ਨਕਸ਼ ਲਾਇਲਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਸਵੰਤ ਰਾਏ ਸ਼ਰਮਾ (24 ਫਰਵਰੀ 1928 – 22 ਜਨਵਰੀ 2017), ਉਸ ਦਾ ਅਸਲੀ ਨਾਂ ਸੀ, ਵੈਸੇ ਉਹ ਆਪਣੇ ਕਲਮੀ ਨਾਂ ਨਕਸ਼ ਲਾਇਲਪੁਰੀ ਨਾਲ ਪ੍ਰਸਿੱਧ ਹੈ। ਉਹ ਭਾਰਤੀ ਗ਼ਜ਼ਲਕਾਰ ਅਤੇ ਬਾਲੀਵੁੱਡ ਦਾ ਫਿਲਮੀ ਗੀਤਕਾਰ ਸੀ।  ਉਸ ਨੇ ਵਧੀਆ ਗੀਤ ਹਨ -  ਰਸਮ-ਏ-ਉਲਫ਼ਤ ਕੋ ਨਿਭਾਏਂ ਤੋ ਨਿਭਾਏਂ ਕੈਸੇ, ਲਤਾ ਦੀ ਆਵਾਜ਼ ਵਿੱਚ 1973 ’ਚ ਆਈ ਫ਼ਿਲਮ ‘ਦਿਲ ਕੀ ਰਾਹੇਂ’ ਦਾ ਗੀਤ); ਉਲਫ਼ਤ ਮੇਂ ਜ਼ਮਾਨੇ ਕੀ ਹਰ ਰਸਮ ਕੋ ਠੁਕਰਾਓ (1994 ਦੀ ਫ਼ਿਲਮ ‘ਕਾਲ ਗਰਲ’ ਦਾ ਗੀਤ); ਮੁਝੇ ਪਿਆਰ ਤੁਮਸੇ ਨਹੀਂ ਹੈ… (ਰੂਨਾ ਲੈਲਾ ਦੀ ਆਵਾਜ਼ ਵਿੱਚ 1977 ’ਚ ਬਣੀ ਫ਼ਿਲਮ ‘ਘਰੌਂਦਾ’ ਦਾ ਗੀਤ); ਨ ਜਾਨੇ ਕਿਆ ਹੂਆ ਜੋ ਤੁਝ ਕੋ ਛੂ ਲੀਆ, ਲਤਾ ਦੀ ਆਵਾਜ਼ ਵਿੱਚ 1981 ਦੀ ਫ਼ਿਲਮ ‘ਦਰਦ’ ਦੀ ਗੀਤ) ਆਦਿ। ਨਕਸ਼ ਲਾਇਲਪੁਰੀ ਦੇ ਲਿਖੇ ਗੀਤ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਮੁਕੇਸ਼, ਆਸ਼ਾ ਭੋਂਸਲੇ ਅਤੇ ਕਿਸ਼ੋਰ ਕੁਮਾਰ ਵਰਗੇ ਗਾਇਕਾਂ ਨੇ ਗਾਏ ਹਨ ਤੇ ਮਦਨ ਮੋਹਨ, ਨੌਸ਼ਾਦ, ਜੈ ਦੇਵ, ਸਪਨ-ਜਗਮੋਹਨ, ਰਵਿੰਦਰ ਜੈਨ, ਹੰਸ ਰਾਜ ਬਹਿਲ, ਹੁਸਨ ਲਾਲ-ਭਗਤ ਰਾਮ ਆਦਿ ਵਰਗੇ ਸੰਗੀਤਕਾਰਾਂ ਨੇ ਉਨ੍ਹਾਂ ਦੇ ਗੀਤਾਂ ਨੂੰ ਸੰਗੀਤਬੱਧ ਕੀਤਾ ਹੈ।

ਸ਼ੁਰੂ ਦਾ ਜੀਵਨ[ਸੋਧੋ]

ਜਸਵੰਤ ਰਾਏ ਸ਼ਰਮਾ ਦਾ ਜਨਮ 24 ਫਰਵਰੀ 1928 ਨੂੰ ਇੱਕ ਪੰਜਾਬੀ-ਬ੍ਰਾਹਮਣ ਪਰਵਾਰ ਵਿੱਚ ਲਾਇਲਪੁਰ (ਹੁਣ ਦੇ ਫੈਸਲਾਬਾਦ ਅਤੇ ਅਜੋਕੇ ਪਾਕਿਸਤਾਨ) ਵਿੱਚ ਹੋਇਆ ਸੀ।[1][2] ਉਸ ਦਾ ਪਿਤਾ, ਇੱਕ ਮਕੈਨਿਕ ਇੰਜੀਨੀਅਰ ਹੋਣ ਕਰਕੇ, ਚਾਹੁੰਦੇ ਸੀ ਕਿ ਜਸਵੰਤ ਨੂੰ ਵੀ ਇੰਜੀਨੀਅਰ ਬਣਾਇਆ ਜਾਵੇ। ਉਸਨੇ ਸਾਹਿਤ ਲਈ ਜਸਵੰਤ ਦੀ ਮੁਹੱਬਤ ਨੂੰ ਨਫ਼ਰਤ ਕਰਦਾ ਸੀ। ਜਦੋਂ ਉਹ ਅੱਠ ਸਾਲ ਦਾ ਸੀ ਤਾਂ ਉਸ ਦੀ ਮਾਂ ਦੀ ਚੇਚਕ ਨਾਲ ਮੌਤ ਹੋ ਗਈ ਅਤੇ ਉਨ੍ਹਾਂ ਦੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਪਿਤਾ-ਪੁੱਤਰ ਦਾ ਰਿਸ਼ਤਾ ਵਿਗੜ ਗਿਆ।

1946 ਵਿੱਚ ਸ਼ਰਮਾ ਨੇ ਪ੍ਰਕਾਸ਼ਨ ਘਰ ਹੀਰੋ ਪਬਲੀਕੇਸ਼ਨਜ਼ ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ ਕੰਮ ਦੀ ਭਾਲ ਲਈ ਲਾਹੌਰ ਚਲੇ ਗਿਆ। ਭਾਰਤ ਦੀ ਵੰਡ ਤੋਂ ਬਾਅਦ, ਇਹ ਪਰਿਵਾਰ ਲਖਨਊ ਚਲੇ ਗਿਆ। ਬਾਅਦ ਵਿੱਚ ਸ਼ਰਮਾ ਨੇ ਕਲਮੀ ਨਾਮ "ਨੱਕਸ਼" ਆਪਣਾ ਲਿਆ ਅਤੇ ਉਰਦੂ ਸ਼ਾਇਰਾਂ ਦੀ ਪਰੰਪਰਾ ਅਨੁਸਾਰ ਜਨਮ ਸਥਾਨ ਨਾਲ ਜੋੜਨ ਲਈ ਇਸ ਵਿੱਚ "ਲਾਇਲਪੁਰੀ" ਦਾ ਵਾਧਾ ਕਰ ਲਿਆ।  [3]

ਲਾਇਲਪੁਰੀ 1951 ਵਿੱਚ ਮੁੰਬਈ ਚਲੇ ਗਿਆ ਅਤੇ ਟਾਈਮਜ਼ ਆਫ ਇੰਡੀਆ ਵਿੱਚਇਕ ਪ੍ਰੋਫਰੀਡਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੜੇ ਪਾਪੜ ਵੇਲੇ। ਉਸ ਨੇ ਕਮਲੇਸ਼ ਨਾਲ ਵਿਆਹ ਕੀਤਾ, ਜਿਸ ਦੇ ਨਾਲ ਉਸ ਦੇ ਤਿੰਨ ਬੇਟੇ, ਬਾਪਨ, ਰਾਜੇਂਦਰ ਅਤੇ ਸੁਨੀਤ ਹੋਏ। ਉਸਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਲਾਇਲਪੁਰੀ ਨੂੰ ਆਪਣੇ ਤਖੱਲਸ ਦੇ ਤੌਰ ਤੇ ਅਪਣਾ ਲਿਆ।ਲਾਇਲਪੁਰੀ ਆਪਣੀ ਪਤਨੀ ਨੂੰ ਆਪਣੀ "ਤਾਕਤ ਦਾ ਥੰਮ੍ਹ" ਮੰਨਦਾ ਸੀ ਜਿਸ ਨੇ ਉਸ ਦੇ ਅਸਫਲ ਸਾਲਾਂ ਵਿੱਚ ਉਸ ਦਾ ਡੱਟ ਕੇ ਸਾਥ ਦਿੱਤਾ ਸੀ। ਉਸ ਦਾ ਪੁੱਤਰ ਰਾਜੇਂਦਰ "ਰਾਜਨ" ਲਾਇਲਪੁਰੀ ਇੱਕ ਸਿਨਮੋਟੋਗ੍ਰਾਫ਼ਰ ਹੈ।[4]

ਰਚਨਾਵਾਂ[ਸੋਧੋ]

ਲਾਇਲਪੁਰੀ 1950 ਦੇ ਦਹਾਕੇ ਵਿੱਚ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਲਈ ਮੁੰਬਈ ਆਇਆ ਸੀ। ਉਸਨੇ ਸਟੇਜ ਨਾਟਕ ਲਿਖਣਾ ਸ਼ੁਰੂ ਕੀਤਾ ਅਤੇ ਅਭਿਨੇਤਾ ਰਾਮ ਮੋਹਨ ਨਾਲ ਉਸਦੀ ਭੇਟ ਹੋਈ, ਜੋ ਅਭਿਨੇਤਾ ਅਤੇ ਨਿਰਦੇਸ਼ਕ ਜਗਦੀਸ਼ ਸੇਠੀ da ਸਹਾਇਕ ਸੀ। ਮੋਹਨ ਨੇ ਲਾਇਲਪੁਰੀ ਨੂੰ ਸੇਠੀ ਨਾਲ ਮਿਲਾਇਆ, ਜਿਸਨੇ ਉਸਦੀ ਕਵਿਤਾ ਸੁਣੀ ਅਤੇ ਉਸ ਨੂੰ ਆਪਣੀ ਅਗਲੀ ਫਿਲਮ ਲਈ ਗੀਤ ਲਿਖਣ ਲਈ ਕਿਹਾ। ਜਗਦੀਸ਼ ਸੇਠੀ ਉਸ ਵੇਲੇ ‘ਜੱਗੂ’ ਫ਼ਿਲਮ ਦਾ ਨਿਰਮਾਣ ਕਰ ਰਹੇ ਸਨ।  ‘ਜੱਗੂ’ ਦੇ ਆਸ਼ਾ ਭੋਂਸਲੇ ਦੇ ਗਾਏ ਅਤੇ ਹੰਸਰਾਜ ਬਹਲ ਦੇ ਕੰਪੋਜ ਕੀਤੇ ਗੀਤ ‘ਅਗਰ ਤੇਰੀ ਆਂਖੋਂ ਸੇ ਆਂਖੇਂ ਮਿਲਾ ਦੂੰ…” ਰਾਹੀਂ ਫ਼ਿਲਮਾਂ ਵਿੱਚ ਉਸਦਾ ਦਾਖ਼ਲਾ ਹੋਇਆ। 

1970 ਦੇ ਦਹਾਕੇ ਤਕ, ਲਾਇਲਪੁਰੀ ਦੇ ਕੰਮ ਨੂੰ ਸਫ਼ਲਤਾ ਨਸੀਬ ਨਹੀਂ ਸੀ ਹੋਈ। ਉਸਨੇ ਆਪਣਾ ਜੀਵਨ ਨਿਬਾਹ ਕਰਨ ਲਈ ਡਾਕ ਵਿਭਾਗ ਵਿੱਚ ਕੰਮ ਕੀਤਾ। ਸੰਗੀਤ ਨਿਰਦੇਸ਼ਕ ਜੈਦੇਵ ਨੇ ਉਸ ਨੂੰ ਟੀਵੀ ਲੜੀਵਾਰਾਂ ਦੇ ਰਾਹ ਪਾਇਆ ਅਤੇ ਉਸ ਨੂੰ ਹਿੰਦੀ ਟੈਲੀਵਿਜ਼ਨ ਲੜੀ ਸ਼੍ਰੀਕਾਂਤ ਲਈ ਗੀਤ ਲਿਖਣ ਲਈ ਕਿਹਾ। ਲਾਇਲਪੁਰੀ ਨੇ ਤਕਰੀਬਨ 40 ਪੰਜਾਬੀ ਫਿਲਮਾਂ ਦੇ ਨਾਲ-ਨਾਲ 50 ਟੀਵੀ ਸੀਰੀਅਲ ਲਈ ਗੀਤ ਲਿਖੇ। 

ਲਾਇਲਪੁਰੀ ਨੇ ਮਦਨ ਮੋਹਨ, ਖਯਾਮ, ਜੈਦੇਵ, ਨੌਸ਼ਾਦ ਅਤੇ ਰਵਿੰਦਰ ਜੈਨ ਸਮੇਤ ਕਈ ਬਾਲੀਵੁੱਡ ਸੰਗੀਤ ਨਿਰਦੇਸ਼ਕਾਂ, ਅਤੇ ਸੁਰਿੰਦਰ ਕੋਹਲੀ, ਹੰਸਰਾਜ ਬਾਹਲ, ਵੇਦ ਸੇਠੀ ਅਤੇ ਹੁਸਨਲਾਲ-ਭਗਤਰਾਮ ਵਰਗੇ ਪੰਜਾਬੀ ਸੰਗੀਤ ਕੰਪੋਜਰਾਂ ਨਾਲ ਮਿਲ ਕੇ ਕੰਮ ਕੀਤਾ।  1970 ਵਿੱਚ ਉਨ੍ਹਾਂ ਦੀ ਪਹਿਲੀ ਫ਼ਿਲਮ 'ਚੇਤਨਾ' ਦੇ ਵੇਲੇ ਤੋਂ ਉਸਦਾ ਡਾਇਰੈਕਟਰ ਬੀ. ਆਰ. ਇਸ਼ਾਰਾ ਨਾਲ ਨੇੜਲਾ ਸਬੰਧ ਸੀ, ਜਿਸ ਨਾਲ ਮੁਕੇਸ਼ ਦਾ ਗਿਆ ਲਾਇਲਪੁਰੀ ਦਾ ਗਾਣਾ "ਮੈਂ ਤੋਹ ਹਰ ਮੋੜ ਪਰ ਤੁੱਜਕੋ ਦੂੰਗਾ ਸਦਾ' ਮਸ਼ਹੂਰ ਕੀਤਾ ਸੀ।

References[ਸੋਧੋ]

  1. Devesh Sharma (11 May 2012). "Naqsh Lyallpuri: DK Bose Is An Embarrassment". iDiva. Archived from the original on 26 ਦਸੰਬਰ 2018. Retrieved 3 February 2017.  Check date values in: |archive-date= (help)
  2. "Naqsh Lyallpuri: A playlist of his top songs". Hindustan Times. 22 January 2017. Retrieved 24 January 2017. 
  3. Narayan, Hari (26 January 2017). "A forgotten lyricist from Punjab". The Hindu. Retrieved 31 January 2017. 
  4. "Old is Gold: Naqsh Lyallpuri (Feb 24,1928 – Jan 22 2017)". The Film Writers' Association. Retrieved 24 January 2017.