ਨਰੇਸ਼ ਕੁਮਾਰ ਸ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਰੇਸ਼ ਕੁਮਾਰ ਸ਼ਾਦ
نریش کُمار شاد
ਜਨਮ
ਨਰੇਸ਼ ਕੁਮਾਰ

11 ਦਸੰਬਰ 1927.
ਮੌਤ
ਦਿੱਲੀ, ਭਾਰਤ, 1969 ਵਿੱਚ
ਰਾਸ਼ਟਰੀਅਤਾਭਾਰਤੀ
ਪੇਸ਼ਾਪੱਤਰਕਾਰੀ, ਸਰਕਾਰੀ ਨੌਕਰੀ
ਲਈ ਪ੍ਰਸਿੱਧਨਜ਼ਮਾਂ, [[ਗ਼ਜ਼ਲ ਗ਼ਜ਼ਲਾਂ]], ਪੱਤਰਕਾਰੀ, ਕਤਾਅ

ਨਰੇਸ਼ ਕੁਮਾਰ ਸ਼ਾਦ (1927-1969) (ਉਰਦੂ: نریش کمار شاد) (ਹਿੰਦੀ: नरेश कुमार शाद) ਸੀ ਇੱਕ ਮਸ਼ਹੂਰ ਉਰਦੂ ਗ਼ਜ਼ਲ, ਕਤਾਅ ਅਤੇ ਰੁਬਾਈ ਲੇਖਕ ਸੀ।

ਜੀਵਨੀ[ਸੋਧੋ]

ਨਰੇਸ਼ ਕੁਮਾਰ ਸ਼ਾਦ ਦਾ ਜਨਮ ਅਹਿਆਪੁਰ, ਉੜਮੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 11 ਦਸੰਬਰ 1927 ਨੂੰ ਹੋਇਆ ਸੀ।[1] ਉਸ ਦੇ ਪਿਤਾ ਨੌਹਰੀਆ ਰਾਮ ਦਰਦ ਨਕੋਦਰੀ ਇੱਕ ਉਘੇ ਅਤੇ ਪ੍ਰਸਿੱਧ ਉਰਦੂ ਪੱਤਰਕਾਰ ਅਤੇ ਕਵੀ ਲੇਖਕ ਸਨ, ਜੋ ਉਨ੍ਹਾਂ ਦਿਨਾਂ ਵਿੱਚ ਬਹੁਤ ਮਸ਼ਹੂਰ ਸੀ। ਉਹ ਪੰਜਾਬ ਦੇ ਜਲੰਧਰ ਦੇ ਨਗਰ ਨਕੋਦਰ ਵਾਸੀ ਇੱਕ ਭੱਲਾ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸਨੂੰ ਉਰਦੂ ਅਤੇ ਫ਼ਾਰਸੀ ਰਵਾਨਗੀ ਨਾਲ ਵਰਤਣ ਦੀ ਯੋਗਤਾ ਵਿਰਸੇ ਵਿੱਚ ਆਪਣੇ ਪਿਤਾ ਕੋਲੋਂ ਹੀ ਮਿਲ ਗਈ ਸੀ। ਨਰੇਸ਼ ਕੁਮਾਰ ਸ਼ਾਦ ਨੇ ਆਪਣੀ ਪੜ੍ਹਾਈ ਗੌਰਮਿੰਟ ਹਾਈ ਸਕੂਲ ਚੂਨੀਆਂ ਤੋਂ ਕੀਤੀ। ਉਸ ਦੀ ਪਤਨੀ ਦਾ ਨਾਮ ਵਰਸ਼ਾ ਸ਼ਾਦ ਸੀ ਅਤੇ ਉਨ੍ਹਾਂ ਦਾ ਬੇਟਾ, ਰਾਕੇਸ਼ ਸ਼ਾਦ ਸੀ। ਕਾਰਤਿਕ ਅਤੇ ਅਕਾਸ਼ ਸ਼ਾਦ ਉਨ੍ਹਾਂ ਦੇ ਪੋਤਰੇ ਹਨ। ਨਰੇਸ਼ ਕੁਮਾਰ ਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਰਾਵਲਪਿੰਡੀ ਵਿਖੇ ਨਿਯੁਕਤ ਰਿਹਾ ਅਤੇ ਬਾਅਦ ਵਿੱਚ ਉਸ ਨੂੰ ਜਲੰਧਰ ਤਬਦੀਲ ਕਰ ਦਿੱਤਾ ਗਿਆ। ਉਹ ਸਿਰਫ 22 ਸਾਲਾਂ ਦਾ ਸੀ ਜਦੋਂ 'ਦਸਤਕ' ਨਾਮ ਦੀ ਉਸਦਾ ਪਹਿਲਾ ਕਾਵਿ ਸੰਗ੍ਰਹਿ ਇੱਕ ਛੋਟੇ ਪ੍ਰਕਾਸ਼ਕ ਨੇ ਜਲੰਧਰ ਵਿੱਚ ਅਗਸਤ 1950 ਵਿੱਚ ਪ੍ਰਕਾਸ਼ਤ ਕੀਤਾ ਸੀ। ਪਹਿਲਾਂ ਉਹ ਸ਼ਾਦ ਨਕੋਦਰੀ ਦੇ ਕਲਮੀ-ਨਾਮ ਹੇਠ ਲਿਖਦਾ ਸੀ, ਨਕੋਦਰ ਉਸਦਾ ਜੱਦੀ ਸ਼ਹਿਰ ਸੀ ਪਰ ਬਾਅਦ ਵਿੱਚ ਜਦੋਂ ਉਸਨੇ 1966 ਵਿੱਚ ਆਪਣੀ ਵਿਜਦਾਨ ਨਾਮ ਦੀ ਕਿਤਾਬ ਵਿੱਚ ਤੇ ਉਸਨੇ ਆਪਣੇ ਗ੍ਰਹਿ ਨਗਰ ਨੂੰ ਕਲਮੀ-ਨਾਮ ਵਿੱਚ ਨਾ ਵਰਤਣ ਦੀ ਚੋਣ ਕੀਤੀ ਅਤੇ ਸ਼ਾਦ ਨੂੰ ਆਪਣੀ ਕਲਮੀ ਨਾਮ ਰੱਖ ਲਿਆ। ਦਸਤਕ ਨਾਮ ਦੀ ਉਸ ਦੀ ਪਹਿਲੀ ਕਿਤਾਬ ਉਰਦੂ ਸ਼ਾਇਰੀ ਦੇ ਹਲਕਿਆਂ ਵਿੱਚ ਬਹੁਤ ਮਸ਼ਹੂਰ ਹੋਈ ਅਤੇ ਸ਼ਾਦ ਇਸਦੀ ਸਫਲਤਾ ਦੇ ਨਾਲ ਤੁਰੰਤ ਪ੍ਰਸਿੱਧ ਹੋ ਗਿਆ। ਉਦੋਂ ਤੱਕ, ਉਸਦਾ ਪੰਜਾਬ ਦਾ ਇਕਲੌਤਾ ਨਜ਼ਦੀਕੀ ਰਕੀਬ ਸਾਹਿਰ ਲੁਧਿਆਣਵੀ ਸੀ।


ਸਾਹਿਤਕ ਕੈਰੀਅਰ[ਸੋਧੋ]

ਨਰੇਸ਼ ਕੁਮਾਰ ਸ਼ਾਦ ਲਭੂ ਰਾਮ ਜੋਸ਼ ਮਲਸਿਆਣੀ (1883-1796) ਦਾ ਸ਼ਾਗਿਰਦ ਸੀ ਜੋ ਅੱਗੋਂ ਨਵਾਬ ਮਿਰਜ਼ਾ ਦਾਗ ਦੇਹਲਵੀ ਦਾ ਚੇਲਾ ਸੀ।[2] ਉਸ ਨੇ ਗ਼ਜ਼ਲਾਂ ਲਿੱਖੀਆਂ ਜੋ ਉਸਦੇ ਜੀਵਨ ਕਾਲ ਵਿੱਚ ਹੀ ਬਹੁਤ ਪ੍ਰਸਿੱਧ ਹੋ ਗਈਆਂ ਸੀ,[3] ਪਰ ਉਸ ਦੀ ਕਮਾਲ ਕਤਾਅ ਅਤੇ ਅਤੇ ਰੁਬਾਈ ਲਿਖਣ ਵਿੱਚ ਸੀ। ਉਸ ਦੇ ਦੋ ਕਾਵਿ ਸੰਗ੍ਰਹਿ, ਕਾਸ਼ੇਨ ਅਤੇ ਕਲਾਮ ਏ ਮੁਨਤਖਬ[4] ਉਸਦੇ ਜੀਵਨ ਕਾਲ ਦੌਰਾਨ ਪ੍ਰਕਾਸ਼ਤ ਹੋਏ ਸਨ। ਉਸ ਦੇ ਦੇਹਾਂਤ ਤੋਂ ਬਾਅਦ ਸਾਲ 1970 ਵਿੱਚ ਨਰੇਸ਼ ਕੁਮਾਰ ਸ਼ਾਦ ਯਾਦਗਾਰੀ ਕਮੇਟੀ ਨੇ ਸ਼ਾਦ ਨਮਾਹ ਪ੍ਰਕਾਸ਼ਤ ਕੀਤਾ ਜਿਸ ਵਿੱਚ ਉਸ ਦੀਆਂ ਕਵਿਤਾਵਾਂ ਅਤੇ ਲੇਖ ਸਨ ਜੋ ਉਸਦੀ ਸਾਹਿਤਕ ਪੇਸ਼ਕਾਰੀ ਨੂੰ ਦਰਸਾਉਂਦੇ ਸਨ। ਬਾਅਦ ਵਿਚ, ਸ਼ਾਦ ਕੀ ਸ਼ਾਯਰੀ[5] ਸ਼ਾਦ ਅਤੇ ਅਖਤਰ ਦੀ ਸ਼ਾਇਰੀ ਅਤੇ ਅਦਾਬੀ ਲਤੀਫ਼ੇ[6] ਸਾਹਮਣੇ ਆਏ।

ਕਿਤਾਬਚਾ[ਸੋਧੋ]

  • ਲਾਲਕਰ
  • ਦਸਤਕ
  • ਕਾਸ਼ੇਨ
  • ਵਿਜਦਾਨ
  • ਸ਼ਾਦ ਨਮਾਹ
  • ਸ਼ਾਦ ਔਰ ਉਸਕੀ ਸ਼ਾਇਰੀ

ਹਵਾਲੇ[ਸੋਧੋ]

  1. https://rekhta.org/ebooks/shaad-aur-uski-shayari-ebooks
  2. Google Books http://www.google.co.in Book titled – "Josh Malsiyani" written by Bhupinder Aziz Parihar, published in 2004 by Sahitya Akademi
  3. " Master couplets of Urdu " Poetry by K.C.Kanda 2002 Ed. p.269 books.google.com
  4. Indian literature Vol.14 published by Sahitya Akademi p.64 books.google.com
  5. Published by Star Publications https://books.google.com/books?id=pSX4GgAACAAJ
  6. Published by Hind Pocket Books