ਨਜ਼ੀਰ ਅਕਬਰਾਬਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨਜ਼ੀਰ ਅਕਬਰ ਆਬਾਦੀ ਤੋਂ ਰੀਡਿਰੈਕਟ)
ਨਜ਼ੀਰ ਅਕਬਰਾਬਾਦੀ

ਨਜ਼ੀਰ ਅਕਬਰਾਬਾਦੀ (ਉਰਦੂ: نظیر اکبر آبادی) (ਅਸਲ ਨਾਮ "ਵਲੀ ਮੁਹੰਮਦ") (1735–1830) 18ਵੀਂ ਸਦੀ ਦਾ ਹਿੰਦੁਸਤਾਨੀ ਸ਼ਾਇਰ ਸੀ ਜਿਸ ਨੂੰ "ਨਜ਼ਮ ਦਾ ਪਿਤਾਮਾ" ਕਿਹਾ ਜਾਂਦਾ ਹੈ। ਉਸਨੇ ਨਜ਼ੀਰ ਤਖੱਲਸ ਹੇਠ ਉਰਦੂ ਗਜ਼ਲਾਂ ਅਤੇ ਨਜ਼ਮਾਂ ਲਿਖੀਆਂ, ਪਰ ਉਸ ਦੀ ਵਧ ਮਸ਼ਹੂਰੀਬੰਜਾਰਾਨਾਮਾ[1] ਵਰਗੀਆਂ ਕਵਿਤਾਵਾਂ ਕਰ ਕੇ ਹੈ।[2] ਉਹ ਲੋਕ ਕਵੀ ਸਨ। ਉਨ੍ਹਾਂ ਨੇ ਲੋਕ ਜੀਵਨ, ਰੁੱਤਾਂ, ਤਿਉਹਾਰਾਂ, ਫਲਾਂ, ਸਬਜ਼ੀਆਂ ਆਦਿ ਵਿਸ਼ਿਆਂ ਤੇ ਲਿਖੀਆਂ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਲਗਭਗ ਦੋ ਲੱਖ ਰਚਨਾਵਾਂ ਲਿਖੀਆਂ।ਪਰ ਉਨ੍ਹਾਂ ਦੀਆਂ ਛੇ ਹਜ਼ਾਰ ਦੇ ਕਰੀਬ ਰਚਨਾਵਾਂ ਮਿਲਦੀਆਂ ਹਨ ਤੇ ਇਨ੍ਹਾਂ ਵਿੱਚੋਂ 600 ਦੇ ਕਰੀਬ ਗ਼ਜ਼ਲਾਂ ਹਨ।[3]

ਜੀਵਨੀ[ਸੋਧੋ]

ਨਜ਼ੀਰ ਦੇ ਪਿਤਾ ਦਾ ਨਾਮ ਮੁਹੰਮਦ ਫਾਰੂਕ ਸੀ ਅਤੇ ਉਹਦੀ ਮਾਂਆਗਰਾ ਕਿਲੇ ਦੇ ਗਵਰਨਰ ਨਵਾਬ ਸੁਲਤਾਨ ਖਾਂ ਦੀ ਧੀ ਸੀ। ਆਗਰਾ, ਨੂੰ ਉਸ ਸਮੇਂ ਮੁਗਲ ਸਮਰਾਟ ਅਕਬਰ ਸਦਕਾ ਅਕਬਰਾਬਾਦ ਕਿਹਾ ਜਾਂਦਾ ਸੀ। ਉਹ ਦਿੱਲੀ ਵਿੱਚ ਪੈਦਾ ਹੋਇਆ। ਅਜੇ ਛੋਟਾ ਹੀ ਸੀ ਕਿ ਮਾਂ ਨਾਲ ਆਗਰਾ ਆ ਗਏ ਅਤੇ ਮਹਲਾ ਤਾਜ ਗੰਜ ਵਿੱਚ ਰਹਿਣ ਲੱਗੇ। ਇੱਕ ਮਕਤਬ ਤੋਂ ਅਰਬੀ ਅਤੇ ਫ਼ਾਰਸੀ ਦੀ ਵਿਦਿਆ ਹਾਸਲ ਕੀਤੀ। ਸ਼ਾਇਰੀ ਤਬੀਅਤ ਸੀ ਇਸ ਲਈ ਸ਼ਾਇਰੀ ਸ਼ੁਰੂ ਕਰ ਲਈ। ਨਜ਼ੀਰ ਇੱਕ ਸਾਦਾ ਅਤੇ ਸੂਫ਼ੀ ਮਨਸ਼ ਆਦਮੀ ਸੀ, ਉਯ੍ਸ ਦੀ ਸਾਰੀ ਉਮਰ ਪੜ੍ਹਨ-ਪੜ੍ਹਾਉਣ ਵਿੱਚ ਬਸਰ ਹੋਈ। ਉਹ ਪ੍ਰਕਿਰਤੀ ਪਸੰਦ ਸਨ, ਭਰਤ ਪੁਰ ਕੇ ਹਕਮਰਾਨਾਂ ਨੇ ਦਾਅਵਤਨਾਮੇ ਭੇਜੇ ਪਰ ਉਸ ਨੇ ਕਬੂਲ ਨਾ ਕੀਤੇ। ਉਹ ਕਿਸੇ ਦਰਬਾਰ ਨਾਲ ਵਾਬਸਤਾ ਨਹੀਂ ਹੋਇਆ, ਆਖ਼ਰੀ ਉਮਰ ਅਧਰੰਗ ਹੋ ਗਿਆ ਅਤੇ 1830 ਵਿੱਚ ਇੰਤਕਾਲ ਹੋ ਗਿਆ।

ਨਮੂਨਾ ਸ਼ਾਇਰੀ[ਸੋਧੋ]

ਬੰਜਾਰਾਨਾਮਾ

ਟੁਕ ਹਿਰਸੋ-ਹਵਾ ਕੋ ਛੋੜ ਮੀਯਾਂ, ਮਤ ਦੇਸ-ਬਿਦੇਸ ਫਿਰੇ ਮਾਰਾ ਮਾਰਾ
ਕਜ਼ਾਕ ਅਜਲ ਕਾ ਲੂਟੇ ਹੈ ਦਿਨ-ਰਾਤ ਬਜਾਕਰ ਨਕਾਰਾ
ਕਯਾ ਬਧੀਯਾ, ਮੈਂਸਾ, ਬੈਲ, ਸ਼ੁਤੁਰ ਕਯਾ ਗੌਨੇ ਪੱਲਾ ਸਰ ਭਾਰਾ
ਕਯਾ ਗੇਹੂੰ, ਚਾਵਲ, ਮੋਠ, ਮਟਰ, ਕਯਾ ਆਗ, ਧੂਆਂ ਔਰ ਅੰਗਾਰਾ
ਸਬ ਠਾਠ ਪੜਾ ਰਹ ਜਾਵੇਗਾ ਜਬ ਲਾਦ ਚਲੇਗਾ ਬੰਜਾਰਾ

ਗ਼ਰ ਤੂ ਹੈ ਲੱਖੀ ਬੰਜਾਰਾ ਔਰ ਖੇਪ ਭੀ ਤੇਰੀ ਭਾਰੀ ਹੈ
ਐ ਗ਼ਾਫ਼ਿਲ ਤੁਝਸੇ ਭੀ ਚੜ੍ਹਤਾ ਇੱਕ ਔਰ ਬੜਾ ਬਯੋਪਾਰੀ ਹੈ
ਕਯਾ ਸ਼ੱਕਰ, ਮਿਸਰੀ, ਕੰਦ, ਗਰੀ ਕਯਾ ਸਾਂਭਰ ਮੀਠਾ-ਖਾਰੀ ਹੈ
ਕਯਾ ਦਾਖ਼, ਮੁਨੱਕਾ, ਸੋਂਠ, ਮਿਰਚ ਕਯਾ ਕੇਸਰ, ਲੌਂਗ, ਸੁਪਾਰੀ ਹੈ
ਸਬ ਠਾਠ ਪੜਾ ਰਹ ਜਾਵੇਗਾ ਜਬ ਲਾਦ ਚਲੇਗਾ ਬੰਜਾਰਾ

ਤੂ ਬਧੀਯਾ ਲਾਦੇ ਬੈਲ ਭਰੇ ਜੋ ਪੂਰਬ ਪੱਛਿਮ ਜਾਵੇਗਾ
ਯਾ ਸੂਦ ਬੜ੍ਹਾਕਰ ਲਾਵੇਗਾ ਯਾ ਟੋਟਾ ਘਾਟਾ ਪਾਵੇਗਾ
ਕੱਜ਼ਾਕ ਅਜਲ ਕਾ ਰਸਤੇ ਮੇਂ ਜਬ ਭਾਲਾ ਮਾਰ ਗਿਰਾਵੇਗਾ
ਧਨ-ਦੌਲਤ ਨਾਤੀ-ਪੋਤਾ ਕਯਾ ਇੱਕ ਕੁਨਬਾ ਕਾਮ ਨ ਆਵੇਗਾ
ਸਬ ਠਾਠ ਪੜਾ ਰਹ ਜਾਵੇਗਾ ਜਬ ਲਾਦ ਚਲੇਗਾ ਬੰਜਾਰਾ

ਨਜ਼ੀਰ ਨੇ ਗੁਰੂ ਨਾਨਕ ਸ਼ਾਹ ਨਾਮ ਦੀ ਇੱਕ ਵੱਡੀ ਨਜ਼ਮ ਲਿਖੀ ਹੈ, ਜਿਸ ਦਾ ਇੱਕ ਬੰਦ ਹੇਠਾਂ ਦਿੱਤਾ ਗਿਆ ਹੈ:

ਹੈਂ ਕਹਤੇ ਨਾਨਕ ਸ਼ਾਹ ਜਿਨ੍ਹੇਂ ਵਹ ਪੂਰੇ ਹੈਂ ਆਗਾਹ ਗੁਰੂ।
ਵਹ ਕਾਮਿਲ ਰਹਬਰ ਜਗ ਮੇਂ ਹੈਂ ਯੂੰ ਰੌਸ਼ਨ ਜੈਸੇ ਮਾਹ ਗੁਰੂ।
ਮਕਸੂਦ ਮੁਰਾਦ, ਉਮੀਦ ਸਭੀ, ਬਰ ਲਾਤੇ ਹੈਂ ਦਿਲਖ਼੍ਵਾਹ ਗੁਰੂ।
ਨਿਤ ਲੁਤ੍ਫ਼ੋ ਕਰਮ ਸੇ ਕਰਤੇ ਹੈਂ ਹਮ ਲੋਗੋਂ ਕਾ ਨਿਰਬਾਹ ਗੁਰੁ।

 ਇਸ ਬਖ਼੍ਸ਼ਿਸ਼ ਕੇ ਇਸ ਅਜ਼ਮਤ ਕੇ ਹੈਂ ਬਾਬਾ ਨਾਨਕ ਸ਼ਾਹ ਗੁਰੂ।
 ਸਬ ਸੀਸ ਨਵਾ ਅਰਦਾਸ ਕਰੋ, ਔਰ ਹਰਦਮ ਬੋਲੋ ਵਾਹ ਗੁਰੂ।।

ਹਵਾਲੇ[ਸੋਧੋ]

  1. http://www.punjabi-kavita.com/PoetryNazeerAkbarabadi.php#Nazeer3
  2. Amaresh Datta (2006). The Encyclopaedia Of Indian Literature (Volume Two) (Devraj To Jyoti), Volume 2. Sahitya Akademi. p. 1619. ISBN 81-260-1194-7.
  3. http://www.punjabi-kavita.com/NazeerAkbarabadi.php