ਸਮੱਗਰੀ 'ਤੇ ਜਾਓ

ਨਵਬਸਤੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕਸਿਤ ਸਾਮਰਾਜਵਾਦੀ ਦੇਸ਼ਾਂ ਦੁਆਰਾ ਨਵੇਂ ਆਜ਼ਾਦ ਹੋਏ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਕੀਤੀ ਜਾਣ ਵਾਲੀ ਦਖਲੰਦਾਜ਼ੀ ਨੂੰ ਨਵਬਸਤੀਵਾਦ (Neocolonialism) ਕਿਹਾ ਜਾਂਦਾ ਹੈ। ਨਵਬਸਤੀਵਾਦ ਦੀ ਧਾਰਨਾ ਦੇ ਮੰਨਣ ਵਾਲਿਆਂ ਦਾ ਸੋਚਣਾ ਹੈ ਕਿ ਸਾਬਕਾ ਬਸਤੀਵਾਦੀ ਸ਼ਕਤੀਆਂ ਨੇ ਜੋ ਆਰਥਕ ਢਾਂਚਾ ਬਣਾ ਰੱਖਿਆ ਸੀ ਉਸ ਦਾ ਹੁਣ ਵੀ ਉਹਨਾਂ ਉਪਨਿਵੇਸ਼ਾਂ ਉੱਤੇ ਨਿਅੰਤਰਣ ਕਾਇਮ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਮਨਸੂਬੇ ਪੂੰਜੀਵਾਦ, ਆਰਥਿਕ ਵਿਸ਼ਵੀਕਰਨ, ਅਤੇ ਸੱਭਿਆਚਾਰਕ ਸਾਮਰਾਜਵਾਦ ਰਾਹੀਂ ਅਮਲ ਵਿੱਚ ਲਿਆਂਦੇ ਜਾਂਦੇ ਹਨ।[1]

ਯੂਰਪ ਦੇ ਦੇਸ਼ਾਂ ਨੇ ਇੱਕ ਲੰਬੇ ਸਮਾਂ ਤੱਕ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਉੱਤੇ ਆਪਣਾ ਸਾਮਰਾਜਵਾਦੀ ਜਾਲ ਵਿਛਾ ਕੇ ਉਹਨਾਂ ਦਾ ਰਾਜਨੀਤਕ ਅਤੇ ਆਰਥਕ ਸ਼ੋਸ਼ਣ ਕੀਤਾ ਲੇਕਿਨ ਉਹਨਾਂ ਦੇਸ਼ਾਂ ਵਿੱਚ ਉਭਰੇ ਸਤੰਤਰਤਾ ਅੰਦੋਲਨਾਂ ਨੇ ਸਾਮਰਾਜਵਾਦੀ ਦੇਸ਼ਾਂ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ। ਹੌਲੀ-ਹੌਲੀ ਏਸ਼ੀਆ ਅਤੇ ਅਫਰੀਕਾ ਦੇ ਦੇਸ਼ ਇੱਕ - ਇੱਕ ਕਰ ਕੇ ਸਾਮਰਾਜਵਾਦੀ ਚੁੰਗਲ ਤੋਂ ਮੁਕਤੀ ਪਾਉਣ ਲੱਗੇ। ਜਦੋਂ ਸਾਮਰਾਜਵਾਦੀ ਸ਼ਕਤੀਆਂ ਨੂੰ ਆਪਣੇ ਦਿਨ ਲੱਦਦੇ ਨਜ਼ਰ ਆਏ ਤਾਂ ਉਹਨਾਂ ਨੇ ਬਸਤੀਆਂ ਦੇ ਸ਼ੋਸ਼ਣ ਦੇ ਨਵੇਂ ਨਵੇਂ ਤਰੀਕੇ ਤਲਾਸ਼ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਇਸ ਪ੍ਰਕਿਰਿਆ ਵਿੱਚ ਉਹਨਾਂ ਦੇਸ਼ਾਂ ਉੱਤੇ ਆਪਣਾ ਗਲਬਾ ਬਣਾਈ ਰੱਖਣ ਲਈ ਆਰਥਕ ਸਾਮਰਾਜਵਾਦੀ ਦਾ ਸਹਾਰਾ ਲਿਆ। ਆਜ਼ਾਦ ਹੋਣ ਦੇ ਬਾਅਦ ਨਵੇਂ ਆਜ਼ਾਦ ਰਾਸ਼ਟਰ ਇਸ ਹਾਲਤ ਵਿੱਚ ਨਹੀਂ ਸਨ ਕਿ ਉਹ ਆਪਣਾ ਆਜ਼ਾਦ ਆਰਥਕ ਵਿਕਾਸ ਕਰ ਸਕਣ। ਉਹਨਾਂ ਦੇ ਆਰਥਕ ਵਿਕਾਸ ਵਿੱਚ ਸਹਾਇਤਾ ਦੇ ਨਾਮ ਉੱਤੇ ਵਿਕਸਿਤ ਸਾਮਰਾਜਵਾਦੀ ਦੇਸ਼ਾਂ ਨੇ ਡਾਲਰ ਦੀ ਕੂਟਨੀਤੀ (ਡਾਲਰ ਡਿਪਲੋਮੈਸੀ) ਦੀ ਵਰਤੋਂ ਕਰ ਕੇ ਉਹਨਾਂ ਦੀਆਂ ਅਰਥ ਵਿਵਸਥਾਵਾਂ ਉੱਤੇ ਆਪਣਾ ਕੰਟਰੋਲ ਸਥਾਪਤ ਕਰ ਲਿਆ ਅਤੇ ਹੌਲੀ-ਹੌਲੀ ਉਹ ਨਵੇਂ ਨਵੇਂ ਆਜ਼ਾਦ ਰਾਸ਼ਟਰ ਸਾਮਰਾਜਵਾਦ ਦੇ ਜਾਲ ਵਿੱਚ ਇਸ ਕਦਰ ਫਸ ਗਏ ਕਿ ਅੱਜ ਤੱਕ ਵੀ ਉਹ ਵਿਕਸਿਤ ਦੇਸ਼ਾਂ ਦੇ ਹੀ ਗੁਲਾਮ ਹਨ। ਇਸ ਵਿਵਸਥਾ ਨੂੰ ਨਵਬਸਤੀਵਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਹਵਾਲੇ

[ਸੋਧੋ]
  1. Sartre, Jean-Paul (2001-03-27). Colonialism and neo-colonialism. Routledge. ISBN 978-0-415-19146-3.