ਸਮੱਗਰੀ 'ਤੇ ਜਾਓ

ਨਰਮਦਾ ਬਚਾਉ ਅੰਦੋਲਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਰਮਦਾ ਬਚਾਉ ਅੰਦੋਲਨ ਲੋਗੋ

ਨਰਮਦਾ ਬਚਾਓ ਅੰਦੋਲਨ (NBA; ਹਿੰਦੀ: नर्मदा बचाओ आंदोलन) ਇੱਕ ਭਾਰਤੀ ਸਮਾਜਿਕ ਅੰਦੋਲਨ ਹੈ ਜਿਸਦੀ ਅਗਵਾਈ ਮੂਲ ਆਦਿਵਾਸੀਆਂ (ਆਦਿਵਾਸੀਆਂ), ਕਿਸਾਨਾਂ, ਵਾਤਾਵਰਣ ਪ੍ਰੇਮੀਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੁਆਰਾ ਨਰਮਦਾ ਦਰਿਆ ਦੇ ਪਾਰ ਕਈ ਵੱਡੇ ਡੈਮ ਪ੍ਰੋਜੈਕਟਾਂ ਦੇ ਵਿਰੁੱਧ ਕੀਤੀ ਜਾਂਦੀ ਹੈ, ਜੋ ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਰਾਜਾਂ ਵਿੱਚੋਂ ਵਗਦੀ ਹੈ। ਗੁਜਰਾਤ ਵਿੱਚ ਸਰਦਾਰ ਸਰੋਵਰ ਡੈਮ ਨਦੀ 'ਤੇ ਬਣੇ ਸਭ ਤੋਂ ਵੱਡੇ ਡੈਮਾਂ ਵਿੱਚੋਂ ਇੱਕ ਹੈ ਅਤੇ ਅੰਦੋਲਨ ਦੇ ਪਹਿਲੇ ਕੇਂਦਰ ਬਿੰਦੂਆਂ ਵਿੱਚੋਂ ਇੱਕ ਸੀ। ਇਹ ਨਰਮਦਾ ਡੈਮ ਪ੍ਰੋਜੈਕਟ ਦਾ ਹਿੱਸਾ ਹੈ, ਜਿਸਦਾ ਮੁੱਖ ਉਦੇਸ਼ ਉਪਰੋਕਤ ਰਾਜਾਂ ਦੇ ਲੋਕਾਂ ਨੂੰ ਸਿੰਚਾਈ ਅਤੇ ਬਿਜਲੀ ਪ੍ਰਦਾਨ ਕਰਨਾ ਹੈ।

ਨਰਮਦਾ ਬਚਾਉ ਅੰਦੋਲਨ ਨੇ ਕੁਦਰਤੀ ਸਾਧਨਾਂ, ਮਨੁੱਖੀ ਹੱਕਾਂ, ਵਾਤਾਵਰਣ ਅਤੇ ਵਿਕਾਸ ਕਾਰਜਾਂ ਬਾਰੇ ਮੁੜ ਸੋਚਣ ਲਈ ਮਜਬੂਰ ਕੀਤਾ। ਮਹਾਂਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਬੀਲਾ ਵਾਸੀਆਂ ਅਤੇ ਕਿਸਾਨ ਸਮੁਦਾਵਾਂ ਵੱਲੋਂ ਚਲਾਏ ਜਾ ਰਹੇ, ਸਮਾਜ ਭਲਾਈ ਅੰਦੋਲਨਾਂ ਨੇ ਲੋਕਾਂ ਨੇ ਜੀਵਨ ਦਸ਼ਾ ਵਿੱਚ ਸੁਧਾਰ ਕਰਨ ਲਈ ਅਹਿਮ ਕਾਰਜ ਕੀਤੇ। ਸਮਾਂ ਬੀਤਣ ਉੱਪਰੰਤ ਇਨ੍ਹਾਂ ਕਾਰਜਾਂ ਨੇ ਨਰਮਦਾ ਬਚਾਉ ਅੰਦੋਲਨ ਦਾ ਰੂਪ ਧਾਰ ਲਿਆ। ਇਸ ਅੰਦੋਲਨ ਦੀ ਸ਼ੁਰੂਆਤ ਨਰਮਦਾ ਘਾਟੀ ਦੇ ਵਿਕਾਸ ਲਈ ਉਲੀਕੇ ਪ੍ਰਾਜੈਕਟਾਂ ਤੋਂ ਲੋਕਾਂ ਨੂੰ ਜਾਗਰੂਕ ਕਰਾਉਣਾ ਸੀ। ਇਸ ਪ੍ਰਾਜੈਕਟ ਅਧੀਨ ਦੁਨੀਆ ਦੀਆਂ ਲੰਮੀਆਂ ਨਦੀਆਂ ਵਿੱਚੋਂ ਇੱਕ ਜਾਣੀ ਜਾਂਦੀ, ਨਰਮਦਾ ਨਦੀ ਉੱਤੇ ਵੱਖ-ਵੱਖ ਅਕਾਰ ਦੇ 3000 ਡੈਮ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਉਸਾਰੇ ਜਾਣੇ ਸਨ। ਸਮਾਜ ਸੇਵੀ ਮੇਧਾ ਪਾਟਕਰ ਦੀ ਧਾਰਨਾ ਸੀ। ਕਿ ਇਸ ਪ੍ਰਾਜੈਕਟ ਨਾਲ ਅਮੀਰ ਲੋਕਾਂ ਨੂੰ ਫਾਇਦਾ ਹੋਵੇਗਾ, ਪਰ ਗਰੀਬਾਂ ਨੂੰ ਭੁੱਖੇ ਮਰਨਾ ਪਵੇਗਾ। ਸਰਦਾਰ ਸਰੋਵਰ ਡੈਮ ਅਤੇ ਨਰਮਦਾ ਦਰਿਆ ’ਤੇ ਬਣਾਏ ਜਾਣ ਵਾਲੇ ਹੋਰ ਡੈਮਾਂ ਕਾਰਨ ਉੱਜੜਨ ਵਾਲੇ ਉਹਨਾਂ ਲੱਖਾਂ ਲੋਕਾਂ ਦੇ ਪੁਨਰ-ਵਸੇਬੇ ਲਈ ਲਗਭਗ ਦੋ ਦਹਾਕੇ ਜਾਰੀ ਰਿਹਾ। ਜਿਹੜੇ ਕੁਦਰਤੀ ਸਾਧਨਾਂ ਤੇ ਖੇਤੀ ਰਾਹੀਂ ਆਪਣਾ ਨਿਰਵਾਹ ਕਰਦੇ ਸਨ। ਸਰਦਾਰ ਸਰੋਵਰ ਡੈਮ ਕਰ ਕੇ 3,20,000 ਪੇਂਡੂ ਲੋਕਾਂ ਜਾਂ ਕਬੀਲਾ ਵਾਸੀਆਂ ਨੂੰ ਉਜੜਣ ਲਈ ਕਿਹਾ ਗਿਆ। ਮੰਤਵ ਦੀ ਪੂਰਤੀ ਹਿਤ ਜੰਗਲ ਅਤੇ ਖੇਤੀ ਯੋਗ ਭੂਮੀ ਦਾ 37,000 ਹੈਕਟੇਅਰ ਰਕਬਾ ਲੋਕਾਂ ਕੋਲੋਂ ਖੁੱਸਣਾ ਸੀ। ਸੱਤਾ ਅਧਿਕਾਰੀਆਂ ਵੱਲੋਂ ਨਰਮਦਾ ਡੈਮ ਨੂੰ ਹੋਰ ਉੱਚਾ ਚੁੱਕਣ ਲਈ ਕੀਤੇ ਫੈਸਲੇ ਦੇ ਵਿਰੋਧ ਵਿੱਚ ਮੇਧਾ ਪਾਟਕਰ 26 ਮਾਰਚ, 2006 ਤੋਂ ਭੁੱਖ ਹੜਤਾਲ ’ਤੇ ਬੈਠ ਗਈ। ਜੋ ਵੀਹ ਦਿਨਾਂ ਦੇ ਲੰਮੇ ਸਮੇਂ ਲਈ ਚੱਲੀ। ਇਸ ਅੰਦੋਲਨ ਨਾਲ ਬਹੁਤ ਸਾਰੇ ਸਮਾਜ ਸੇਵੀ ਜੁੜੇ ਹੋਏ ਹਨ।[1]

NBA ਅਧੀਨ ਮੁਹਿੰਮ ਦੇ ਢੰਗ ਵਿੱਚ ਅਦਾਲਤੀ ਕਾਰਵਾਈਆਂ, ਭੁੱਖ ਹੜਤਾਲਾਂ, ਰੈਲੀਆਂ ਅਤੇ ਪ੍ਰਸਿੱਧ ਫਿਲਮ ਅਤੇ ਕਲਾ ਸ਼ਖਸੀਅਤਾਂ ਤੋਂ ਸਮਰਥਨ ਇਕੱਠਾ ਕਰਨਾ ਸ਼ਾਮਲ ਹੈ। NBA, ਇਸਦੇ ਪ੍ਰਮੁੱਖ ਬੁਲਾਰੇ ਮੇਧਾ ਪਾਟਕਰ ਅਤੇ ਬਾਬਾ ਆਮਟੇ ਦੇ ਨਾਲ, 1991 ਵਿੱਚ ਰਾਈਟ ਲਾਈਵਲੀਹੁੱਡ ਅਵਾਰਡ ਪ੍ਰਾਪਤ ਕੀਤਾ।[2]

ਹਵਾਲੇ

[ਸੋਧੋ]
  1. Fisher, William (1995). Toward Sustainable Development?: Struggling Over India's Narmada River. M. E. Sharpe. pp. 157–158. ISBN 1-56324-341-5.
  2. "Medha Patkar and Baba Amte / Narmada Bachao AndolanThe RightLivelihood Award". www.right livelihoodaward.org. Archived from the original on 26 October 2016. Retrieved 2016-10-25.