆਂ ਦੋ ਪਰਤਾਂ ਹਨ। ਬਾਹਰਲੀ ਪਰਤ ਤਰਲ ਰੂਪ ਵਿੱਚ ਹੈ। ਇਸ ਦੀ ਮੋਟਾਈ 2,300 ਕਿਲੋਮੀਟਰ ਹੈ। ਅੰਦਰਲੀ ਪਰਤ ਠੋਸ ਹੈ। ਇਸ ਦੀ ਮੋਟਾਈ 1,250 ਕਿਲੋਮੀਟਰ ਹੈ। ਅੰਦਰਲੀ ਕੋਰ ’ਤੇ ਦਬਾਅ ਬਹੁਤ ਜ਼ਿਆਦਾ ਹੈ। ਇਹ ਦਬਾਅ ਤਾਪ ਨੂੰ ਕੋਰ ਤੋਂ ਬਾਹਰ ਨਹੀਂ ਜਾਣ ਦਿੰਦਾ ਜਿਸ ਕਾਰਨ ਕੋਰ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਇਹ ਤਾਪਮਾਨ ਸੂਰਜ ਦੀ ਬਾਹਰਲੀ ਸਤ੍ਹਾ ਦੇ ਤਾਪਮਾਨ ਦੇ ਬਰਾਬਰ ਹੈ।
ਧਰਤੀ ਦੀਆਂ ਮੁੱਖ ਪਲੇਟਾ
Shows the extent and boundaries of tectonic plates, with superimposed outlines of the continents they support
ਪਲੇਟ ਦਾ ਨਾਮ ਖੇਤਰਫਲ
106 km2
     ਪ੍ਰਸ਼ਾਤ ਪਲੇਟ 103.3
     ਅਫਰੀਕਨ ਪਲੇਟ 78.0
     ਉੱਤਰੀ ਅਮਰੀਕਾ ਪਲੇਟ 75.9
     ਯੂਰਪ ਪਲੇਟ 67.8
     ਅੰਟਾਰਕਟਿਕ ਪਲੇਟ 60.9
     ਹਿੰਦ-ਅਸਟ੍ਰੇਲੀਆ ਪਲੇਟ 47.2
     ਦੱਖਣੀ ਅਮਰੀਕਾ ਪਲੇਟ 43.6
ਧਰਤੀ ਦੀਆ ਪਰਤਾਂ
Earth-crust-cutaway-english.svg

ਧਰਤੀ ਦੀ ਕੋਰ ਤੋਂ ਬਾਹਰੀ ਪੇਪੜੀ ਤੱਕ ਦਾ ਚਿੱਤਰ (ਪੈਰਾਨੇ ਮੁਤਾਬਕ ਨਹੀਂ)
ਡੁਘਾ
(ਕਿਲੋਮੀਟਰ)
ਪਰਤ ਘਣਤਾ
ਗ੍ਰਾਮ/ਸਮ3
0–60 ਲਿਥੋਸਫੀਅਰ
0–35 ਪੇਪੜੀ 2.2–2.9
35–60 ਮੈਂਟਲ ਉਪਰਲਾ ਭਾਗ 3.4–4.4
  35–2890 ਮੈਂਟਲ 3.4–5.6
100–700 ਅਸਥੇਨੋਸਫੀਅਰ
2890–5100 ਉਪਰੀ ਕੋਰ 9.9–12.2
5100–6378 ਅੰਦਰੀ ਕੋਰ 12.8–13.1

ਹਵਾਲੇ[ਸੋਧੋ]

ਸੂਰਜ ਮੰਡਲ
ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲSolar System XXVII.png
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾਮੰਗਲ ਦੇ ਉਪਗ੍ਰਹਿਤਾਰਾਨੁਮਾ ਗ੍ਰਹਿਬ੍ਰਹਿਸਪਤੀ ਦੇ ਉਪਗ੍ਰਹਿਸ਼ਨੀ ਦੇ ਉਪਗ੍ਰਹਿਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿਯਮ ਦੇ ਉਪਗ੍ਰਹਿਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ