ਨਗਰ ਖੇੜਾ ਦੇਵਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਿੰਡ ਚਿੱਲਾ,ਮੋਹਾਲੀ ਵਿਖੇ ਦੀਵਾਲੀ ਮੌਕੇ ਨਗਰ ਖੇੜਾ ਦੇਵਤਾ ਦੀ ਪੂਜਾ(31 ਅਕਤੂਬਰ 2016

ਪੰਜਾਬ ਦੇ ਮਾਲਵਾ ਖ਼ਾਸ ਕਰ ਕੇ ਪੁਆਧ ਦੇ ਪਿੰਡਾਂ ਵਿੱਚ ਪਿੰਡ ਦੇ ਇੱਕ ਅਜਿਹੇ ਦੇਵਤਾ ਦੀ ਕਾਫੀ ਮਾਨਤਾ ਰਹੀ ਹੈ ਜਿਸ ਨੂੰ ਨਗਰ ਖੇੜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਦੇਵਤਾ ਪਿੰਡ ਦੀ ਖੁਸ਼ਹਾਲੀ ਅਤੇ ਸਲਾਮਤੀ ਦਾ ਦੇਵਤਾ ਮੰਨਿਆ ਜਾਂਦਾ ਹੈ। ਖੇੜਾ ਭਾਵ ਖੁਸੀਆਂ ਦਾ ਖੇੜਾ ਪਿੰਡ ਵਿੱਚ ਇਸ ਦੇਵਤਾ ਦੀ ਪੂਜਾ ਲਈ ਛੋਟੀ ਜਿਹੀ ਉਸਾਰੀ ਕੀਤੀ ਹੁੰਦੀ ਹੈ ਜੋ ਛਟਕੋਨੇ ਗੋਲਾਕਾਰ ਗੁੰਬਦ ਨੁਮਾ ਸ਼ਿਖਰ ਵਾਲੇ ਥੰਮ ਵਰਗੀ ਹੁੰਦੀ ਹੈ। ਆਮ ਤੌਰ 'ਤੇ ਇਸ ਦੇਵਤਾ ਦੀ ਇਸ ਛੋਟੀ ਜਿਹੀ ਉਸਾਰੀ ਉੱਤੇ ਕੋਈ ਨਾ ਕੋਈ ਪਿੰਡ ਵਾਸੀ ਸ਼ਾਮ ਨੂੰ ਦੀਵਾ ਜਗਾਓਂਦਾ ਸੀ ਅਤੇ ਲੋਹੜੀ, ਦੀਵਾਲੀ ਜਾਂ ਹੋਰ ਤਿੱਥ ਤਿਉਹਾਰ ਤੇ ਇਸ ਤੇ ਲੋਕ ਮੱਥਾ ਟੇਕਦੇ ਸਨ ਅਤੇ ਦੀਵੇ ਜਗਾਓਂਦੇ ਸਨ। ਮੁੰਡੇ ਦੇ ਜਨਮ ਜਾਂ ਵਿਆਹ ਸ਼ਾਦੀਆਂ ਵੇਲੇ ਵੀ ਇਸ ਦੇਵਤਾ ਤੇ ਮੱਥਾ ਟੇਕਣ ਦੀ ਪ੍ਰਥਾ ਸੀ। 1960 ਵਿਆਂ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚ ਆਈਆਂ ਸਮਾਜਿਕ ਆਰਥਿਕ ਤਬਦੀਲੀਆਂ ਤੋਂ ਬਾਅਦ ਨਗਰ ਖੇੜਾ ਦੇ ਪੂਜਣ ਦੀ ਇਸ ਪ੍ਰਥਾ ਵਿੱਚ ਵੀ ਕਾਫੀ ਕਮੀ ਆ ਗਈ ਹੈ। ਹੁਣ ਇਸ ਦੇਵਤਾ ਦੀਆਂ ਉਸਾਰੀਆਂ ਪਿੰਡਾਂ ਵਿੱਚ ਘੱਟ ਵੱਧ ਹੀ ਵੇਖਣ ਨੂੰ ਮਿਲਦੀਆਂ ਹਨ। ਆਮ ਤੌਰ 'ਤੇ ਪਿੰਡ ਦੀ ਸਥਾਪਨਾ ਅਤੇ ਖੁਸ਼ਹਾਲੀ ਦੇ ਤਿੰਨ ਦੇਵਤੇ ਮੰਨੇ ਜਾਂਦੇ ਹਨ ਜਿਹਨਾਂ ਵਿੱਚ ਖੇੜਾ ਵੀ ਇੱਕ ਹੈ। ਬਾਕੀ ਦੋ ਦੇਵਤਾ ਹਨ: ਖੇਤਰਪਾਲ ਅਤੇ ਭੂਮੀਆ

ਇਹ ਵੀ ਵੇਖੋ[ਸੋਧੋ]

[1]

  1. "http://punjabipedia.org/topic.aspx?txt=%E0%A8%A8%E0%A8%97%E0%A8%B0%20%E0%A8%96%E0%A9%87%E0%A9%9C%E0%A8%BE".  External link in |title= (help);