ਨਵਜੋਤ ਕੌਰ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਵਜੋਤ ਕੌਰ ਸਿੱਧੂ
ਪੰਜਾਬ ਵਿਧਾਨ ਸਭਾ ਦੀ ਮੈਂਬਰ
ਦਫ਼ਤਰ ਵਿੱਚ
2012 – 8 ਅਕਤੂਬਰ 2016
ਸਾਬਕਾਗਿਆਨ ਚੰਦ ਖਰਬੰਦਾ
ਉੱਤਰਾਧਿਕਾਰੀਨਵਜੋਤ ਸਿੰਘ ਸਿੱਧੂ
ਹਲਕਾਅੰਮ੍ਰਿਤਸਰ ਪੂਰਬੀ
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (2016–ਹੁਣ ਤੱਕ)
ਹੋਰ ਸਿਆਸੀਭਾਰਤੀ ਜਨਤਾ ਪਾਰਟੀ
(2016) ਤੱਕ
ਪਤੀ/ਪਤਨੀਨਵਜੋਤ ਸਿੰਘ ਸਿੱਧੂ

ਨਵਜੋਤ ਕੌਰ ਸਿੱਧੂ ਇੱਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਵਿਧਾਨ ਸਭਾ ਦੀ ਸਾਬਕਾ ਮੈਂਬਰ ਹੈ। ਉਸਨੂੰ 2012 ਵਿੱਚ ਅੰਮ੍ਰਿਤਸਰ ਪੂਰਬੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਦੀ ਮੈਂਬਰ ਚੁਣਿਆ ਗਿਆ ਸੀ। ਉਸਨੇ ਆਪਣੇ ਨੇੜਲੇ ਵਿਰੋਧੀ ਨੂੰ 7099 ਵੋਟਾਂ ਨਾਲ ਹਰਾਇਆ ਸੀ।[1][2]

ਹੁਣ ਉਹ ਮੁੱਖ ਪਾਰਲੀਮਾਨੀ ਸਕੱਤਰ ਹੈ।[3] ਉਹ ਪੇਸ਼ੇਵਰ ਤੌਰ 'ਤੇ ਡਾਕਟਰ ਹੈ ਅਤੇ ਉਸਨੇ ਪੰਜਾਬ ਸਿਹਤ ਵਿਭਾਗ ਵਿੱਚ 2012 ਤੱਕ ਨੌਕਰੀ ਕੀਤੀ ਹੈ ਅਤੇ ਇਸ ਪਿੱਛੋਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ਵਿੱਚ ਦਾਖਲ ਹੋ ਗਈ ਸੀ।[4] ਉਸਦਾ ਵਿਆਹ ਸਾਬਕਾ ਕ੍ਰਿਕਟ ਖਿਡਾਰੀ ਅਤੇ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੋਇਆ ਹੈ।[5] ਉਹਨਾਂ ਦੇ ਪੁੱਤਰ ਦਾ ਨਾਮ ਕਰਨ ਹੈ ਅਤੇ ਉਹਨਾਂ ਦੀ ਧੀ ਨਾਮ ਰਾਬੀਆ ਹੈ।[6]

ਨਵਜੋਤ ਕੌਰ ਸਿੱਧੂ ਨੇ ਆਪਣੇ ਫੇਸਬੁੱਕ ਸਫ਼ੇ ਉੱਪਰ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਸੀ ਅਤੇ ਇਸ ਪਿੱਛੋਂ ਇੱਕ ਹੋਰ ਪੋਸਟ ਵਿੱਚ ਉਸਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਿਆ ਸੀ। ਉਸਦੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਵਾਂਗ ਪਾਰਟੀ ਦੀ ਪੰਜਾਬ ਇਕਾਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫ਼ੀ ਮਤਭੇਦ ਰਹੇ ਸਨ, ਜਿਸ ਕਰਕੇ ਉਸਨੇ 1 ਅਪਰੈਲ 2016 ਨੂੰ ਇਹ ਕਹਿਕੇ ਅਸਤੀਫ਼ਾ ਦੇ ਦਿੱਤਾ ਸੀ ਕਿ "ਅਖੀਰ ਮੈਂ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ਾ ਦਿੰਦੀ ਹਾਂ, ਅਤੇ ਮੇਰਾ ਬੋਝ ਹਲਕਾ ਹੋ ਗਿਆ ਹੈ।"[7]

ਨਵਜੋਤ ਕੌਰ ਨੇ ਇੱਕ ਗੁਪਤ ਆਪਰੇਸ਼ਨ ਦੀ ਮਦਦ ਨਾਲ ਇੱਕ ਮੁੱਖ ਸਰਕਾਰੀ ਡਾਕਟਰ ਦੁਆਰਾ ਮੋਹਾਲੀ ਵਿੱਚ ਨਿੱਜੀ ਹਸਪਤਾਲ ਚਲਾਉਣ ਦਾ ਪਰਦਾਫਾਸ਼ ਕੀਤਾ ਸੀ।[8] ਉਸ ਸਮੇਂ ਦਾ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਦੁਆਰਾ ਉਸਨੂੰ ਸਿਹਤ ਵਿਭਾਗ ਦੀਆਂ ਨੀਤੀਆਂ ਵਿੱਚ ਸੁਧਾਰ ਕਰਨ ਲਈ ਸਰਕਾਰੀ ਪੀ.ਐਨ.ਡੀ.ਟੀ. ਕਮੇਟੀ ਦਾ ਮੈਂਬਰ ਬਣਨ ਲਈ ਸੱਦਾ ਭੇਜਿਆ ਗਿਆ ਸੀ।[9] ਅੰਮ੍ਰਿਤਸਰ ਰੇਲ ਹਾਦਸੇ ਦੇ ਕਾਰਨ ਭਾਰਤੀ ਜਨਤਾ ਪਾਰਟੀ ਵੱਲੋਂ ਉਸ ਉੱਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਗਏ ਸਨ ਪਰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ 300 ਪੰਨਿਆਂ ਦੀ ਜਾਂਚ ਰਿਪੋਰਟ ਵਿੱਚ ਉਸਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।[10]

ਜਨਵਰੀ 2019 ਵਿੱਚ ਉਸਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਹਾਈਕਮਾਨ ਤੋਂ ਚੰਡੀਗੜ੍ਹ ਲੋਕ ਸਭਾ ਦੀ ਟਿਕਟ ਦੀ ਮੰਗ ਕੀਤੀ ਸੀ,[11] ਹਾਲਾਂਕਿ ਟਿਕਟ ਦੇਣ ਸਬੰਧੀ ਕਾਂਗਰਸ ਹਾਈਕਮਾਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।


ਹਵਾਲੇ[ਸੋਧੋ]

  1. "List of Successful Candidates in Punjab Assembly Election in 2012". Retrieved 13 जनवरी 2015.  Check date values in: |access-date= (help)
  2. "पंजाब नतीजे". 6 मार्च 2012. Retrieved 13 जनवरी 2015.  Check date values in: |access-date=, |date= (help)
  3. "The Tribune, Chandigarh, India - Jalandhar Edition". Tribuneindia.com. Retrieved 2012-10-18. 
  4. http://www.dayandnightnews.com/2012/01/navjot-kaur-sidhu-resigns-from-the-health-department/
  5. "Navjot Kaur Sidhu | Region in pics | Photos Punjab". hindustantimes.com. Archived from the original on 14 July 2014. Retrieved 18 October 2012. 
  6. "Interview Navjot & Navjot". Hindustan Times. 13 January 2012. Archived from the original on 3 December 2013. Retrieved 9 July 2018. 
  7. "'The burden is over': Navjot Singh Sidhu's wife quits BJP on Facebook". 1 April 2016. Retrieved 20 October 2018. 
  8. "Sidhu's wife pitted against another greenhorn in Amritsar (E)". Indian Express. 2012-01-21. Retrieved 2012-10-18. 
  9. "The Tribune, Chandigarh, India - Jalandhar Edition". www.tribuneindia.com. Retrieved 20 October 2018. 
  10. "ਅੰਮ੍ਰਿਤਸਰ ਟ੍ਰੇਨ ਹਾਦਸੇ 'ਚ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਠੀ". Rozana Spokesman (in ਅੰਗਰੇਜ਼ੀ). 2018-12-06. Retrieved 2019-03-02. 
  11. "ਨਵਜੋਤ ਕੌਰ ਸਿੱਧੂ ਨੇ ਕਾਂਗਰਸ ਵੱਲੋਂ ਚੰਡੀਗੜ੍ਹ ਤੋਂ ਮੰਗੀ ਲੋਕ ਸਭਾ ਟਿਕਟ". ਅਜੀਤ: ਤਾਜ਼ਾ ਖ਼ਬਰਾਂ (in ਅੰਗਰੇਜ਼ੀ). Retrieved 2019-03-02.